Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

ਕਾਵਿ-ਹਕੀਕੀ/ਜਸਵੀਰ ਸ਼ਰਮਾਂ ਦੱਦਾਹੂਰ

July 22, 2020 05:19 PM
ਕਾਵਿ-ਹਕੀਕੀ/ਜਸਵੀਰ ਸ਼ਰਮਾਂ ਦੱਦਾਹੂਰ

ਘਪਲਿਆਂ ਬਾਝ ਨਾ ਕੋਈ ਵੀ ਮਹਿਕਮਾ ਹੈ,
ਜਿਵੇਂ  ਘਪਲਿਆਂ  ਦਾ  ਹੋਵੇ  ਰਿਵਾਜ ਇਥੇ।
ਕੋਈ ਫਰਕ ਨਹੀਂ ਪਿਆ ਕਦੇ ਕਿਸੇ ਮਹਿਕਮੇ ਨੂੰ
ਭਾਵੇਂ  ਖੁਲ੍ਹ  ਜਾਵੇ  ਕਿਸੇ ਦਾ ਵੀ ਪਾਜ  ਇਥੇ।
ਰਿਸ਼ਵਤ ਦੇ ਲੈ ਫਾਈਲਾਂ ਹੀ ਬੰਦ ਹੋ ਜਾਵਣ,
ਰਹਿ ਗਿਆ ਇਕੋ ਇਹੋ ਹੀ ਕੰਮ ਤੇ ਕਾਜ ਇਥੇ।
ਹੱਥ  ਅਪੜੇ   ਨਾ   ਕਹਿ   ਦੇਣ   ਥੂਹ  ਕੌੜੀ,
ਹੋ  ਗਿਆ  ਓਹੋ  ਜਿਹਾ  ਹੀ  ਸਮਾਜ  ਇਥੇ।
ਜਦੋਂ  ਹਮਾਮ  ਵਿੱਚ  ਸਾਰੇ  ਹੀ   ਹੋਣ  ਨੰਗੇ,
ਦੱਸੋ  ਕਿਵੇਂ  ਹੋਵੇਗਾ  ਕੋਈ   ਇਲਾਜ  ਇਥੇ?
ਦੱਦਾਹੂਰੀਆ  ਦੇਸ਼   ਨੂੰ   ਬਚਾਏਗਾ  ਕੌਣ?
ਸਮੇਂ ਦੇ ਗਰਭ ਚ ਹੈ ਸਿਰ ਸਜੂ ਕੀਹਦੇ ਤਾਜ ਇਥੇ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
 
Have something to say? Post your comment