Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

" ਰੱਬ ਪਾ ਲੈਣਾ "/ਹਾਕਮ ਸਿੰਘ ਮੀਤ ਬੌਂਦਲੀ

July 23, 2020 10:21 PM
" ਰੱਬ ਪਾ ਲੈਣਾ "/ਹਾਕਮ ਸਿੰਘ ਮੀਤ ਬੌਂਦਲੀ
 
ਆਪਣੇ ਮਾਂ ਬਾਪ ਦੀ ਪੂਜਾ ਕਰਕੇ ,,
ਅਸੀਂਵੀ ਕਾਫ਼ਰਾਂ ਰੱਬ ਮਨਾ ਲੈਣਾ ।।
 
ਦਰਗਾਹ ਦੀ ਚਾਦਰ ਸਿਰ ਲੈਂਣੀ ,,
ਮਾਂ ਬਾਪ ਵਿੱਚੋਂ ਹੀ ਰੱਬ ਪਾ ਲੈਣਾ ।।
 
ਰੋਜ਼ੇ ਰੱਖਕੇ  ਸਿਦਕ ਨਿਭਾ ਜਾਣਾ ,,
ਅਸੀਂ ਕਾਫ਼ਰਾਂ ਅੱਲਾ ਮਨਾ ਲੈਣਾ ।।
 
ਨਾਂ ਕੋਈ ਜਾਣੇ  ਦਿਲਾਂ 'ਚ ਵੱਸਦਾ ,,
ਨਾਂ ਹੈ ਮੂਰਤ ਮਨ 'ਚ ਧਾਰ ਲੈਣਾ ।।
 
ਜਦ ਬੋਲੇ  ਉਹ  ਦਰਗਾਹ ਅੰਦਰੋਂ ,,
ਆਵਾਜ਼ ਨੂੰ ਹਿਹਦੇ'ਚ ਵਸਾ ਲੈਣਾ ।।
 
ਇਹ ਤਾਂ ਮਾਸ ਦੀ ਕੱਠਪੁਤਲੀ ਐ ,,
ਤੂੰ  ਦਾਤਾ ਆਪੇ ਸਭ ਜਾਣ ਲੈਣਾ ।।
 
ਅਸੀਂ ਵੀ  ਉਸਦੇ ਨਾ ਹੱਜ ਕਰਕੇ ,,
ਇੱਥੇ ਆਪਣਾਂ ਮੁਰਸ਼ਿਦ ਪਾਲੈਣਾ ।।
 
ਆਪਣੇ ਮਾਂ ਬਾਪ ਦੀ ਪੂਜਾ ਕਰਕੇ ,,
ਅਸੀਂ ਵੀ ਕਾਫ਼ਰਾਂ ਰੱਬ ਪਾ ਲੈਣਾ ।।
 
ਸਾਡਾ ਮੁਰਸ਼ਿਦ ਜੰਗਲੀ ਰਹਿੰਦਾ ,,
ਅਸੀਂ ਇਹ ਮਹਿਲਾਂ ਤੋਂ ਕੀ ਲੈਣਾ ।।
 
ਤੂੰ  ਸਭਦੇ ਦਿਲਾਂ ਦੀਆਂ ਜਾਣਦਾ ,,
ਦਿਲ 'ਚ ਵਸਾ  ਬੂਹਾ ਢੋਹ ਲੈਣਾ ।।
 
ਅਸੀਂ ਤਾਂ ਬਹੁਤ  ਨੱਕ ਨੇ ਰਗੜੇ ,,
ਪਾਪੀਆਂਨੇ ਕਿੱਥੇ ਰੱਬ ਪਾ ਲੈਣਾ ।।
 
ਸਭਦੇ ਦਰਦਾਂ ਨੂੰ ਬੁੱਕ ਭਰ ਪੀਵੇਂ ,,
ਨਾਂ ਕੋਈ  ਭੇਦ ਨਾ ਪਛਾਣ ਲੈਣਾ ।।
 
ਦੀਵਿਆਂ  ਵਾਂਗ  ਜਲਦੇ ਰਹਿਣਾ ,,
ਰਹਿਮਤ ਦਾ ਤੇਲ ਸ਼ੀਨੇ ਪਾ ਲੈਣਾ ।।
 
ਬੌਂਦਲੀ ਆਪਣੇ  ਮਾਂ ਬਾਪ ਪੂਜਕੇ ,,
ਵਾਹਿਗੁਰੂ,ਰਾਮ,ਅੱਲਾ  ਪਾ ਲੈਣਾ ।।
 
     ਹਾਕਮ ਸਿੰਘ ਮੀਤ ਬੌਂਦਲੀ
            ਮੰਡੀ ਗੋਬਿੰਦਗੜ੍ਹ
         +9189685,88637
Have something to say? Post your comment