Friday, August 07, 2020
FOLLOW US ON
BREAKING NEWS
ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਗੋਪਾਲਾ, ਰਣਜੀਤ ਸਿੰਘ

Article

ਆਓ ਜਾਣੀਏ ਕਿਉਂ ਕਹਿੰਦੇ ਸੀ ਕਿ“ਪਿੰਡ ਤਾਂ ਗ੍ਹੀਰਿਆਂ ਤੋਂ ਹੀ ਪਛਾਣੇ ਜਾਂਦੇ ਨੇ/ਜਸਵੀਰ ਸ਼ਰਮਾਂ ਦੱਦਾਹੂਰ

July 24, 2020 08:59 PM

ਆਓ ਜਾਣੀਏ ਕਿਉਂ ਕਹਿੰਦੇ ਸੀ ਕਿ“ਪਿੰਡ ਤਾਂ ਗ੍ਹੀਰਿਆਂ ਤੋਂ ਹੀ ਪਛਾਣੇ ਜਾਂਦੇ ਨੇ/ਜਸਵੀਰ ਸ਼ਰਮਾਂ ਦੱਦਾਹੂਰ

ਸਾਡਾ ਪੰਜਾਬੀ ਵਿਰਸਾ ਜਾਂ ਕਹਿ ਲਈਏ ਸਾਡੇ ਪੁਰਖਿਆਂ ਦਾ ਰਹਿਣ ਸਹਿਣ ਜਾਂ ਕਹੀਏ ਕਿ ਸਾਡਾ ਅਤੀਤ ਬਹੁਤ ਹੀ ਖੁਸ਼ੀਆਂ ਭਰਿਆ ਰਿਹਾ ਹੈ। ਪੁਰਾਤਨ ਪੰਜਾਬ ਦੀ ਬਹੁਤੀ ਵਸੋਂ ਪਿੰਡਾਂ ਵਿੱਚ ਹੀ ਰਹਿੰਦੀ ਸੀ। ਸਮੇਂ ਬੜੇ ਖੁਸ਼ਹਾਲ ਸਨ,ਭਰਾਵੀਂ ਪਿਆਰ ਗੂੜ੍ਹੀਆਂ ਸਾਂਝਾਂ, ਆਪਸੀ ਮਿਲਵਰਤਨ, ਅਪਣੱਤ ਭਰਿਆ ਮਹੌਲ ਰਿਹਾ ਹੈ ਸਾਡੇ ਪੁਰਖਿਆਂ ਦੇ ਪੰਜਾਬ ਵਿੱਚ।ਜੋ ਕਿ ਅਜੋਕੇ ਸਮੇਂ ਵਿੱਚ ਉਡਾਰੀ ਮਾਰ ਗਿਆ ਹੈ।
     ਹੱਥੀਂ ਕੰਮ ਕਰਨਾ,ਹਰ ਘਰ ਵਿੱਚ ਲਵੇਰਾ ਹੋਣਾ, ਪਰਿਵਾਰਾਂ ਦੇ ਵਿੱਚ ਵੱਡਿਆਂ ਨੂੰ ਪੁੱਛਕੇ ਗੱਲ ਕਰਨੀ, ਓਹਨਾਂ ਦੇ ਕਹੇ ਤੇ ਹੀ ਫੁੱਲ ਚੜ੍ਹਾਉਂਣੇ, ਪਰਿਵਾਰ ਦੇ ਵਿੱਚ ਇੱਕ ਦੀ ਹੀ ਚੱਲਦੀ ਸੀ ਓਸੇ ਤੋਂ ਹੀ ਖਰਚ ਭਾਵ ਪੈਸਾ ਧੇਲਾ ਲੈ ਕੇ ਕਿਤੇ ਬਾਹਰ ਜਾਣਾ ਆਕੇ ਪੂਰਾ ਹਿਸਾਬ-ਕਿਤਾਬ ਦੇਣਾ, ਹਾੜ੍ਹੀ ਸਾਉਣੀ ਕੱਪੜੇ ਬਣਾਉਣੇ ਆਦਿ ਇਹ ਸਭ ਸਾਡੇ ਪੁਰਖਿਆਂ ਦੀ ਹੀ ਦੇਣ ਸੀ ਸਾਨੂੰ। ਇਕੱਠਿਆਂ ਬੈਠਕੇ ਰੋਟੀ ਖਾਣੀ ਇੱਕੋ ਥਾਂ ਤੇ ਹੀ ਮੰਜੇ ਡਾਹ ਕੇ ਸੌਣਾ ਇਹ ਸਭ ਸਾਡੇ ਅਤੀਤ ਨਾਲ ਜੁੜੀਆਂ ਗੱਲਾਂ ਬਾਤਾਂ ਹਨ। ਬੇਸ਼ੱਕ ਅਜੋਕੀ ਪੀੜ੍ਹੀ ਇਸ ਨੂੰ ਮੰਨੇ ਚਾਹੇ ਨਾ ਮੰਨੇ ਓਹ ਗੱਲ ਅਲਹਿਦਾ ਹੈ,ਪਰ ਜਿਨ੍ਹਾਂ ਸਤਿਕਾਰਯੋਗ ਦੋਸਤਾਂ ਨੇ ਇਹ ਸਮੇਂ ਵੇਖੇ ਹਨ ਜਾਂ ਹੰਢਾਏ ਹਨ ਓਹ ਚੰਗੀ ਤਰ੍ਹਾਂ ਇਸ ਗੱਲ ਦੀ ਹਾਮ੍ਹੀ ਵੀ ਭਰਨਗੇ।
     ਜਦੋਂ ਕਿਸੇ ਵੀ ਧੀ ਭੈਣ ਦਾ ਕਿਸੇ ਵੀ ਪਿੰਡ ਰਿਸ਼ਤਾ ਤਹਿ ਕਰਨਾ ਤਾਂ ਸਿਆਂਣੇ ਬੰਦੇ ਰਿਸ਼ਤਾ ਪੱਕਾ ਕਰ ਆਉਂਦੇ ਤੇ ਇੱਕ ਰੁਪਈਏ ਗੁੜ ਦੀ ਰੋੜੀ ਪਤਾਸੇ ਜਾਂ ਸ਼ੱਕਰ ਦੇ ਨਾਲ ਇਹ ਕਾਰਜ ਕਰਕੇ ਘਰ ਆ ਦੱਸ ਦਿੰਦੇ ਸਨ, ਤੇ ਓਹ ਰਿਸ਼ਤੇ ਨਿਭਦੇ ਵੀ ਸਨ। ਜਦੋਂ ਕਿਸੇ ਪਿੰਡ ਪਹੁੰਚਣਾ ਤਾਂ ਗਹੀਰਿਆਂ ਤੋਂ ਹੀ ਪਿੰਡ ਦੀ ਵਸੋਂ ਓਥੇ ਦੀ ਖੇਤੀਬਾੜੀ ਪਿੰਡ ਦੀ ਖ਼ੁਸ਼ਹਾਲੀ ਪਿੰਡ ਵਿੱਚ ਕਿੰਨੇ ਕ ਘਰਾਂ ਨੇ ਪਸ਼ੂ ਰੱਖੇ ਹਨ,ਕੀ ਪਿੰਡ ਦੇ ਵਿੱਚ ਦੁੱਧ ਘਿਓ ਆਮ ਹੈ ਤੇ ਇਥੋਂ ਦੇ ਵਸਨੀਕਾਂ ਦੀ ਸਿਹਤ ਕਿਹੋ ਜਿਹੀ ਹੋਵੇਗੀ।ਇਹ ਸਭ ਪੁਰਾਤਨ ਬਜ਼ੁਰਗਾਂ ਨੇ ਪਿੰਡ ਵੇਖਕੇ ਹੀ ਦੱਸ ਦੇਣਾ ਕਿ ਪਿੰਡ ਦੀ ਨੁਹਾਰ ਕਿਹੋ ਜਿਹੀ ਹੈ। ਕਿਉਂਕਿ ਜੇਕਰ ਪਿੰਡ ਦੇ ਲੋਕਾਂ ਨੇ ਪਸ਼ੂ ਰੱਖੇ ਹੋਣਗੇ ਤਾਂ ਹੀ ਰੂੜ੍ਹੀਆਂ ਲੱਗਣਗੀਆਂ ਤੇ ਜੇਕਰ ਪਸ਼ੂ ਹੋਣਗੇ ਤਾਂ ਹੀ ਗੋਹੇ ਦੀਆਂ ਪਖਤਣਾ ਵਿਚ ਪਾਥੀਆਂ ਬਨਣਗੀਆਂ ਤੇ ਤਾਂ ਹੀ ਗ੍ਹੀਰੇ ਗਹੀਰੇ ਲੱਗਣਗੇ।ਇਸ ਦੀ ਸਾਰੀ ਜਾਣਕਾਰੀ ਸਾਡੇ ਪੁਰਖਿਆਂ ਨੇ ਆਪਣੇ ਤਜਰਬੇ ਵਿਚੋਂ ਲਾ ਲੈਣੀ। ਇਸੇ ਕਰਕੇ ਹੀ ਇਹ ਕਹਾਵਤ ਓਹਨਾਂ ਸਮਿਆਂ ਦੇ ਪਿੰਡਾਂ ਦੀ ਸਹੀ ਤਸਵੀਰ ਬਿਆਨਦੀ ਸੀ ਕਿ ਪਿੰਡ ਤਾਂ ਗਹੀਰਿਆਂ ਤੋਂ ਹੀ ਪਛਾਣੇ ਜਾਂਦੇ ਹਨ ਮਤਲਬ ਓਨਾਂ ਦੀ ਖੁਸ਼ਹਾਲੀ ਦੇ ਪ੍ਰਤੀਕ ਗਹੀਰੇ ਹੀ ਹੁੰਦੇ ਸਨ।
     ਬਦਲੇ ਸਮੇਂ ਵਿੱਚ ਕੋਈ ਵਿਰਲਾ ਘਰ ਹੀ ਪਸ਼ੂ ਰੱਖਦਾ ਕਰਕੇ ਰੂੜ੍ਹੀਆਂ ਤੇ ਗਹੀਰਿਆਂ ਦੀ ਥਾਂ ਮੋਬਾਇਲ ਟਾਵਰਾਂ ਨੇ ਲੈ ਲਈ ਹੈ। ਅਜੋਕੇ ਸਮੇਂ ਵਿੱਚ ਹੋਰ ਹੀ ਗੁੱਡੀਆਂ ਪਟੋਲੇ ਹੋ ਗੲੇ ਹਨ।ਪਰ ਪਹਿਲੇ ਪੁਰਾਤਨ ਸਮਿਆਂ ਦੀ  ਇਹ ਬਿਲਕੁਲ ਹਕੀਕਤ ਸੀ ਕਿ ਪਿੰਡਾਂ ਦੀ ਪਛਾਣ ਗਹੀਰਿਆਂ ਤੋਂ ਆ ਜਾਂਦੀ ਸੀ।ਇਹ ਸਹੀ ਤੇ ਸਚਾਈ ਭਰਪੂਰ ਗੱਲਾਂ ਹਨ, ਤੇ ਸਿਆਣਿਆਂ ਨੇ ਤੱਤ ਕੱਢਕੇ ਐਸੇ ਅਖਾਣ ਬਣਾਏ ਸਨ,ਪਰ ਅਜੋਕੀ ਪੀੜ੍ਹੀ ਇਨ੍ਹਾਂ ਗੱਲਾਂ ਨੂੰ ਸਮਝਣ ਤੋਂ ਅਸਮਰਥ ਹੈ।

-ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556

Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-