Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

ਰੰਗਲਾ ਮਹੀਨਾ ਸਾਉਣ ਦਾ /ਗੁਰਸ਼ਰਨ ਕੌਰ ਦੇਵਗੁਣ

July 24, 2020 09:02 PM

ਰੰਗਲਾ ਮਹੀਨਾ ਸਾਉਣ ਦਾ /ਗੁਰਸ਼ਰਨ ਕੌਰ ਦੇਵਗੁਣ

 
ਢਾਈਆਂ-ਢਾਈਆਂ-ਢਾਈਆਂ
ਮਹੀਨਾ ਮਾਏ ਸਾਉਣ ਚੜ੍ਹਿਆ 
ਤੀਆਂ ਰੰਗਲੀ ਤੀਜ਼ ਦੀਆਂ ਆਈਆਂ 
ਮੱਖਣੀ -ਮੱਖਣੀ -ਮੱਖਣੀ
ਭੇਜ ਮਾਏ ਵੀਰ ਮੇਰੇ ਨੂੰ 
ਮੇਰੀ ਪੀਂਘ ਬਾਗ ਵਿੱਚ  ਸੱਖਣੀ
ਝਾਵਾਂ - ਝਾਵਾਂ -ਝਾਵਾਂ-
ਅੰਮਾਂ ਜਾਇਆ ਲੈਣ ਆ ਗਿਆ
ਨੀ ਮੈਂ  ਧਰਤੀ ਪੈਰ ਨਾ ਲਾਵਾਂ
ਪਾਵੇ-ਪਾਵੇ -ਪਾਵੇ-
ਮੈਂ  ਚੱਲੀ ਪੇਕਿਆਂ ਨੂੰ 
ਮੈਥੋਂ  ਚਾਅ ਨਾ ਚੁੱਕਿਆ ਜਾਵੇ
ਬਹਿੰਗੀ-ਬਹਿ਼ੰਗੀ-ਬਹਿੰਗੀ
ਆਓ ਸਹੀਓ ਰਲ ਮਿਲ ਕੇ
ਪਾ ਚੂੜੀਆਂ ਤੇ ਲਾ ਲਈਏ ਮਹਿੰਦੀ
ਢਾਈਏ-ਢਾਈਏ-ਢਾਈਏ-
ਰੰਗਲਾ ਮਹੀਨਾ ਸਾਉਣ ਦਾ
ਪੀਘਾਂ ਝੂਟ ਝੂਟ ਖੁਸ਼ੀ ਮਨਾਈਏ
ਢਾਈਏ-ਢਾਈਏ-ਢੇਈਏ-
ਆਓ ਸੱਭੇ ਰਲ ਮਿਲ ਕੇ 
ਪਾ ਬੋਲੀਆਂ ਤੇ ਟੱਪੇ ਮਾਹੀਆ ਗਾਈਏ
ਝਾਵਾਂ - ਝਾਵਾਂ- ਝਾਵਾਂ-
ਤੀਆਂ ਵਿੱਚ ਪਿੜ ਬੱਝਿਆ
ਨੀ ਮੈਂ  ਨੱਚ ਨੱਚ ਧਰਤ ਹਿਲਾਵਾਂ
ਢਾਏ - ਢਾਏ -ਢਾਏ-
ਜੁਗੋ ਜੁਗ ਜਿਉਂਣ ਵੇ ਰੱਬਾ 
ਵੀਰ ਅੰਮੀ ਬਾਬਲ ਦੇ ਜਾਏ
ਰੇੜ੍ਹਾ- ਰੇੜ੍ਹਾ- ਰੇੜ੍ਹਾ-
ਸਦਾ ਸੁਖੀ ਰਹੇ ਵਸਦਾ
ਰਾਜੇ ਬਾਬਲੇ ਦਾ ਨਗਰ ਖੇੜਾ
ਗਨੇਰੀ-ਗਨੇਰੀ-ਗਨੇਰੀ-
ਭਾਦੋਂ ਚੜ੍ਹੀ ਵਿੱਛੜ ਜਾਣਾ 
ਸਾਡੀ ਯੋਗੀਆਂ ਵਾਲੀ ਫੇਰੀ
ਜੀ ਸਾਡੀ ਯੋਗੀਆਂ- - - - - -
                    ਗੁਰਸ਼ਰਨ ਕੌਰ ਦੇਵਗੁਣ
Have something to say? Post your comment