Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਅਹਿਸਾਸ/ਕੰਵਰਦੀਪ ਸਿੰਘ ਭੱਲਾ

July 24, 2020 09:11 PM

ਅਹਿਸਾਸ/ਕੰਵਰਦੀਪ ਸਿੰਘ ਭੱਲਾ


                       ਕੱਲ ਦੀ ਰੋਟੀ ਵਿੱਚ ਕੀ-ਕੀ ਬਣਾਉਣਾ ਏ? ਰਾਤ ਨੂੰ ਸੋਣ ਤੋਂ ਪਹਿਲਾ ਮੰਮੀ ਨੇ ਕਾਫੀ ਤਿਆਰੀ ਕਰ ਲਈ ਸੀ, ਮੇਰੀ ਭੈਣ ਨੇ ਵਿਆਹ ਤੋਂ ਬਾਅਦ, ਪਹਿਲੀ ਵਾਰ ਜੀਜਾ ਜੀ ਨਾਲ ਆਉਣਾ ਸੀ, ਇਸ ਗੱਲ ਦੀ ਪਰੇਸ਼ਾਨੀ ਵੀ ਸੀ, ਕਿਤੇ ਕੋਈ ਘਾਟ ਨਾ ਰਹਿ ਜਾਏ,ਮੰਮੀ  ਨੇ ਸਵੇਰੇ ਜਲਦੀ ਉੱਠ ,ਖਾਣ ਪੀਣ ਦੀਆਂ ਕਈ ਚੀਜਾਂ ਬਣਾ ਦਿੱਤੀਆਂ,ਸਾਰੇ ਖੁਸ਼ ਸਨ।ਹੁਣ ਤਿਆਰ ਹੋਕੇ ਪ੍ਰਾਹੁਣਿਆਂ ਦੀ ਉਡੀਕ ਹੋਣ ਲੱਗੀ ਇੱਕ ਤਾਂ ਵਿਆਹ ਵੀ ਕੋਰੋਨਾ ਵਿੱਚ ਹੋਇਆ ਸੀ ਚਾਰ  ਜਣੇ ਲੜਕੀ ਦੇਖਣ ਆਏ, ਤੇ ਵਿਆਹ ਕੇ ਲੈ ਗਏ।ਚਲੋ ! ਉਸ ਦਿਨ ਤਾਂ ਬਾਹਰੋ ਕੁਝ ਮਿਲਦਾ ਵੀ ਨਹੀਂ ਸੀ ਖਾਣ ਲਈ , ਪਰ ਹੁਣ ਤਾਂ ਸਾਰਾ ਕੁਝ ਮਿਲ ਸਕਦਾ ਸੀ, ਇਸ ਕਰਕੇ ਹਰ ਉਹ ਚੀਜ ਲਿਆਦੀ ਗਈ, ਜਿਸ ਨਾਲ ਪ੍ਰਾਹੁਣਿਆ ਨੂੰ ਖੁੱਸ਼ ਕੀਤਾ ਜਾ ਸਕੇ।
                       ਪ੍ਰਾਹੁਣਾ ਅਤੇ ਭੈਣ ਸਮੇਂ ਤੇ ਪਹੁੰਚ ਗਏ, ਉਹਨਾਂ ਵਲੋਂ ਦੂਰੋ ਹੀ ਸਤਿ ਸ੍ਰੀ ਅਕਾਲ ਬੁਲਾਈ, ਮੰਮੀ ਅੱਗੇ ਵਧਣ ਲੱਗੀ ਪਰ ਪ੍ਰਾਹੁਣੇ ਨੇ ਅੱਗੇ ਵਧਣ ਤੋਂ ਰੋਕਿਆ, ਮੰਮੀ ਸਮਝ ਗਈ, ਪਾਪਾ ਉਹਨਾਂ ਨਾਲ ਗੱਲਾਂ ਕਰਨ ਲੱਗੇ। ਮੈਂ ਤੇ ਮੰਮੀ ਨੇ ਉਹਨਾ ਨੂੰ ਚਾਹ ਪਾਣੀ ਪਿਲਾਇਆ ,ਤੇ ਹੁਣ ਮੰਮੀ ਵੀ ਪ੍ਰਾਹੁਣੇ ਨਾਲ ਗੱਲਾਂ ਕਰਨ ਲੱਗੇ ਪਹਿਲਾਂ ਤਾਂ ਮੰਮੀ ਨੂੰ ਲੱਗਾ ਕਿ ਕੁੜੀ ਖੁਸ਼ ਨਹੀਂ ਲੱਗਦੀ,ਪਰ ਥੋੜੀ ਦੇਰ ਵਿੱਚ ਹੀ ਸੱਭ ਕੁੱਝ ਠੀਕ ਲੱਗਣ ਲੱਗਾ।
                       ਫਿਰ ਮੰਮੀ ਨੇ ਖਾਣਾ ਲਗਾ ਦਿੱਤਾ ਜੀਜਾ ਜੀ ਅਤੇ ਦੀਦੀ ਨੂੰ ਡਾਇੰਨਗ ਟੇਬਲ ਤੇ ਆਉਣ ਲਈ ਇਸ਼ਾਰਾ ਕੀਤਾ ਜੀਜਾ ਜੀ ਜਿਉਂ ਹੀ ਟੇਬਲ ਕੋਲ ਪਹੁੰਚੇ ਕਹਿੰਦੇ ਖਾਣਾ ਹੋਰ ਕਿਸ-ਕਿਸ ਨੇ ਖਾਣਾ ਏ? ਬੇਟਾ ਅਸੀਂ ਪੰਜਾ ਜਣਿਆ ਨੇ ਪਰ ਮੰਮੀ ਇਹ ਤਾਂ ਘੱਟੋ ਘੱਟ ੨੫ ਬੰਦੇ ਖਾ ਸਕਦੇ,ਇਹ  ਠੀਕ  ਹੈ ਮੰਮੀ ਤੁਸੀਂ ਮੇਰੀ ਆਉ ਭਗਤ ਬਹੁਤ ਵਧੀਆ ਕੀਤੀ ਏ ਤਸੀਂ ਵਿਤੋਂ ਕਿਤੇ ਜਿਆਦਾ ਜੋਰ ਲਾਇਆ,ਪਰ ਮੇਰੇ ਨਾਲ ਇਹ ਵਿਤਕਰਾਂ ਕਿਉਂ ? ਪਾਪਾ ਇੱਕ ਦਮ ਬੋਲੇ ਬੇਟਾ ਅਸੀਂ ਤਾਂ ਕੋਈ ਵਿਤਕਰਾਂ ਨਹੀਂ ਕੀਤਾ ? ਨਾ ਕਰ ਸਕਦੇ ਹਾਂ।ਜੀਜਾ ਜੀ ਬੋਲੇ ਮੇਰੇ ਸਤਿਕਾਰਯੋਗ ਮੰਮੀ, ਪਾਪਾ ਅਤੇ ਛੋਟੋ ਵੀਰ ਮੈਨੂੰ ਇਹ ਦੱਸੋ? ਤੁਸੀਂ ਹਰ ਰੋਜ ਵਿਆਹ ਤੋਂ ਪਹਿਲਾ ਐਨੀਆਂ ਸਬਜੀਆ ਦਾਲਾਂ ਨਾਲ ਆਪ ਰੋਟੀ ਖਾਂਦੇ ਸੀ ਸਾਰੇ ਚੁੱਪ ਕਰ ਗਏ। ਤੁਹਾਡੀ ਚੁੱਪ ਨੇ ਜਵਾਬ ਦੇ ਦਿੱਤਾ, ਇੱਕ ਤਾਂ ਪੈਸੇ ਦੀ ਬਰਬਾਦੀ ਕੀਤੀ ਤੁਸੀਂ,ਦੂਸਰਾ ਮੰਮੀ ਪਾਪਾ ਮੈਨੂੰ ਆਨੰਦ ਕਾਰਜ ਤੋਂ ਬਾਅਦ ਤੁਸੀਂ  ਕਿਹਾ ਸੀ ਅੱਜ ਤੋਂ ਤੂੰ ਸਾਡਾ ਪੁੱਤਰ ਏ, ਮੈਂ ਤਾਂ ਬਣ ਗਿਆ ਪਰ ਤੁਸੀਂ ਮੈਨੂੰ ਅੱਜ ਜਵਾਈ ਹੋਣ ਦਾ ਅਹਿਸਾਸ ਕਿਉਂ ਕਰਵਾਇਆ…………………..?                    
               
                 ਕੰਵਰਦੀਪ ਸਿੰਘ ਭੱਲਾ (ਪਿੱਪਲਾਂ ਵਾਲਾ ਹੁਸ਼ਿਆਰਪੁਰ)
                        ਸਹਾਇਕ ਮੈਨੇਜਰ, ਕੇਂਦਰੀ ਸਹਿਕਾਰੀ ਬੈਂਕ ਹੁਸ਼ਿਆਰਪੁਰ  
                               ੯੯-੮੮੧-੯੪੭੭੬

Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-