Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

ਗੁਨਾਹ/ਸਤਨਾਮ ਸਿੰਘ

July 24, 2020 09:13 PM
ਗੁਨਾਹ/ਸਤਨਾਮ ਸਿੰਘ
 
ਮਿਲੇ ਦੁੱਖ ਨਾਲ ਸੁੱਖ,ਮਾਂ ਨੇ ਕਿਹਾ ਸੀ।
ਨਾ ਬਾਪ ਦੇ ਤੂੰ,ਕਹਿਣੇ ਵਿੱਚ ਰਿਹਾ ਸੀ।
ਮਨ-ਮਰਜ਼ੀਆ ਤੇਰੀਆਂ ਨੇ,ਖੋਇਆ ਸਭ ਦਾ ਸਕੂਨ।
ਆਪਣੇ ਗੁਨਾਹਾਂ ਦੀ ਸਜ਼ਾ,ਕਿਸੇ ਹੋਰ ਨੂੰ ਦੇਵੇਂ।
ਦੱਸ ਦੇ ਯਾਰਾ ਵੇ,ਤੇਰਾ ਕਿੱਥੋਂ ਦਾ ਕਨੂੰਨ।
 
ਹਾਸੇ-ਖੇਡੇ ਵਿੱਚ ਖ਼ੁਸ਼ੀ,ਹੱਦੋਂ ਵੱਧ ਹੁੰਦੀ ਆ।
ਪਰ ਮਜ਼ਾਕ ਦੀ ਵੀ,ਕੋਈ ਹੱਦ ਹੁੰਦੀ ਆ।
ਤੇਰੀ ਇੱਕੋ ਗੱਲ ਮਾੜੀ,ਛਿੜਕਦੈਂ ਫੱਟਾਂ ਉੱਤੇ ਲੂਣ।
ਆਪਣੇ ਗੁਨਾਹਾਂ ਦੀ ਸਜ਼ਾ,ਕਿਸੇ ਹੋਰ ਨੂੰ ਦੇਵੇਂ।
ਦੱਸ ਦੇ ਯਾਰਾ ਵੇ,ਤੇਰਾ ਕਿੱਥੋਂ ਦਾ ਕਨੂੰਨ।
 
ਖੋ ਲਈਆਂ ਤੂੰ,ਕ‌ਈ ਚਿਹਰਿਆਂ ਦੀਆਂ ਖ਼ੁਸ਼ੀਆਂ।
ਰੱਬ ਨੂੰ ਕਹੇਂ,ਮੇਰੀਆਂ ਤਕਦੀਰਾਂ ਰੁੱਸੀਆਂ।
ਕਿਸੇ ਕੰਮ ਨਹੀਂ,ਕੋਸ਼ਿਸ਼ਾਂ ਬਾਝ ਤੇਰਾ ਜਨੂੰਨ।
ਆਪਣੇ ਗੁਨਾਹਾਂ ਦੀ ਸਜ਼ਾ,ਕਿਸੇ ਹੋਰ ਨੂੰ ਦੇਵੇਂ।
ਦੱਸ ਦੇ ਯਾਰਾ ਵੇ,ਤੇਰਾ ਕਿੱਥੋਂ ਦਾ ਕਨੂੰਨ।
 
ਹਸਤੀ ਆਪਣੀ ਕਾਬਲੀਅਤ ਵਾਲੀ ਮਿਟਾ ਲਈ,
ਆਪਣਿਆਂ ਦੀ ਨਜ਼ਰ ਵਿੱਚ,ਅਹਿਮੀਅਤ ਘਟਾ ਲਈ।
ਬਾਕੀ ਬਚੇ ਹੌਂਸਲੇ‌ ਦਾ,ਕਰ ਲਿਆ ਖ਼ੂਨ।
ਆਪਣੇ ਗੁਨਾਹਾਂ ਦੀ ਸਜ਼ਾ,ਕਿਸੇ ਹੋਰ ਨੂੰ ਦੇਵੇਂ।
ਦੱਸ ਦੇ ਯਾਰਾ ਵੇ,ਤੇਰਾ ਕਿੱਥੋਂ ਦਾ ਕਨੂੰਨ।
 
ਰੋੜੀ ਕਪੂਰੇ ਦੀ ਨਜ਼ਰ ਵਿੱਚ,ਤੂੰ ਕਵੀ ਨਾ ਹੁੰਦਾ।
ਜੇ ਤੇਰਾ ਪਰਿਵਾਰ,ਤੇਰੇ ਵਾਂਗ ਮਤਲਬੀ ਹੁੰਦਾ।
ਅੱਜ ਜਿਉਂਦਾ ਨਾ ਹੁੰਦਾ ਸਤਨਾਮ ਭਰੂਣ।
ਆਪਣੇ ਗੁਨਾਹਾਂ ਦੀ ਸਜ਼ਾ,ਕਿਸੇ ਹੋਰ ਨੂੰ ਦੇਵੇਂ।
ਦੱਸ ਦੇ ਯਾਰਾ ਵੇ,ਤੇਰਾ ਕਿੱਥੋਂ ਦਾ ਕਨੂੰਨ।
 
ਸਤਨਾਮ ਸਿੰਘ
ਪਿੰਡ-ਰੋੜੀ ਕਪੂਰਾ(ਫਰੀਦਕੋਟ)
ਮੋ.94783-94484
Have something to say? Post your comment