Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਸਾਵਣ ਵਰਤ ਦਾ ਉਦੇਸ਼ ਅਤੇ ਸੰਕਲਪ ਡਾ. ਨਰਿੰਦਰ ਕੌਰ

July 24, 2020 09:25 PM

ਸਾਵਣ ਵਰਤ ਦਾ ਉਦੇਸ਼ ਅਤੇ ਸੰਕਲਪ
ਡਾ. ਨਰਿੰਦਰ ਕੌਰ
ਮੋਬਾਇਲ ਨੰ. +੯੧ ੯੯੮੮੧-੩੮੫੨੯
ਵਰਤ ਧਰਮ ਨਾਲ ਸੰਬੰਧਤ ਅਨੁਸ਼ਠਾਨ ਹੈ। ਵਰਤ ਦਾ ਸੰਬੰਧ ਪੂਜਾ-ਪੱਧਤੀਆਂ ਅਤੇ ਧਾਰਮਿਕ ਮਾਨਤਾਵਾਂ ਨਾਲ ਜਾ ਜੁੜਦਾ ਹੈ। ਵਰਤ ਦੇਵੀ-ਦੇਵਤਿਆਂ ਨੂੰ  ਪਤਿਆਉਣ ਵਾਸਤੇ ਰੱਖੇ ਜਾਂਦੇ ਹਨ ਤਾਂ ਜੋ ਉਨ੍ਹਾਂ ਤੋਂ ਮਨਇੱਛਤ ਫੱਲ ਦੀ ਪ੍ਰਾਪਤੀ ਕੀਤੀ ਜਾ ਸਕੇ। ਵਰਤ ਲਈ ਉਪਵਾਸ ਅਤੇ ਉਪਾਸ ਸ਼ਬਦ ਪ੍ਰਚਲਿਤ ਹਨ। 'ਉਪਵਾਸ ਦਾ ਅਰਥ ਹੈ ਬਿਨ੍ਹਾਂ ਭੋਜਨ ਤੋਂ ਰਹਿਣਾ। ਡਾ. ਵਣਜਾਰਾ ਬੇਦੀ ਨੇ ਵਰਤ ਲਈ ਉਪਵਾਸ ਸ਼ਬਦ ਦੀ ਵਰਤੋਂ ਕੀਤੀ ਹੈ ਅਤੇ ਇਸ ਦੇ ਅਰਥ ਚੰਗੇ ਗੁਣਾਂ ਨੂੰ ਆਤਮਾ ਵਿੱਚ ਨਿਵਾਸ ਕਰਾਉਣਾ ਕੀਤੇ ਹਨ। ਇਸ ਤਰ੍ਹਾਂ ਨਾਲ ਵਰਤ ਦਾ ਅਰਥ ਸਿਰਫ਼ ਭੁੱਖਿਆਂ ਰਹਿਣਾ ਹੀ ਨਹੀਂ, ਸਗੋਂ ਸਦਾਚਾਰਕ ਨਿਯਮਾਂ ਨੂੰ ਗ੍ਰਹਿਣ ਕਰਨਾ ਤੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਵੀ ਹੈ।ਵਰਤ ਔਰਤਾਂ ਤੇ ਮਰਦਾਂ ਵਲੋਂ ਇਕ ਨਿਸ਼ਚਿਤ ਵਿਧੀ-ਵਿਧਾਨ ਰਾਹੀਂ, ਭੁੱਖੇ-ਪਿਆਸੇ ਰਹਿ ਕੇ ਖ਼ਾਸ ਓਦੇਸ਼ ਦੀ ਪੂਰਤੀ ਲਈ ਨਿਭਾਏ ਜਾਂਦੇ ਹਨ।ਸਾਵਣ ਵਰਤ ਸ਼ਿਵ ਭਗਵਾਨ ਨਾਲ ਸੰਬੰਧਿਤ ਵਰਤ ਹੈ।ਇਸ ਵਿਚ ਭਗਵਾਨ ਸ਼ੰਕਰ ਦੀ ਪੂਜਾ ਕੀਤੀ ਜਾਂਦੀ ਹੈ। ਸਾਵਣ ਦੀ ਮਹੀਨੇ ਵਿਚ ਸ਼ਿਵ ਮੰਦਰਾਂ ਵਿਚ ਹਰ ਰੋਜ਼ ਰੁਦਰ ਪਾਠ ਹੁੰਦਾ ਹੈ। ਹਰ ਸੋਮਵਾਰ ਸਵੇਰ ਤੋਂ ਲੇ ਸ਼ਾਮ ਤੱਕ ਜਲ ਚੜਾਉਂਦੇ ਹਨ ਉਸ ਦੇ ਬਾਅਦ ਭੋਲੇ ਬਾਬਾ ਦਾ ਫੁੱਲਾਂ ਨਾਲ ਸ਼ਿੰਗਾਰ ਹੁੰਦਾ ਹੈ।ਇਹ ਵਰਤ ਤਿੰਨ ਤਰ੍ਹਾਂ ਦਾ ਹੁੰਦਾ ਹੈ-ਸਾਧਾਰਣ ਸੋਮਵਾਰ ਵਰਤ ਜੋ ਹਰੇਕ ਸੋਮਵਾਰ ਨੂੰ ਰੱਖਿਆ ਜਾਂਦਾ ਹੈ, ਪ੍ਰਦੋਸ਼ ਵਰਤ ਅਤੇ ਸੋਲਾਂ ਸੋਮਵਾਰ ਦਾ ਵਰਤ। ਪ੍ਰਦੋਸ਼ ਵਰਤ ਸਿਰਫ ਪ੍ਰਦੋਸ਼ ਵਾਲੇ ਸੋਮਵਾਰ ਨੂੰ ਕੀਤਾ ਜਾਂਦਾ ਹੈ ਅਤੇ ਸੋਲਾਂ ਸੋਮਵਾਰ ਦਾ ਵਰਤ ਸੋਲਾਂ ਸੋਮਵਾਰ ਤੱਕ ਕੀਤਾ ਜਾਂਦਾ ਹੈ ਅਤੇ ਸਤਾਰਵੇਂ ਸੋਮਵਾਰ ਨੂੰ ਇਸ ਦੀ ਪੂਜਾ ਕੀਤੀ ਜਾਂਦੀ ਹੈ।ਵਿਸ਼ਵਾਸ ਕੀਤਾ ਜਾਂਦਾ ਹੈ ਸੋਮਵਾਰ ਦਾ ਵਰਤ ਰੱਖਣ ਨਾਲ ਅਤੀ ਉੱਤਮ ਫਲ ਮਿਲਦਾ ਹੈ। ਇਸ ਦੇ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਵਰਤ ਨਾਲ ਹਰ-ਤਰ੍ਹਾਂ ਦੇ ਰੋਗ ਦੂਰ ਹੁੰਦੇ ਹਨ। ਜੇਕਰ ਤੁਹਾਡੀ ਕੋਈ ਖ਼ਾਸ ਇੱਛਾ ਹੈ ਤਾਂ ਸੋਲਾਂ ਸੋਮਵਾਰ ਦਾ ਵਰਤ ਰੱਖਣ ਨਾਲ ਪੂਰੀ ਹੋ ਜਾਂਦੀ ਹੈ।
               ਸਾਵਣ ਵਰਤ ਦੀ ਵਿਧੀ ਵੀ ਸੋਲਾਂ ਸੋਮਵਾਰ ਵਰਤ ਵਾਂਗ ਹੀ ਹੈ।।ਸੋਮਵਾਰ ਵਰਤ ਵਾਲੇ ਦਿਨ ਸਵੇਰੇ ਇਸ਼ਨਾਨ ਕਰਨਾ, ਫਿਰ ਬਿੱਲ ਪੱਤਰ, ਭੰਗ, ਧਤੂਰਾ, ਫੁੱਲ, ਜਲ, ਦੁੱਧ, ਦਹੀਂ, ਸ਼ਹਿਦ, ਚੰਦਨ, ਬਸਤਰ, ਧੂਫ਼, ਦੀਪ ਆਦਿ ਨਾਲ ਮੰਦਰ ਜਾਂ ਘਰ ਵਿਚ ਹੀ ਪਹਿਲਾਂ ਸ਼੍ਰੀ ਗਣੇਸ਼ ਦੀ ਪੂਜਾ ਕਰਨੀ ਉਸ ਤੋਂ ਬਾਅਦ ਸ਼ਿਵ, ਪਾਰਵਤੀ ਅਤੇ ਨੰਦੀ ਦੀ ਪੂਜਾ ਅਤੇ 'ਓਮ ਨਮ-ਸ਼ਿਵਾਏ' ਦੇ ਮੰਤਰ ਦਾ ਜਾਪ ਕਰਨਾ। ਵਰਤ ਦਾ ਉਦੇਸ਼ ਫੁੱਲ-ਚੰਦਨ, ਚਾਵਲ, ਫਲ ਅਤੇ ਜਲ ਦੇ ਨਾਲ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਸਾਹਮਣੇ ਲਿਆ ਜਾਂਦਾ ਹੈ।
                      ਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼ ਵਰਤ ਉਦੇਸ਼ ਦੇ ਨਾਲ-ਨਾਲ ਵਰਤ ਦੀ ਕਥਾ ਵੀ ਮਹੱਤਵਪੂਰਨ ਹੈ।ਵਰਤ ਕਥਾ ਧਰਮ ਕਥਾ ਦੀ ਵਿਸ਼ੇਸ਼ ਵੰਨਗੀ ਹੈ ਜੋ ਵਿਸ਼ੇਸ਼ ਤਿੱਥਾਂ, ਵਾਂਗ, ਤਿਉਹਾਰਾਂ ਸੰਬੰਧੀ ਰੱਖੇ ਜਾਣ ਵਾਲੇ ਵਰਤਾਂ ਦਾ ਅਟੁੱਟ ਅੰਗ ਹੈ। ਇਹ ਕਥਾ, ਕਥਾ ਵਰਤ ਖੋਲ੍ਹਣ ਦੀ ਇੱਕ ਵਿਧੀ ਹੈ। ਵਰਤ ਧਾਰਨ ਕਰਨ ਵਾਲਾ ਵਿਅਕਤੀ ਨਿਸ਼ਚਿਤ ਸਮੇਂ ਉਤੇ ਵਰਤ ਨਾਲ ਸੰਬੰਧਿਤ ਕਥਾ ਸੁਣ ਕੇ ਹੀ ਵਰਤ ਖੋਲ੍ਹ ਸਕਦਾ ਹੈ ਜੇ ਉਹ ਅਜਿਹਾ ਨਹੀਂ ਕਰਦਾ ਅਤੇ ਕਥਾ ਸੁਣੇ ਬਿਨ੍ਹਾਂ ਹੀ ਵਰਤ ਖੋਲ੍ਹ ਦਿੰਦਾ ਹੈ ਤਾਂ ਉਸ ਦਾ ਵਰਤ ਟੁੱਟ ਜਾਂਦਾ ਹੈ ਅਤੇ ਉਸਨੂੰ ਵਰਤ ਰੱਖਣ ਦਾ ਫਲ ਪ੍ਰਾਪਤ ਨਹੀਂ ਹੁੰਦਾ। ਵਰਤ ਕਥਾ ਦਾ ਦੂਸਰਾ ਮਨੋਰਥ ਵਰਤ ਦੇ ਮਹਾਤਮ ਉਤੇ ਪ੍ਰਕਾਸ਼ ਪਾਉਣਾ ਹੈ। ਇਸੇ ਲਈ ਇਸਨੂੰ ਮਹਾਤਮਾ ਕਥਾ ਵੀ ਕਿਹਾ ਜਾਂਦਾ ਹੈ। ਵਰਤ ਨਾਲ ਜੁੜੀ ਕਥਾ ਹੀ ਦਸਦੀ ਹੈ ਕਿ ਵਿਸ਼ੇਸ਼ ਵਰਤ ਦੀ ਸਾਰਥਕਤਾ ਕੀ ਹੈ। ਇਸਨੂੰ ਵਿਧੀਵਤ ਰੱਖਣ ਨਾਲ ਮਨੁੱਖ ਦੀਆਂ ਕਿਹੜੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਨਾਂ ਰੱਖਣ ਜਾਂ ਵਿਧਾਨ ਅਨੁਸਾਰ ਪੂਰਾ ਨਾ ਕਰਨ ਦੀ ਹਾਲਤ ਵਿੱਚ ਕਿਸ ਪ੍ਰਕਾਰ ਦੀ ਦੈਵੀ ਕਰੋਪੀ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਸ਼ਿਵਰਾਤਰੀ ਦਾ ਵਰਤ ਵੀ ਨਿਰਜਲ ਅਤੇ ਸੱਜਲ ਦੋ ਤਰ੍ਹਾਂ ਦਾ ਹੁੰਦਾ ਹੈ। ਸੱਜਲ ਵਰਤ ਦੇ ਦੌਰਾਨ ਦੁੱਧ ਅਤੇ ਫਲਾਂ ਦਾ ਸੇਵਨ ਦਿਨ ਵਿਚ ਇਕ ਵਾਰ ਕਰ ਸਕਦੇ ਹਾਂ। ਇਹ ਵਰਤ ਔਰਤ ਅਤੇ ਮਰਦ ਦੋਨੋਂ ਰੱਖ ਸਕਦੇ ਹਨ। ਪੁਰਾਣਾਂ ਅਨੁਸਾਰ ਵਰਤ ਸੂਰਜ ਚੜ੍ਹਨ ਤੋਂ ਲੈ ਕੇ ਛੁਪਣ ਤੱਕ ਹੁੰਦਾ ਹੈ। ਇਹ ਵਰਤ ਦਾ ਫਲ ਸਾਲ ਭਰ ਵਿਚ ਕੀਤੇ ਗਏ ਵਰਤਾਂ ਅਤੇ ਸ਼ਿਵਰਾਤਰੀ ਸਮੇਤ ਸਾਰੇ ਸੋਮਵਾਰਾਂ ਦੇ ਵਰਤਾਂ ਤੋਂ ਅਧਿਕ ਮੰਨਿਆ ਗਿਆ ਹੈ। ਪੁਰਾਣਾਂ ਅਨੁਸਾਰ ਇਸ ਦਿਨ ਮਾਤਾ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਪਤੀ ਦੇ ਰੂਪ ਵਿਚ ਪ੍ਰਾਪਤ ਕਰਨ ਲਈ ਪਹਿਲੀ ਵਾਰ ਇਹ ਵਰਤ ਰੱਖਿਆ ਸੀ। ਇਸ ਲਈ ਕੁਆਰੀਆਂ ਕੁੜੀਆਂ ਦੁਆਰਾ ਇਹ ਵਰ ਮਨਇੱਛਤ ਵਰ ਦੀ ਪ੍ਰਾਪਤੀ ਲਈ ਰੱਖਿਆ ਜਾਂਦਾ ਹੈ। ਵਿਆਹੀਆਂ ਇਸਤਰੀਆਂ ਪਤੀ ਦੀ ਲੰਬੀ ਉਮਰ-ਸੰਤਾਨ ਦੀ ਰੱਖਿਆ ਲਈ ਵੀ ਇਹ ਵਰਤ ਰੱਖਦੀਆਂ ਹਨ। ਪੁਰਸ਼ ਇਸ ਵਰਤ ਨੂੰ ਆਪਣੀ ਸੰਤਾਨ ਪ੍ਰਾਪਤੀ ਅਤੇ ਹੋਰ ਸੁੱਖਾਂ ਦੀ ਪ੍ਰਾਪਤੀ ਲਈ ਰੱਖਦੇ ਹਨ। ਸਾਵਣ ਵਰਤ ਰੱਖਣ ਨਾਲ ਮੰਨਿਆ ਜਾਂਦਾ ਹੈ ਕਿ ਮਨੁੱਖ ਦੀਆਂ ਸਾਰੀਆਂ ਇੱਛਾਵਾਂ ਪੂਰੀਆ ਹੋ ਜਾਂਦੀਆ ਹਨ ਅਤੇ ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਇਹ ਵੀ ਵਿਸ਼ਵਾਸ ਹੈ ਕਿ ਵਰਤ ਰੱਖਣ ਨਾਲ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਕੇ ਮਨੁੱਖ ਸ਼ਿਵ ਲੋਕ ਚਲਾ ਜਾਂਦਾ ਹੈ।

Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-