Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਬਚਪਨ ਦੀਆਂ ਯਾਦਾਂ ਹਮੇਸ਼ਾਂ ਤਾਜ਼ਾ

ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ। | July 26, 2020 01:08 AM
ਬਚਪਨ ਦੀਆਂ ਯਾਦਾਂ ਹਮੇਸ਼ਾਂ ਤਾਜ਼ਾ
 
ਅੱਜ ਤੋਂ ਪੰਜ ਛੇ ਦਹਾਕੇ ਪਹਿਲਾਂ ਜਿੰਨਾ ਨੇ ਬਚਪਨ ਬਿਤਾਇਆ ਹੈ ਉਹ ਵੱਖਰੀਆਂ ਯਾਦਾਂ ਹਨ।ਮੈਨੂੰ ਵੀ ਬਹੁਤ ਯਾਦ ਹੈ ਉਹ ਬਚਪਨ।ਨਾ ਮਹਿੰਗੇ ਖਿਡੌਣੇ ਅਤੇ ਨਾ ਘਰ ਦੇ ਅੰਦਰ ਬੈਠਕੇ ਖੇਡਣ ਦਾ ਰਿਵਾਜ਼ ਸੀ।ਹਰ ਖਿਡੌਣਾ ਆਪੇ ਬਣਾਉਣਾ ਜਾਂ ਲੱਭਣਾ ਪੈਂਦਾ ਸੀ।ਅੱਜ ਮੈਂ ਗੱਲ ਕਰਾਂਗੀ ਕੁੜੀਆਂ ਦੀਆਂ ਉਸ ਵੇਲੇ ਦੀਆਂ ਖੇਡਾਂ ਦੀ।ਕੁੜੀਆਂ ਵਧੇਰੇ ਕਰਕੇ ਛਟਾਪੂ ਖੇਡਦੀਆਂ ਸਨ।ਇਸ ਵਿੱਚ ਬਹੁਤ ਸਾਰੀਆਂ ਕਿਸਮਾਂ ਸਨ।ਇਹ ਜ਼ਮੀਨ ਤੇ ਬਣਾਇਆ ਜਾਂਦਾ ਸੀ।ਇੱਕ ਤਾਂ ਸਾਰੇ ਡੱਬੇ ਬਣਾਏ ਜਾਂਦੇ ਸੀ।ਡੱਬਿਆਂ ਤੋਂ ਬਾਹਰ ਖੜੇ ਹੋਕੇ ਛਟਾਪੂ ਸੁੱਟਿਆ ਜਾਂਦਾ ਸੀ।ਇੱਕ ਪਾਸੇ ਦੇ ਛਟਾਪੂ ਦੇ ਡੱਬਿਆਂ ਵਿੱਚ ਛਟਾਪੂ ਸੁਟਣਾ ਅਤੇ ਦੂਸਰੇ ਪਾਸੇ ਦੇ ਡੱਬਿਆਂ ਵਿੱਚ ਦੀ ਲੰਗੜੀ ਲੱਤ ਜਾਕੇ ਛਟਾਪੂ ਚੁੱਕਣਾ ਅਤੇ ਫੇਰ ਵਾਪਿਸ ਆਉਣਾ।ਹਾਂ, ਛਟਾਪੂ ਟੁੱਟੇ ਕੱਚੇ ਭਾਂਡੇ ਦੇ ਟੁੱਕੜੇ ਨੂੰ ਘਸਾਕੇ,ਕਦੇ ਚੌਰਸ ਬਣਾ ਲੈਣਾ ਅਤੇ ਕਦੇ ਗੋਲ।ਇਵੇਂ ਹੀ ਦੂਸਰੀ ਕਿਸਮ ਹੁੰੰਦੀ ਸੀ।ਉਸ ਵਿੱਚ ਦੋ ਡੱਬੇ ਬਿੰਨਾ ਵੰਡ ਦੇ ਹੋਣੇ ਤੀਜੇ ਨੂੰ ਦੋ ਭਾਗਾਂ ਵਿੱੱਚ ਵੰਡਣਾ,ਚੌਥੇ ਵਿੱਚ ਕੋਈ ਵੰਡ ਨਾ ਹੋਣੀ ਅਤੇ ਪੰਜਵੇਂ ਨੂੰ ਦੋ ਭਾਗਾਂ ਵਿੱਚ ਵੰਡਣਾ।ਇਸ ਵਿੱਚ ਵੀ ਉਹ ਹੀ ਕੱਚੇ ਭਾਂਡੇ ਦੇ ਬਣਾਏ ਛਟਾਪੂ ਨਾਲ ਖੇਲਿਆ ਜਾਂਦਾ ਸੀ।ਨਾ ਹਿੰਗ ਲੱਗੇ,ਨਾ ਫਟਕਰੀ,ਰੰਗ ਵੀ ਚੋਖਾ ਆਏ।ਕੋਈ ਪੈਸਾ ਨਹੀਂ ਸੀ ਖਰਚਿਆ ਜਾਂਦਾ ਪਰ ਜਿੰਨਾ ਮਜ਼ਾ ਆਉਂਦਾ ਸੀ ਉਸਨੂੰ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ।
 
     ਇਸ ਤੋਂ ਬਾਦ ਗੀਟੇ ਖੇਲੇ ਜਾਂਦੇ ਸੀ।ਕਿਸੇ ਵਿਰਲੇ ਕੋਲ ਲੱਕੜ ਦੇ ਰੰਗ ਬਿਰੰਗੇ ਗੀਟੇ ਹੁੰਦੇ ਸੀ।ਵਧੇਰੇ ਕਰਕੇ ਬੱਜਰੀ ਵਿੱਚੋਂ ਇੱਕੋ ਜਿਹੇ ਛੋਟੇ ਛੋਟੇ ਪੱਥਰਾਂ ਦਾ ਸੈਟ ਬਣਾ ਲੈਂਦੇ।ਇਸ ਵਿੱਚ ਪੰਜ ਗੀਟੇ ਹੁੰਦੇ ਸੀ।ਇਸ ਤੋਂ ਬਗੈਰ ਟੁੱਟੇ ਕੱਚੇ ਭਾਂਡੇ ਦੀਆਂ ਠੀਕਰੀਆਂ ਨੂੰ ਰਗੜ ਰਗੜ ਕੇ ਬਰਾਬਰ ਕਰਕੇ ਪੰਜ ਦਾ ਸੈਟ ਬਣਾ ਲਈਦਾ ਸੀ।ਇਕਨੂੰ ਹੱਥ ਤੋਂ ਉਪਰ ਸੁੱਟਕੇ ਅਤੇ ਹੇਠਾਂ ਤੋਂ ਗੀਟੇ ਚੁੱਕੇ ਜਾਂਦੇ ਸੀ।ਇਸ ਖੇਡ ਨੂੰ ਬੈਠਕੇ ਹੀ ਖੇਡਿਆ ਜਾਂਦਾ ਸੀ।ਮੈਨੂੰ ਯਾਦ ਹੈ ਕਿ ਅਸੀਂ ਇਹ ਗੀਟੇ ਸਕੂਲ ਵਾਲੇ ਬਸਤੇ ਵਿੱਚ ਰੱਖਦੇ ਸੀ।ਅੱਧੀ ਛੁੱਟੀ ਵੇਲੇ ਵੀ ਖੇਡ ਲੈਂਦੇ ਸੀ।ਬਹੁਤ ਵਾਰ ਅਧਿਆਪਕ ਗੁੱਸਾ ਕਰਦੇ ਅਤੇ ਗੀਟੇ ਲੈਕੇ ਸੁੱਟ ਦਿੰਦੇ ਪਰ ਅਸੀਂ ਫੇਰ ਗੀਟੇ ਇਕੱਠੇ ਕਰ ਲੈਂਦੇ।ਸਾਨੂੰ ਨਾ ਇਹ ਸੋਚਣਾ ਪੈਂਦਾ ਸੀ ਕਿ ਕੌਣ ਖਰੀਦਕੇ ਦੇਵੇਗਾ ਅਤੇ ਨਾ ਕੋਈ ਖਰੀਦਕੇ ਦਿੰਦਾ ਸੀ।ਹਾਂ, ਨਾ ਕੋਈ ਗਿਲਾ ਸੀ ਅਤੇ ਨਾ ਕੋਈ ਸ਼ਿਕਵਾ ਸੀ।ਆਪੇ ਖੇਡਣ ਲਈ ਖਿਡੌਣੇ ਲੱਭ ਲੈਂਦੇ ਸੀ।
ਇਵੇਂ ਹੀ ਛੱਪੜ ਦੀ ਚੀਕਣੀ ਮਿੱਟੀ ਦੇ ਖਿਡਾਉਣੇ ਵੀ ਬਹੁਤ ਬਣਾਏ।ਚੱਕੀ,ਬਾਲਟੀ,ਪਤੀਲੇ ਕੜਾਹੀ,ਚਮਚੇ,ਕੌਲੀਆਂ ਗਲਾਸ ਅਤੇ ਹੋਰ ਬਹੁਤ ਕੁਝ ਬਣਾਕੇ ਧੁੱਪ ਵਿੱਚ ਸੁੱਕਾ ਲੈਂਦੇ।ਇਸ ਤੋਂ ਬਾਦ ਉਨ੍ਹਾਂ ਨੂੰ ਚੁੱਲ੍ਹੇ ਵਿੱਚ ਰੱਖਕੇ ਪੱਕਾ ਕਰਨ ਦਾ ਕੰਮ ਕਰਦੇ।ਪਰ ਇਥੇ ਵੀ ਖੂਬ ਝਿੜਕਾਂ ਪੈਂਦੀਆਂ ਸਨ।ਚੁੱਲ੍ਹੇ ਵਿੱਚ ਲੱਗੀਆਂ ਪਾਥੀਆਂ ਦੀ ਰੀਣੀ ਡਿੱਗ ਪੈਂਦੀ ਅਤੇ ਅੱਗ ਬੁੱਝ ਜਾਂਦੀ।
ਸੱਭ ਤੋਂ ਵਧੇਰੇ ਗੁੱਡੀਆਂ ਪਟੋਲੇ ਖੇਡੇ ਜਾਂਦੇ।ਕਪੜੇ ਦੀ ਗੁੱਡੀ ਸਿਉਂ ਕੇ ਬਣਾ ਲੈਣੀ,ਉਸਦੀਆਂ ਅੱਖਾਂ ਕਢਾਈ ਕਰਕੇ ਬਣਾ ਲੈਣੀਆਂ।ਉਸਦੇ ਕੱਪੜੇ ਸਿਉਣੇ,ਮੋਤੀਆਂ ਦੇ ਗਹਿਣੇ ਬਣਾਉਣੇ।ਘਰ ਵਿੱਚ ਜੋ ਛੋਟੀਆਂ ਛੋਟੀਆਂ ਲੀਰਾਂ ਮਿਲਣੀਆਂ, ਉਨ੍ਹਾਂ ਨਾਲ ਸਾਰਾ ਕੁਝ ਬਣਦਾ।ਬਹੁਤ ਮਜ਼ਾ ਆਉਂਦਾ ਸੀ।ਹੁਣ ਤਾਂ ਮਹਿੰਗੇ ਖਿਡੌਣੇ ਬੱਚਿਆਂ ਨੂੰ ਦਿੱਤੇ ਜਾਂਦੇ ਹਨ ਜਾਂ ਮਿਲਦੇ ਹਨ ਪਰ ਬੱਚੇ ਖ਼ੁਸ਼ ਨਹੀਂ ਹੁੰਦੇ।ਇੱਕ ਗੱਲ ਪੱਕੀ ਹੈ ਜਦੋਂ ਆਪਣੀ ਮਿਹਨਤ ਨਾਲ ਕੁਝ ਕੀਤਾ ਜਾਂਦਾ ਹੈ,ਉਸ ਵਿੱਚੋਂ ਖ਼ੁਸ਼ੀ ਵਧੇਰੇ ਮਿਲਦੀ ਹੈ।ਉਹ ਯਾਦ ਵੀ ਰਹਿੰਦਾ ਹੈ।ਉਸਨੂੰ ਭੁਲਾਉਣਾ ਸੌਖਾ ਨਹੀਂ ਹੁੰਦਾ।ਉਹ ਜ਼ਿੰਦਗੀ ਦੀਆਂ ਅਭੁੱਲ ਯਾਦਾਂ ਹੋ ਨਿਬੜਦੀਆਂ ਹਨ।ਇਹ ਯਾਦਾਂ ਅੱਜ ਵੀ ਤਾਜ਼ਾ ਹਨ ਅਤੇ ਹਮੇਸ਼ਾਂ ਰਹਿਣਗੀਆਂ।
 
ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ।
 
 
Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-