Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਨਾਟਕਾਂ ਦਾ ਮਹਾਨ ਕਲਾਕਾਰ ਤੇ ਐਂਕਰਿੰਗ ਦਾ ਸੁਮੇਲ ਤੇਜਪਾਲ ਸਿੰਘ ਮਿਨਹਾਸ

July 26, 2020 01:10 AM
ਤੇਜਪਾਲ ਸਿੰਘ ਮਿਨਹਾਸ .... ਪਿੰਡ ਡਰੋਲੀ ਖੁਰਦ  ਜ਼ਿਲ੍ਹਾ ਜਲੰਧਰ ... ਮੁਢਲਾ ਡਰਾਮੇ ਦਾ ਸ਼ੌਂਕ ਘਰ ਵਿੱਚੋ ਈ ਪਿਆ... ਪਿਤਾ ਜੀ ਨੇ ਸਰਦਾਰ ਚਰਨਜੀਤ ਸਿੰਘ ਡਰੋਲੀ ਦੇ ਨਾਮ ਨਾਲ ਕੁਝ ਨਾਟਕ ਲਿਖੇ ਸਨ ਜੋ ਭਾਜੀ ਗੁਰਸ਼ਰਨ ਸਿੰਘ ਹੁਰਾਂ ਦੇਸ ਵਿਦੇਸ ਵਿਚ ਖੇਡੇ ... ਜਿਹਨਾਂ ਵਿੱਚੋ ਗੁਰੂ ਤੇਗ ਬਹਾਦਰ ਸਾਹਿਬ ਦੀ ਜ਼ਿੰਦਗੀ ਤੇ ਲਿਖਿਆ ਨਾਟਕ "ਬਾਂਹਾਂ ਜਿੰਨਾ ਦੀ ਪਕੜੀਏ" ਬਹੁਤ ਮਸ਼ਹੂਰ ਹੋਇਆ|  ਛੋਟੇ ਹੁੰਦੇ ਘਰ ਵਿਚ ਹੀ ਇੰਨੀਆਂ ਕਿਤਾਬਾਂ ਪੜ੍ਹਣ ਨੂੰ ਮਿਲੀਆਂ ਕਿ ਓਹਨਾ ਨੂੰ ਪੜ੍ਹਦੇ ਪੜ੍ਹਦੇ ਪਾਤਰਾਂ ਦੀ ਸਮਝ ਆਉਣ ਲੱਗ ਪਈ| ਸਕੂਲ ਪਾਸ ਕਰਨ ਤੋਂ ਬਾਅਦ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਵਿਚ ਦਾਖ਼ਲਾ ਲਿਆ| ਯੂਨੀਵਰਸਿਟੀ ਫੈਸਟੀਵਲ ਵਿਚ ਹਿੱਸਾ ਲੈਣ ਲੱਗ ਪਿਆ| ਪਹਿਲਾਂ ਅੰਮ੍ਰਿਤਸਰ ਤੋਂ ਨਰਿੰਦਰ ਜੱਟੂ ਜੀ ਦੀ ਨਿਰਦੇਸ਼ਨਾ ਹੇਠ ਨਾਟਕ ਕੀਤੇ ਜਿਹੜੇ ਯੂਨੀਵਰਸਿਟੀ ਲੈਵਲ ਤੱਕ ਵਧੀਆ ਇਨਾਮ ਦੁਆਉਂਦੇ ਰਹੇ| ਪਰ ਇਸ ਤੋਂ ਵੀ ਅੱਗੇ ਕੁਝ ਕਰਨ ਦੀ ਇੱਛਾ ਸੀ ਸੋ ਓਹੀ ਇੱਛਾ ਸਾਨੂੰ ਸਾਰੇ ਡਰਾਮਾ ਟੀਮ ਕਲਾਕਾਰਾਂ  ਨੂੰ ਸ਼੍ਰੀ ਰਾਜ ਕੁਮਾਰ ਤੁੱਲੀ ਜੀ ਤੱਕ ਲੈ ਗਈ| ਰਾਜ ਕੁਮਾਰ ਤੁੱਲੀ ਜੀ ਦੀ ਨਿਰਦੇਸ਼ਨਾ ਹੇਠ ਜਿਹੜੇ ਨਾਟਕ ਕੀਤੇ ਓਹਨਾ ਨੇ ਨੈਸ਼ਨਲ ਫੈਸਟੀਵਲ ਤੱਕ ਜਿਤਾ ਦਿੱਤੈ| ਯੂਨੀਵਰਸਿਟੀ ਬੈਸਟ ਐਕਟਰ ਰਿਹਾ| 1992 ਵਿਚ ਕਾਲਜ ਪੜ੍ਹਦਿਆਂ ਈ ਆਕਾਸ਼ਵਾਣੀ  ਦਾ ਡਰਾਮਾ ਔਡੀਸ਼ਨ ਪਾਸ ਕੀਤਾ ਤੇ 1994 ਵਿਚ ਦੂਰਦਰਸ਼ਨ ਦਾ| ਰੇਡੀਓ ਤੇ ਕੁਝ ਚੰਗੇ ਨਿਰਮਾਤਾ ਤੇ ਸੀਨੀਅਰ ਅਦਾਕਾਰਾ ਦਾ ਸਾਥ ਮਿਲਿਆ| ਹੁਣ ਤੱਕ ਬਹੁਤ ਸਾਰੇ ਰੇਡੀਓ ਡਰਾਮਿਆਂ ਤੇ ਸੀਰੀਅਲਾਂ  ਨੂੰ ਆਪਣੀ ਆਵਾਜ਼ ਦਿੱਤੀ ਜਿਹਨਾਂ ਵਿੱਚੋ ਬਹੁਤ ਸਾਰੇ ਡਰਾਮੇ ਨੈਸ਼ਨਲ ਐਵਾਰਡ ਜਿੱਤੇ| ਦੂਰਦਰਸ਼ਨ ਦੇ ਵੀ ਕਾਫੀ ਨਾਟਕਾਂ ਵਿਚ ਕੰਮ ਕੀਤਾ| ਟੈਲੀਫਿਲਮਾਂ ਤੇ ਹੋਰ ਸੀਰੀਅਲ  ਵੀ ਕੀਤੇ| ਦੂਰਦਰਸ਼ਨ ਦੇ ਨੈਸ਼ਨਲ ਨੈੱਟਵਰਕ ਲਈ ਸੀਰੀਅਲ 'ਗ਼ਦਰ ਕੀ ਗੂੰਜ' ਵੀ ਕੀਤਾ|  ਅਮਰੀਕਾ ਜਾਣ ਦਾ ਸਬੱਬ ਬਣਿਆ ਤੇ ਉਥੋਂ ਫਿਲਮ ਮੇਕਿੰਗ ਦੀ ਪੜ੍ਹਾਈ ਵੀ ਕੀਤੀ| ਰੇਡੀਓ ਤੇ ਡਰਾਮਾ ਕਰਦੇ ਕਰਦੇ ਇੱਕ ਦਿਨ ਦਿਹਾਤੀ ਪ੍ਰੋਗਰਾਮ ਵਾਲੇ ਕਹਿੰਦੇ ਕਿ ਤੁਸੀ ਖੇਤੀਬਾੜੀ ਵਾਲੇ ਹੋ ਤੇ ਸਾਡੇ ਨਾਲ ਦਿਹਾਤੀ ਪ੍ਰੋਗਰਾਮ ਕਰਿਆ ਕਰੋ| ਉਦੋਂ ਤੋਂ ਦਿਹਾਤੀ ਪ੍ਰਗਰਾਮ ਕਰਨਾ ਸ਼ੁਰੂ ਕਰ ਦਿੱਤਾ| ਮਨ ਵਿਚ ਮਾਣ ਮਹਿਸੂਸ ਹੁੰਦਾ ਹੈ ਕਿ ਜਿਹੜਾ ਪ੍ਰੋਗਰਾਮ ਕਦੇ ਠੰਡੂ  ਰਾਮ, ਭਾਈਆ ਜੀ, ਮਾਸਟਰ ਜੀ ਵਰਗੀਆਂ ਹਸਤੀਆਂ ਕਰਦਿਆਂ ਸਨ ਅੱਜ ਉਹ ਸੇਵਾ ਸਾਡੇ ਲੇਖੇ ਲੱਗੀ ਆ| ਦੂਰਦਰਸ਼ਨ  ਦੇ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਵਿਚ ਜਾਣ ਦਾ ਸੱਬਬ  ਪੁਨੀਤ ਸਹਿਗਲ ਜੀ ਤੇ ਮਿੱਠਾ ਸਿੰਘ ਜੀ ਕਰਕੇ ਬਣਿਆ| ਉਹ ਕੁਝ ਧਰਤੀ ਤੇ ਪੰਜਾਬ ਦੇ ਲੋਕਾਂ ਨਾਲ ਜੁੜਿਆ ਕਰਨਾ ਚਾਹੁੰਦੇ ਸਨ| ਸਟੇਜ ਨਾਟਕ ਹਮੇਸ਼ਾ ਈ ਨਾਲ ਨਾਲ ਚਲਦਾ ਰਿਹਾ| ਹੁਣ ਤਕਰੀਬਨ 30  ਸਾਲ ਹੋ ਗਏ ਸਟੇਜ ਨਾਟਕ ਕਰਦਿਆਂ| ਸਟੇਜ ਨਾਟਕਾਂ ਦਾ ਨਿਰਦੇਸ਼ਨ ਵੀ ਕੀਤਾ ਜਿਹਨਾਂ ਵਿੱਚੋ ਇੱਕ ਸਾਉੰਡ ਐਂਡ ਲਾਈਟ ਸ਼ੋ "ਚਾਂਦਨੀ ਚੌਕ ਤੋਂ ਸਰਹਿੰਦ ਤੱਕ" ਦੇ ਤਕਰੀਬਨ 50 ਸ਼ੋ ਦੇਸ ਵਿਦੇਸ ਕਰ ਚੁੱਕਿਆ ਹਾਂ| ਕੈਮਰੇ ਦੇ ਪਿਛੇ ਰਹਿਕੇ  ਸਹਿ ਨਿਰਦੇਸ਼ਕ ਦੇ ਤੌਰ ਤੇ ਫ਼ਿਲਮ ਵੀ ਕੀਤੀਆਂ| ਦੂਰਦਰਸ਼ਨ ਪੰਜਾਬੀ ਨਾਲ ਮੈਂ ਲੰਮੇ ਟਾਇਮ ਤੋਂ ਜੁੜਿਆ ਹੋਇਆ ਹਾਂ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਕਿਸਾਨਾਂ ਲਈ ਬਹੁਤ ਸਾਲਾਂ ਤੋਂ ਦੂਰਦਰਸ਼ਨ ਪੰਜਾਬੀ ਤੇ ਪੇਸ਼ ਕੀਤਾ ਜਾਂਦਾ ਹੈ ਪਰ ਦੋ ਕੁ ਮਹੀਨਿਆਂ ਤੋਂ ਇਸ ਪ੍ਰੋਗਰਾਮ ਵਿੱਚ ਨਵੇਂ ਕਲਾਕਾਰਾਂ ਦਾਖ਼ਲਾ ਹੋਇਆ ਹੈ ਇਸ ਪ੍ਰੋਗਰਾਮ ਦਾ ਆਧਾਰ ਰਾਜ ਕੁਮਾਰ ਤੁਲੀ ਜੀ ਹਨ ਉਹ ਆਕਾਸ਼ਵਾਣੀ ਜਾਂ ਦੂਰਦਰਸ਼ਨ ਹੋਵੇ ਹਰ ਤਰ੍ਹਾਂ ਦੀ ਪੇਸ਼ਕਾਰੀ ਵਿੱਚ ਸੋਲਾਂ ਕਲਾਂ ਸੰਪੂਰਨ ਹਨ ਜਿਨ੍ਹਾਂ ਬਾਰੇ ਇਸ ਮੁਲਾਕਾਤ ਵਿੱਚ ਤੇਜਪਾਲ ਸਿੰਘ ਮਿਨਹਾਸ ਜੀ ਨੇ ਦੱਸਿਆ ਹੈ ਕੁਝ ਮਹੀਨੇ ਪਹਿਲਾਂ ਤੱਕ ਇਹ ਪ੍ਰੋਗਰਾਮ ਖੇਤੀਬਾੜੀ ਵਿਭਾਗ ਦਾ ਇੱਕ ਦਫ਼ਤਰ ਲੱਗਦਾ ਸੀ ਪਰ ਸ੍ਰੀ ਮਾਨ ਪ੍ਰੀਤ ਸਹਿਗਲ ਦੀ ਜਦੋਂ ਤੋਂ ਦੂਰਦਰਸ਼ਨ ਪੰਜਾਬੀ ਦੇ ਕਮਾਂਡਰ ਬਣੇ ਹਨ ਉਨ੍ਹਾਂ ਦੇ ਹਰ ਪ੍ਰੋਗਰਾਮ ਨੂੰ ਸਰੋਤਿਆਂ ਦੀ ਮੰਗ ਅਨੁਸਾਰ ਸੁਧਾਰਨ ਦਾ ਸਾਰਥਿਕ ਉਪਰਾਲਾ ਕੀਤਾ ਹੈ ਜਿਸ ਕਾਰਨ ਹੁਣ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਪਿੰਡ ਦੀ ਸੱਥ ਬਣ ਗਿਆ ਹੈ ਇਸ ਪ੍ਰੋਗਰਾਮ ਵਿੱਚ ਤੁਲੀ ਸਾਹਿਬ ਪਿੰਡ ਦਾ ਸਰਪੰਚ ਬਣ ਕੇ ਆਪਣੀ ਪੰਚਾਇਤ ਨੂੰ ਇਕੱਠਾ ਕਰਕੇ ਉਹ ਸਲਾਹਾਂ ਦਿੰਦੇ ਹਨ ਜਿਸ ਵਿੱਚ ਉਨ੍ਹਾਂ ਦਾ ਖਾਸ ਪੰਚ ਤੇਜਪਾਲ ਸਿੰਘ ਮਿਨਹਾਸ ਵੀ ਹੈ ਇਨ੍ਹਾਂ ਦੀ ਕੀਤੀ ਖੁੰਢ ਚਰਚਾ ਕਿਸਾਨਾਂ ਲਈ ਸੁਧਾਰਵਾਦੀ ਗੱਲਾਂ ਨਾਲ ਇਕੱਠਾ ਕੀਤਾ ਸ਼ਬਦ ਕੋਸ਼ ਬਣ ਜਾਂਦਾ ਹੈ ਪੇਂਡੂ ਸਰੋਤਿਆਂ ਲਈ ਇਹ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ ਇਸ ਪਿੱਛੇ ਸਰੋਤਿਆਂ ਦੀ ਚੰਗੀ ਸੋਚ ਹੀ ਹੋਵੇਗੀ ਜਿੰਨੀ ਦੇਰ ਤੱਕ ਤੁਲੀ ਸਾਹਿਬ ਸਰਪੰਚ ਬਣ ਕੇ ਆਪਣੀ ਪੰਚਾਇਤ ਦੀ ਕਮਾਂਡ ਸੰਭਾਲ ਕੇ ਰੱਖਣਗੇ ਕਿਸਾਨਾਂ ਨੂੰ ਆਪਣੀ ਖੇਤੀਬਾੜੀ ਦੀ ਸਲਾਹ ਲੈਣ ਲਈ ਕਿਸੇ ਖੇਤੀਬਾੜੀ ਦੇ ਦਫ਼ਤਰ ਨਹੀਂ ਜਾਣਾ ਪਵੇਗਾ -
   
ਰਮੇਸ਼ਵਰ ਸਿੰਘ ਪਟਿਆਲਾ ਸੰਪਰਕ ਨੰਬਰ 9914880392
Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-