Friday, August 07, 2020
FOLLOW US ON
BREAKING NEWS
ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਗੋਪਾਲਾ, ਰਣਜੀਤ ਸਿੰਘ

Article

ਅਧਿਆਪਕ ਦੀ ਕਲਮ ਤੋਂ -----ਕੁਲਜੀਤ ਕੌਰ

July 26, 2020 02:53 PM

ਅਧਿਆਪਕ ਦੀ ਕਲਮ ਤੋਂ

ਕੋਵਿਡ 19 ਦੇ ਚੱਲਦਿਆਂ ਪੂਰੇ ਸੰਸਾਰ ਦਾ ਤਾਣਾ-ਬਾਣਾ ਉਲਝ ਚੁੱਕਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਵਿਭਾਗ ਚਾਹੇ ਉਹ ਪੁਲਿਸ ਵਿਭਾਗ ਹੋਵੇ ਸਿਹਤ ਵਿਭਾਗ ਜਾਂ ਸਿੱਖਿਆ ਵਿਭਾਗ, ਤਨਦੇਹੀ ਨਾਲ ਆਪਣੇ ਫਰਜ਼ ਨਿਭਾਅ ਰਿਹਾ ਹੈ। ਏਥੇ ਮੈਂ ਗੱਲ ਕਰਾਂਗੀ ਸਿੱਖਿਆ ਵਿਭਾਗ ਦੀ ਅਤੇ ਚੱਲ ਰਹੀਆਂ ਨਿਰੰਤਰ ਗਤੀਵਿਧੀਆਂ ਦੀ।

ਮੈਂ ਨਮਨ ਕਰਦੀ ਹਾਂ ਉਹਨਾਂ ਸਾਰੇ ਮਿਹਨਤੀ ਅਧਿਆਪਕਾਂ ਨੂੰ ਜੋ ਅਜਿਹੇ ਮੁਸ਼ਕਿਲ ਸਮੇਂ ਵਿੱਚ ਨਵੀਆਂ ਨਵੀਆਂ ਯੋਜਨਾਵਾਂ ਬਣਾ ਕਿ ਵਿਦਿਆ ਦਾ ਚਾਨਣ ਹਰ ਬੱਚੇ ਤੱਕ ਪਹੁੰਚਾ ਰਹੇ ਹਨ। ਸਭ ਤੋਂ ਪਹਿਲਾਂ ਗੱਲ ਕਰਾਂਗੀ ਸਰਕਾਰੀ ਸਕੂਲਾਂ ਵਿੱਚ ਹੋ ਰਹੇ ਰਿਕਾਰਡ ਤੋੜ ਦਾਖ਼ਲੇ ਦੀ,ਅਧਿਆਪਕ ਘਰ-ਘਰ ਜਾ ਕਿ ਪ੍ਰਚਾਰ ਵੈਨਾਂ ਰਾਹੀਂ ਅਤੇ ਇਸ਼ਤਿਹਾਰ ਤੇ ਹੋਰ ਯਤਨਾਂ ਰਾਹੀਂ ਮਾਪਿਆਂ ਨੂੰ ਪ੍ਰੇਰਿਤ ਕਰ ਰਹੇ ਹਨ ਜਿਸ ਦੇ ਬਹੁਤ ਵਧੀਆ ਨਤੀਜੇ ਆ ਰਹੇ ਹਨ।
ਰੋਜ਼ਾਨਾ ਸਿੱਖਿਆ ਵਿਭਾਗ ਵੱਲੋਂ ਕੰਮ ਦੀ ਸਲਾਈਡ ਭੇਜੀ ਜਾਂਦੀ ਹੈ। ਇਸ ਸਲਾਈਡ ਵਿੱਚ ਬੱਚੇ ਦਾ ਕੰਮ ਜਮਾਤ ਅਨੁਸਾਰ ਹੁੰਦਾ ਹੈ। ਇਸ ਸਲਾਈਡ ਨੂੰ ਤਿਆਰ ਕਰਨ ਲਈ ਹਜ਼ਾਰਾਂ ਅਧਿਆਪਕਾਂ ਦੀ ਦਿਨ - ਰਾਤ ਦੀ ਮਿਹਨਤ ਜੁੜੀ ਹੁੰਦੀ ਹੈ ਵਿਦਿਅਕ ਵੱਟਸਐਪ ਗਰੁੱਪਾਂ ਰਾਹੀਂ ਫੋਨ ਕਰਕੇ ਜਾਂ ਜਲੰਧਰ ਦੂਰਦਰਸ਼ਨ ਰਾਹੀਂ ਇਹ ਕੰਮ ਵਿਦਿਆਰਥੀ ਤੱਕ ਪਹੁੰਚਾਇਆ ਜਾਂਦਾ ਹੈ। ਹਰ ਐਤਵਾਰ ਬੱਚਿਆਂ ਦਾ ਟੈਸਟ ਲਿਆ ਜਾਂਦਾ ਹੈ ਤੇ ਡਾਟਾ ਵਿਭਾਗ ਨੂੰ ਦਿੱਤਾ ਜਾਂਦਾ ਹੈ।' ਨੰਨ੍ਹੇ ਉਸਤਾਦ' ਵਰਗੇ ਪ੍ਰੋਗਰਾਮ ਬੱਚਿਆਂ ਦੀ ਕਲਾ ਨੂੰ ਟੀ. ਵੀ ਤੇ ਪ੍ਰਦਰਸ਼ਿਤ ਕਰ ਰਹੇ ਹਨ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਦਿਅਕ ਮੁਕਾਬਲੇ ਨਿਰੰਤਰ ਚੱਲ ਰਹੇ ਹਨ ਅਧਿਆਪਕ ਹਰ ਸੰਭਵ ਬੱਚਿਆਂ ਦੀ ਮਦਦ ਕਰ ਕਿ ਤਿਆਰੀ ਕਰਵਾ ਰਹੇ ਹਨ।

       ਜੇ ਮੈਂ ਆਪਣੇ ਬਲਾਕ ਨੌਸ਼ਹਿਰਾ ਪੰਨੂਆਂ ਦੀ ਗੱਲ ਕਰਾਂ ਤਾਂ ਬਲਾਕ ਸਿੱਖਿਆ ਅਫ਼ਸਰ ਸ. ਜਸਵਿੰਦਰ ਸਿੰਘ ਸੰਧੂ ਦੀ ਯੋਗ ਅਗਵਾਈ ਨਾਲ ਸਮੂਹ ਅਧਿਆਪਕ ਇੱਕ ਸਿਪਾਹੀ ਦੀ ਤਰ੍ਹਾਂ ਹਰ ਮੁਸ਼ਕਿਲ ਨਾਲ ਲੜਨ ਲਈ ਤਿਆਰ ਹਨ ਦਿਨ ਬ ਦਿਨ ਸਾਡੇ ਬਲਾਕ ਦਾ ਵੱਧਦਾ ਦਾਖ਼ਲਾ ਅਤੇ ਹਰ ਮੁਕਾਬਲੇ ਵਿੱਚ ਮਾਰੀਆਂ ਮੱਲਾਂ ਸਾਡੇ ਸਮੂਹ ਅਧਿਆਪਕਾਂ ਦੀ ਮਿਹਨਤ ਦੀਆਂ ਸੂਚਕ ਹਨ।
ਦੁਆ ਕਰਦੀ ਹਾਂ ਕਿ ਛੇਤੀ ਤੋਂ ਛੇਤੀ ਪੂਰਾ ਸੰਸਾਰ ਇਸ ਮਹਾਂਮਾਰੀ ਤੋਂ ਮੁਕਤ ਹੋਵੇ, ਫਿਰ ਸਾਡੇ ਬਾਲ ਸਕੂਲਾਂ ਵਿੱਚ ਹੱਸਦੇ, ਟੱਪਦੇ, ਨੱਚਦੇ ਆਉਣ ਆਮੀਨ!

     ਕੁਲਜੀਤ ਕੌਰ ਮੁੱਖ ਅਧਿਆਪਕਾ
ਸਰਕਾਰੀ ਐਲੀਮੈਂਟਰੀ ਸਕੂਲ ਨੰਦਪੁਰ
ਨੌਸ਼ਹਿਰਾ ਪੰਨੂਆਂ

Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-