Friday, August 07, 2020
FOLLOW US ON
BREAKING NEWS
ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਗੋਪਾਲਾ, ਰਣਜੀਤ ਸਿੰਘ

Poem

ਬਚਪਨ

ਨਿਰਮਲ ਕੌਰ ਕੋਟਲਾ | July 26, 2020 10:42 PM

ਬਚਪਨ

ਬਾਰਿਸ਼ ਨੇ ਅੱਜ ਬਚਪਨ ਯਾਦ ਕਰਾ ਛੱਡਿਆ,
ਕੱਚੇ ਘਰਾਂ ਦੇ ਅੰਦਰ ਖੂਬ ਪਨਾਲੇ ਵੱਗਦੇ ਸੀ।

ਚੋਣੀ ਕੱਚੀ ਛੱਤ, ਤੇ ਥੱਲੇ ਭਾਂਡੇ ਰੱਖਦੇ ਫਿਰਨਾ,
ਵਹਿਣੀ ਹੋ ਜਾਣੀ ਬੰਦ ਤਾਂ ਪਾਣੀ ਖੜਦੇ ਸੀ।

ਗੰਦੇ ਮੰਦੇ ਪਾਣੀ ਵਿੱਚ  ਖੂਬ ਤਾਰੀਆਂ ਲਾਉਣਾ,
ਮਸਤੀ ਕਰਦੇ ਹੱਸਦੇ ਖੇਡਦੇ ਤੇ ਕਦੀ ਲੜਦੇ ਸੀ।

ਸਾਉਣ ਮਹੀਨੇ ਤੀਆਂ ਦਾ ਲੱਗਣਾ ਚੰਗਾ ਲੱਗਦਾ ਸੀ।
ਵਿਆਹੀਆਂ ਕੁਆਰੀਆਂ ਦੇ ਜੀ ਝੁੰਡ ਬੱਝਦੇ ਸੀ।

ਉਹ ਪਿੰਡਾ ਦੇ ਮਿੱਠੇ ਮੇਵੇ ਸੱਜਣਾ ਹੁਣ ਲੱਭਣੇ ਨੀ,
ਜਾਮਣ ਅੰਬੀਆ ਸਾਉਣ ਮਹੀਨੇ ਰੱਸਦੇ ਸੀ।

ਘਰੋਂ ਭੱਜ ਕੇ ਜਾਮਣ ਚੁਗਣੇ ਚੋਰੀ ਚੋਰੀ ਮਾਵਾਂ ਤੋਂ
ਘਰੇ ਆਉਣ ਤੇ ਬੇਬੇ ਕੋਲੋ ਖੂਭ ਲਪੇੜੇ ਚੰਡਦੇ ਸੀ।

ਖੀਰਾਂ,ਪੂੜੇ,ਗੁਲਗੁਲੇ,ਤੇ ਪੱਕਣੇ ਪਕਵਾਨ ਬੜੇ,
ਚੁੱਲੇ ਅਤੇ ਤੰਦੂਰ ਹਰ ਘਰ ਦੇ ਵਿੱਚ ਮੱਗਦੇ ਸੀ।

ਪੀਜੇ,ਬਰਗਰ,ਨੂਡਲ,ਕੁਰਕੁਰੇ ਤੇ ਨਾ ਹੀ ਠੰਡੇ ਸਨ,
ਸਾਡੇ ਵੇਲੇ ਲੱਸੀ,ਰਉਹ,ਨਿੰਬੂ ਪਾਣੀ ਚੰਗੇ ਲੱਗਦੇ ਸੀ।

ਮਸਤੀ,ਬਚਪਨ ਤੇ ਬਾਦਸ਼ਾਹੀ ਅਸਾਂ ਨੇ ਮਾਣੀ ਜੋ,
ਉਹ ਵੇਲੇ ਅਸਾਂ ਨੂੰ ਮੱਲੋ ਮੱਲੀ ਠੱਗਦੇ ਸੀ।

ਖਾ ਲਿਆ ਫਿਕਰਾ ਨੇ ਨਿਰਮਲ ਮਰਜਾਣੀ ਨੂੰ,
ਵਰਨਾ ਢੋਲ ਬੇਫਿਕਰੀ ਦੇ ਸਦਾ ਹੀ ਵੱਜਦੇ ਸੀ।

       ਲੇਖਿਕਾ- ਨਿਰਮਲ ਕੌਰ ਕੋਟਲਾ
                    ਅੰਮ੍ਰਿਤਸਰ

Have something to say? Post your comment