Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਮਿਹਨਤ ਤੇ ਢਾਡੀ ਕਲਾ ਦਾ ਸੁਮੇਲ ਮਹਿੰਦਰ ਸਿੰਘ ਮੇਹਨਤੀ

ਰਮੇਸ਼ਵਰ ਸਿੰਘ ਪਟਿਆਲਾ ਮੋਬਾ,99148 -80392 | July 26, 2020 11:04 PM
ਮਿਹਨਤ ਤੇ ਢਾਡੀ ਕਲਾ ਦਾ ਸੁਮੇਲ ਮਹਿੰਦਰ ਸਿੰਘ ਮੇਹਨਤੀ
 
ਦੁਨੀਆਂ ਤੇ ਹਰ ਇਨਸਾਨ ਦੀ ਆਪਣੀ ਹਸਤੀ ਆਪਣੀ ਪਹਿਚਾਣ ਹੁੰਦੀ ਹੈ।ਉਹ ਪਹਿਚਾਣ ਉਸਦੀ ਕਿਸੇ ਵੀ ਖੇਤਰ ਰਾਂਹੀ ਬਣੇ। ਸਮਾਜ ਚ ਕਿਸੇ ਦੀ ਪਹਿਚਾਣ   ਕਰਕੇ ,ਕਿਸੇ ਦੀ ਲੀਡਰ ਕਰਕੇ ,ਜਾਂ ਕਿਸੇ ਦੀ ਕਲਾ ਕਰਕੇ ਹੈ।
ਜਦੋਂ ਕਲਾ ਦੀ ਗੱਲ ਆਉਦੀ ਹੈ ਤਾਂ ਕਲਾ ਬੜਾ ਸੂਖਮ ਤੇ ਅਮੋਲਕ ਢੰਗ ਹੈ ਰੂਹ ਨੂੰ ਸਕੂਨ ਦੇਣ ਦਾ, ਰੂਹਾਨੀਅਤ ਨੂੰ ਤਰੋਤਾਜਾ ਕਰਨ ਦਾ,ਕਲਾ ਉਹ ਕੋਈ ਵੀ ਹੋ ਸਕਦੀ ਹੈ।ਉਹ ਭਾਂਵੇ ਹੱਥਾਂ ਦੀ ਕਲਾ ਹੋਵੇ ,ਲਿਖਣ ਦੀ ਕਲਾ ,ਬੋਲਣ ਦੀ ਕਲਾ, ਗਾਉਣ ਦੀ ਕਲਾ ਜਾਂ ਕਿਸੇ ਵੀ ਪ੍ਰਕਾਰ ਦੀ ਕਲਾ ਹੋਵੇ। 
 
ਕਲਾ ਦੇ ਖੇਤਰ ਚ ਅਜੋਕੇ ਸਮੇਂ ਨੌਜਵਾਨੀ ਬਹੁਤ ਵੱਡੀ ਗਿਣਤੀ ਚ ਉਭਰਕੇ ਸਾਹਮਣੇ ਆ ਰਹੀ ਹੈ। ਇਸੇ ਹੀ ਤਰ੍ਰਾਂ ਕਲਾ ਦੇ ਖੇਤਰ ਚ  ਆਪਣੀ ਕਲਾ  ਦੇ ਨਾਲ ਆਪਣੀ ਪਹਿਚਾਣ ਕਾਇਮ ਕਰਨ ਵਾਲਾ ਨੌਜਵਾਨ ਢਾਡੀ ਮਹਿੰਦਰ ਸਿੰਘ ਮੇਹਨਤੀ।
 
ਜੋ ਸਾਡੇ ਗੁਰੂ ਸਾਹਿਬਾਨਾਂ ਦੀ ਬਖਸ਼ੀ ਤੇ ਪੁਰਾਤਨ ਸੰਗੀਤਕ ਢਾਡੀ ਕਲਾ ਨਾਲ ਜੁੜਿਆ ਹੈ ਤੇ ਆਪਣਾ ਢਾਡੀ ਜੱਥਾ ਚਲਾ ਰਿਹਾ ਹੈ।
ਢਾਡੀ ਮਹਿੰਦਰ ਸਿੰਘ ਮੇਹਨਤੀ ਦਾ ਜਨਮ ਪਿੰਡ ਸਮਾਲਸਰ (ਮੋਗਾ) ਵਿਖੇ ਪਿਤਾ ਸ.ਮੰਗਲ ਸਿੰਘ ਦੇ ਗ੍ਰਹਿ ,ਮਾਤਾ ਅਮਰਜੀਤ ਕੌਰ ਦੀ ਕੁੱਖੋਂ ,6 ਦਸੰਬਰ 1997 ਨੂੰ ਹੋਇਆ। ਢਾਡੀ ਮਹਿੰਦਰ ਸਿੰਘ ਮੇਹਨਤੀ ਦੇ ਦੋ ਭਾਈ ਤੇ ਇਕ ਭੈਣ ਹੈ ਤੇ ਇਹਨਾਂ ਚੋ ਮਹਿੰਦਰ ਸਿੰਘ ਮੇਹਨਤੀ ਸਭ ਤੋਂ ਵੱਡੇ ਹਨ।
 
ਢਾਡੀ ਮਹਿੰਦਰ ਸਿੰਘ ਮੇਹਨਤੀ ਨੇ ਭਾਂਵੇ ਗਰੀਬੀ ਚ ਰਹਿੰਦੇ ਹੋਏ,ਤੰਗੀਆਂ ਤੁਰਸ਼ੀਆ ਨਾਲ ਜਿੰਦਗੀ ਬਤੀਤ ਕਰਕੇ ਆਪਣੇ ਆਪ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ।
 
ਪਿਤਾ ਪਹਿਲਾਂ ਮਜਦੂਰੀ ਕਰਦਾ ਸੀ ਜਾਂ ਆਪਣਾ ਕੋਈ ਖੁਦ ਦਾ ਕੰਮਕਾਰ ਚਲਾਉਦਾਂ ਸੀ ,ਕੁਝ ਸਮੇਂ ਤੋ ਠੇਕੇ ਤੇ ਜਮੀਨ ਦੀ ਵਾਹੀ ਦਾ ਕੰਮ ਕਰਦਾ ਹੈ।ਭਾਂਵੇ ਢਾਡੀ ਮਹਿੰਦਰ ਸਿੰਘ ਮੇਹਨਤੀ ਦੇ ਪਿਛੋਕੜ ਚੋ ਕੋਈ ਵੀ ਢਾਡੀ ਕਲਾ ਨਾਲ ਸੰਬੰਧ ਨਹੀਂ ਰੱਖਦਾ ਪਰ ਮਹਿੰਦਰ ਸਿੰਘ ਮੇਹਨਤੀ ਆਪਣੇ ਪਰਿਵਾਰ ਚੋ ਤੇ ਪੀੜ੍ਹੀ ਚੋ ਪਹਿਲਾਂ ਹੈ ਢਾਡੀ ਕਲਾ ਨੂੰ ਅਪਣਾਇਆ ।
 
ਜੇਕਰ ਢਾਡੀ ਮਹਿੰਦਰ ਸਿੰਘ ਮੇਹਨਤੀ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਬਾਰਵੀਂ ਤੱਕ ਹਾਈ ਸਕੂਲ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਕੀਤੀ,ਬੀ.ਏ. ਦੀ ਡਿਗਰੀ ਗੁਰੂ ਨਾਨਕ ਕਾਲਜ ਜੀ.ਟੀ.ਬੀ.ਗੜ੍ਹ ਰੋਡੇ ਤੋਂ ਕੀਤੀ ,ਕੰਪਿਊਟਰ ਕੋਰਸ ਦੀ ਡਿਗਰੀ ਪੀ.ਆਈ .ਟੀ  ਇੰਸਟੀਚਿਊਟ ,ਮਹਾਰਾਜਾ ਰਣਜੀਤ ਸਿੰਘ ਯੂਨੀਵਿਰੀਸਟੀ ਤੋਂ ਕੀਤੀ, ਅਤੇ ਅੱਗੇ ਵੀ ਪੜਾਈ ਜਾਰੀ ਹੈ।
 
ਢਾਡੀ ਮਹਿੰਦਰ ਸਿੰਘ ਮੇਹਨਤੀ ਦੇ ਢਾਡੀ ਕਲਾ ਦੇ ਖੇਤਰ ਚ ਆਉਣ ਦੀ ਗੱਲ ਕਰੀਏ ਤਾਂ , 114 ਸਾਲ ਦੀ ਉਮਰ ਵਿੱਚ ਮਹਿੰਦਰ ਸਿੰਘ ਨੇ ਪਹਿਲਾਂ ਗੁਰਬਾਣੀ ਦੀ ਸੰਥਿਆ ਆਪਣੇ ਉਸਤਾਦ ਕਵੀਸ਼ਰ ਵੀਰਪਾਲ ਸਿੰਘ ਸਮਾਲਸਰ ਤੋਂ ਲਈ  ਉਹਨਾ ਨਾਲ ਕੁਝ ਸਮਾਂ ਰਿਹਾ ਅਤੇ ਨਾਲ ਹੀ ਕਵੀਸ਼ਰ ਕਲਾ ਵੱਲ ਝੁਕਾ ਹੋਇਆ ਉਹ ਵੀ ਕਵੀਸ਼ਰ ਜਰਨੈਲ ਸਿੰਘ ਸਭਰਾ ਜੀ ਨੂੰ ਸੁਣਕੇ ਤੇ ਨਾਲ ਹੀ ਕੁਝ ਕਵੀਸ਼ਰੀ ਗਾਉਣ ਦੀਆਂ ਬਰੀਕੀਆਂ ਵੀ ਸਿੱਖੀਆਂ।
ਫੇਰ ਸਮੇਂ ਨਾਲ ਮਿਲਾਪ ਹੋਇਆ ਉਹਨਾਂ ਦਾ ਅੰਤਰਰਾਸ਼ਟਰੀ ਢਾਡੀ ਸਾਧੂ ਸਿੰਘ ਧੰਮੂ ਨਾਲ, ਜਿਨ੍ਹਾਂ ਨੇ ਪਹਿਲਾਂ ਮਹਿੰਦਰ ਸਿੰਘ ਮੇਹਨਤੀ ਦਾ ਕਵੀਸ਼ਰੀ ਜਥਾ ਤਿਆਰ ਕੀਤਾ ਸਮਾਲਸਰ ਤੋਂ ਦੋ ਬੱਚੀਆਂ ਕਮਲਪ੍ਰੀਤ ਕੌਰ ਤੇ ਅਕਾਸ਼ਦੀਪ ਕੌਰ ਨਾਲ ਕਵੀਸ਼ਰੀ ਜਥਾ ਚਲਾਇਆ ਅਤੇ ਫੇਰ   ਮਹਿੰਦਰ ਸਿੰਘ ਮੇਹਨਤੀ ਨੂੰ ਢਾਡੀ ਕਲਾ ਵੱਲ ਪ੍ਰੇਰਿਤ ਕੀਤਾ।
 
ਸਾਧੂ ਸਿੰਘ ਧੰਮੂ ਜੀ ਢਾਡੀ ਕਲਾ ਸਿਖਾਉਣ ਵਾਲੇ ਇਹਨਾਂ ਦੇ ਉਸਤਾਦ ਵੀ ਹਨ ਅਤੇ ਧਰਮੀ ਪਿਤਾ ਵੀ ਹਨ।ਜਿੰਨਾਂ ਤੋਂ ਮਹਿੰਦਰ ਸਿੰਘ ਮੇਹਨਤੀ ਨੇ ਢਾਡੀ ਕਲਾ ਸਿੱਖੀ ਅਤੇ ਅੱਗੇ ਹੋਰ ਗਿਆਨ ਹਾਸਿਲ ਕਰ ਰਹੇ ਹਨ।
ਇੱਥੇ ਜਿਕਰ ਯੋਗ ਹੈ ਕਿ ਅੱਜਕੱਲ ਢਾਡੀ ਮਹਿੰਦਰ ਸਿੰਘ ਮੇਹਨਤੀ ਆਪਣੇ ਧਰਮੀ ਮਾਤਾ ਪਿਤਾ ਸਾਧੂ ਸਿੰਘ ਧੰਮੂ ਅਤੇ ਮਾਤਾ ਚਰਨਜੀਤ ਕੌਰ ਨਾਲ ਜੀਵਨ ਬਤੀਤ ਕਰ ਰਹੇ ਹਨ।
ਮਹਿੰਦਰ ਸਿੰਘ ਮੇਹਨਤੀ ਸਾਹਿਤ ਪੜ੍ਹਨ ਦਾ ਸ਼ੌਕ ਰੱਖਦੇ ਹਨ ਉਥੇ ਨਾਲ ਹੀ ਆਪਣੀ ਕਲਮ ਨੂੰ ਸਾਹਿਤਕ ਖੇਤਰ ਚ ਚਲਾ ਰਹੇ ਹਨ। ਉਹਨਾਂ ਨੂੰ ਕਹਾਣੀਆਂ ,ਕਵਿਤਾਵਾਂ ਆਦਿ ਲਿਖਣ ਦਾ ਸ਼ੌਕ ਹੈ ਅਤੇ ਉਹ ਆਪਣੀ ਕਲਮ ਨਾਲ ਸਮਾਜਿਕ ,ਧਾਰਮਿਕ ਤੇ ਰਾਜਨੀਤਿਕ ਵਿਸ਼ਿਆ ਬਾਰੇ ਲਿਖਦੇ ਹਨ।
ਢਾਡੀ ਮਹਿੰਦਰ ਸਿੰਘ ਮੇਹਨਤੀ ਇਕ ਸੱਚੇ ਗੁਰੂ ਦੇ ਸਿੱਖ ਹੋਣ ਦੇ ਅਸੂਲਾਂ ਨੂੰ ਅਪਨਾ  ਕੇ ਗੁਰੂ ਨਾਨਕ ਦੇਵ ਜੀ ਦੀ ਵੀਚਾਰ ਨਾਲ ਜਿੰਦਗੀ ਬਤੀਤ ਕਰ ਰਹੇ ਹਨ। ਕਿਰਤ ਕਰਨੀ , ਵੰਡ ਛਕਣਾ,ਨਾਮ ਜਪਣਾ ਦੇ ਅਸੂਲ ਇਹਨਾਂ ਦੀ ਜਿੰਦਗੀ ਦੇ ਪਹਿਲੂ ਹਨ।ਕਿਰਤ ਦਾ ਸਾਧਨ ਅੱਜ ਕੱਲ ਢਾਡੀ ਮਹਿੰਦਰ ਸਿੰਘ ਮੇਹਨਤੀ ਆਪਣੇ ਤਾਇਆ ਜੀ ਦੇ ਲੜਕੇ ਸਤਨਾਮ ਸਿੰਘ ਸ਼ਦੀਦ ਨਾਲ ਮਿਲ ਕੇ ਇੰਟਰਨੈੱਟ ਕੈਫੇ ਚਲਾ ਰਹੇ ਹਨ।
ਆਪਣੇ ਢਾਡੀ ਜੱਥੇ ਨਾਲ ਮਹਿੰਦਰ ਸਿੰਘ ਮੇਹਨਤੀ ਨੇ ਕਈ ਪ੍ਰੋਗ੍ਰਾਮ ਕੀਤੇ ਤੇ ਸੰਗਤਾਂ ਤੋਂ ਮਣਾਂਮੂੰਹੀਂ ਪਿਆਰ ਲਿਆ ਤੇ ਸੰਗਤਾਂ ਤੋਂ ਮਾਣ ਸਨਮਾਣ ਮਿਲੇ।
ਅਜਕੱਲ ਮਹਿੰਦਰ ਸਿੰਘ ਮੇਹਨਤੀ ਦੇ ਢਾਡੀ ਜੱਥੇ ਚ ਢਾਡੀ ਅਮਨਦੀਪ ਸਿੰਘ ਬਰਗਾੜੀ,ਢਾਢੀ ਰਘਵਿੰਦਰ ਸਿੰਘ, ਸਾਰੰਗੀਵਾਦਕ ਕਮਲਜੀਤ ਸਿੰਘ ਕੋਮਲ ਕੰਮ ਕਰ ਰਹੇ ਹਨ।ਅਤੇ ਹੋਰਾਂ ਸਾਥੀਆਂ ਵੀ ਕੰਮ ਕੀਤਾ।
ਆਖੀਰ ਚ ਢਾਡੀ ਮਹਿੰਦਰਸਿੰਘ ਮੇਹਨਤੀ ਦਾ ਨੌਜਵਾਨ ਪੀੜ੍ਹੀ ਨੂੰ  ਕਹਿਣਾ ਹੈ ਕਿ ਪੜਾਈ ਦੇ ਨਾਲ ਨਾਲ ਆਪਣੇ ਆਪ ਨੂੰ ਕਿਸੇ ਵੀ ਕਲਾ ਨਾਲ ਜੋੜੋ ,ਕੋਈ ਵੀ ਹੁਨਰ ਸਿੱਖੋ ਜੋ ਸਮਾਜ ਵਿੱਚ ਤੁਹਾਡੇ ਕਿਰਦਾਰ ਨੂੰ ਚਮਕਾਵੇ, ਤੇ ਤੁਸੀਂ ਬੇਰੁਜਗਾਰ ਵੀ ਨਾ ਰਹੋ।
ਕਿਉਕਿ ਕਲਾ ਪਹਿਲਾਂ ਸ਼ੌਕ ਹੁੰਦੀ ਹੈ ਬਆਦ ਚ ਇਹੀ ਕਲਾ ਜਿੰਦਗੀ ਚ ਕਿੱਤਾ ਪੇਸ਼ਾ ਵੀ ਬਣਦੀ ਹੈ ਤੇ ਜੀਵਨ ਚ ਹਰ ਇਕ ਤੋਂ ਸਿੱਖੋ ਕਿਉਕਿ ਹਰ ਇਕ ਕੋਲ ਸਭ ਕੁਝ ਨਹੀਂ ਤੇ ਸਾਰਿਆਂ ਕੋਲ ਕੁਝ ਕੁਝ ਸਿੱਖਾਉਣ ਨੂੰ ਹੈ।
 
ਰਮੇਸ਼ਵਰ ਸਿੰਘ ਪਟਿਆਲਾ   ਮੋਬਾ,99148 -80392
Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-