Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਲਾਕਡਾਊਨ ਦੇ ਦਿਨਾਂ ਵਿੱਚ ਇੰਜ ਹੋਈ_____

July 28, 2020 05:35 PM

ਲਾਕਡਾਊਨ ਦੇ ਦਿਨਾਂ ਵਿੱਚ ਇੰਜ ਹੋਈ_____                                                              ਕਰੋਨਾ ਵਾਇਰਸ ਨੇ ਜਿਵੇਂ ਦੁਨੀਆ ਖੜ੍ਹੀ ਕੀਤੀ,ਇਵੇਂ ਦਾ ਕਦੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ।ਹਾਂ, ਜਿਵੇਂ ਭ੍ਰਿਸ਼ਟਾਚਾਰ ਅਤੇ ਬੇਇਮਾਨੀਆਂ ਚਲ ਰਹੀਆਂ ਨੇ ਇੰਜ ਤਾਂ ਲੱਗਦਾ ਸੀ ਕਿ ਕੁਦਰਤ ਕੁੱਝ ਤਾਂ ਕਰੇਗੀ ਕਿਉਂਕਿ ਅਤਿ ਖੁਦਾ ਦਾ ਵੈਰ ਹੈ।ਖੈਰ ਜਿਵੇਂ ਲਾਕਡਾਊਨ ਹੋਇਆ,ਕਰਫਿਊ ਲੱਗਾ ਇਕ ਵਾਰ ਤਾਂ ਲੋਕਾਂ ਨੂੰ ਝਟਕਾ ਲੱਗਾ।ਸਰਕਾਰੀ ਹਦਾਇਤਾਂ ਨੂੰ ਆਪਣੇ ਹਿਸਾਬ ਨਾਲ ਲੋਕਾਂ ਨੇ ਤਰੋੜਨਾ ਮਰੋੜਨਾ ਸ਼ੁਰੂ ਕੀਤਾ। ਗੱਲ ਕੀ ਹਰ ਕੋਈ ਆਪਣੇ ਆਪ ਨੂੰ ਵਧੇਰੇ ਸਮਾਜ ਦਾ ਦੋਖੀ ਵਿਖਾਉਣ ਵਿੱਚ ਲੱਗਾ ਹੋਇਆ ਸੀ।ਖੈਰ ਲਾਕਡਾਊਨ ਨੇ ਸਾਰਿਆਂ ਦੀ ਜ਼ਿੰਦਗੀ ਹੀ ਬਦਲ ਦਿੱਤੀ।ਘਰੇਲੂ ਨੌਕਰਾਂ ਦਾ ਕੰਮ ਕਰਨ ਆਉਣਾ ਬੰਦ ਹੋ ਗਿਆ ਤਾਂ ਜਿਵੇਂ ਮੁਸੀਬਤ ਦਾ ਪਹਾੜ ਸਿਰ ਤੇ ਟੁੱਟ ਪਿਆ।ਜਿੰਨਾ ਦੇ ਘਰਾਂ ਵਿੱਚ ਆਪ ਕੰਮ ਕੀਤਾ ਜਾ ਰਿਹਾ ਸੀ ਉਨ੍ਹਾਂ ਲਈ ਤਾਂ ਕੋਈ ਫਰਕ ਨਹੀਂ ਸੀ।ਪਰ ਜਿੰਨਾ ਘਰਾਂ ਵਿੱਚ ਕੰਮ ਕਰਨ ਵਾਲੀਆਂ ਤੇ ਸਭ ਕੁੱਝ ਨਿਰਭਰ ਸੀ ਉਥੇ ਤਾਂ ਇਹ ਮੁਸੀਬਤ ਬਣ ਗਈ।ਇੰਨਾ ਦਿਨਾਂ ਵਿੱਚ ਘਰੇਲੂ ਹਿੰਸਾ ਜਾਂ ਲੜਾਈਆਂ ਝਗੜਿਆਂ ਦੀਆਂ ਸ਼ਿਕਾਇਤਾਂ ਵੀ ਵਧ ਗਈਆ।                                                           ਖੈਰ ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਵੀ ਲੌਕਡਾਊਨ ਦਾ ਵੱਖਰਾ ਤਜਰਬਾ ਹੋਇਆ।ਕਰਫਿਊ ਅਤੇ ਲਾਕਡਾਊਨ ਸ਼ੁਰੂ ਕੀ ਹੋਇਆ ਸਮਸਿਆ ਤੇ ਸਮਸਿਆ ਆ ਖੜ੍ਹੀ ਹੋਵੇ।ਮੈਂ ਸ਼ੁਰੂ ਤੋਂ ਹੋਸਟਲ ਵਿੱਚ ਪੜ੍ਹੀ,ਵਿਆਹ ਏਅਰ ਫੋਰਸ ਅਫਸਰ ਨਾਲ ਹੋਇਆ ਜਿਥੇ ਹਮੇਸ਼ਾਂ ਕੰਮ ਕਰਨ ਵਾਲੀਆਂ ਮਿਲਦੀਆਂ ਰਹੀਆਂ। ਫੌਜ ਵਿੱਚ ਅਫਸਰਾਂ ਦੇ ਘਰਾਂ ਨਾਲ ਨੌਕਰਾਂ ਦੇ ਕਮਰੇ ਬਣੇ ਹੁੰਦੇ ਹਨ।ਰੀਟਾਇਰਮੈਂਟ ਤੋਂ ਬਾਅਦ ਵੀ ਉਹ ਹੀ ਸਿਲਸਿਲਾ ਚੱਲਦਾ ਆ ਰਿਹਾ ਸੀ।ਪਰ ਲਾਕਡਾਊਨ ਨੇ ਸਾਰਾ ਘਰਦਾ ਕੰਮ ਕਰਨ ਦਾ ਤਜਰਬਾ ਕਰਵਾ ਦਿੱਤਾ। ਸਵੇਰੇ ਉੱਠਣ ਤੇ ਸ਼ੁਰੂ ਹੋ ਜਾਣਾ ਅਤੇ ਇਕ ਮੁੱਠ ਚੁੱਕ ਲੈ ਦੂਜੀ ਤਿਆਰ ਵਾਲੀ ਗੱਲ ਸੀ।ਨਾਸ਼ਤਾ ਬਣਾਉਣ ਤੇ ਖਾਉ ਗਵਾਉਣਾ,ਬਰਤਨ ਸਾਫ ਕਰ ਲਵੋ।ਲੰਚ ਦੀ ਤਿਆਰੀ ਕਰਕੇ ਰੱਖੋ, ਬਰਤਨ ਮਾਂਜਣ ਲਵੋ,ਝਾੜੂ ਪੋਚਾ ਕਰੋ ਤਾਂ ਥਕਾਵਟ ਲੱਗਣੀ ਚਾਹੀਦੀ ਪੀਣੀ ਤਾਂ ਫੇਰ ਬਰਤਨ ਮਾਂਜਣ ਲਵੋ।ਹਕੀਕਤ ਇਹ ਹੈ ਕਿ ਸਾਰਾ ਦਿਨ ਭਾਂਡੇ ਹੀ ਨਾ ਮੁੱਕਣੇ।ਸਭ ਤੋਂ ਵੱਡੀ ਮੁਸ਼ਕਿਲ ਇਹ ਕਿ ਕੰਮ ਕਰਨ ਦੀ ਕਿਸੇ ਨੂੰ ਇਵੇਂ ਦੀ ਆਦਤ ਨਹੀਂ ਸੀ।ਹਾਂ, ਮੇਰਾ ਲਿਖਣਾ ਵੀ ਬੰਦ ਵਰਗਾ ਹੀ ਹੋ ਗਿਆ। ਕਈਆਂ ਨੇ ਮੈਨੂੰ ਫੋਨ ਕੀਤੇ ਅਤੇ ਮੈਂ ਹੱਸ ਕੇ ਜਵਾਬ ਦੇਣਾ ਕਿ ਅੱਜਕਲ ਮੈਡਮ ਰਸੋਈ ਅਤੇ ਹੋਰ ਕੰਮਾਂ ਵਿੱਚ ਰੁੱਝੀ ਹੋਈ ਹੈ।ਅਖਬਾਰ ਪੜ੍ਹਨ ਦਾ ਸਮਾਂ ਨਾ ਮਿਲਣਾ ਤਾਂ ਵੀ ਔਖਾ ਲੱਗਣਾ। ਅਖਬਾਰਾਂ ਆਉਣੀਆਂ ਬੰਦ ਹੋਈਆਂ ਤਾਂ ਲੱਗੇ ਜ਼ਿੰਦਗੀ ਕਿਵੇਂ ਬੇਕਾਰ ਜਿਹੀ ਹੈ।ਪਰ ਚਾਰ ਮਹੀਨਿਆਂ ਨੇ ਮੈਨੂੰ ਹੀ ਨਹੀਂ ਮੇਰੇ ਵਰਗਿਆਂ ਨੂੰ ਘਰਦੇ ਕੰਮ ਕਰਨ ਦੀ ਵਿਉਂਤ ਸਿਖਾ ਦਿੱਤੀ। ਸ਼ੁਰੂ ਵਿੱਚ ਤਾਂ ਔਖਾ ਨਹੀਂ, ਬੇਹੱਦ ਔਖਾ ਲੱਗਿਆ ਪਰ ਹੌਲੀ ਹੌਲੀ ਠੀਕ ਲੱਗਣ ਲੱਗਾ। ਹਾਂ, ਇਵੇਂ ਨਹੀਂ ਕਿ ਮੈਂ ਕਦੇ ਕੁੱਝ ਕੀਤਾ ਨਹੀਂ।ਅਸਲ ਵਿੱਚ ਮੈਂ ਆਪਣੇ ਬੇਟੇ ਨੂੰ  ਜੋ ਵੀ ਖਵਾਉਣਾ ਆਪ ਹੀ ਬਣਾਉਂਦੀ ਸੀ। ਪਰ ਉਦੋਂ ਸ਼ਾਇਦ ਉਮਰ ਘੱਟ ਸੀ,ਥਕਾਵਟ ਨਹੀਂ ਹੁੰਦੀ ਸੀ।ਦੂਸਰਾ ਇੰਜ ਸਾਰਾ ਕੁੱਝ ਨਹੀਂ ਕਰਨਾ ਪੈਂਦਾ ਸੀ।ਹਾਂ,ਉਮਰ ਦਾ ਵੀ ਬਹੁਤ ਫਰਕ ਪੈਂਦਾ ਹੈ।

 ਘਰਦੇ ਕੰਮ ਅਜਿਹੇ ਹਨ ਜੋ ਦਫਤਰੀ ਕੰਮ ਨਾਲੋਂ ਵੀ ਵਧੇਰੇ ਸਮਾਂ ਲੈਂਦੇ ਹਨ ਪਰ ਨੌਕਰੀ ਨਾ ਕਰਨ ਵਾਲਿਆਂ ਨੂੰ ਵਿਹਲਾ ਕਹਿਣਾ ਬਹੁਤ ਵੱਡੀ ਬੇਇਨਸਾਫ਼ੀ ਹੈ। ਮਾਂ ਹੋਵੇ ਜਾਂ ਪਤਨੀ ਜੇਕਰ ਉਹ ਸਾਰਾ ਘਰ ਦਾ ਕੰਮ ਕਰਦੀ ਹੈ ਤਾਂ ਮਹੀਨੇ ਬਾਅਦ ਉਸਨੂੰ ਕੋਈ ਵੀ ਪੈਸੇ ਖਰਚਣ ਲਈ ਨਹੀਂ ਦਿੰਦਾ।ਮੁਆਫ਼ ਕਰਨਾ ਉਹ ਮੁਫਤ ਵਿੱਚ ਕੰਮ ਵੀ ਕਰਦੀ ਹੈ ਅਤੇ ਸਭ ਦੀਆਂ ਨੁਕਤਾਚੀਨੀਆਂ ਵੀ ਸੁਣਦੀ ਹੈ।ਨੌਕਰ ਨੂੰ ਮਹੀਨੇ ਦੇ ਸ਼ੁਰੂ ਵਿੱਚ ਪੈਸੇ ਦਿੱਤੇ ਜਾਣਗੇ ਕਿ ਇਹ ਕੰਮ ਨਾ ਛੱਡ ਦੇਵੇ।ਉਸਦੇ ਨਖਰੇ ਵੀ ਝੱਲੇ ਜਾਣਗੇ। ਇਹ ਵੀ ਇਕ ਤਜਰਬਾ ਹੋਇਆ ਅਤੇ ਨਿੱਜੀ ਤੌਰ ਤੇ ਮੈਂ ਮਹਿਸੂਸ ਕੀਤਾ। ਇਹ ਇਕ ਪਰੇਸ਼ਾਨੀ ਵਾਲਾ ਅਤੇ ਔਖਾ ਸਮਾਂ ਸੀ ਜਿਸ ਨੇ ਸਭ ਨੂੰ ਬਹੁਤ ਕੁੱਝ ਸਮਝਾਇਆ ਅਤੇ ਕਈ ਖੱਟੇ ਮਿੱਠੇ ਤਜਰਬੇ ਵੀ ਹੋਏ।ਪ੍ਰਭਜੋਤ ਕੌਰ ਢਿੱਲੋਂ ਮੁਹਾਲੀ 
Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-