Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਕੋਰੋਨਾ ਮਹਾਮਾਰੀ ਦਾ ਕਹਿਰ ਕੱਲ੍ਹ ਤੇ ਅੱਜ -ਰਮੇਸ਼ਵਰ ਸਿੰਘ ਪਟਿਆਲਾ

July 28, 2020 05:42 PM
ਕੋਰੋਨਾ ਮਹਾਮਾਰੀ ਦਾ ਕਹਿਰ ਕੱਲ੍ਹ ਤੇ ਅੱਜ -ਰਮੇਸ਼ਵਰ ਸਿੰਘ ਪਟਿਆਲਾ
 
ਮਾਰਚ ਮਹੀਨੇ ਵਿੱਚ ਕਰੋਨਾ ਮਹਾਂਮਾਰੀ ਦਾ ਪੂਰੀ ਦੁਨੀਆਂ ਤੇ ਹਮਲਾ ਚਾਲੂ ਹੋਇਆ ਹੁਣ ਤੱਕ ਚਾਲੂ ਹੈ ਪਰ ਇਹ ਬਿਮਾਰੀ ਹੈ ਕੀ ਕਿਵੇਂ ਪਤਾ ਲੱਗ ਸਕਦਾ ਹੈ ਤੇ ਕੀ ਇਲਾਜ ਹੈ ਆਮ ਜਨਤਾ ਨੂੰ ਕੋਈ ਜਾਣਕਾਰੀ ਨਹੀਂ ਬੱਸ ਇੱਕ ਹਊਆ ਬਣਾਇਆ ਹੋਇਆ ਹੈ ਮੇਰਾ ਖਿਆਲ ਜੇ ਕੋਈ ਖਤਰਨਾਕ ਮਹਾਂਮਾਰੀ ਹੁੰਦੀ ਅਮਰੀਕਾ ਇਟਲੀ ਤੇ ਇਰਾਨ ਵਿੱਚ ਇਸ ਦਾ ਜੋ ਖਤਰਨਾਕ ਹਮਲਾ ਹੋਇਆ ਸੀ ਤਾਂ ਦੁਨੀਆਂ ਨੂੰ ਇੱਕ ਸੰਕਟ ਸਾਹਮਣੇ ਨਜ਼ਰ ਆ ਰਿਹਾ ਸੀ ਪਰ ਭਾਰਤ ਸਰਕਾਰ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਸਾਹਿਬ ਦੇ ਸਵਾਗਤ ਵਿੱਚ ਰੁੱਝੀ ਰਹੀ ਉਸ ਦੇ ਵਧੀਆ ਸਵਾਗਤ ਲਈ ਮਿਲੀਅਨ ਕਰੋੜਾਂ ਅਰਬਾਂ ਪਤਾ ਨਹੀਂ ਕਿੰਨਾ ਕੁ ਪੈਸਾ ਖਰਚ ਕੀਤਾ ਉਸ ਸਮੇਂ ਭਾਰਤ ਸਰਕਾਰ ਨੂੰ ਮਹਾਂਮਾਰੀ ਬਾਰੇ ਕੋਈ ਜਾਣਕਾਰੀ ਜਾਂ ਡਰ ਨਹੀਂ ਸੀ ਅਮਰੀਕਾ ਤੋਂ ਆ ਕੇ ਮਹਿਮਾਨ ਪੂਰੀ ਸੇਵਾ ਕਰਵਾ ਕੇ ਚਲਾ ਗਿਆ ਸਾਡੇ ਖ਼ਜ਼ਾਨੇ ਨੂੰ ਤਾਂ ਬਹੁਤ ਵੱਡਾ ਧੱਕਾ ਲੱਗਿਆ ਪਰ ਮਾਂ ਦਾ ਸ਼ੇਰ ਸਾਨੂੰ ਦੇ ਕੇ ਕੁਝ ਨਹੀਂ ਗਿਆ ਜੋ ਉਸ ਦਾ ਸਵਾਗਤ ਤੇ ਭਾਸ਼ਣ ਹੋਏ ਤੁਸੀਂ ਪ੍ਰਾਈਵੇਟ ਚੈਨਲਾਂ ਤੇ ਦੇਖਦੇ ਹੀ ਰਹੇ ਹੋਵੋਗੇ ਉਸ ਤੋਂ ਬਾਅਦ ਬਿਨਾਂ ਕੁਝ ਸੋਚੇ ਸਮਝੇ ਨੋਟਬੰਦੀ ਵਾਂਗ ਭਾਰਤ ਸਰਕਾਰ ਨੂੰ ਕਰੋ ਨਾ ਇਸ ਤਰ੍ਹਾਂ ਯਾਦ ਆਇਆ ਜਿਵੇਂ ਸੁਪਨਾ ਹੁੰਦਾ ਹੈ ਕਿਤੇ ਇਹ ਸੁਪਨਾ ਸੱਚ ਨਾ ਹੋ ਜਾਵੇ ਇਸ ਲਈ ਭਾਰਤ ਸਰਕਾਰ ਨੇ ਨੋਟਬੰਦੀ ਦੀ ਤਰ੍ਹਾਂ ਤੁਰੰਤ ਲਾਕਡਾਊਨ ਲਾਗੂ ਕਰ ਦਿੱਤਾ ਸਾਡੇ ਭੈਣ ਭਰਾ ਦੁਨੀਆਂ ਤੇ ਭਾਰਤ ਵਿੱਚ ਆਪਣੇ ਕੰਮ ਕਾਰ ਲਈ ਕਿਤੇ ਬੈਠੇ ਸਨ ਉਨ੍ਹਾਂ ਦੇ ਆਉਣ ਜਾਣ ਤੇ ਰੋਕ ਲੱਗ ਗਈ ਵਿਦੇਸ਼ੀ ਲੋਕਾਂ ਨਾਲ ਤਾਂ ਚਲੋ ਠੀਕ ਹੈ ਵਿਦੇਸ਼ੀ ਸਰਕਾਰਾਂ ਇਨਸਾਨਾਂ ਦੀ ਇੱਜ਼ਤ ਕਰਨਾ ਜਾਣਦੀਆਂ ਹਨ ਸਾਡੀ ਸਰਕਾਰ ਦਾ ਘੜਿਆ ਘੜਾਇਆ ਨਾਅਰਾ ਕਰੋਨਾ ਲਈ ਪੁੱਖਤਾ ਪ੍ਰਬੰਧ ਹਨ ਇਹ ਪੁੱਖਤਾ ਕੀ ਹੈ ਮੈਨੂੰ ਤਾਂ ਅੱਜ ਤੱਕ ਸਮਝ ਨਹੀਂ ਆਇਆ ਪਰ ਮੋਦੀ ਸਾਹਿਬ ਜਦੋਂ ਵੀ ਸਾਡੀ ਜਨਤਾ ਲਈ ਕੋਈ ਮੁਸ਼ਕਿਲ ਆ ਜਾਵੇ ਇਨ੍ਹਾਂ ਦਾ ਭਾਸ਼ਣ ਪੁੱਖਤਾ ਤੋਂ ਸ਼ੁਰੂ ਹੁੰਦਾ ਹੈ ਭਾਰਤੀ ਲੋਕ ਥਾਂ ਥਾਂ ਤੇ ਰੁਜ਼ਗਾਰ ਲਈ ਗਏ ਹੋਏ ਸਨ ਉਨ੍ਹਾਂ ਦਾ ਆਉਣ ਜਾਣ ਦਾ ਕੋਈ ਪ੍ਰਬੰਧ ਨਹੀਂ ਹੋਇਆ ਕਿਵੇਂ ਤੁਰ ਕੇ ਆਪਣੇ ਘਰ ਲਈ ਹਜ਼ਾਰਾਂ ਮੀਲਾਂ ਤੈਅ ਕਰਕੇ ਘਰ ਪਹੁੰਚੇ ਰਸਤੇ ਵਿੱਚ ਉਨ੍ਹਾਂ ਦੀ ਜ਼ਿੰਦਗੀ ਨਾਲ ਕੀ ਖਿਲਵਾੜ ਹੋਇਆ ਜਿਸ ਲਈ ਸਾਡਾ ਵਿਕਾਊ ਮੀਡੀਆ ਤਾਂ ਚੁੱਪ ਸੀ ਸੋਸ਼ਲ ਮੀਡੀਆ ਤੋਂ ਬਹੁਤ ਕੁਝ ਦੇਖ ਕੇ ਬੇਹੱਦ ਦੁੱਖ ਮਹਿਸੂਸ ਹੋਇਆ ਸ਼ਾਇਦ ਕਿਤੇ ਮੋਦੀ ਸਾਹਿਬ ਦਾ ਇਹ ਪੁਖਤਾ ਪ੍ਰਬੰਧ ਹੋਵੇ ਹੁਣ ਮੀਡੀਆ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਹਰ ਰੋਜ਼ ਕਰੋਨਾ ਮਹਾਂਮਾਰੀ ਦੇ ਮਰੀਜ਼ਾਂ ਦਾ ਪਾਜ਼ੇਟਿਵ ਨੈਗੇਟਿਵ ਗਿਣਤੀ ਦੇ ਲੱਖਾਂ ਹਜ਼ਾਰਾਂ ਦੇ ਹਿਸਾਬ ਵਿੱਚ ਦੱਸਿਆ ਤੇ ਵਿਖਾਇਆ ਜਾ ਰਿਹਾ ਹੈ ਮੈਂ ਅਨੇਕਾਂ ਲੈਬਾਰਟਰੀ ਵਾਲਿਆਂ ਤੋਂ ਪੁੱਛਿਆ ਇਹ ਕਰੋਨਾ ਨੂੰ ਤੁਸੀਂ ਕਿਸ ਤਰ੍ਹਾਂ ਚੈੱਕ ਕਰਦੇ ਹੋ ਨੈਗੇਟਿਵ ਪਾਜ਼ੇਟਿਵ ਕਿਵੇਂ ਪਤਾ ਲੱਗਦਾ ਹੈ ਉਨ੍ਹਾਂ ਦਾ ਜਵਾਬ ਹੁੰਦਾ ਹੈ ਚੀਨ ਵਾਲਿਆਂ ਨੂੰ ਪਤਾ ਹੋਵੇਗਾ ਜਾਂ ਮੀਡੀਆ ਤੋਂ ਪੁੱਛ ਲਵੋ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕੁੱਝ ਕੁ ਵਿਚਾਰੇ ਲੋਕ ਅਚਾਨਕ ਮਰ ਗਏ ਉਹਨਾਂ ਦੇ ਪਿੰਡ ਤੇ ਪਰਿਵਾਰ ਨੂੰ ਮੈਂ ਜਾਣਦਾ ਉਹ ਮਰਿਆ ਹੋਇਆ ਨੂੰ ਮੀਡੀਆ ਤੇ ਕਰੋਨਾ ਪਾਜ਼ੇਟਿਵ ਦੱਸਿਆ ਗਿਆ ਸੀ ਖੁਦ ਜਾਣਕਾਰੀ ਪ੍ਰਾਪਤ ਕਰਨ ਤੇ ਪਤਾ ਲੱਗਿਆ ਕਿ ਉਨ੍ਹਾਂ ਨੂੰ ਸਾਲਾਂ ਤੋਂ ਕੋਈ ਖਾਸ ਗੰਭੀਰ ਬਿਮਾਰੀ ਸੀ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਹਸਪਤਾਲ ਵਾਲਿਆਂ ਨੇ ਕਰੋਨਾ ਦੀ ਮੋਹਰ ਲਗਾ ਦਿੱਤੀ ਭਾਰਤ ਸਰਕਾਰ ਦਾ ਪਤਾ ਨਹੀਂ ਇਹ ਪੁਖਤਾ ਪ੍ਰਬੰਧ ਹੋਵੇਗਾ ਸਾਡੇ ਲੀਡਰ ਲੋਕ ਜਦੋਂ ਭਾਸ਼ਣ ਦਿੰਦੇ ਹਨ ਸਾਡੇ ਦੇਸ਼ ਵਿੱਚ ਵਾਇਰਸ ਦਾ ਬਹੁਤ ਘੱਟ ਹਮਲਾ ਹੋਇਆ ਹੈ ਅਸੀਂ ਜੋ ਕਾਬੂ ਪਾਇਆ ਹੈ ਦੁਨੀਆਂ ਵਿੱਚ ਅਸੀਂ ਪਹਿਲੇ ਨੰਬਰ ਤੇ ਹਾਂ ਸਰਕਾਰਾਂ ਦੇ ਨੰਬਰ ਤੇ ਪੁੱਖਤਾ ਪ੍ਰਬੰਧ ਇਹਨਾਂ ਬਾਰੇ ਸਰਕਾਰ ਜਾਣੇ ਪਰ ਸਾਡੀ ਜਨਤਾ ਨੂੰ ਇੰਨਾ ਡਰਾਇਆ ਹੋਇਆ ਹੈ ਕਿ ਕਿਸੇ ਨਾਲ ਖੁੱਲ੍ਹ ਕੇ ਗੱਲ ਵੀ ਨਹੀਂ ਕਰਦੇ ਤੇ ਕੰਮ ਕਾਰ ਤੋਂ ਸੱਖਣੇ ਬੈਠੇ ਹਨ ਡਰਦੇ ਹਨ ਕਿ ਜੇ ਕੰਮ ਤੇ ਗਏ ਪਤਾ ਨਹੀਂ ਸਾਡੇ ਤੇ ਕਰੋਨਾ ਦਾ ਹਮਲਾ ਹੋ ਜਾਵੇ ਲਓ ਜੀ ਹੁਣ ਆ ਜਾਓ ਆਪਣੇ ਪੰਜਾਬ ਸੂਬੇ ਵੱਲ ਪੰਜਾਬ ਸਰਕਾਰ ਨੇ ਲਾਕ ਡਾਉਨ ਤੋਂ ਵੀ ਤੁਰੰਤ ਵਧੀਆ ਕਦਮ ਚੁੱਕਦੇ ਹੋਏ ਕਰਫਿਊ ਦਾ ਐਲਾਨ ਕਰ ਦਿੱਤਾ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਕਰਮਚਾਰੀਆਂ ਨੇ ਕਰਫਿਊ ਦੇ ਨਾਲ ਨਾਲ ਜਨਤਾ ਨਾਲ ਚੰਗੇ ਸਬੰਧ ਰੱਖੇ ਲੋਕਾਂ ਤੱਕ ਅਨਾਜ ਅਤੇ ਦਵਾਈਆਂ ਪਹੁੰਚਾਉਣ ਦਾ ਉਪਰਾਲਾ ਕੀਤਾ ਤੇ ਮਰੀਜ਼ਾਂ ਦੇ ਇਲਾਜ ਲਈ ਵੀ ਚੰਗੇ ਪ੍ਰਬੰਧ ਕੀਤੇ ਕਰਫਿਊ ਨੂੰ ਤੋੜਨ ਲਈ ਸਾਡੀ ਜਨਤਾ ਨੇ ਬਹੁਤ ਬਹਾਦਰੀ ਦਿਖਾਈ ਜਿਸ ਲਈ ਪੁਲਿਸ ਕਰਮਚਾਰੀਆਂ ਨੂੰ ਥੋੜ੍ਹੀ ਸਖ਼ਤੀ ਵਿਖਾਉਣੀ ਪਈ ਜਿਸ ਦਾ ਵਿਰੋਧ ਵੀ ਹੋਇਆ ਫਿਰ ਵੀ ਪੁਲਸ ਕਰਮਚਾਰੀਆਂ ਨੇ ਲੋਕਾਂ ਦੇ ਦੁੱਖ ਸੁੱਖ ਵਿੱਚ ਪੂਰੀ ਸਾਂਝ ਪਾਈ ਜ਼ਿਲ੍ਹਾ ਪ੍ਰਸ਼ਾਸਨ ਵੀ ਜਨਤਾ ਨਾਲ ਮੋਢੇ ਨਾਲ ਮੋਢਾ ਡਾਹ ਕੇ ਖੜ੍ਹਿਆ ਮੈਂ ਪੰਜਾਬ ਵਿੱਚ ਪਹਿਲੀ ਵਾਰ ਵੇਖਿਆ ਹੈ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਤੇ ਪੁਲਿਸ ਵਿਭਾਗ ਜਨਤਾ ਦਾ ਹਿੱਸਾ ਬਣ ਕੇ ਵਿਚਰਿਆ ਤੇ ਜਨਤਾ ਦੀ ਹਰ ਤਰ੍ਹਾਂ ਨਾਲ ਸੇਵਾ ਕੀਤੀ ਜ਼ਰੂਰਤਮੰਦ ਲੋਕ ਉੱਚ ਅਧਿਕਾਰੀਆਂ ਨਾਲ ਸਿੱਧੇ ਮਿਲਣ ਲੱਗ ਪਏ ਉੱਚ ਅਧਿਕਾਰੀਆਂ ਦਾ ਵੀ ਜਨਤਾ ਨਾਲ ਬੇਹੱਦ ਪਿਆਰ ਹੋ ਗਿਆ ਪ੍ਰਤੀ ਸੱਤ ਕਰੋਨਾ ਮਹਾਂਮਾਰੀ ਜੋ ਕਿ ਸਰਕਾਰ ਤੇ ਮੀਡੀਆ ਵੱਲੋਂ ਪਤਾ ਲੱਗਦਾ ਹੈ ਪਹਿਲੇ ਦੋ ਮਹੀਨੇ ਬਹੁਤ ਠੀਕ ਸੀ ਪਤਾ ਨਹੀਂ ਫਿਰ ਪੰਜਾਬ ਸਰਕਾਰ ਨੂੰ ਕਿਹੋ ਜਿਹੀ ਚੰਦਰੀ ਹਵਾ ਵਗੀ ਅਨੇਕਾਂ ਡੀ ਸੀ ਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਪਤਾ ਨਹੀਂ ਕਿਹੜਾ ਕਰੋ ਨਾ ਆ ਗਿਆ ਨਵੀਂ ਥਾਂ ਤੇ ਜਾ ਕੇ ਉੱਥੋਂ ਬਾਰੇ ਜਾਨਣਾ ਕਿੰਨਾ ਮੁਸ਼ਕਿਲ ਹੁੰਦਾ ਹੈ ਮੇਰੇ ਖਿਆਲ ਅਨੁਸਾਰ ਪੰਜਾਬ ਸਰਕਾਰ ਦੀ ਇਹ ਗਲਤੀ ਹੀ ਹੋਵੇਗੀ ਹੁਣ ਹਰ ਜ਼ਿਲ੍ਹੇ ਹਰ ਥਾਂ ਤੇ ਕੋਰੋਨਾ ਮਹਾਂਮਾਰੀ ਪ੍ਰਤੀਸ਼ਤ ਵਧ ਰਹੀ ਹੈ ਹੁਣ ਕਿੱਥੇ ਹੈ ਪੰਜਾਬ ਸਰਕਾਰ ਕਰੋਨਾ ਮਹਾਮਾਰੀ ਦਾ ਸਮਾਂ ਚਾਲੂ ਹੋਇਆ ਤਾਂ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਖੁੰਭ ਵਾਂਗ ਪੈਦਾ ਹੋਈਆਂ ਸਮਾਜਿਕ ਜਥੇਬੰਦੀਆਂ ਲੋਕਾਂ ਨੂੰ ਅਨਾਜ ਤੇ ਦਵਾਈਆਂ ਦੇਣ ਦਾ ਪ੍ਰੋਗਰਾਮ ਚਾਲੂ ਕੀਤਾ ਚਲੋ ਠੀਕ ਹੈ ਦੁੱਖ ਦੀ ਘੜੀ ਇਹ ਸੇਵਾ ਹੀ ਇਨਸਾਨੀਅਤ ਦੀ ਸਹੀ ਸੇਵਾ ਹੈ ਇੱਥੇ ਇੱਕ ਖ਼ਾਸ ਗੱਲ ਵਿਚਾਰਨ ਵਾਲੀ ਹੈ ਮਹਾਂਮਾਰੀ ਜਦੋਂ ਸ਼ੁਰੂ ਹੋਈ ਤਾਂ ਹਰੇਕ ਘਰ ਅਮੀਰ ਗਰੀਬ ਕੋਈ ਵੀ ਆਪਣੇ ਘਰ ਖਾਣ ਪੀਣ ਜੋਗਾ ਸਾਮਾਨ ਲੈ ਕੇ ਬੈਠਾ ਸੀ ਜੇਬ ਤੇ ਬੈਂਕਾਂ ਵਿੱਚ ਪੈਸੇ ਵੀ ਸਨ ਉਸ ਸਮੇਂ ਸਰਕਾਰਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਘਰ ਘਰ ਜਾ ਕੇ ਆਟਾ ਦਾਲਾਂ ਹੋਰ ਪਤਾ ਨਹੀਂ ਕੀ ਕੁਝ ਵੰਡਿਆ ਗਿਆ ਹੈ ਮੈਂ ਇਸ ਬਾਰੇ ਪੱਕਾ ਤਾਂ ਨਹੀਂ ਕਹਿ ਸਕਦਾ ਮੀਡੀਆ ਵਿੱਚ ਇਹ ਕੁਝ ਦੇਖਣ ਤੇ ਪੜ੍ਹਨ ਨੂੰ ਮਿਲਦਾ ਸੀ ਪਰ ਅੱਜ ਦੀ ਗੱਲ ਕਰੀਏ ਕਰੋਨਾ ਮਹਾਂਮਾਰੀ ਫ਼ੈਲੀ ਨੂੰ ਪੰਜ ਮਹੀਨੇ ਹੋ ਗਏ ਹਨ ਹੁਣ ਕਿੱਥੇ ਗਈ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਖੁੰਭ ਵਾਂਗ ਪੈਦਾ ਹੋਈਆਂ ਸਮਾਜਿਕ ਜਥੇਬੰਦੀਆਂ ਹੁਣ ਗ਼ਰੀਬਾਂ ਮਜ਼ਦੂਰਾਂ ਦਾ ਕੀ ਹਾਲ ਹੈ ਉਸ ਤੋਂ ਪਹਿਲਾਂ ਆਪਾਂ ਮੱਧ ਵਰਗੀ ਪਰਿਵਾਰਾਂ ਨੂੰ ਵੇਖ ਲਈਏ ਭੁੱਖਮਰੀ ਵਾਲਾ ਹਾਲ ਹੈ ਅੱਜ ਜ਼ਰੂਰਤ ਹੈ ਜਨਤਾ ਨੂੰ ਖਾਣ ਪੀਣ ਦੇ ਸਾਮਾਨ ਦਵਾਈਆਂ ਤੇ ਹੋਰ ਅਨੇਕਾਂ ਜ਼ਰੂਰਤਾਂ ਦੀ ਪਹਿਲਾਂ ਵੀਡੀਓ ਕਾਲਾਂ ਰਾਹੀਂ ਅਨੇਕਾਂ ਮੰਤਰੀ ਸੰਤਰੀ ਲੋਕਾਂ ਨਾਲ ਵਿਚਾਰ ਚਰਚਾ ਕਰਦੇ ਹੋਏ ਤੇ ਸੇਵਾ ਲਈ ਨਾਅਰੇ ਮਾਰਦੇ ਮਾਰਚ ਤੇ ਅਪਰੈਲ ਵਿੱਚ ਦੋ ਮਹੀਨੇ ਸੋਸ਼ਲ ਮੀਡੀਆ ਤੇ ਸ਼ਾਨ ਵਧਾਉਂਦੇ ਸੀ ਹੁਣ ਪਾਰਟੀਆਂ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਵਿੱਚ ਲੱਗ ਗਈਆਂ ਅਖ਼ਬਾਰਾਂ ਵਿੱਚ ਆਮ ਪੜ੍ਹਨ ਨੂੰ ਮਿਲਦਾ ਹੈ ਕਿ ਪਾਰਟੀਆਂ ਨੇ ਜ਼ਿਲ੍ਹਾ ਪ੍ਰਬੰਧਕ ਸਥਾਪਤ ਕਰ ਦਿੱਤੇ ਹਨ ਜੋ ਕਿ ਯੋਗ ਉਮੀਦਵਾਰਾਂ ਦੀ ਖੋਜ ਕਰਨਗੇ ਤੇ ਅਗਲੀ ਸਰਕਾਰ ਸਾਡੀ ਹੋਵੇਗੀ ਪਰ ਵੋਟਰਾਂ ਦਾ ਕੀ ਹਾਲ ਹੈ ਉਹ ਕੌਣ ਪੁੱਛੇਗਾ ਕਰੋਨਾ ਮਹਾਂਮਾਰੀ ਦੇ ਸ਼ੁਰੂ ਵਿੱਚ ਦੁਕਾਨਾਂ ਵੱਲ ਵੀ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਕੜੀ ਨਿਗਾਹ ਰੱਖੀ ਜਾ ਰਹੀ ਸੀ ਕੋਈ ਵੀ ਦੁਕਾਨਦਾਰ ਤੇ ਸਬਜ਼ੀ ਵਾਲਾ ਮਹਿੰਗਾ ਮੁੱਲ ਨਹੀਂ ਸੀ ਲਗਾ ਸਕਦਾ ਜਿਸ ਲਈ ਬਹੁਤ ਸੋਹਣੀ ਤੇ ਸਖਤ ਕਾਰਵਾਈ ਕੀਤੀ ਗਈ ਹੁਣ ਲੋਕਾਂ ਦੀਆਂ ਜੇਬਾਂ ਖਾਲੀ ਹਨ ਦੁਕਾਨਦਾਰਾਂ ਦੇ ਮੁੱਲ ਆਸਮਾਨ ਛੂਹ ਰਹੇ ਹਨ ਮੈਂ ਇਹ ਨਹੀਂ ਕਹਿੰਦਾ ਕਿ ਦੁਕਾਨਦਾਰ ਕੀਮਤ ਜ਼ਿਆਦਾ ਕਿਉਂ ਲੈ ਰਹੇ ਹਨ ਪਰ ਥੋਕ ਤੇ ਰਿਟੇਲ ਦਾ ਪ੍ਰਬੰਧ ਸਰਕਾਰ ਤੇ ਪ੍ਰਸ਼ਾਸਨ ਨੂੰ ਵੇਖਣਾ ਚਾਹੀਦਾ ਹੈ ਜਿਸ ਵਿੱਚ ਜ਼ਰੂਰ ਕੋਈ ਖੜੋਤ ਹੋਵੇਗੀ ਪਰਸੋਂ ਜੋ ਆਲੂ ਦੱਸ ਰੁਪਏ ਕਿਲੋ ਮਿਲਦੇ ਸਨ ਅੱਜ ਤੀਹ ਰੁਪਏ ਕੀਮਤ ਕਿਵੇਂ ਹੋ ਗਈ ਸਰਕਾਰ ਨੂੰ ਤੁਰੰਤ ਕਾਰਵਾਈ ਕਰਕੇ ਦੁਕਾਨਦਾਰਾਂ ਤੇ ਖਰੀਦਦਾਰਾਂ ਨਾਲ ਰਾਬਤਾ ਕਰਕੇ ਸਹੀ ਕੀਮਤਾਂ ਦਾ ਯੋਗ ਹੱਲ ਕੱਢਣਾ ਚਾਹੀਦਾ ਹੈ ਨਹੀਂ ਤਾਂ ਕਰੋਨਾ ਨਾਲ ਤਾਂ ਕੁਝ ਹੋਵੇ ਜਾਂ ਨਾ ਹੋਵੇ ਪਰ ਭੁੱਖ ਮਰੀ ਜਨਤਾ ਨੂੰ ਖਤਮ ਕਰ ਦੇਵੇਗੀ ਕਰੋਨਾ ਮਹਾਂਮਾਰੀ ਵਿੱਚੋਂ ਬਾਬਾ ਨਾਨਕ ਦਾ ਮੋਦੀਖਾਨਾ ਫੇਰ ਜਾਗ ਉੱਠਿਆ ਹੈ ਅਨੇਕਾਂ ਭਲੇ ਲੋਕ ਰਾਸ਼ਨ ਤੇ ਦਵਾਈਆਂ ਸਹੀ ਮੁੱਲ ਤੇ ਵੇਚ ਰਹੀਆਂ ਜਦ ਦਵਾਈਆਂ ਤੇ ਰਾਸ਼ਨ ਦਾ ਭਾਅ ਇੰਨਾ ਘੱਟ ਹੈ ਸਾਲਾਂ ਤੋਂ ਜਨਤਾ ਨੂੰ ਕਿਉਂ ਲੁੱਟਿਆ ਜਾ ਰਿਹਾ ਹੈ ਸਰਕਾਰਾਂ ਕਿਉਂ ਚੁੱਪ ਹਨ ਸੋਚਣ ਵਾਲਾ ਬਹੁਤ ਗੰਭੀਰ ਮਸਲਾ ਹੈ ਅੱਜ ਜ਼ਰੂਰਤ ਹੈ ਆਪਾਂ ਸਰਕਾਰ ਨੂੰ ਪੁੱਛੀਏ ਕੋਰੋਨਾ ਮਹਾਂਮਾਰੀ ਨੇ ਸਾਨੂੰ ਵਿਖਾ ਦਿੱਤਾ ਹੈ ਕਿ ਪਰਦੇ ਦੇ ਪਿੱਛੇ ਸਰਕਾਰਾਂ ਤੇ ਵਪਾਰੀ ਕੀ ਕਰਦੇ ਹਨ ਰਾਜਨੀਤਕ ਪਾਰਟੀਆਂ ਤਾਂ ਅਗਲੀਆਂ ਚੋਣਾਂ ਦੀ ਤਿਆਰੀ ਵਿੱਚ ਰੁੱਝ ਗਈਆਂ ਹਨ ਵੋਟਾਂ ਮੰਗਣ ਲਈ ਆਪਣੇ ਕੋਲ ਹੀ ਆਉਣਗੇ ਕੀ ਆਪਾਂ ਨੂੰ ਪੁੱਛਣਾ ਨਹੀਂ ਚਾਹੀਦਾ ਕਰੋਨਾ ਮਹਾਂਮਾਰੀ ਵੇਲੇ ਤੁਸੀਂ ਆਪਣੀ ਮਸ਼ਹੂਰੀ ਲਈ ਬਹੁਤ ਕੁਝ ਕੀਤਾ ਲੋਕਾਂ ਦੀਆਂ ਜ਼ਰੂਰਤਾਂ ਬਾਰੇ ਆਪਾਂ ਇਹ ਕਹਿ ਸਕਦੇ ਹਾਂ ਅਚਾਨਕ ਹੜ੍ਹ ਆ ਜਾਵੇ ਆਪਣੇ ਪੰਜਾਬੀਆਂ ਵਿੱਚ ਟਾਕਰਾ ਕਰਨ ਦੀ ਹਿੰਮਤ ਹੈ ਪਰ ਹੜ੍ਹ ਤੋਂ ਬਾਅਦ ਜੋ ਹਾਲਾਤ ਬੇਹੱਦ ਵਿਗੜ ਜਾਂਦੇ ਹਨ ਖਾਣ ਨੂੰ ਕੁਝ ਨਹੀਂ ਢੇਰ ਸਾਰੀਆਂ ਬਿਮਾਰੀਆਂ ਉਸ ਸਮੇਂ ਸਰਕਾਰਾਂ ਰਾਜਨੀਤਕ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਕਿੱਥੇ ਹੁੰਦੀਆਂ ਹਨ ਸੱਜਣੋਂ ਮਿੱਤਰੋ ਬੇਲੀਓ ਭੈਣੋ ਤੇ ਭਰਾਵੋ ਰਾਜਨੀਤਕ ਪਾਰਟੀਆਂ ਤੋਂ ਦੂਰ ਰਹੋ ਅੱਜ ਜ਼ਰੂਰਤ ਹੈ ਆਪਾਂ ਮਿਲ ਕੇ ਖੜ੍ਹੇ ਹੋ ਜਾਈਏ ਧਰਮ ਤੇ ਜਾਤਾਂ ਪਾਤਾਂ ਨੂੰ ਖਤਮ ਕਰਦੇ ਹੋਏ ਸਰਕਾਰਾਂ ਦੀਆਂ ਸਬਸਿਡੀਆਂ ਨੌਕਰੀਆਂ ਲਈ ਰਾਖਵੀਆਂ ਸੀਟਾਂ ਤੇ ਭੀਖ ਦੇ ਰੂਪ ਵਿੱਚ ਆਟਾ ਤੇ ਦਾਲ ਇਹ ਸਭ ਕੁਝ ਆਪਾਂ ਸਭ ਕੁਝ ਲੈਣਾ ਬੰਦ ਕਰ ਦੇਈਏ ਇਨਸਾਨ ਬਣ ਕੇ ਆਪਾਂ ਸਰਕਾਰਾਂ ਤੋਂ ਸਿਹਤ ਸਿੱਖਿਆ ਤੇ ਨੌਕਰੀ ਦੀ ਮੰਗ ਕਰੀਏ ਜ਼ਰੂਰੀ ਹੈ ਆਪਣੀ ਵੋਟ ਦੀ ਕੀਮਤ ਨੂੰ ਪਹਿਚਾਣੋ ਤੁਹਾਡੀ ਵੋਟ ਹੀ ਸਰਕਾਰ ਹੈ ਜਿਸ ਦਿਨ ਆਪਾਂ ਨੂੰ ਇਹ ਪਤਾ ਲੱਗ ਗਿਆ ਆਪਾਂ ਨੂੰ ਕੋਈ ਭੀਖ ਮੰਗਣੀ ਨਹੀਂ ਪਵੇਗੀ ਆਪਾਂ ਹਰ ਕੋਈ ਸਰਕਾਰ ਨੂੰ ਸਰਦਾਰ ਬਣ ਕੇ ਟੱਕਰ ਸਕਾਂਗੇ ਉਹ ਇਨਕਲਾਬ ਆ ਜਾਵੇਗਾ ਜਿਸ ਲਈ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਸ਼ਹੀਦੀ ਦਾ ਜਾਮ ਪੀ ਗਏ ਆਪਾਂ ਨੂੰ ਇੱਕ ਰਸਤਾ ਦੇ ਕੇ ਗਏ ਸੀ ਪਰ ਆਪਾਂ ਰਸਤਾ ਭੁੱਲ ਗਏ ਚਲੋ ਛੱਡੋ ਉਹਨੂੰ ਭੁੱਲਿਆ ਨਹੀਂ ਕਹਿੰਦੇ ਆ ਜੇ ਮੁੜ ਕੇ ਜੋ ਘਰ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋ ਜਾਓ ਮਿਲ ਕੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਓ ਆਪਣੇ ਦੇਸ਼ ਵਿੱਚ ਆਜ਼ਾਦੀ ਆਪਣੇ ਆਪ ਆ ਜਾਵੇਗੀ - ਰਮੇਸ਼ਵਰ ਸਿੰਘ ਪਟਿਆਲਾ ਸੰਪਰਕ ਨੰਬਰ 9914880392
Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-