Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਮਨ ਦੇ ਅਹਿਸਾਸਾਂ ਨੂੰ ਖੂਬਸੂਰਤ ਸ਼ਬਦਾਂ ਚ ਪ੍ਰੋਣ ਵਾਲਾ ਸ਼ਾਇਰ-ਗੁਰਜੰਟ ਸਿੰਘ ਪਟਿਆਲਾ

July 28, 2020 05:45 PM

ਮਨ ਦੇ ਅਹਿਸਾਸਾਂ ਨੂੰ ਖੂਬਸੂਰਤ ਸ਼ਬਦਾਂ ਚ ਪ੍ਰੋਣ ਵਾਲਾ ਸ਼ਾਇਰ-ਗੁਰਜੰਟ ਸਿੰਘ ਪਟਿਆਲਾ

ਕਲਾ ਕਿਸੇ ਬੰਧਸ਼ ਦੀ ਮੁਹਤਾਜ਼ ਨਹੀਂ ਹੁੰਦੀ। ਇਸਨੂੰ ਮਜਬੂਰੀਆਂ, ਔਕੜਾਂ, ਉਲਝਣਾਂ, ਸਮੇਂ ਦੀ ਘਾਟ ਜਾਂ ਪਾਬੰਦੀਆਂ ਕੁਝ ਸਮੇਂ ਲਈ ਤਾਂ ਆਪਣੀ ਵਲਗਣ ਦੀ ਕੈਦ ਚ ਦਬਾਕੇ ਰੱਖ ਸਕਦੀਆਂ ਹਨ,ਪਰ ਖਤਮ ਨਹੀਂ ਕਰ ਸਕਦੀਆਂ।ਇੱਕ ਨਾ ਇੱਕ ਦਿਨ ਕਲਾ ਉਭਰਨ ਲਈ ਅੰਦਰੂਨੀ ਅੰਗੜਾਈਆਂ ਲੈਣ ਲੱਗ ਪੈਂਦੀ ਹੈ ਅਤੇ ਸਭ ਬੰਨ ਤੋੜਕੇ ਮਨ ਦੇ ਵਲਵਲੇ ਅਤੇ ਵਿਚਾਰਾਂ ਵਹਿਣ ਸ਼ਬਦਾਂ ਦੇ ਸਮੂਹ ਦੇ ਰੂਪ ਚ ਕੋਰੇ ਕਾਗਜ਼ ਦੀ ਹਿੱਕ ਤੇ ਕਲਾਕਾਰ ਨੂੰ ਝਰੀਟਣ ਲਈ ਮਜਬੂਰ ਕਰ ਦਿੰਦੇ ਹਨ।ਉਹ ਸ਼ਬਦਾਂ ਦਾ ਸਮੂਹ ਕਵਿਤਾ,ਗੀਤ,ਲੇਖ, ਇਕਾਂਗੀ,ਨਾਟਕ, ਕਹਾਣੀ ਆਦਿ ਤੋਂ ਕਲਾ ਦੀ ਕੋਈ ਵੀ ਵੰਨਗੀ ਹੋ ਸਕਦੀ ਹੈ। ਅਜਿਹੀ ਹੀ ਸਥਿਤੀ ਚੋਂ ਕਲਾ ਦੀ ਸ਼ਾਇਰੀ ਵੰਨਗੀ ਦੇ ਸ਼ਾਇਰ ਗੁਰਜੰਟ ਸਿੰਘ ਪਟਿਆਲਾ ਨੇ ਜਨਮ ਲਿਆ ਹੈ ।
ਗੁਰਜੰਟ ਸਿੰਘ ਸ਼ਾਹੀ ਸ਼ਹਿਰ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਮੁਸਲਮਾਨਾਂ ਦਾ ਜੰਮਪਲ ਹੈ। ਪੰਜਾਬੀ ਮਾਂ ਬੋਲੀ ਦੇ ਸਪੂਤ ਅਤੇ ਆਲੰਬਰਦਾਰ ਗੁਰਜੰਟ ਸਿੰਘ ਨੇ ਪਿਤਾ ਸ੍ਰ.ਫਕੀਰ ਸਿੰਘ ਅਤੇ ਮਾਤਾ ਸ੍ਰੀਮਤੀ ਗੁਰਮੇਲ ਕੌਰ ਦੇ ਘਰ ਚ ਖੁਸ਼ੀ ਦੀ ਮਹਿਕ ਖਿਲਾਰੀ। ਉਸਨੇ ਵਿੱਦਿਅਕ ਯੋਗਤਾ ਦਸਵੀਂ ਅਤੇ ਗਿਆਨੀ ਕੀਤੀ ਹੋਈ ਹੈ। ਸ਼ਾਇਰੀ ਦੀ ਸ਼ੁਰੂਆਤ ਦਾ ਵਰਣਨ ਕਰਦਿਆਂ ਉਸਨੇ ਦੱਸਿਆ ਕਿ ਕੇਂਦਰੀ ਰਿਜ਼ਰਵ ਪੁਲਿਸ ਬਲ ਵਿੱਚ ਭਰਤੀ ਹੋ ਜਾਣ ਤੇ 2004 ਚ ਅਜਮੇਰ ਤੋਂ ਟ੍ਰੇਨਿੰਗ ਦੌਰਾਨ ਘਰਦਿਆਂ ਨੂੰ ਚਿੱਠੀਆਂ ਲਿਖਣ ਤੋਂ ਸ਼ਾਇਰੀ ਦੀ ਉਤਪਤੀ ਹੋਈ। ਚਿੱਠੀਆਂ ਵਿਚਲੀਆਂ ਭਾਵਨਾਵਾਂ ਨੂੰ ਪ੍ਰਮਾਣਿਕਤਾ ਦੇਣ ਲਈ ਵਰਤੇ ਵਿਸ਼ੇਸ਼ਣਾਂ , ਕਵਿਤਾਵਾਂ ਦੇ ਬੰਦ, ਸ਼ੇਅਰਾਂ ਤੋਂ ਖੁਦ ਲਿਖਣ ਦੀ ਚੇਟਕ ਲੱਗੀ।ਉਸਦਾ ਕਹਿਣਾ ਹੈ ਕਿ ਉਸਨੇ ਸੁਪਨੇ ਚ ਵੀ ਨਹੀਂ ਸੀ ਸੋਚਿਆ ਕਿ ਕਿਸੇ ਦਿਨ ਉਸਦੀਆਂ ਕਵਿਤਾਵਾਂ ਦੀ ਕਿਤਾਬ ਛਪ ਜਾਵੇਗੀ। ਉਸਨੇ ਆਪਣੇ ਸ਼ਾਇਰੀ ਦੇ ਸਫ਼ਰ ਦੀ ਸ਼ੁਰੂਆਤ ਕਵਿਤਾ "ਮਿੱਟੀ..." ਤੋਂ ਕੀਤੀ ਜੋ ਉਸਦੀ ਪਹਿਲੀ ਪੁਸਤਕ 'ਅਣਮੁੱਲੇ ਮੋਤੀ' ਚ ਸ਼ਾਮਿਲ ਹੈ।ਪਰਿਵਾਰਕ, ਸੱਭਿਆਚਾਰਕ, ਸਮਾਜਿਕ, ਧਾਰਮਿਕ ਵਿਸ਼ਿਆਂ ਤੇ ਆਧਾਰਿਤ ਰਚਨਾਵਾਂ ਦੀਆਂ ਉਸਨੇ ਦੋ ਪੁਸਤਕਾਂ 'ਅਣਮੁੱਲੇ ਮੋਤੀ'' ਅਤੇ 'ਜਿਨੀ ਚਲਣ ਜਾਣਿਆ' ਪੰਜਾਬੀ ਮਾਂ-ਬੋਲੀ ਨੂੰ ਸਮਰਪਤ ਕਰਕੇ ਮਹੰਤ ਹਰਪਾਲ ਦਾਸ ਮਲੇਰਕੋਟਲਾ ਵਾਲਿਆਂ ਦੇ ਸਹਿਯੋਗ ਨਾਲ ਸਾਹਿਤ ਦੀ ਝੋਲੀ ਪਾਈਆਂ ਹਨ। ਉਸਨੇ ਆਪਣੇ ਪਿੰਡ ਜਾਂ ਗੋਤ ਨੂੰ ਤਖੱਲਸ ਨਹੀਂ ਬਣਾਇਆ ਕਿਉਂਕਿ ਪਿੰਡ ਦੇ ਨਾਮ ਚ ਧਰਮ ਦਾ ਜ਼ਿਕਰ ਆਉਂਦਾ ਹੈ ਅਤੇ ਨਾਮ ਪਿੱਛੇ ਗੋਤ ਲਿਖਣਾ ਸਿੱਖ ਧਰਮ ਚ ਅਮਲ ਨਹੀਂ। ਪੰਜਾਬੀ ਲੇਖਕ ਪ੍ਰੀਤਮ ਲੁਧਿਆਣਵੀ ਨੇ ਗੁਰਜੰਟ ਪਟਿਆਲਾ ਅਤੇ ਪਰਮਜੀਤ ਸਿੰਘ ਖਾਲਸਾ ਨੇ ਗੁਰਜੰਟ ਸਿੰਘ ਪਟਿਆਲਾ ਬਣਾ ਦਿੱਤਾ।
ਉਸਦੀ ਲਿਖੀ ਕਵਿਤਾ 'ਪੱਗ ਮਾਪਿਆਂ ਦੀ ਸੁਖ਼ਨਾ ਝੀਲ ਤੇ ਰੁਲਦੀ ਦੇਖੀ ਮੈਂ' ਬੇਹੱਦ ਮਕਬੂਲ ਹੋਈ ਹੈ।ਉਸਦੇ ਗੀਤ ਅਤੇ ਕਵਿਤਾਵਾਂ ਸਮਾਜਿਕ ਕੁਰੀਤੀਆਂ ਵਿਰੁੱਧ ਝੰਡਾ ਬਰਦਾਰ ਕਰਦੇ ਹਨ ਅਤੇ ਸਮਾਜਿਕ, ਸੱਭਿਆਚਾਰਕ, ਪਰਿਵਾਰਕ ਕਦਰਾਂ-ਕੀਮਤਾਂ ਦੀ ਤਰਜਮਾਨੀ ਕਰਦੇ ਹਨ।
ਉਸਨੇ ਦੱਸਿਆ ਕਿ ਉਸਦੇ 20 ਤੋਂ ਜ਼ਿਆਦਾ ਗੀਤ ਵੱਖ-ਵੱਖ ਗਾਇਕਾਂ ਗੋਗੀ ਧਾਲੀਵਾਲ,ਮੀਤ ਮਨਤਾਰ, ਨਵੀਂ ਨਾਭਾ, ਅਨਮੋਲ ਜੱਸ,ਪ੍ਰੀਤ ਸੰਦੌੜ, ਬੀਬੀ ਚਰਨਜੀਤ ਕੌਰ ਖਾਲਸਾ ਦੀ ਆਵਾਜ਼ ਦਾ ਸ਼ਿੰਗਾਰ ਬਣ ਚੁੱਕੇ ਹਨ,ਜਿਨਾਂ ਚੋਂ ਕੁਝ ਕੁਝ ਜ਼ਿਕਰ ਜ਼ਰੂਰੀ ਬਣਦਾ ਹੈ:-
ਬਾਬਾ ਤੇਰਾ ਲਾਲੋ, ਧੀਆਂ ਤੇ ਮਾਪੇ, ਖਟਕੜਕਲਾਂ ਦਾ ਵਾਸੀ, ਸਰਹੰਦ ਦੀ ਧਰਤੀ, ਬੱਚਿਆਂ ਦੀ ਕੁਰਬਾਨੀ, 550 ਸਾਲ, ਵੀਹ ਕਿੱਲੇ ਆਦਿ ਮਕਬੂਲ ਹੋਏ ਹਨ। ਉਸਨੇ ਅੱਜ ਤੱਕ ਕਿਸੇ ਗਾਇਕ ਤੋਂ ਗੀਤ ਦੇ ਪੈਸੇ ਵਸੂਲ ਨਹੀਂ ਕੀਤੇ।ਉਸਦਾ ਕਹਿਣਾ ਹੈ ਕਿ ਬਾਬਾ ਜੀ ਮੇਹਰ ਨਾਲ ਉਸਦਾ ਲਿਖਿਆ ਸ਼ਬਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਨਨਕਾਣਾ ਸਾਹਿਬ ਵਿਖੇ ਗੂੰਜਿਆ ਹੈ।ਇਹ ਉਸ ਲਈ ਬਹੁਤ ਵੱਡਾ ਮਾਣ ਅਤੇ ਗੁਰੂ ਜੀ ਦੀ ਬਖਸ਼ਿਸ਼ ਸਨਮਾਨ ਹੈ।
"ਮੈਂਨੂੰ ਦਿਓ ਅਸ਼ੀਸ਼ ਸੱਜਣ ਮੇਰਿਓ
ਮੈਂ ਲਿਖਾਂ ਜੋ ਸੱਭਿਆਚਾਰ ਹੋਵੇ।
ਗੱਲ ਲਿਖਾਂ ਸਦਾ ਅਣਜੰਮੀਆਂ ਦੀ
ਜਾਂ ਫਿਰ ਕਲਮ ਚ ਸੱਚਾ ਪਿਆਰ ਹੋਵੇ।
ਜਾਂ ਲਿਖਾਂ ਗਰੀਬੀ, ਬੇਰੁਜ਼ਗਾਰੀ ਤੇ ਅਨਪੜ੍ਹਤਾ
ਜਾਂ ਹਰ ਸ਼ਬਦ ਉਹ ਕਰਤਾਰ ਹੋਵੇ।"
ਕੇਂਦਰੀ ਰਿਜ਼ਰਵ ਸੁਰੱਖਿਆ ਬਲ ਦਾ ਇਹ ਜਵਾਨ ਅੱਜਕਲ੍ਹ ਆਪਣੀ ਪਤਨੀ  ਸਤਿੰਦਰ ਕੌਰ ਅਤੇ ਬੱਚਿਆਂ ਸਮੇਤ ਨਿਊਂ ਮਹਿਮਦਪੁਰ ( ਬਹਾਦਰਗੜ੍ਹ) ਰਹਿਕੇ ਆਪਣੀ ਤੀਸਰੀ ਪੁਸਤਕ ਦੀਆਂ ਤਿਆਰੀਆਂ ਚ ਮਸਰੂਫ਼ ਹੈ। ਭਵਿੱਖ ਚ ਉਸਦੀ ਕਲਮ ਤੋਂ ਵੱਡੀਆਂ ਉਮੀਦਾਂ ਹਨ।
ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ
9779708257
Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-