Friday, August 07, 2020
FOLLOW US ON
BREAKING NEWS
ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਗੋਪਾਲਾ, ਰਣਜੀਤ ਸਿੰਘ

Poem

ਹਾਲ ਦੁਹਾਈ/ਸੁਖਚੈਨ ਸਿੰਘ,ਠੱਠੀ ਭਾਈ,

July 29, 2020 03:54 PM
ਹਾਲ ਦੁਹਾਈ/ਸੁਖਚੈਨ ਸਿੰਘ,ਠੱਠੀ ਭਾਈ

ਗੱਲ ਸੁਣ ਲੈ ਮੇਰੀ ਭਾਈ ਵੇ
ਤੇਰੇ ਪਿੱਛੇ ਪਿੱਛੇ ਆਈ ਵੇ
ਮੈਨੂੰ ਕਹਿੰਦੇ ਮਹਿੰਗਾਈ ਵੇ
ਮੱਚੀ ਪਈ ਹਾਲ ਦੁਹਾਈ ਵੇ।
 
ਮੱਤ ਕਰੋਨੇ ਨੇ ਮਾਰੀ ਏ
ਲੋਕਾਂ ਉੱਤੇ  ਬਹੁਤ ਭਾਰੀ ਏ
ਝੂਠ ਜਵਾਂ ਨਾ ਰਾਈ ਵੇ
ਮੱਚੀ ਪਈ ਹਾਲ ਦੁਹਾਈ ਵੇ।
 
ਸਰਕਾਰਾਂ ਦੇ ਕੰਮ ਪਲੇਠੇ ਨੇ
ਬੰਦ ਸਕੂਲ ਤੇ ਖੁੱਲ੍ਹੇ ਠੇਕੇ ਨੇ
ਕਿਸੇ ਦੇ ਗੱਲ ਸਮਝ ਨਾ ਆਈ ਵੇ
ਮੱਚੀ ਪਈ ਹਾਲ ਦੁਹਾਈ ਵੇ।
 
ਕਿਸਾਨ ਲਾਉਂਦੇ ਨਿੱਤ ਧਰਨੇ ਨੇ
ਨੇਤਾ ਟੰਗੇ ਬਨਾ ਕੇ ਡਰਨੇ ਨੇ
ਵਿਹਲੇ ਫਿਰਦੇ ਨੇ ਹਲਵਾਈ ਵੇ
ਮੱਚੀ ਪਈ ਹਾਲ ਦੁਹਾਈ ਵੇ।
 
ਡੀਜ਼ਲ ਪੈਟਰੋਲ ਬੜੇ ਮਹਿੰਗੇ ਨੇ
ਵਿਹਲੇ ਪੲੇ ਦੁਕਾਨਾਂ ਤੇ ਲਹਿੰਗੇ ਨੇ
ਸੁਖਚੈਨ,ਘਰ ਘਰ ਹੋਵੇ ਲੜਾਈ ਵੇ
ਮੱਚੀ ਪਈ ਹਾਲ ਦੁਹਾਈ ਵੇ।
ਸੁਖਚੈਨ ਸਿੰਘ,ਠੱਠੀ ਭਾਈ,
8437932924
 
 
Have something to say? Post your comment