Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਲੋਕਾਂ ਲਈ ਕਲਮ ਵਾਹੁਣ ਵਾਲਾ ਲੇਖਕ ਕਰਨੈਲ ਅਟਵਾਲ

July 29, 2020 03:55 PM
ਲੋਕਾਂ ਲਈ ਕਲਮ ਵਾਹੁਣ ਵਾਲਾ ਲੇਖਕ ਕਰਨੈਲ ਅਟਵਾਲ 
 
            ਦੂਰਦਰਸ਼ਨ ਪੰਜਾਬੀ ਵਿੱਚ ਸਰੋਤਿਆਂ ਦਾ ਇੱਕ ਖਾਸ ਪ੍ਰੋਗਰਾਮ ਚੱਲ ਰਿਹਾ ਸੀ ਜਿਸ ਵਿੱਚ ਸਰੋਤਿਆਂ ਨੇ ਪ੍ਰੋਗਰਾਮਾਂ ਬਾਰੇ ਆਪਣੇ ਵਿਚਾਰ ਤੇ ਆਪਣੀ ਕੋਈ ਰਚਨਾ ਸੁਣਾਉਣੀ ਹੁੰਦੀ ਹੈ ਮੈਂ ਇਨ੍ਹਾਂ ਦੀਆਂ ਲਿਖੀਆਂ ਕਵਿਤਾਵਾਂ ਕਾਵਿ ਵਿਅੰਗ ਤੇ ਗੀਤ ਅਖ਼ਬਾਰਾਂ ਵਿੱਚ ਪੜ੍ਹਿਆ ਕਰਦਾ ਸੀ ਇਹ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਦੱਸ ਕੇ ਬੈਠਣ ਲੱਗੇ ਮੈਂ ਖੜ੍ਹਾ ਹੋ ਕੇ ਕਿਹਾ ਕਿ ਤੁਸੀਂ ਆਪਣੀ ਕੋਈ ਖਾਸ ਰਚਨਾ ਸੁਣਾਓ ਲੋਕ ਹਿੱਤ ਇਨ੍ਹਾਂ ਨੇ ਏਨੀ ਸੋਹਣੀ ਕਵਿਤਾ ਸੁਣਾਈ ਸੈਂਕੜੇ ਸਰੋਤੇ ਸੁਣ ਕੇ ਬਿਲਕੁਲ ਚੁੱਪ ਹੋ ਕੇ ਬੈਠ ਗਏ ਕਿਉਂਕਿ ਗਰੀਬੀ ਕੀ ਹੁੰਦੀ ਹੈ ਰਚਨਾ ਵਿੱਚ ਇਨ੍ਹਾਂ ਨੇ ਸਾਰਥਿਕ ਰੂਪ ਵਿੱਚ ਵਰਣਨ ਕੀਤਾ ਸੀ ਬਾਅਦ ਵਿੱਚ ਮੈਂ ਇਨ੍ਹਾਂ ਨੂੰ ਕੰਟੀਨ ਵਿੱਚ ਲੈ ਕੇ ਗਿਆ ਕਿਉਂਕਿ ਮੈਂ ਇਨ੍ਹਾਂ ਦੇ ਜ਼ਿੰਦਗੀ ਤੇ ਸਾਹਿਤਕ ਰੰਗਾਂ ਸਬੰਧੀ ਜਾਣਕਾਰੀ ਲੈਣੀ ਸੀ ਜੋ ਵੇਰਵੇ ਸਹਿਤ ਤੁਹਾਡੇ ਸਾਹਮਣੇ ਹਾਜ਼ਰ ਹੈ 
ਮੇਰਾ ਜਨਮ ਪਿੰਡ-ਕਣਕਵਾਲ ਚਹਿਲਾਂ , ਜਿਲ੍ਹਾ-ਮਾਨਸਾ 1972 ਨੂੰ ਮਾਤਾ ਜਲ ਕੌਰ ਪਿਤਾ  ਸ:ਗੋਂਦਾ ਸਿੰਘ ਦੇ ਘਰ ਹੋਇਆ। ਮਿਡਲ ਤੱਕ ਪੜ੍ਹਾਈ ਮੈਂ ਆਪਣੇ ਪਿੰਡ ਕਣਕਵਾਲ ਚਹਿਲਾਂ 'ਚ ਹੀ ਕੀਤੀ। ਦਸਵੀਂ ਮੈਂ ਮੇਰੇ ਨੇੜੇ ਪਿੰਡ ਧਰਮਗੜ੍ਹ ਜਿਲਾ ਸੰਗਰੂਰ ਤੋਂ ਕੀਤੀ। ਮੇਰੀਆਂ ਰਚਨਾਵਾਂ ਪੰਜਾਬ ਦੇ ਤਕਰੀਬਨ ਸਾਰੇ ਅਖਬਾਰ ਤੇ ਰਸਾਲਿਆਂ ਦੇ ਵਿੱਚ ਅਕਸਰ ਛਪਦੀਆਂ ਰਹਿੰਦੀਆਂ ਹਨ, ਫੇਸਬੁੱਕ ਤੇ ਵੀ ਮੇਰੀਆਂ ਰਚਨਾਵਾਂ ਨੂੰ ਬਹੁਤ ਭਰਮਾ ਹੁੰਗਾਰਾ ਮਿਲਦਾ ਹੈ, ਲਿਖਣ ਦੇ ਵਿੱਚ ਮੇਰਾ ਪੂਰਾ ਪਰਿਵਾਰ ਪਤਨੀ ਕਰਮਜੀਤ ਕੌਰ ਅਟਵਾਲ, ਬੇਟੀ ਰਣਦੀਪ ਕੌਰ ਅਟਵਾਲ, ਬੇਟਾ ਹਰਵੀਰ ਸਿੰਘ ਅਟਵਾਲ ਦਾ ਬਹੁਤ ਯੋਗਦਾਨ ਹੈ, ਮੈਂ ਸਭ ਤੋਂ ਪਹਿਲਾਂ ਆਪਣੀ ਰਚਨਾ ਲਿਖ ਕੇ ਆਪਣੀ ਪਤਨੀ ਨੂੰ ਸੁਣਾਉਂਦਾ ਹਾਂ, ਮੇਰੀ ਬੇਟੀ ਬੀ ਕਾਮ ਕਰ ਰਹੀ ਹੈ, ਜੋ ਕਿ ਦਸਵੀਂ ਤੇ ਬਾਰਵੀਂ ਵਿੱਚੋਂ ਪਹਿਲੇ ਸਥਾਨ ਤੇ ਰਹੀ ਸੀ,  ਮੇਰਾ ਬੇਟਾ ਅੱਠਵੀਂ ਕਲਾਸ ਵਿੱਚ ਪੜ੍ਹਦਾ ਹੈ ਜੋ ਕਿ ਹਰ ਕਲਾਸ ਵਿੱਚੋਂ ਪਹਿਲੇ ਸਥਾਨ ਤੇ ਆਉਂਦਾ ਹੈ, ਕਿੱਤੇ ਵਜੋਂ ਮੈਂ ਸਟੀਚਿੰਗ ਕਰਦਾ ਹਾਂ, ਪਹਿਲਾਂ ਮੇਰੇ ਕੋਲ ਚਾਰ ਪੰਜ ਲੜਕੇ ਕੰਮ ਕਰਦੇ ਸਨ, ਅਤੇ ਹੁਣ ਮੇਰੀ ਪਤਨੀ ਤੇ ਮੇਰੇ ਬੱਚੇ  ਮੇਰਾ ਸਾਥ ਦੇ ਰਹੇ ਹਨ, ਅਸੀਂ ਚਾਰ ਭਰਾ ਤੇ ਤਿੰਨ ਭੈਣਾਂ ਹਾਂ, ਮੈਂ ਸਭ ਤੋਂ  ਛੋਟਾ ਹਾਂ,ਮੇਰਾ ਇੱਕ ਭਰਾ ਪੰਜਾਬ ਪੁਲਿਸ ਦੇ ਵਿੱਚ ਥਾਣੇਦਾਰ ਹੈ ਅਤੇ ਇੱਕ ਭਰਾ ਮਿਹਨਤ ਮਜ਼ਦੂਰੀ ਕਰਦਾ ਹੈ, ਮੇਰੇ ਇੱਕ ਵੱਡੇ ਭਰਾ ਦੀ ਮੌਤ ਹੋ ਚੁੱਕੀ ਹੈ, ਉਸਦੇ ਲੜਕੇ ਦੀ ਪਰਵਰਿਸ਼ ਵੀ ਮੈਂ ਹੀ ਕੀਤੀ ਹੈ, ਜਿਸ ਦਾ ਨਾਂ ਰਾਜਵਿੰਦਰ ਸਿੰਘ ਅਟਵਾਲ ਹੈ, ਉਸਨੇ ਵੀ ਮੇਰੇ ਕਾਰੋਬਾਰ ਵਿੱਚ ਵੀ ਬਹੁਤ ਸਹਿਯੋਗ ਦਿੱਤਾ ਹੈ, ਕਾਫੀ ਸਮਾਂ ਪਹਿਲਾਂ ਮੈਂ ਉਸਦੀ ਸ਼ਾਦੀ ਕਰ ਦਿੱਤੀ ਸੀ ,ਹੁਣ ਉਹ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਮੇਰੇ ਨਾਲੋਂ ਅਲੱਗ ਰਹਿ ਰਿਹਾ ਹੈ, ਮੈਨੂੰ ਮਾਨ ਹੈ ਆਪਣੀ ਕਲਮ ਤੇ ਜਿਸ ਕਰਕੇ ਮੈਂ ਦੋ ਵਾਰੀ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ  1-12-2015 ਅਤੇ8-7-2018 ਨੂੰ ਕਰਨ ਦਾ ਮੌਕਾ ਵੀ ਮਿਲਿਆ ਹੈ,ਹੁਣ ਮੈਂ ਆਪਣੇ ਪਰਿਵਾਰ ਨਾਲ ਬਹੁਤ ਸੁਖੀ ਜਿੰਦਗੀ ਬਤੀਤ ਕਰ ਰਿਹਾ ਹਾਂ ਅਖ਼ਬਾਰਾਂ ਵਿੱਚ ਉੱਚ ਕੋਟੀ ਦੀਆਂ ਰਚਨਾਵਾਂ ਛਪਣ ਕਰਕੇ ਅਨੇਕਾਂ ਸਾਹਿਤਕ ਸਭਾਵਾਂ ਦੇ ਇਨ੍ਹਾਂ ਨੂੰ ਸੱਦੇ ਆਉਂਦੇ ਹਨ ਇਨ੍ਹਾਂ ਦਾ ਹਮੇਸ਼ਾ ਇਹ ਜਵਾਬ ਹੁੰਦਾ ਹੈ ਮੈਂ ਲੋਕ ਹਿੱਤ ਰਚਨਾਵਾਂ ਘਰ ਬੈਠ ਕੇ ਜੋ ਵੇਖਦਾ ਹਾਂ ਉਹ ਲਿਖਦਾ ਹਾਂ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਲਈ ਉੱਚ ਕੋਟੀ ਦੇ ਅਖ਼ਬਾਰ ਤੇ ਫੇਸਬੁੱਕ ਹੈ ਜਿਸ ਨੂੰ ਹਜ਼ਾਰਾਂ ਪਾਠਕ ਪੜ੍ਹ ਕੇ ਮੈਨੂੰ ਫ਼ੋਨ ਕਰਦੇ ਹਨ ਮੈਂ ਤੁਹਾਡੀ ਸਾਹਿਤ ਸਭਾ ਵਿੱਚ ਕੁਝ ਬੰਦਿਆਂ ਸਾਹਮਣੇ ਸੁਣਾ ਕੇ ਮੈਂ ਆਪਣੀ ਰਚਨਾ ਨੂੰ ਕੁਝ ਲੋਕਾਂ ਤੱਕ ਸੀਮਤ ਕਰ ਲਵਾਂਗਾ ਮੈਂ ਲੋਕਾਂ ਲਈ ਹਾਂ ਲੋਕ ਮੇਰੇ ਹਨ ਸਾਰੀ ਦੁਨੀਆਂ ਮੇਰੀ ਹੈ ਉਨ੍ਹਾਂ ਲਈ ਮੈਂ ਰਚਨਾਵਾਂ ਲਿਖਦਾ ਹਾਂ ਉਨ੍ਹਾਂ ਤੱਕ ਪਹੁੰਚਾਉਣ ਦੇ ਸਾਧਨ ਅਨੇਕਾਂ ਹਨ ਉੱਚ ਕੋਟੀ ਦੇ ਅਖ਼ਬਾਰ ਮੇਰੇ ਕੋਲੋਂ ਰਚਨਾਵਾਂ ਮੰਗ ਕੇ ਛਾਪਦੇ ਹਨ ਅਕਾਸ਼ਵਾਣੀ ਰੇਡੀਓ ਦੇ ਕੇਂਦਰ ਤੇ ਦੂਰਦਰਸ਼ਨ ਜਲੰਧਰ ਮੇਰੇ ਲਈ ਖੁੱਲ੍ਹੀ ਸਟੇਜ ਹੈ ਜਦੋਂ ਮੇਰਾ ਦਿਲ ਕਰਦਾ ਹੈ ਮੈਂ ਫੋਨ ਤੇ ਉਨ੍ਹਾਂ ਨਾਲ ਰਾਬਤਾ ਕਰਦਾ ਹਾਂ ਤੇ ਮੈਨੂੰ ਬੁਲਾ ਲੈਂਦੇ ਹਨ ਆਕਾਸ਼ਵਾਣੀ ਤੇ ਦੂਰਦਰਸ਼ਨ ਪੂਰੀ ਦੁਨੀਆਂ ਵਿੱਚ ਵੇਖਿਆ ਤੇ ਸੁਣਿਆ ਜਾਂਦਾ ਹੈ ਦੁਨੀਆਂ ਦੇ ਹਰ ਕੋਨੇ ਵਿੱਚ ਪੰਜਾਬੀ ਬੈਠੇ ਹਨ ਮੇਰੀਆਂ ਰਚਨਾਵਾਂ ਨੂੰ ਪਸੰਦ ਕਰਦੇ ਹਨ ਅਨੇਕਾਂ ਵਿਦੇਸ਼ੀ ਸਰੋਤੇ ਜਿਨ੍ਹਾਂ ਦੇ ਵਿਦੇਸ਼ਾਂ ਵਿੱਚ ਰੇਡੀਓ ਤੇ ਟੀਵੀ ਕੇਂਦਰ ਸਥਾਪਤ ਹਨ ਮੈਨੂੰ ਕਹਿੰਦੇ ਹਨ ਕਿ ਤੁਸੀਂ ਸਾਡੇ ਕੇਂਦਰ ਤੇ ਆ ਕੇ ਸਾਹਿਤ ਵਿਭਾਗ ਨੂੰ ਸੰਭਾਲੋ ਤਾਂ ਜੋ ਸਾਡੇ ਕੇਂਦਰ ਨੂੰ ਚਾਰ ਚੰਨ ਲੱਗ ਜਾਣ ਮੇਰਾ ਇਹ ਜਵਾਬ ਹੁੰਦਾ ਹੈ ਮੈਂ ਕੋਈ ਵਿਕਾਊ ਲੇਖਕ ਨਹੀਂ ਮੈਂ ਮੇਰੀ ਮਾਂ ਬੋਲੀ ਪੰਜਾਬੀ ਤੇ ਮੇਰੇ ਪੰਜਾਬੀ ਵੀਰਾਂ ਭੈਣਾਂ ਲਈ ਲਿਖਦਾ ਹਾਂ ਪੰਜਾਬ ਮੇਰੀ ਧਰਤੀ ਹੈ ਇਸ ਨੂੰ ਕਿਸੇ ਵੀ ਕੀਮਤ ਤੇ ਛੱਡ ਕੇ ਨਹੀਂ ਜਾ ਸਕਦਾ ਅਨੇਕਾਂ ਗਾਇਕ ਤੇ ਗਾਇਕਾਵਾਂ ਆ ਕੇ ਇਨ੍ਹਾਂ ਨੂੰ ਮਿਲਦੇ ਹਨ ਤੇ ਗੀਤ ਲਿਖਣ ਲਈ ਕਹਿੰਦੇ ਹਨ ਪਰ ਜੋ ਉਹ ਗੀਤ ਲਿਖਵਾਉਣਾ ਚਾਹੁੰਦੇ ਹਨ ਉਹ ਕਰਨੈਲ ਅਟਵਾਲ ਨੂੰ ਵਿਸ਼ਾ ਹੀ ਪਸੰਦ ਨਹੀਂ ਉਹ ਹਮੇਸ਼ਾ ਕਹਿੰਦੇ ਹਨ ਸਾਨੂੰ ਜੋ ਬਾਬਾ ਨਾਨਕ ਨੇ ਪਾਠ ਪੜ੍ਹਾਇਆ ਹੈ ਅਸੀਂ ਉਹਨੂੰ ਹੀ ਪੜ੍ਹ ਕੇ ਉਸ ਵਿੱਚੋਂ ਹੀ ਰਚਨਾਵਾਂ ਲਿਖਦੇ ਹਾਂ ਇਹ ਕਲਮ ਮੈਨੂੰ ਬਾਬਾ ਨਾਨਕ ਨੇ ਦਿੱਤੀ ਹੈ ਉਨ੍ਹਾਂ  ਦੇ ਦਿੱਤੇ ਸ਼ਬਦ ਹੀ ਮੇਰੀ ਕਲਮ ਲਿਖਦੀ ਹੈ ਜੋ ਅਜੋਕੇ ਗਾਇਕਾਂ ਨੂੰ ਪਸੰਦ ਨਹੀਂ ਮੈਂ ਪੁੱਛਿਆ ਕਰਨੈਲ ਸਿੰਘ ਅਜੋਕੇ ਸਾਹਿਤ ਤੇ ਗੀਤਕਾਰੀ ਬਾਰੇ ਤੁਹਾਡੇ ਕੀ ਵਿਚਾਰ ਹਨ ਸਾਹਿਤ ਬਾਰੇ ਇੱਕ ਟੁੱਕ ਵਿੱਚ ਉਨ੍ਹਾਂ ਨੇ ਗੱਲ ਨਿਬੇੜ ਦਿੱਤੀ ਸਾਹਿਤ ਉੱਪਰ ਮਾਫੀਆ ਦਾ ਕਬਜ਼ਾ ਹੈ ਜਦੋਂ ਕੋਈ ਨਵਾਂ ਲੇਖਕ ਉੱਭਰਨਾ ਚਾਹੁੰਦਾ ਹੈ ਸਾਹਿਤ ਮਾਫੀਆ ਦੀ ਰਸਾਲੇ ਤੇ ਅਖ਼ਬਾਰਾਂ ਤੱਕ ਪਹੁੰਚ ਹੁੰਦੀ ਹੈ ਉਹ ਆਪਣੇ ਤਰੀਕੇ ਨਾਲ ਬੰਦ ਕਰਵਾ ਦਿੰਦੇ ਹਨ ਕਹਿੰਦੇ ਕੁੱਝ ਉੱਚ ਕੋਟੀ ਦੇ ਅਖ਼ਬਾਰ ਮੈਨੂੰ ਸਾਲਾਂ ਤੋਂ ਛਾਪ ਰਹੇ ਹਨ ਮੈਂ ਇੱਕ ਬਹੁਤ ਵਧੀਆ ਰਚਨਾ ਫੇਸਬੁੱਕ ਉੱਪਰ ਪਾਈ ਕੁੱਝ ਆਪੂ ਬਣੇ ਉੱਚ ਕੋਟੀ ਦੇ ਸਾਹਿਤਕਾਰਾਂ ਨੇ ਮੇਰੀ ਰਚਨਾ ਨੂੰ ਗਲਤ ਲਿਖਿਆ ਮੈਂ ਜਦੋਂ ਜਵਾਬ ਲਿਖਿਆ ਤਾਂ ਉਹ ਕਹਿੰਦੇ ਤੂੰ ਹੁਣ ਫੇਸਬੁੱਕ ਜੋਗਾ ਹੀ ਰਹਿ ਤੈਨੂੰ ਕੋਈ ਅਖ਼ਬਾਰ ਨਹੀਂ ਛਾਪੇਗਾ ਮੈਂ ਕਰਨੈਲ ਅਟਵਾਲ ਜੀ ਦੀ ਇਸ ਗੱਲ ਨਾਲ ਪੂਰਨ ਰੂਪ ਵਿੱਚ ਸਹਿਮਤ ਹਾਂ ਮੈਂ ਵਾਰਤਕ ਰੂਪ ਵਿੱਚ ਲੋਕ ਹਿੱਤ ਰਚਨਾਵਾਂ ਅਨੇਕਾਂ ਅਖ਼ਬਾਰਾਂ ਵਿੱਚ ਛਪਵਾਉਂਦਾ ਸੀ ਸਾਹਿਤਕਾਰਾਂ ਬਾਰੇ ਮੈਂ ਕੁਝ ਰਚਨਾਵਾਂ ਲਿਖੀਆਂ ਸੱਚ ਕੌੜਾ ਹੁੰਦਾ ਹੈ ਹੁਣ ਮੈਨੂੰ ਪੰਜਾਬ ਵਿੱਚ ਛਪਣ ਵਾਲੀਆਂ ਅਖ਼ਬਾਰਾਂ ਵਿੱਚ ਕਿਤੇ ਵੀ ਥਾਂ ਨਹੀਂ ਮਿਲਦੀ ਇਹ ਸਾਹਿਤ ਮਾਫੀਆ ਦਾ ਮੱਕੜ ਜਾਲ ਹੈ ਕਰਨੈਲ ਸਿੰਘ ਨੂੰ ਮੈਂ ਪੁੱਛਿਆ ਤੁਸੀਂ ਕੋਈ ਕਿਤਾਬ ਕਿਉਂ ਨਹੀਂ ਛਾਪਦੇ ਕਹਿੰਦੇ ਚੰਗੀ ਰਚਨਾ ਲੋਕਾਂ ਤੱਕ ਆਪਣੇ ਆਪ ਪਹੁੰਚ ਜਾਂਦੀ ਹੈ ਅਨੇਕਾਂ ਡਿਜੀਟਲ ਤਕਨੀਕਾਂ ਹਨ ਕਿਤਾਬਾਂ ਵਾਲਾ ਸਮਾਂ ਹੁਣ ਖਤਮ ਹੋ ਚੁੱਕਿਆ ਹੈ ਆਪਣੇ ਪੈਸੇ ਖਰਚ ਕਰ ਕੇ ਕਿਤਾਬਾਂ ਛੁਪਾਉਣੀਆਂ ਪੈਂਦੀਆਂ ਹਨ ਖਰੀਦਣ ਵਾਲਾ ਕੋਈ ਹੈ ਨਹੀਂ ਫਿਰ ਲੋਕਾਂ ਨੂੰ ਵੰਡਦੇ ਫਿਰੋ ਕੀ ਜ਼ਰੂਰਤ ਹੈ ਕਰਨੈਲ ਸਿੰਘ ਜੀ ਸਾਹਿਤ ਲਈ ਹੁਣ ਤੁਸੀਂ ਅੱਗੇ ਕੀ ਪ੍ਰੋਗਰਾਮ ਉਲੀਕਿਆ ਹੈ ਹੁਣ ਗਜ਼ਲ ਤੇ ਕਵਿਤਾਵਾਂ ਪੜ੍ਹਨ ਵਾਲੇ ਪਾਠਕ ਬਹੁਤ ਘੱਟ ਹਨ ਮੈਂ ਲੋਕ ਹਿੱਤ ਗੀਤ ਲਿਖਣ ਬਾਰੇ ਗੰਭੀਰ ਰੂਪ ਵਿੱਚ ਸੋਚ ਰਿਹਾ ਹਾਂ ਜੋ ਜਲਦੀ ਹੀ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤੇ ਜਾਣਗੇ ਮੈਨੂੰ ਇਹ ਫੈਸਲਾ ਸੁਣ ਕੇ ਬਹੁਤ ਖ਼ੁਸ਼ੀ ਹੋਈ ਮੈਂ ਵੀ ਸਰੋਤਿਆਂ ਵਾਂਗ ਤੁਹਾਡੇ ਲੋਕ ਹਿੱਤ ਤੇ ਉੱਚ ਕੋਟੀ ਦੇ ਗੀਤਾਂ ਦਾ ਇੰਤਜ਼ਾਰ ਕਰਾਂਗਾ ਆਮੀਨ     ਰਮੇਸ਼ਵਰ ਸਿੰਘ ਪਟਿਆਲਾ ਸੰਪਰਕ ਨੰਬਰ 9914880392
Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-