Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਪਿਤਾ ਅਤੇ ਉਸ ਦੇ ਬੱਚੇ /ਡਾ. ਬਲਵੀਰ ਮੰਨਣ

July 29, 2020 04:07 PM

ਪਿਤਾ ਅਤੇ ਉਸ ਦੇ ਬੱਚੇ /ਡਾ. ਬਲਵੀਰ ਮੰਨਣ 


ਦੋਵੇਂ ਬੱਚੇ ਆਪਣੇ ਥੱਕੇ ਹੋਏ ਪਿਤਾ ਦੀਆਂ, ਉਨ੍ਹਾਂ ਦੇ ਕਹਿਣ ’ਤੇ –ਲੱਤਾਂ ਘੁੱਟ ਰਹੇ ਸਨ, ਪੈਰ ਦਬਾਅ ਰਹੇ ਸਨ। ਪਿਤਾ ਕਿੰਨੇ ਵਿਸਮਾਦ ਵਿੱਚ ਸਨ, ਉਸ ਵੇਲ਼ੇ। ਵਿਸਮਾਦ ਵਿੱਚੋਂ ਹੀ ਉਨ੍ਹਾਂ ਦੀ ਆਵਾਜ਼ ਆਈ, “ਕੀ ਖਾਣਾ ਅੱਜ ਮੇਰੇ ਬੱਚਿਆਂ ਨੇ?”
“ਬਾਬ੍ਹੂ ਨੂੰ ਪੁੱਛ ਲਓ।” ਛੋਟੇ ਨੇ ਵੱਡੇ ਦਾ ਨਾਂਅ ਲਿਆ। “ਊਂ … … … ਊਂ … ਆਈਸਕ੍ਰੀਮ!” ਬਾਬ੍ਹੂ ਨੇ ਕਿਹਾ। “ਕਿਹੜੀ ਆਈਸਕ੍ਰੀਮ!!” ਪਿਤਾ ਹੋਰ ਡੂੰਘੇ ਵਿਸਮਾਦ ਵਿੱਚ ਹੁਣ ਸੀ। “ਬਟਰ ਸਕਾੱਚ!” ਛੋਟਾ ਆਖਣ ਲੱਗਾ। ਵੱਡੇ ਨੇ ਵੀ “ਹਾਂ” ਆਖੀ। ਕੁਝ ਪਲਾਂ ’ਚ ਹੀ ਪਿਤਾ ਦੀ ਥਕਾਵਟ ਲੱਥ ਗਈ ਤੇ ਉਨ੍ਹਾਂ ਕਿਹਾ, “ਪੁੱਤਰ! ਬਸ ਕਰੋ ਹੁਣ। ਸ਼ਾਬਾਸ਼!”
ਤਦ ਪਿਤਾ ਜੀ ਬਜ਼ਾਰ ਨੂੰ ਚੱਲ ਪਏ। ਬੜੇ ਚਾਅ ਨਾਲ ਆਈਸਕ੍ਰੀਮ ਲਿਆਏ। ਬਟਰ ਸਕਾੱਚ।
ਕੁਝ ਦਿਨ ਬੀਤੇ ਕਿ ਅੱਜ ਪਿਤਾ ਜੀ ਫਿਰ ਥੱਕੇ ਹੋਏ ਸਨ। ਉਨ੍ਹਾਂ ਬੱਚਿਆਂ ਨੂੰ ਆਵਾਜ਼ ਦਿੱਤੀ, “ਪੁੱਤਰ! ਮੇਰੀਆਂ ਲੱਤਾਂ ਘੁੱਟੋ ਮੇਰੇ ਬੱਚੇ।” “ਪਹਿਲਾਂ ਦੱਸੋ, ਸਾਨੂੰ ਆਈਸਕ੍ਰੀਮ ਲਿਆ ਕੇ ਦਿਓਂਗੇ?” ਬੱਚਿਆਂ ਦਾ ਸੁਆਲ ਸੀ। “ਹਾਂ ਲਿਆ ਦਿਆਂਗਾ।” ਪਿਤਾ ਨੇ ਕਿਹਾ।
ਦੋਵੇਂ ਬੱਚੇ ਲੱਤਾਂ ਘੁੱਟ ਰਹੇ ਸਨ, ਪੈਰ ਦਬਾਅ ਰਹੇ ਸਨ ਪਰ ਵਿਸਮਾਦ, ਅੱਜ, ਪਿਤਾ ਨੂੰ ਵਾਰ-ਵਾਰ ਯਤਨ ਕਰਦੇ ਨੂੰ ਵੀ ਆਪਣੇ ਦਾਇਰੇ ਵਿੱਚ ਦਾਖ਼ਲ ਨਹੀਂ ਸੀ ਹੋਣ ਦੇ ਰਿਹਾ। ਬੱਚੇ ਵੀ ਪਿਤਾ ਦੇ ਮੂੰਹ ਵੱਲ ਵਾਰ-ਵਾਰ ਤੱਕ ਰਹੇ ਸਨ ਕਿ ਕਦ ਉਹ ਆਖਣ, “ਬਸ ਕਰੋ।”
-ਡਾ. ਬਲਵੀਰ ਮੰਨਣ
94173-45485

Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-