Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਨਸ਼ਾ ਸਿੱਧੀ ਬਰਬਾਦੀ ਪਰ -----।

July 30, 2020 06:27 PM

ਨਸ਼ਾ ਸਿੱਧੀ ਬਰਬਾਦੀ ਪਰ -----।

ਨਸ਼ਾ ਸਿੱਧੀ ਬਰਬਾਦੀ ਹੈ ਇਸ ਤੇ ਚਰਚਾ ਕਰਕੇ ਬਹਿਸ ਕਰਕੇ ਤੇ ਸਰਵੇ ਕਰਵਾਕੇ ਅਗਰ ਕੁੱਝ ਕਰਨਾ ਨਹੀਂ ਤਾਂ ਇੰਨਾ ਤੇ ਸਮਾਂ ਬਰਬਾਦ ਕਰਨ ਦਾ ਕੀ ਫਾਇਦਾ।ਜਦੋਂ ਬਰਬਾਦੀ ਵਿਖਾਈ ਦੇ ਰਹੀ ਹੈ,ਲੋਕ ਰੌਲੀ ਪਾ ਰਹੇ ਨੇ ਫਿਰ ਇਨਕਾਰ ਕਰਕੇ ਕੀ ਭਲਾ ਕਰ ਰਹੇ ਹੋ ਲੋਕਾਂ ਦਾ।ਬਿੱਲੀ ਨੂੰ ਵੇਖਕੇ ਕਬੂਤਰ ਅੱਖਾਂ ਬੰਦ ਕਰ ਲਵੇ ਤਾਂ ਕਬੂਤਰ ਉਸਦੀ ਜਾਨ ਨਹੀਂ ਬਖਸ਼ਦਾ।ਨਸ਼ਾ ਫਿਰ ਕਿਵੇਂ ਬਖਸ਼ੇਗਾ।ਬਹੁਤ ਅਫਸੋਸ ਹੁੰਦਾ ਹੈ ਜਦੋਂ ਚੈਨਲਾਂ ਤੇ ਹੋ ਰਹੀ ਬਹਿਸ ਵਿੱਚ ਇੱਕ ਦੂਜੇ ਨੂੰ ਦੋਸ਼ੀ ਸਾਬਤ ਕਰਨ ਤੇ ਸਾਰੀ ਤਾਕਤ ਲੱਗੀ ਹੁੰਦੀ ਹੈ।ਇਸ ਬਾਰੇ ਕੋਈ ਗੰਭੀਰ ਨਹੀਂ ਹੁੰਦਾ ਕਿ ਇਸ ਵਿੱਚੋਂ ਇਸ ਦੀ ਗ੍ਰਿਫਤ ਵਿੱਚ ਆਇਆਂ ਨੂੰ ਕੱਢਣਾ ਕਿਵੇਂ ਹੈ।ਨਸ਼ੇ ਬਾਰੇ ਦਿਆਲ ਸਿੰਘ ਪ੍ਰਵਾਨਾ ਨੇ ਬਹੁਤ ਵਧੀਆ ਲਿਖਿਆ ਹੈ,"ਜੱਟਾ ਬੋਤਲ ਇੱਕ ਸ਼ਰਾਬ ਦੀ ਤੈਨੂੰ ਪੈਂਦੀ ਮਹਿੰਗੇ ਮੁੱਲ।ਜਾਂ ਪੁਆਵੇ ਬੇੜੀਆਂ ਜਾਂ ਪਾਉਂਦੀ ਗੰਗਾ ਫੁੱਲ।"ਇਸ ਵਿੱਚ ਸ਼ਰਾਬ ਦੀ ਬਰਬਾਦੀ ਹੈ,ਪਰ ਹੁਣ ਤਾਂ ਨਸ਼ਿਆਂ ਦੀਆਂ ਬੇਸ਼ੁਮਾਰ ਕਿਸਮਾਂ ਆ ਗਈਆਂ, ਹੁਣ ਤਬਾਹੀ ਤੋਂ ਮਹਾਂਮਾਰੀ ਵਾਲੀ ਗੱਲ ਹੈ ਪਰ ਹੈਰਾਨੀ ਹੁੰਦੀ ਹੈ ਕਿ ਕੋਈ ਵੀ ਗੰਭੀਰ ਨਹੀਂ ਹੈ।ਸੱਭ ਮੈਨੂੰ ਕੀ ਦੀ ਸੋਚ ਨਾਲ ਚੱਲ ਰਹੇ ਹਨ ਪਰ ਉਹ ਭੁੱਲ ਰਹੇ ਨੇ ਕਿ ਜੋ ਅੱਗ ਸਾਰੇ ਪਾਸੇ ਫੈਲੀ ਹੋਈ ਹੈ ਉਸ ਦਾ ਸੇਕ ਦੇਰ ਸਵੇਰ ਲੱਗੇਗਾ ਹੀ।ਲੋਕਾਂ ਨੇ ਹਾਲ ਦੁਹਾਈ ਪਾਈ ਤਾਂ ਨਸ਼ਾ ਖਾਣ ਵਾਲੇ ਤੇ ਹੇਠਲੇ ਪੱਧਰ ਦੇ ਨਸ਼ਾ ਵੇਚਕੇ ਆਪਣੇ ਨਸ਼ੇ ਦੀ ਕੀਮਤ ਕੱਢਣ ਵਾਲੇ ਚੁੱਕਕੇ ਜੇਲ੍ਹਾਂ ਵਿੱਚ ਪਾ ਦਿੱਤੇ, ਕਈਆਂ ਨੂੰ ਸਜ਼ਾਵਾਂ ਹੋ ਗਈਆਂ।ਚੋਣਾਂ ਵਿੱਚ ਵੀ ਲੋਕਾਂ ਨੇ ਹਾਲ ਦੁਹਾਈ ਪਾਈ ਤੇ ਸਿਆਸਤਦਾਨਾਂ ਨੇ ਲੋਕਾਂ ਦੀ ਨਬਜ਼ ਫੜਕੇ,ਨਸ਼ੇ ਖਤਮ ਕਰਨ ਦਾ ਵਾਅਦਾ ਕਰਨਾ ਸ਼ੁਰੂ ਕਰ ਦਿੱਤਾ।ਪਾਰਟੀ ਬਦਲ ਗਈ ਪਰ ਹਾਲਾਤ ਤਾਂ ਜਿਉਂ ਦੇ ਤਿਉਂ ਹਨ।ਨਸ਼ੇ ਮਹਿੰਗੇ ਹੋ ਗਏ ਕੋਈ ਪ੍ਰਾਪਤੀ ਨਹੀਂ, ਜਿਸਨੂੰ ਨਸ਼ਾ ਮਿਲ ਰਿਹਾ ਹੈ,ਉਹ ਮਹਿੰਗਾ ਲੈਕੇ ਵੀ ਖਾਏਗਾ।ਇਹ ਇੱਕ ਮਾਨਸਿਕ ਬੀਮਾਰੀ ਹੈ,ਜਦੋਂ ਬੰਦਾ ਸਾਰੇ ਪਾਸਿਆਂ ਤੋਂ ਹਾਰ ਜਾਂਦਾ ਹੈ ਤੇ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ ਤਾਂ ਕੁਝ ਸਮੇਂ ਲਈ ਰਾਹਤ ਦਾ ਸਾਧਨ ਨਸ਼ਾ ਲੈਣਾ ਉਸ ਨੂੰ ਠੀਕ ਲੱਗਦਾ ਹੈ।ਕਿਉਂ ਨਹੀਂ ਇੰਨਾ ਦੀ ਕੌਂਸਲਿੰਗ ਮਨੋਵਿਗਿਆਨਕ ਮਾਹਿਰਾਂ ਤੋਂ ਕਰਵਾਈ ਜਾਂਦੀ।ਬਹੁਤ ਸਾਰੇ ਰਜਿਸਟਰਡ ਨਸ਼ਾ ਛੜਾਉ ਕੇਂਦਰ ਨੇ ਪਰ ਉਥੇ ਮਨੋਵਿਗਿਆਨਕ ਡਾਕਟਰ ਜਾਂਦੇ ਨੇ ਜਾਂ ਨਹੀਂ ਪ੍ਰਸ਼ਾਸਨ ਨੂੰ ਪਤਾ ਹੀ ਨਹੀਂ ਹੋਣਾ।ਉਥੇ ਬੰਦਸ਼ ਹੁੰਦੀ ਹੈ ਤੇ ਘਰ ਆ ਕੇ ਫਿਰ ਉਹ ਹੀ ਨਸ਼ੇ ਦੀ ਮੰਗ ਕਰਨ ਲੱਗ ਜਾਂਦੇ ਨੇ।ਗੱਲ ਤਾਂ ਸਾਰੀ ਇਥੇ ਮੁੱਕਦੀ ਹੈ ਕਿ ਅੱਗ ਦੂਸਰਿਆਂ ਦੇ ਘਰ ਲੱਗੀ ਹੋਈ ਹੈ ਤੇ ਏਹ ਅੱਗ ਦੇਵਤਾ ਹੈ ਜਦੋਂ ਸੇਕ ਖੁਦ ਨੂੰ ਲੱਗੇ ਅੱਗ ਤਾਂ ਉਦੋਂ ਹੁੰਦੀ ਹੈ।ਥਾਂ ਥਾਂ ਖੋਲੇ ਕਾਲਜ ਬੇਮਿਆਰੀ ਪੜ੍ਹਾਈ,ਬੱਚਿਆਂ ਨੂੰ ਬੇਰੁਜ਼ਗਾਰੀ ਦੇ ਦੈਂਤ ਦੇ ਮੂੰਹ ਵਿੱਚ ਧਕੇਲ ਰਹੀ ਹੈ।ਅਜਿਹੀ ਪੜ੍ਹਾਈ ਦਾ ਕੀ ਫਾਇਦਾ ਜੋ ਰੋਜ਼ਗਾਰ ਦੇ ਯੋਗ ਨਾ ਬਣਾ ਸਕੇ।ਵਿਹਲੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਧਕੇਲਣ ਦਾ ਕੰਮ ਬੇਰੁਜ਼ਗਾਰੀ ਵੱਡਾ ਰੋਲ ਅਦਾ ਕਰ ਰਹੀ ਹੈ।ਟੈਗੋਰ ਨੇ ਲਿਖਿਆ ਹੈ,"ਸਮੁੰਦਰ ਤੇ ਦਰਿਆਵਾਂ ਦੀ ਨਿਸਬਤ,ਸ਼ਰਾਬ ਦੀ ਪਿਆਲੀ ਨੇ ਜ਼ਿਆਦਾ ਮਨੁੱਖਾਂ ਨੂੰ ਡੋਬਿਆ ਹੈ।"ਸੰਥੈਟਿਕ ਨਸ਼ੇ ਨੌਜਵਾਨਾਂ ਨੂੰ ਬਰਬਾਦ ਕਰ ਰਹੇ ਹਨ।ਕਲੇਜਾ ਮੂੰਹ ਨੂੰ ਆਉਂਦਾ ਹੈ ਜਦ ਬਜ਼ੁਰਗ ਮਾਂ ਬਾਪ ਬੇਟੇ ਤੋਂ ਤੰਗ ਆਏ ਉਹਦੀ ਮੌਤ ਮੰਗਦੇ ਹਨ।ਉਹ ਪੁੱਤ ਜਿਸ ਨੂੰ ਅਰਦਾਸਾਂ ਕਰਕੇ ਤੇ ਹੱਥ ਜੋੜ ਮੰਗਿਆ ਹੁੰਦਾ ਹੈ। ਮਣਾ ਮੂੰਹਾਂ ਹੁੰਦਾ ਹੈ ਜਵਾਨ ਪੁੱੱਤ ਦੀ ਅਰਥੀ ਦਾ।ਜਿਹੜੀ ਮਾਂ ਪੁੱਤ ਦਾ ਮੂੰਹ ਚੁੰਮ ਚੁੰਮ ਵਾਰੇ ਵਾਰੇ ਜਾਂਦੀ ਹੈ ਦੁਖੀ ਹੋਈ ਪੁੱਤ ਦਾ ਮੂੰਹ ਨਹੀਂ ਵੇਖਣਾ ਚਾਹੁੰਦੀ।ਮਾਂ ਦਾ ਦਰਦ,ਮਾਂ ਦੀਆਂ ਆਂਦਰਾਂ ਏਹ ਸੱਭ ਕਿਵੇਂ ਸਹਾਰਦੀਆਂ ਹਨ,ਉਨ੍ਹਾਂ ਮਾਵਾਂ ਤੇ ਉਨ੍ਹਾਂ ਘਰਾਂ ਵਿੱਚ ਜਾਕੇ ਇਨਸਾਨੀਅਤ ਨਾਤੇ ਮਹਿਸੂਸ ਕਰੋ।ਅਗਿਆਤ ਨੇ ਲਿਖਿਆ ਹੈ,"ਸ਼ਰਾਬੀ ਦਾ ਮੂੰਹ ਤਾਂ ਉਸਦੀ ਮਾਂ ਨੂੰ ਵੀ ਸੋਹਣਾ ਨਹੀਂ ਲੱਗਦਾ।"ਰਿਸ਼ਤਿਆਂ ਦੇ ਵੀ ਕਾਤਲ ਨੇ ਨਸ਼ੇ।ਇਸ ਤੋਂ ਵੱਡੀ ਬਰਬਾਦੀ ਹੋਰ ਕੀ ਹੋ ਸਕਦੀ ਹੈ।ਲੋਕਾਂ ਦੇ ਘਰਾਂ ਨੂੰ ਤਬਾਹ ਕਰਕੇ, ਰਿਸ਼ਤਿਆਂ ਦੇ ਕਤਲ ਕਰਕੇ ਕਮਾਏ ਪੈਸੇ, ਕਿਵੇਂ ਸੁੱਖ ਸ਼ਾਂਤੀ ਬਖਸ਼ਣਗੇ।ਜਦੋਂ ਮਾਂ ਦੀਆਂ ਆਂਦਰਾ ਤੜਫਦੀਆਂ ਨੇ,ਉਸ ਦੇ ਅੰਦਰੋਂ ਨਿਕਲੀ ਹਰ ਬਦਦੁਆ ਅਸਰ ਕਰੇਗੀ।ਹੁਣ ਤਾਂ ਹੱਦ ਹੀ ਹੋ ਗਈ ਹੈ ਲੜਕੀਆਂ ਵੀ ਇਸਦੀ ਲਪੇਟ ਵਿੱਚ ਆ ਚੁੱਕੀਆਂ ਹਨ।ਲੜਕੀਆਂ ਲਈ ਨਸ਼ਾ ਛੜਾਉ ਕੇਂਦਰ ਖੋਲਣਾ,ਮਾਣ ਦੀ ਗੱਲ ਨਹੀਂ।ਸਾਡਾ ਸਮਾਜ ਕਿਸ ਰਾਹੇ ਤੁਰ ਪਿਆ,ਏਹ ਸੋਚੋ।ਅੰਬਾਲਾ ਵਿੱਚ ਦੋ ਕੁ ਦਿਨ ਪਹਿਲਾਂ ਨੌਜਵਾਨ ਲੜਕੀ ਹਸਪਤਾਲ ਦਾਖਲ ਕਰਵਾਈ ਗਈ ਤੇ ਉਹ ਚਿੱਟੇ ਦੀ ਮੰਗ ਕਰ ਰਹੀ ਸੀ,ਹਸਪਤਾਲ ਦੇ ਡਾਕਟਰ ਆਪਣੇ ਹਿਸਾਬ ਨਾਲ ਇਲਾਜ ਕਰ ਰਹੇ ਸੀ।ਏਹ ਹੈ ਹਾਲਤ ਸਾਡੇ ਸਮਾਜ ਦੀ।ਸਰਕਾਰਾਂ, ਪ੍ਰਸ਼ਾਸਨ, ਸੰਬੰਧਿਤ ਵਿਭਾਗਾਂ ਦੀ ਅਣਗਿਹਲੀ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।ਹਰ ਜ਼ੁਮੇਵਾਰੀ ਵਾਲੇ ਔਹਦੇ ਦੀ ਕੁਰਸੀ ਤੇ ਬੈਠਕੇ ਏਹ ਨਾ ਭੁੱਲੋ ਕਿ ਵਕਤ ਦੀ ਸੂਈ ਚੱਲ ਰਹੀ ਹੈ ਏਹ ਸਾਡੇ ਤੇ ਵੀ ਆਕੇ ਰੁੱਕ ਸਕਦੀ ਹੈ।ਵਕਤ ਬੜਾ ਬਲਵਾਨ ਹੈ।ਕਿਸੇ ਦੇ ਦਰਦ,ਤਕਲੀਫ਼ ਤੇ ਮਜ਼ਬੂਰੀ ਦਾ ਫਾਇਦਾ ਉਠਾਉਣ ਤੋਂ ਪਹਿਲਾਂ, ਜਿਸ ਜੁੱਤੀ ਵਿੱਚ ਉਸਦਾ ਪੈਰ ਹੈ,ਆਪਣਾ ਪੈਰ ਪਾਕੇ ਜ਼ਰੂਰ ਮਹਿਸੂਸ ਕਰੋ।ਜੁੱਤੀ ਦਾ ਲੱਗਣਾ ਬਹੁਤ ਤਕਲੀਫ਼ ਦੇਂਦਾ ਹੈ।ਘਰਦੇ ਭਾਂਡੇ ਵਿੱਕ ਜਾਂਦੇ ਨੇ,ਖਾਂਦੇ ਪੀਂਦੇ ਘਰ ਕਰਜ਼ੇ ਦੇ ਬੋਝ ਥੱਲੇ ਆ ਜਾਂਦੇ ਹਨ।ਸਰਕਾਰਾਂ ਦੀ ਜ਼ੁਮੇਵਾਰੀ ਬਣਦੀ ਹੈ ਕਿ ਦੇਸ਼ ਤੇ ਕੌਮ ਨੂੰ ਬਰਬਾਦੀ ਤੋਂ ਬਚਾਵੇ।ਵਕਤੀ ਪੈਸਾ ਕਿਸੇ ਦਾ ਸਾਥ ਨਹੀਂ ਦਿੰਦਾ।ਦੂਸਰਿਆਂ ਦੀਆਂ ਲਾਸ਼ਾਂ ਤੇ ਰੱਖੀਆਂ ਇਮਾਰਤਾਂ ਵਿੱਚ ਕਦੇ ਸਕੂਨ ਨਹੀਂ ਮਿਲ ਸਕਦਾ।ਦੂਸਰਿਆਂ ਨੂੰ ਜ਼ਿੰਦਗੀ ਦਿਉ।ਨਸ਼ੇ ਵਿੱਚੋਂ ਨੌਜਵਾਨਾਂ ਨੂੰ ਕੱਢਣ ਲਈ ਤੇਜ ਤੇ ਮਜ਼ਬੂਤ ਕਦਮਾਂ ਦੀ ਜ਼ਰੂਰਤ ਹੈ,ਚੈਨਲਾਂ ਤੇ ਬਹਿਸਾਂ ਤੇ ਦੋਸ਼ ਲਗਾਉਣ ਦੀ ਨਹੀਂ।ਜਿਹੜੇ ਘਰ ਰੁਸ਼ਨਾ ਸਕਦੇ ਹੋ,ਉਹ ਤਾਂ ਰੁਸ਼ਨਾ ਦਿਉ।ਨਾਵਲਿਸਟ ਨਾਨਕ ਸਿੰਘ ਨੇ ਲਿਖਿਆ ਹੈ,"ਜਿਹੜੇ ਲੋਕ ਹੋਰਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੀ ਰੌਸ਼ਨੀ ਲਿਆਉਂਦੇ ਹਨ,ਉਨ੍ਹਾਂ ਦੀ ਆਪਣੀ ਦੁਨੀਆਂ ਵਿੱਚ ਕਦੇ ਹਨੇਰਾ ਨਹੀਂ ਹੋ ਸਕਦਾ।"ਸੌ ਫੀ ਸਦੀ ਸੱਚ ਹੈ ਤੇ ਜੋ ਲੋਕ ਦੂਸਰਿਆਂ ਦੇ ਘਰ ਬਰਬਾਦ ਕਰਦੇ ਨੇ, ਉਨ੍ਹਾਂ ਦੇ ਘਰ ਕਦੇ ਆਬਾਦ ਨਹੀਂ ਹੋ ਸਕਦੇ।ਨਸ਼ਿਆਂ ਦਾ ਪ੍ਰਕੋਪ ਹੈ ਤੇ ਇਹ ਸਿੱਧੀ ਸਿੱਧੀ ਬਰਬਾਦੀ ਹੈ।
Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-