Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਮਾਂ ਦਾ ਫੈਸਲਾ / ਪ੍ਰਭਜੋਤ ਕੌਰ ਢਿੱਲੋਂ

July 30, 2020 06:30 PM

ਮਾਂ ਦਾ ਫੈਸਲਾ  /  ਪ੍ਰਭਜੋਤ ਕੌਰ ਢਿੱਲੋਂ                          

ਮਾਂ ਨੇ ਬਹੁਤ ਕੁੱਝ ਝੱਲਕੇ ਪੁੱਤਾਂ ਨੂੰ ਪੜ੍ਹਾਇਆ।ਵੈਸੇ ਉਸ ਨੇ ਹੋਰਾਂ ਨਾਲੋਂ ਵੱਖਰਾ ਕੁੱਝ ਨਹੀਂ ਸੀ ਕੀਤਾ। ਸਾਰੇ ਮਾਪੇ ਆਪਣੀ ਔਲਾਦ ਲਈ ਬਹੁਤ ਕੁੱਝ ਕਰਦੇ ਹਨ।ਖੈਰ ਪੁੱਤ ਚੰਗੀਆਂ ਨੌਕਰੀਆਂ ਤੇ ਲੱਗ ਗਏ।ਕਹਿੰਦੇ ਨੇ ਮਾਪੇ ਨਿਰਸਵਾਰਥ ਬੱਚਿਆ ਲਈ ਸੱਭ ਕੁੱਝ  ਕਰਦੇ ਹਨ,ਇਹ ਵੀ ਸੱਚ ਹੈ। ਪਰ ਕੀ ਔਲਾਦ ਨਿਰਸਵਾਰਥ ਕੁੱਝ ਨਹੀਂ ਕਰ ਸਕਦੀ।ਇਹ ਸਵਾਲ ਉਸਦੇ ਦਿਮਾਗ ਵਿੱਚ ਵਾਰ ਵਾਰ ਆ ਰਿਹਾ ਸੀ।ਉਸਨੂੰ ਪੁੱਤਾਂ ਦੀ ਕਮਾਈ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਪੁੱਤਾਂ ਦਾ ਬਾਪ ਠੀਕ ਠਾਕ ਕਮਾਈ ਕਰ ਰਿਹਾ ਸੀ।ਕਹਿੰਦੀ ਜੇਕਰ ਮੈਂ ਕਦੇ ਇਸ ਤਰ੍ਹਾਂ ਦੀ ਗੱਲ ਕਰਨੀ ਤਾਂ ਮੇਰੇ ਮੇਰੇ ਘਰ ਵਾਲੇ ਨੇ ਕਹਿਣਾ,ਔਲਾਦ ਕੋਲੋਂ ਮੰਗੀ ਨਾ।ਜੇਕਰ ਚੰਗੀ ਅਤੇ ਸਮਝਦਾਰ ਹੋਏਗੀ ਤਾਂ ਆਪੇ ਦੇਵੇਗੀ।ਉਨ੍ਹਾਂ ਕੋਲੋਂ ਕੁੱਝ ਮੰਗ ਕੇ ਆਪਣੇ ਆਪ ਨੂੰ ਹੌਲਾ ਨਾ ਪਾਈ।ਗੱਲ ਕਦੇ ਜਾਚੇ ਨਾ ਇਹ ਮੈਨੂੰ। ਮੈਨੂੰ ਸੋਚ ਆਏ ਕਿ ਇਹ ਵੀ ਤਾਂ ਮੇਰੇ ਕੋਲੋਂ ਸਭ ਮੰਗਦੇ ਹੀ ਸੀ।ਮੇਰਾ ਵੀ ਤਾਂ ਪੁੱਤਾਂ ਤੇ ਹੱਕ ਹੈ।ਲੱਖਾਂ ਕਮਾਉਣ ਯੋਗ ਬਣਾਏ ਪੁੱਤਾਂ ਨੂੰ ਕਦੇ ਮਾਂ ਵਿਖਾਈ ਹੀ ਨਾ ਦਿੱਤੀ।ਆਪਣੇ ਪਰਿਵਾਰਾਂ ਨਾਲ ਆਏ ਦਿਨ ਖਰੀਦਦਾਰੀ ਕਰਦਿਆਂ ਕਦੇ ਮਾਂ ਲਈ ਕੁੱਝ ਖਰੀਦਣ ਦੀ ਯਾਦ ਹੀ ਨਹੀਂ ਆਈ।ਇਧਰ ਉਧਰ ਤੋਹਫੇ ਖਰੀਦ ਕੇ ਦੇਣ ਦੀ ਅਕਲ ਹੈ ਪਰ ਜਿੰਨਾ ਨੇ ਇਹ ਤੋਹਫੇ ਖਰੀਦਣ ਦੇ ਯੋਗ ਬਣਾਇਆ ਉਨ੍ਹਾਂ ਲਈ ਤੋਹਫੇ ਕਦੇ ਲਿਆਉਣ ਦਾ ਪਤਾ ਹੀ ਨਹੀਂ। ਹਾਂ,ਮੈਂ ਹਰ ਚੀਜ਼ ਖਰੀਦ ਸਕਦੀ ਹਾਂ  ਪਰ ਜੋ ਖੁਸ਼ੀ ਮੈਨੂੰ ਪੁੱਤਾਂ ਵੱਲੋਂ ਲਿਆ ਕ

 ਦਿੱਤੀ ਚੀਜ਼ ਵਿੱਚ ਹੁੰਦੀ,ਉਸਦਾ ਸਵਾਦ ਕੁੱਝ ਵੱਖਰਾ ਹੀ ਹੁੰਦਾ।ਮੈਨੂੰ ਹੈਰਾਨੀ ਉਦੋਂ ਹੁੰਦੀ ਜਦੋਂ ਆਪ ਪੁੱਤਾਂ ਨੇ ਸਾਡੇ ਲਈ ਕੁੱਝ ਨਹੀਂ ਲਿਆਉਣਾ ਪਰ ਸਾਡੇ ਤੋਂ ਅਜੇ ਵੀ ਉਮੀਦ ਕਰਦੇ ਹਨ।ਜਦੋਂ ਬਾਕੀ ਥਾਵਾਂ ਤੇ ਲੈਣ ਦੇਣ ਦੀ ਸਮਝ ਹੈ ਤਾਂ ਸਿਰਫ਼ ਸਾਡੇ ਕੋਲੋਂ ਲੈਣ ਦਾ ਪਤਾ ਹੈ ਦੇਣ ਵਾਲੀ ਸਮਝ ਵਰਤਦੇ ਹੀ ਨਹੀਂ।ਖੈਰ ਮੈਂ ਮਾਂ ਹਾਂ, ਜਦੋਂ ਮਾਂ ਜਾਂ ਮਾਪੇ ਫੈਸਲਾ ਲੈਂਦੇ ਹਨ ਤਾਂ ਉਸਦਾ ਕੁੱਝ ਮਤਲਬ ਹੁੰਦਾ ਹੈ।ਮੈਂ ਬਹੁਤ ਪਹਿਲਾਂ ਕਿਧਰੇ ਪੜ੍ਹਿਆ ਸੀ ਕਿ ਕਿਸੇ ਨੇ ਆਪਣਾ ਮਰਨ ਦੇ ਬਾਅਦ ਪੈਣ ਵਾਲਾ ਭੋਗ ਜਿਊਂਦੇ ਹੀ ਆਪੇ ਪਾ ਦਿੱਤਾ।ਜੇਕਰ ਪੁੱਤਾਂ ਕੋਲ ਜਿਊਂਦਿਆਂ ਨੂੰ ਦੇਣ ਵਾਸਤੇ ਕੁੱਝ ਨਹੀਂ ਤਾਂ ਮਰਨ ਤੋਂ ਬਾਅਦ ਵੀ ਨਹੀਂ ਲੈਣਾ।ਸੋਚ ਹੈ ਵੀ ਠੀਕ।ਉਸ ਮਾਂ ਨੇ ਵੀ ਇਵੇਂ ਦਾ ਫੈਸਲਾ ਲੈਣ ਦਾ ਮੰਨ ਬਣਾ ਲਿਆ।ਪਰ ਉਸਦੀ ਇਕ ਖਾਹਿਸ਼ ਉਸਦੇ ਨਾਲ ਬਿੰਨਾ ਪੂਰੀ ਹੋਏ ਖਤਮ ਹੋ ਜਾਏਗੀ।ਮਾਪਿਆਂ ਨੂੰ ਦਿੱਤਾ ਸਤਿਕਾਰ, ਪਿਆਰ ਅਤੇ ਪੈਸਾ ਕਈ ਗੁਣਾ ਹੋਕੇ ਮੁੜ ਝੋਲੀ ਪੈਂਦਾ ਹੈ। ਜਦੋਂ ਮਾਪਿਆਂ ਲਈ ਕੁੱਝ ਨਹੀਂ ਸਾਡੇ ਕੋਲ ਦੁਹਾਈ ਪਾਉਂਦੇ ਹੋ ਤਾਂ ਕਮਾਈ ਵਿੱਚ ਕਦੇ ਬਰਕਤ ਨਹੀਂ ਪੈਂਦੀ।ਮਾਂ ਦਾ ਫੈਸਲਾ ਦਰਦ ਵਿੱਚੋ ਲਿਆ ਫੈਸਲਾ ਹੋਏਗਾ। ਪ੍ਰਭਜੋਤ ਕੌਰ ਢਿੱਲੋਂ ਮੁਹਾਲੀ 9815030221
 
Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-