Friday, August 07, 2020
FOLLOW US ON
BREAKING NEWS
ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਗੋਪਾਲਾ, ਰਣਜੀਤ ਸਿੰਘ

News

ਢਾਈ ਲੱਖ ਅਮਰੀਕਨਾਂ ਅਤੇ ਹੋਰ ਵਿਦੇਸ਼ੀ ਲੋਕਾਂ ਨੇ ਕੀਵੀਆਂ ਦੀ ਧਰਤੀ 'ਤੇ ਵਸੇਬਾ ਕਰਨ ਦੀ ਸੰਭਾਵਨਾ ਖੋਜੀ

July 30, 2020 06:31 PM

ਕਿੱਥੇ ਰਹੀਏ?: ਨਜ਼ਰਾਂ ਨਿਊਜ਼ੀਲੈਂਡ 'ਤੇ
ਢਾਈ ਲੱਖ ਅਮਰੀਕਨਾਂ ਅਤੇ ਹੋਰ ਵਿਦੇਸ਼ੀ ਲੋਕਾਂ ਨੇ ਕੀਵੀਆਂ ਦੀ ਧਰਤੀ 'ਤੇ ਵਸੇਬਾ ਕਰਨ ਦੀ ਸੰਭਾਵਨਾ ਖੋਜੀ
-ਵਿਸ਼ਵ ਰੈਂਕ ਦੇ ਵਿਚ ਹੈ 7ਵਾਂ ਸਥਾਨ- ਰਹਿਣ ਲਈ ਹੋ ਰਿਹੈ ਪਹਿਲੀ ਪਸੰਦ
ਔਕਲੈਂਡ 30 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)-ਕਰੋਨਾ ਮੁਕਤ ਦੇਸ਼ ਨਿਊਜ਼ੀਲੈਂਡ ਰਹਿੰਦੇ ਲੋਕ ਇਸ ਵੇਲੇ ਵਿਸ਼ਵ ਨੂੰ ਚੁਫੇਰਿਉਂ ਖਾ ਰਹੀ ਰਹੀ ਕੋਵਿਡ-19 ਦੀ ਬਿਮਾਰੀ  ਤੋਂ ਬੇਖਬਰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਬਤੀਤ ਕਰਨ ਲੱਗੇ ਹਨ।  ਵਿਸ਼ਵ ਧਰਾਤਲ ਉਤੇ ਕੀਵੀਆਂ ਦੀ ਧਰਤੀ 75ਵੇਂ ਸਥਾਨ (ਕੁੱਲ ਖੇਤਰਫਲ 2,68,021 ਵਰਗ ਕਿਲੋਮੀਟਰ) ਉਤੇ ਆਉਂਦੀ ਹੈ ਜੋ ਕਿ ਭਾਰਤ ਦੇ ਉਤਰ ਪ੍ਰਦੇਸ਼ ਤੋਂ ਥੋੜ੍ਹਾ ਜਿਹਾ ਜਿਆਦਾ ਹੈ ਜਾਂ ਫਿਰ ਪੰਜਾਬ ਨੂੰ 5 ਗੁਣਾ ਕਰਕੇ ਇਸਦਾ ਖੇਤਰਫਲ ਮੰਨਿਆ ਜਾ ਸਕਦਾ ਹੈ। ਇਥੇ ਦੀ ਆਬਾਦੀ ਦਾ ਵਿਸ਼ਵ ਦੇ ਵਿਚ 0.06% ਹਿੱਸਾ ਹੈ ਅਤੇ ਇਹ 126ਵੇਂ ਨੰਬਰ ਉਤੇ ਹੈ। ਇਕ ਨਿੱਕਾ ਜਿਹਾ ਦੇਸ਼ ਅਖਵਾਉਣ ਦੇ ਬਾਵਜੂਦ ਦੁਨੀਆ ਦੇ ਤੀਜੇ ਵੱਡੇ ਮੁਲਕ ਅਮਰੀਕਾ ਦੇ ਵਿਚ ਰਹਿੰਦੇ ਲੋਕਾਂ ਦੀ ਨਜ਼ਰਾਂ ਨਿਊਜ਼ੀਲੈਂਡ ਵਸੇਬਾ ਕਰਨ ਵੱਲ ਲੱਗੀਆਂ ਹੋਈਆਂ ਹਨ। ਕਰੋਨਾ ਦੀ ਦਹਿਸ਼ਤ ਕਹਿ ਲਈਏ, ਅਮਰੀਕਾ ਦੀ ਸਿਹਤ ਸਹੂਲਤਾਂ ਦਾ ਫੇਲ ਹੋਣਾ ਜਾਂ ਫਿਰ ਜ਼ਿੰਦਗੀ ਇਕ ਵਾਰ ਮਿਲਦੀ ਹੈ, ਨੂੰ ਜੀਉਣ ਲਈ ਕੋਈ ਸੁਰੱਖਿਅਤ ਸਥਾਨ  ਲੱਭ ਰਹੇ ਲੋਕਾਂ ਲਈ ਇਹ ਦੇਸ਼ ਖਿੱਚ ਦਾ ਕੇਂਦਰ ਬਣ ਰਿਹਾ ਹੈ। ਅੰਕੜੇ ਦਸਦੇ ਹਨ ਕਰੋਨਾ ਮਹਾਂਮਾਰੀ ਦੌਰਾਨ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਰਾਹੀਂ ਇਥੇ ਆਉਣ ਦੀ ਸੰਭਾਵਨਾ ਅਤੇ ਇਥੇ ਆ ਕੇ ਵਸ ਜਾਣ ਦਾ ਸੰਭਾਵਾਨਦੀ ਖੋਜ ਕਰਨ ਵਾਸਤੇ ਢਾਈ ਲੱਖ ਅਮਰੀਕੀ ਲੋਕਾਂ ਨੇ ਦੇਸ਼ ਦੀਆਂ ਇਮੀਗ੍ਰੇਸ਼ਨ ਨੀਤੀਆਂ ਪੜ੍ਹੀਆਂ ਹਨ।  ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਲੱਖਾਂ ਹੋਰ ਲੋਕਾਂ ਨੇ ਵੀ ਨਿਊਜ਼ੀਲੈਂਡ ਨੂੰ ਜਾਨਣ ਲਈ ਵੈਬਸਾਈਟਾਂ ਉਤੇ ਨਜ਼ਰ ਮਾਰੀ ਹੈ। ਲੋਕਾਂ ਨੇ ਇਥੇ ਆ ਕੇ ਵਸਣ ਵਾਸਤੇ ਅਰਜ਼ੀਆਂ ਰਾਹੀਂ ਪੁੱਛ-ਗਿਛ ਕਰਨੀ ਸ਼ੁਰੂ ਕੀਤੀ। ਪਿਛਲੇ ਸਾਲ ਦੇ ਮੁਕਾਬਲੇ ਅਮਰੀਕੀ ਲੋਕਾਂ ਨੇ 160% ਜਿਆਦਾ ਵਾਰੀ ਨਿਊਜ਼ੀਲੈਂਡ ਆਉਣ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਇੰਟਰਨੈਟ ਨੂੰ ਹਲੂਣਾ ਦਿੱਤਾ। ਹਿਸਾਬ ਕਿਤਾਬ ਕੀਤਾ ਜਾਵੇ ਤਾਂ ਹਰ 30 ਸੈਕਿੰਡ ਬਾਅਦ ਇਕ ਅਮਰੀਕੀ ਇਥੇ ਆਉਣ ਲਈ ਜਾਣਕਾਰੀ ਹਾਸਿਲ ਕਰਦਾ ਅਤੇ ਤਾਲਮੇਲ ਬਣਾਉਂਦਾ ਨਜ਼ਰ ਆ ਰਿਹਾ ਹੈ।
ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ ਇਸ ਵੇਲੇ ਸਿਰਫ 23 ਕਰੋਨਾ ਦੇ ਉਹ ਐਕਟਿਵ ਕੇਸ ਹਨ ਜੋ ਕਿ ਆਪਣੀ ਵਤਨ ਵਾਪਿਸੀ ਕਰ ਰਹੇ ਹਨ। ਇਹ ਸਾਰੇ ਓਨੀ ਦੇਰ ਤੱਕ ਏਕਾਂਤਵਾਸ ਰਹਿਣਗੇ ਜਿੰਨੀ ਦੇਰ ਤੱਕ ਉਨ੍ਹਾਂ ਦਾ ਕਰੋਨਾ ਟੈਸਟ ਨੈਗੇਟਿਵ ਨਹੀਂ ਆ ਜਾਂਦਾ। ਇਥੇ ਕੋਈ ਵੀ ਹਸਪਤਾਲ ਦੇ ਵਿਚ ਨਹੀਂ ਹੈ ਅਤੇ ਸਮਾਜ ਦੇ ਵਿਚ ਇਹ ਬਿਮਾਰੀ ਫੈਲਣ ਤੋਂ ਬਚੀ ਹੋਈ ਹੈ। ਦੇਸ਼ ਦੀ ਆਬਾਦੀ ਇਸ ਵੇਲੇ 48 ਲੱਖ 22 ਹਜ਼ਾਰ ਦੇ ਕਰੀਬ ਹੈ ਅਤੇ ਸਲਾਨਾ ਜਨ ਸੰਖਿਆ ਵਧਣ ਦੀ ਦਰ 39,000 ਦੇ ਕਰੀਬ ਹੈ।  ਵਿਸ਼ਵ ਦੇ ਵਿਚ ਨਿਊਜ਼ੀਲੈਂਡ ਇਸ ਵੇਲੇ ਰਹਿਣ ਲਈ 7ਵਾਂ ਬਿਹਤਰ ਦੇਸ਼ ਹੈ ਪਰ ਲੋਕਾਂ ਦੇ ਰਹਿਣ ਲਈ ਪਹਿਲੀ ਪਸੰਦ ਬਣਿਆ ਹੋਇਆ ਹੈ। ਵਧੀਆ ਜ਼ਿੰਦਗੀ ਬਤੀਤ ਕਰਨ ਦੇ ਵਿਚ ਅਮਰੀਕਾ 18ਵੇਂ ਨੰਬਰ ਉਤੇ ਹੈ ਜਦ ਕਿ ਭਾਰਤ 101ਵੇਂ ਨੰਬਰ ਉਤੇ ਹੋਣ ਦੇ ਬਾਵਜੂਦ ਪੂਰੀ ਦੁਨੀਆ ਦੇ ਵਿਚ ਚਰਚਾ ਵਿਚ ਬਣਿਆ ਰਹਿੰਦਾ ਹੈ।

Have something to say? Post your comment
 

More News News

ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀ ਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ ਕੈਪਟਨ ਬਿਜਲੀ ਦਰਾਂ ਚ ਵਾਧਾ ਕਰਕੇ ਪੰਜਾਬ ਦੀ ਇੰਡਸਟ੍ਰੀ ਨੂੰ ਕਰਨਗੇ ਬਰਬਾਦ : ਪ੍ਰਦੀਪ ਬੰਟੀ* 15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਨਿਉਯਾਰਕ ਟਾਇਮ ਸੁਕੇਅਰ ਉੱਪਰ ਹਿੰਦੂ ਸੰਗਠਨਾਂ ਵੱਲੋਂ ਰੱਖੇ ਰਾਮ ਮੰਦਿਰ ਦੇ ਜਸ਼ਨਾਂ ਮੌਕੇ ਸਿੱਖ ਜਥੇਬੰਦੀਆਂ ਅਤੇ ਕਸ਼ਮੀਰੀਆਂ ਵੱਲੋਂ ਰੋਹ ਭਰਪੂਰ ਵਿਰੋਧ ਪਰਦਰਸ਼ਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਭਾਰਤੀ ਮੂਲ ਦੀ ਖੋਜਕਰਤਾ ਇਕ ਅੋਰਤ ਨੂੰ ਯੂਐਸ ਵਿੱਚ ਜਾਗਿੰਗ ਕਰਦੇ ਹੋਏ ਮਾਰਿਆ 1 ਕੁਇੰਟਲ 60 ਕਿੱਲੋ ਭੂੱਕੀ ਚੂਰਾ ਪੋਸਤ ਸਮੇਤ ਤਿੰਨ ਦੋਸ਼ੀ ਟਰੱਕ ਸਮੇਤ ਗਿ੍ਫਤਾਰ ਟਰੰਪ ਸਭ ਤੋ ਵੱਧ ਕਾਲੇ ਲੋਕਾਂ ਪੱਖੀ ਰਾਸ਼ਟਰਪਤੀ : ਪਾਸਟਰ ਡੈਰਲ ਸਕੋਟ ਭਾਈ ਜਗਤਾਰ ਸਿੰਘ ਹਵਾਰਾ ਦੇ ਅੱਖ ਦੇ ਆਪ੍ਰੇਸ਼ਨ ਦੀ ਮਿਲ਼ੀ ਇਜਾਜਤ
-
-
-