ਰੱਖੜੀ /ਹਾਕਮ ਸਿੰਘ ਮੀਤ ਬੌਂਦਲੀ
ਵੀਰਾਂ ਮੈਂ ਰੱਖੜੀ ਲੈ ਕੇ ਨਹੀਂ ਆਉਣਾ ,,
ਮੈਨੂੰ ਸਾਰਾ ਪਾਂਖੰਡ ਜਿਹਾ ਲੱਗਦਾ ਏ ।।
ਔਰਤ ਮੂਰਖ ਬਣਦੀ ਏ ਪੜ ਲਿਖਕੇ ,,
ਅੱਜਵੀ ਗੁਲਾਮੀ ਇਜ਼ਹਾਰ ਕਰਦੀ ਏ ।।
ਹੁਣ ਮਰਦ ਪੑਧਾਨ ਮੈਂ ਗੁਲਾਮ ਨਹੀਂ ,,
ਆਪਣੀ ਰੱਖਿਆ ਆਪ ਕਰਦੀ ਏ ।।
ਇੱਥੇਜਗ ਦੇ ਸਾਰੇ ਰਿਸ਼ਤੇ ਸਵਾਂਰਥ ਨੇ ,,
ਸਵਾਂਰਥ ਬਿਨਾਂ ਕੋਈ ਮੇਲ ਮਿਲਾਪ ਏ ।।
ਰੱਖੜੀ ਬੰਨਕੇ ਭੈਣਾਂ ਆਸ ਰੱਖਦੀਆਂ ,,
ਵੀਰ ਸਾਨੂੰ ਦਊਗਾ ਨਵੀਂ ਸ਼ੌਗਾਤ ਏ ।।
ਉਦੋ ਭਰਜਾਈ ਵੀ ਮੱਥੇ ਵੱਟ ਪਾ ਲੈਂਦੀ ,,
ਮਹਿੰਗਾਈ ਨੇ ਤਾਂ ਕੱਢਿਆ ਦਿਵਾਲ ਏ ।।
ਪੜ ਲਿਖਕੇ ਭੈਣੋਂ ਤੁਸੀਂ ਕੁੱਝ ਹੋਸ ਕਰੋ ,,
ਹਾਕਮ ਮੀਤ ਮਰਦ ਬਰਾਬਰ ਔਰਤਏ ।।
ਹੁਣ ਔਰਤ ਵੀ ਕਿਸੇ ਤੋਂ ਘੱਟ ਨਹੀਂ ਹੈ ,,
ਮਰਦ ਦੇ ਬਰਾਬਰ ਕੁਰਸੀ ਡਹਿੰਦੀ ਏ ।।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗਡ਼੍ਹ ।
+9182880,47637