ਬਾਜੇਵਾਲਾ ਦੇ ਸਰਕਾਰੀ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਡੀ ਈ ਓ ਵੱਲ੍ਹੋਂ ਸਨਮਾਨ
ਮਾਨਸਾ 30 ਜੁਲਾਈ( ਬਿਕਰਮ ਸਿੰਘ ਵਿੱਕੀ) : ਬਾਰਵੀਂ ਜਮਾਤ ਦੇ ਆਏ ਨਤੀਜੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਜੇਵਾਲਾ ਦੀਆਂ ਤਿੰਨ ਵਿਦਿਆਰਥਣਾਂ ਵੱਲੋਂ ਪੰਜਾਬ ਭਰ ਚ ਅਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਚਮਕਾਉਣ ਬਦਲੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਨੇ ਵਿਸ਼ੇਸ਼ ਸਨਮਾਨ ਕੀਤਾ, ਉਨ੍ਹਾਂ ਮਾਣ ਮਹਿਸੂਸ ਕੀਤਾ ਕਿ ਸਾਡੀਆਂ ਧੀਆਂ ਹਰ ਖੇਤਰ ਵਿੱਚ ਆਪਣਾ ਨਾਮ ਚਮਕਾ ਰਹੀਆਂ ਹਨ।
ਉਨ੍ਹਾਂ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ ,ਜਿੰਨਾਂ ਦੀ ਮਿਹਨਤ ਨਾਲ 19 ਬੱਚਿਆਂ ਨੂੰ ਮੁੱਖ ਮੰਤਰੀ ਵੱਲ੍ਹੋਂ 5100-5100 ਦੀ ਸਨਮਾਨ ਰਾਸ਼ੀ ਮਿਲ ਰਹੀ ਹੈ, ਇਸ ਤੋਂ ਇਲਾਵਾ ਜ਼ਿਲ੍ਹੇ ਦਾ ਨਤੀਜਾ 96.30 ਰਿਹਾ ਹੈ ਅਤੇ 41 ਸਕੂਲਾਂ ਦੇ ਨਤੀਜੇ ਸੌ ਫੀਸਦੀ ਰਹੇ ਹਨ। ਉਨ੍ਹਾਂ ਬਾਜੇਵਾਲਾ ਸਕੂਲ ਦੇ ਸਟਾਫ ਨੂੰ ਵੀ ਵਧਾਈ ਦਿੱਤੀ ,ਜਿਥੋਂ ਦੀ ਜਸਪ੍ਰੀਤ ਕੌਰ ਨੇ 448/450 ਲੈਕੇ ਪੰਜਾਬ ਚੋਂ ਦੂਜਾ ਸਥਾਨ ਹਾਸਲ ਕੀਤਾ, ਇਹ ਵੀ ਖੁਸ਼ੀ ਦੀ ਗੱਲ ਹੈ,ਉਸ ਦੀ ਮਿਹਨਤ ਨੂੰ ਦੇਖਦਿਆਂ ਸਾਡੇ ਸਾਬਕਾ ਕੌਮੀ ਖਿਡਾਰੀ ਵੀ ਵੀ ਲਕਸ਼ਮਣ ਨੇ ਟਵਿੱਟਰ ਤੇ ਵਧਾਈ ਦਿੱਤੀ। ਦੂਸਰੀਆਂ ਲੜਕੀਆਂ ਹਰਦੀਪ ਕੌਰ ਅਤੇ ਅਮਨਦੀਪ ਕੌਰ ਨੇ ਵੀ 446,445 ਅੰਕ ਹਾਸਲ ਕਰਕੇ ਪੰਜਾਬ ਦੀਆਂ ਚੰਗੀਆਂ ਪੁਜੀਸ਼ਨਾਂ ਚ ਸਥਾਨ ਹਾਸਲ ਕੀਤਾ।
ਇਸ ਮੌਕੇ ਡਿਪਟੀ ਡੀਈਓ ਜਗਰੂਪ ਭਾਰਤੀ, ਜ਼ਿਲ੍ਹਾ ਗਾਈਡੈਂਸ ਤੇ ਕੋਸਲਰ ਨਰਿੰਦਰ ਸਿੰਘ ਮੋਹਲ, ਸਰਪੰਚ ਪੋਹਲੋਜੀਤ ਸਿੰਘ ਬਾਜੇਵਾਲਾ, ਪ੍ਰਿੰਸੀਪਲ ਵਿਜੈ ਜਿੰਦਲ, ਚੇਅਰਮੈਨ ਨਰਿੰਦਰ ਸ਼ਰਮਾ,ਡੀ ਐੱਮ ਅੰਗਰੇਜ਼ੀ ਬਲਜਿੰਦਰ ਜੋੜਕੀਆਂ, ਅਧਿਆਪਕ ਆਗੂ ਗੁਰਦਾਸ ਸਿੰਘ,ਹੰਸਾ ਸਿੰਘ,ਧਰਮਿੰਦਰ ਸਿੰਘ,ਸੰਜੀਵ ਕੁਮਾਰ ਪ੍ਰਵੇਸ਼, ਬਲਜਿੰਦਰ ਕੁਮਾਰ ਕਾਂਸਲ ਹਾਜ਼ਰ ਸਨ।