ਰੈਡ ਰਿਬਨ ਵੈਲਫ਼ੇਅਰ ਕਲੱਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਜਨਮ ਦਿਹਾੜੇ ਨੂੰ ਸਮਰਪਿਤ ਲਗਾਏ ਜਾਣਗੇ 400 ਪੌਦੇ -- ਰਮਨ ਗੁਪਤਾ
--------------------------------
ਸ਼ਾਹਕੋਟ 30 ਜੁਲਾਈ ( ਲਖਵੀਰ ਵਾਲੀਆ ) :— ਰੈਡ ਰਿਬਨ ਵੈਲਫ਼ੇਅਰ ਕਲੱਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਜਨਮ ਦਿਹਾੜੇ ਨੂੰ ਸਮਰਪਿਤ ਸ਼ਾਹਕੋਟ ਹਲਕੇ ਵਿੱਚ 400 ਪੌਦੇ ਲਗਾਉਣ ਦਾ ਪ੍ਰਣ ਲਿਆ ਗਿਆ।ਜਿਸ ਦੀ ਸ਼ੁਰੂਆਤ ਪ੍ਰਧਾਨ ਰਮਨ ਗੁਪਤਾ ,ਸਰਪ੍ਰਸਤ ਡਾਕਟਰ ਨਰੇਸ਼ ਸੱਗੂ ਅਤੇ ਜਨਰਲ ਸਕੱਤਰ ਸ਼੍ਰੀ ਰਾਕੇਸ਼ ਖੈਹਿਰਾ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਰਾਮਪੁਰ ਤੋਂ 100 ਬੂਟੇ ਲਗਾ ਕੇ ਕੀਤੀ ਗਈ।ਇਸ ਮੌਕੇ ਸਰਦਾਰ ਜਸਵਿੰਦਰ ਸਿੰਘ ਰਾਮਪੁਰ ਬਲਾਕ ਸੰਮਤੀ ਮੈਂਬਰ ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ।ਕਲੱਬ ਦੇ ਸਕੱਤਰ ਰਾਕੇਸ਼ ਖੈਹਿਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕੇ ਪੰਜਾਬ ਦੇ ਗੰਦੇ ਹੋ ਚੁੱਕੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣਾ ਸਮੇਂ ਦੀ ਮੁੱਖ ਮੰਗ ਹੈ।ਉਹਨਾਂ ਦੱਸਿਆ ਕੇ 100 ਬੂਟੇ ਰਾਮਪੁਰ ਸਕੂਲ ਵਿਚ ਲਗਾਏ ਗਏ ਹਨ ਅਤੇ ਬਾਕੀ ਦੇ 300 ਬੂਟੇ ਪਿੰਡ ਫ਼ਖਰੂਵਾਲ ,ਬੱਗਾ ਅਤੇ ਸ਼ਾਹਕੋਟ ਦੇ ਯੋਗਾ ਆਸ਼ਰਮ ਰੋਡ ਤੇ ਲਗਾਏ ਜਾਣਗੇ।ਇਸ ਤੋਂ ਪਹਿਲਾਂ ਵੀ ਰੈਡ ਰਿਬਨ ਕਲੱਬ ਵੱਲੋਂ ਹੜਾ ਦੇ ਸੰਕਟ ਅਤੇ ਕਰੋਨਾ
ਦੇ ਸੰਕਟ ਦੌਰਾਨ ਗਰੀਬ ਤੇ ਲੋੜਵੰਦਾਂ ਦੀ ਡਟ ਕੇ ਮਦਦ ਕੀਤੀ ਗਈ ਸੀ।ਕਲੱਬ ਦੇ ਸਰਪ੍ਰਸਤ ਡਾਕਟਰ ਨਰੇਸ਼ ਸੱਗੂ ਨੇ ਦੱਸਿਆ ਕੇ ਕਲੱਬ ਦਾ ਮੁੱਖ ਏਜੰਡਾ ਸ਼ਹਿਰ ਨੂੰ ਦੁਰਘਟਨਾਵਾਂ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ।ਜਿਸ ਲਈ ਕਲੱਬ ਵਲੋਂ ਵੱਖ ਵੱਖ ਯੋਜਨਾਵਾਂ ਤੇ ਅਮਲ ਕੀਤਾ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਰਮਨ ਗੁਪਤਾ ਨੇ ਆਏ ਹੋਏ ਸੱਜਣਾ ਦਾ ਧੰਨਵਾਦ ਕੀਤਾ ਅਤੇ ਕਿਹਾ ਕੇ ਲੋਕਾਂ ਦੇ ਜੀਵਨ ਦੀ ਰੱਖਿਆ ਕਰਨਾ ਹੀ ਮੁੱਖ ਸੇਵਾ ਹੈ।ਜਿਸ ਲਈ ਉਹ ਨਿਸ਼ਕਾਮ ਭਾਵਨਾ ਨਾਲ਼ ਕੰਮ ਕਰ ਰਹੇ ਹਨ।ਅੰਤ ਵਿੱਚ ਪਿੰਡ ਰਾਮਪੁਰ ਦੀ ਪੰਚਾਇਤ ਵਲੋਂ ਕਲੱਬ ਦੇ ਅਹੁਦੇਦਾਰਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਮੇਜਰ ਸਿੰਘ ਮੰਡ ,ਚੇਅਰਮੈਨ ਧਰਮਵੀਰ ਅਰੋੜਾ, ਪਰਮਿੰਦਰ ਸਿੰਘ ਸੈਣੀ, ਮਾਸਟਰ ਸਰਬਜੀਤ ਸਿੰਘ ਸੰਢਾਵਾਲ , ਜਤਿੰਦਰ ਅਰੋੜਾ, ਪ੍ਰਿਤਪਾਲ ਸਿੰਘ,ਪਵਨ ਅਗਰਵਾਲ, ਹਰਪਾਲ ਸਿੰਘ
ਮੁੱਤੀ, ਦਵਿੰਦਰ ਸਿੰਘ ਪੰਧੇਰ, ਸੁਰਿੰਦਰ ਸਿੰਘ ਮਲਸੀਆਂ ਹਾਜ਼ਰ ਸਨ।