Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

News

ਸਰਕਾਰੀ ਸਕੂਲਾਂ ਦੀ ਚੰਗੀ ਕਾਰਗੁਜ਼ਾਰੀ ਨੂੰ ਲੈ ਕੇ ਪੰਜਾਬ ਭਰ ਚ ਵੱਜੇ ਜਿੱਤ ਦੇ ਢੋਲ

July 30, 2020 06:46 PM

ਸਰਕਾਰੀ ਸਕੂਲਾਂ ਦੀ ਚੰਗੀ ਕਾਰਗੁਜ਼ਾਰੀ ਨੂੰ ਲੈ ਕੇ ਪੰਜਾਬ ਭਰ ਚ ਵੱਜੇ ਜਿੱਤ ਦੇ ਢੋਲ

ਮਾਨਸਾ 29 ਜੁਲਾਈ ( ਤਰਸੇਮ ਸਿੰਘ ਫਰੰਡ ) ਸਰਕਾਰੀ ਸਕੂਲਾਂ ਦੇ ਆਏ ਸ਼ਾਨਦਾਰ ਨਤੀਜਿਆਂ ਕਾਰਨ ਪੰਜਾਬ ਭਰ ਵਿੱਚ ਜਿੱਤ ਦੇ ਢੋਲ ਵੱਜ ਰਹੇ ਨੇ,ਹਰ ਕੋਈ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਦੀ ਹਾਮੀ ਭਰ ਰਿਹਾ ਹੈ।ਡਿਪਟੀ ਕਮਿਸ਼ਨਰਾਂ ,ਸਿੱਖਿਆ ਅਧਿਕਾਰੀਆਂ,  ਪੰਚਾਇਤਾਂ ਅਤੇ ਵੱਖ ਵੱਖ ਸੰਸਥਾਵਾਂ ਵੱਲ੍ਹੋਂ ਹੋਣਹਾਰ ਵਿਦਿਆਰਥੀਆਂ ਦੇ ਘਰ ਘਰ ਜਾਕੇ ਸਨਮਾਨ ਹੋ ਰਹੇ ਨੇ,ਮਾਪੇ ਮਾਣ ਮਹਿਸੂਸ ਕਰ ਰਹੇ ਹਨ ਕਿ ਸਿੱਖਿਆ ਵਿਭਾਗ ਦੀ ਸਮਾਰਟ ਸਿੱਖਿਆ ਨੀਤੀ ਅਤੇ ਅਧਿਆਪਕਾਂ ਵੱਲ੍ਹੋਂ ਮਿਸ਼ਨ ਸਤ ਪ੍ਰਤੀਸ਼ਤ ਤਹਿਤ ਕੀਤੀ ਮਿਹਨਤ ਰੰਗ ਲਿਆਈ ਹੈ। ਮੁੱਖ ਮੰਤਰੀ ਵੱਲ੍ਹੋਂ ਰਾਜ ਭਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਕਾਰਨ ਰਾਜ ਭਰ ਵਿੱਚ ਪਹਿਲਾ ਤੋਂ ਹੀ ਮਨਾਏ ਜਾ ਰਹੇ ਜਸ਼ਨਾਂ ਦੇ ਰੰਗ ਹੋਰ ਗੂੜ੍ਹੇ ਹੋ ਗਏ ਹਨ। ਵਿਦੇਸ਼ਾਂ ਚੋਂ ਵੀ ਵਿਦਿਆਰਥੀਆਂ ਦੇ ਮਾਣ ਸਨਮਾਨ ਦਾ ਹੇਜ਼ ਜਾਗਿਆ ਹੈ।ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦੇ ਸਰਕਾਰੀ ਗਰਲਜ਼ ਸਕੂਲ ਦੀਆਂ ਹੋਣਹਾਰ ਧੀਆਂ ਲਈ ਵਿਦੇਸ਼ ਰਹਿੰਦੇ ਪਿੰਡ ਵਾਸੀ ਕੁਲਦੀਪ ਸਿੰਘ ਵਾਲੀਆ ਅਤੇ ਰਾਜਵੀਰ ਕੌਰ ਵਾਲੀਆਂ ਵੱਲ੍ਹੋਂ 1100 -1100 ਰੁਪਏ ਦੇਕੇ ਸਨਮਾਨ ਕੀਤਾ ਗਿਆ। ਹੋਣਹਾਰ ਵਿਦਿਆਰਥੀਆਂ ਦੀ ਚੰਗੀ ਕਾਰਗੁਜ਼ਾਰੀ ਨੂੰ ਲੈਕੇ ਸਕੂਲ ਪ੍ਰਿੰਸੀਪਲ ਸੁਰਿੰਦਰ ਪਾਲ ਚੰਨੀ ਬਾਗੋਬਾਗ ਹਨ ਕਿ ਉਨ੍ਹਾਂ ਦੀਆਂ ਹੋਣਹਾਰ ਬੱਚੀਆਂ ਨੇ ਘਰਾਂ ਦੀਆਂ ਔਖੇਂ ਹਲਾਤਾਂ ਦੇ ਬਾਵਜੂਦ ਅਧਿਆਪਕਾਂ ਦੀ ਮਿਹਨਤ ਨੂੰ ਬੂਰ ਪਾਇਆ ਹੈ, ਜਿਸ ਦੀ ਵਿਦੇਸ਼ ਚ ਵੀ ਧੁੰਮ ਪੈ ਗਈ। ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਇਸ ਵਾਰ ਪੰਜਾਬ ਭਰ ਚ ਅਨੇਕਾਂ ਸਕੂਲਾਂ ਵਿੱਚ ਆਏ ਸੌ ਫੀਸਦੀ ਨਤੀਜਿਆਂ ਕਾਰਨ ਵੱਖਰੀ ਤਰ੍ਹਾਂ ਦਾ ਮਹੋਲ ਹੈ। ਦੂਜੇ ਬੰਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤ 94.32 ਅਤੇ ਜ਼ਿਲ੍ਹੇ ਦੀ ਰਿਕਾਰਡ ਪ੍ਰਤੀਸ਼ਤ ਨੇ ਅਧਿਆਪਕਾਂ ਦੇ ਹੋਸਲੇ ਵਧਾਏ ਹਨ ਅਤੇ ਮਾਪਿਆਂ ਦਾ ਸਰਕਾਰੀ ਸਕੂਲਾਂ ਪ੍ਰਤੀ ਹੋਰ ਭਰੋਸਾ ਵਧਿਆ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਬੋਰਡ ਵੱਲ੍ਹੋਂ ਜਾਰੀ ਕੀਤੇ ਗਏ ਸਰਕਾਰੀ ਸਕੂਲਾਂ ਦੇ ਵੱਖਰੇ ਨਤੀਜੇ ਕਾਰਨ ਜ਼ਿਲ੍ਹਾਵਾਰ ਨਤੀਜਿਆਂ ਚ ਫਰਕ ਪਿਆ ਹੈ,ਪਹਿਲਾ ਇਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਸਾਂਝੇ ਰੂਪ ਵਿੱਚ ਜਾਰੀ ਕੀਤਾ ਗਿਆ ਸੀ। ਸਰਕਾਰੀ ਸਕੂਲਾਂ ਦੇ ਐਲਾਨੀ ਪ੍ਰਤੀਸ਼ਤ ਦੇ ਹਿਸਾਬ ਨਾਲ ਹੁਣ ਕਪੂਰਥਲਾ 98.84 ,ਗੁਰਦਾਸਪੁਰ 98.36, ਫਿਰੋਜ਼ਪੁਰ 98.15, ਬਠਿੰਡਾ 98.04,ਜਲੰਧਰ 97.86, ਫਰੀਦਕੋਟ 97.84,ਰੂਪਨਗਰ 97.69,ਐੱਸ ਏ ਐਂਸ ਨਗਰ 97.68,ਅੰਮ੍ਰਿਤਸਰ 97.47,ਪਟਿਆਲਾ 97.33,ਐੱਸ ਬੀ ਐੱਸ ਨਗਰ 97.11,ਹੁਸ਼ਿਆਰਪੁਰ 97.07, ਸ੍ਰੀ ਮੁਕਤਸਰ ਸਾਹਿਬ 96.67,ਲੁਧਿਆਣਾ 96.61,ਫਤਿਹਗੜ੍ਹ 96.51,ਬਰਨਾਲਾ 96.41,ਮਾਨਸਾ 96.30,ਫਾਜਿਲਕਾ 96.14,ਮੋਗਾ 95.73,ਪਠਾਨਕੋਟ 95.60,ਤਰਨਤਾਰਨ 95.25 ਅਤੇ ਸੰਗਰੂਰ ਦੀ 94.73 ਪ੍ਰਤੀਸ਼ਤ ਪਾਸ ਪ੍ਰਤੀਸ਼ਤ ਰਹੀ। ਰਾਜ ਦੇ 1180 ਸਰਕਾਰੀ ਸਕੂਲ ਅਜਿਹੇ ਹਨ,ਜਿਨ੍ਹਾਂ ਦਾ ਨਤੀਜਾ 100 ਫੀਸਦੀ ਰਿਹਾ। ਜਿਸ ਤਹਿਤ ਅੰਮ੍ਰਿਤਸਰ ਦੇ 70, ਬਠਿੰਡਾ ਦੇ 91,ਬਰਨਾਲਾ ਦੇ 24 , ਫਰੀਦਕੋਟ ਦੇ 36, ਫਤਿਹਗੜ੍ਹ ਦੇ 30,ਫਾਜਿਲਕਾ ਦੇ 37,ਫਿਰੋਜ਼ਪੁਰ ਦੇ 39,ਗੁਰਦਾਸਪੁਰ ਦੇ 71,ਹੁਸ਼ਿਆਰਪੁਰ ਦੇ 78,ਜਲੰਧਰ ਦੇ 111,ਕਪੂਰਥਲਾ ਦੇ 47,ਲੁਧਿਆਣਾ ਦੇ 105,ਮਾਨਸਾ ਦੇ 41 ,ਮੋਗਾ ਦੇ 47,ਸ੍ਰੀ ਮੁਕਤਸਰ ਸਾਹਿਬ ਦੇ 56,ਐੱਸ ਬੀ ਐੱਸ ਨਗਰ ਦੇ 37 ,ਪਠਾਨਕੋਟ ਦੇ 26,ਪਟਿਆਲਾ ਦੇ 66,ਰੂਪਨਗਰ ਦੇ 35,ਐੱਸ ਏ ਐੱਸ ਨਗਰ  ਦੇ 25, ਸੰਗਰੂਰ ਦੇ 68 ਅਤੇ ਤਰਨਤਾਰਨ ਦੇ 40 ਸਕੂਲਾਂ ਦੇ ਨਤੀਜੇ ਸੋ ਫੀਸਦੀ ਰਹੇ। ਉਧਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਡਿਪਟੀ ਡੀਈਓ ਜਗਰੂਪ ਭਾਰਤੀ, ਜ਼ਿਲ੍ਹਾ ਗਾਈਡੈਂਸ ਤੇ ਕੌਸਲਰ ਨਰਿੰਦਰ ਸਿੰਘ ਮੋਹਲ ਦੀ ਅਗਵਾਈ ਚ ਆਲਮਪੁਰ ਮੰਦਰਾਂ, ਬਾਜੇਵਾਲਾ, ਗਰਲਜ਼ ਸਕੂਲ ਬੁਢਲਾਡਾ, ਕਰੰਡੀ ਅਤੇ ਹੋਰਨਾਂ ਸਕੂਲਾਂ ਅਤੇ ਘਰਾਂ ਚ ਜਾਕੇ ਬੱਚਿਆਂ ਦੀ ਹੋਸਲਾ ਅਫਜਾਈ ਕੀਤੀ। ਇਸ ਤੋਂ ਪਹਿਲਾ ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰਪਾਲ ਸਿੰਘ ਅਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਵੱਲ੍ਹੋ ਵਿਦਿਆਰਥੀਆਂ ਦਾ ਸਨਮਾਨ ਕਰਦਿਆਂ ਸਰਕਾਰੀ ਸਕੂਲਾਂ  ਦੇ ਅਧਿਆਪਕਾਂ ਦੀ ਮਿਹਨਤ ਨੂੰ ਸਲਾਮ ਕਰ ਰਹੇ ਹਨ।

Have something to say? Post your comment
 

More News News

ਸਿੱਖ ਇਤਿਹਾਸ ਨੂੰ ਗ਼ਲਤ ਦੱਸਣ ਵਾਲਿਆਂ ਦੇ ਖ਼ਿਲਾਫ਼ ਜਥੇਦਾਰ ਕੜੀ ਕਾਰਵਾਹੀ ਕਰਣ: ਮਨਜੀਤ ਸਿੰਘ ਜੀਕੇ ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤ ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀ ਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ ਕੈਪਟਨ ਬਿਜਲੀ ਦਰਾਂ ਚ ਵਾਧਾ ਕਰਕੇ ਪੰਜਾਬ ਦੀ ਇੰਡਸਟ੍ਰੀ ਨੂੰ ਕਰਨਗੇ ਬਰਬਾਦ : ਪ੍ਰਦੀਪ ਬੰਟੀ* 15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਨਿਉਯਾਰਕ ਟਾਇਮ ਸੁਕੇਅਰ ਉੱਪਰ ਹਿੰਦੂ ਸੰਗਠਨਾਂ ਵੱਲੋਂ ਰੱਖੇ ਰਾਮ ਮੰਦਿਰ ਦੇ ਜਸ਼ਨਾਂ ਮੌਕੇ ਸਿੱਖ ਜਥੇਬੰਦੀਆਂ ਅਤੇ ਕਸ਼ਮੀਰੀਆਂ ਵੱਲੋਂ ਰੋਹ ਭਰਪੂਰ ਵਿਰੋਧ ਪਰਦਰਸ਼ਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਭਾਰਤੀ ਮੂਲ ਦੀ ਖੋਜਕਰਤਾ ਇਕ ਅੋਰਤ ਨੂੰ ਯੂਐਸ ਵਿੱਚ ਜਾਗਿੰਗ ਕਰਦੇ ਹੋਏ ਮਾਰਿਆ 1 ਕੁਇੰਟਲ 60 ਕਿੱਲੋ ਭੂੱਕੀ ਚੂਰਾ ਪੋਸਤ ਸਮੇਤ ਤਿੰਨ ਦੋਸ਼ੀ ਟਰੱਕ ਸਮੇਤ ਗਿ੍ਫਤਾਰ
-
-
-