Friday, August 07, 2020
FOLLOW US ON
BREAKING NEWS
ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਗੋਪਾਲਾ, ਰਣਜੀਤ ਸਿੰਘ

Article

ਸੁੰਦਰਤਾ ਤੇ ਐਂਕਰਿੰਗ ਦੀ ਮੂਰਤ ਬੀਬਾ ਨਵਜੋਤ ਕੌਰ

July 30, 2020 11:57 PM

ਸੁੰਦਰਤਾ ਤੇ ਐਂਕਰਿੰਗ ਦੀ ਮੂਰਤ ਬੀਬਾ ਨਵਜੋਤ ਕੌਰ ਦੂਰਦਰਸ਼ਨ ਪੰਜਾਬੀ ਡਿਜੀਟਲ ਤਕਨੀਕ ਨਾਲ ਪੂਰੀ ਦੁਨੀਆਂ ਵਿੱਚ ਪਹੁੰਚਣ ਲੱਗਿਆ ਮੈਂ ਮਰਚੈਂਟ ਵਿੱਚ ਨੌਕਰੀ ਕਰਦਾ ਹੋਇਆ ਸਮੁੰਦਰਾਂ ਵਿੱਚ ਚੱਕਰ ਲਾਉਣਾ ਹੀ ਮੇਰਾ ਖਾਸ ਕੰਮ ਸੀ ਨੌਂ ਮਹੀਨੇ ਸਮੁੰਦਰ ਤਿੰਨ ਮਹੀਨੇ ਘਰ ਮਨੋਰੰਜਨ ਲਈ ਰੇਡੀਓ ਤੇ ਅਖ਼ਬਾਰ ਪੜ੍ਹ ਲੈਂਦਾ ਸੀ ਟੀਵੀ ਤੋਂ ਮੈਂ ਦੂਰ ਹੀ ਰਿਹਾ ਸੰਨ 2005 ਵਿੱਚ ਹਾਂਗ ਕਾਂਗ ਤੋਂ ਜਹਾਜ਼ ਜੁਆਇਨ ਕਰਨਾ ਸੀ ਮੌਸਮ ਖਰਾਬ ਹੋਣ ਕਾਰਨ ਇੱਕ ਹਫ਼ਤਾ ਹਾਂਗਕਾਂਗ ਸੀਮੈਨ ਕਲੱਬ ਵਿੱਚ ਰੁਕਣਾ ਪਿਆ ਸਾਡੀ ਟੀਮ ਵਿੱਚ ਦਸ ਆਦਮੀ ਸਨ ਜੋ ਕਿ ਸਾਰੇ ਪੰਜਾਬੀ ਸਨ ਠੰਢ ਬਹੁਤ ਸੀ ਅੰਦਰ ਬੈਠੇ ਟੀ ਵੀ ਵੇਖਿਆ ਕਰਦੇ ਸੀ ਤਾਂ ਦੂਰਦਰਸ਼ਨ ਪੰਜਾਬੀ ਚਾਲੂ ਕੀਤਾ ਸੱਜਰੀ ਸਵੇਰ ਪ੍ਰੋਗਰਾਮ ਚੱਲ ਰਿਹਾ ਸੀ ਜਿਸ ਵਿੱਚ ਸੁੰਦਰਤਾ ਦੀ ਦੇਵੀ ਪੰਜਾਬਣ ਬੀਬੀ ਨਵਜੋਤ ਕੌਰ ਦੀ ਜ਼ੋਰਦਾਰ ਆਵਾਜ਼ ਵਿੱਚ ਕਿਸੇ ਬੁੱਧੀਜੀਵੀ ਨਾਲ ਗੱਲਬਾਤ ਚੱਲ ਰਹੀ ਸੀ ਸਵਾਲ ਇੰਨੇ ਧੜੱਲੇਦਾਰ ਸਨ ਜਵਾਬ ਦੇਣ ਵਾਲਾ ਇਸ ਤਰ੍ਹਾਂ ਡਰਿਆ ਬੈਠਾ ਸੀ ਜਿਵੇਂ ਕਮਜ਼ੋਰ ਬੱਚਾ ਇਮਤਿਹਾਨ ਵਿੱਚ ਬੈਠਾ ਹੋਵੇ ਇੱਕ ਪ੍ਰੋਗਰਾਮ ਦੇਖਿਆ ਪਰ ਬੀਬਾ ਜੀ ਦੀ ਐਂਕਰਿੰਗ ਮੇਰੇ ਦਿਲ ਵਿੱਚ ਵੱਸ ਗਈ ਮੈਂ ਘਰ ਨੂੰ ਫੋਨ ਕੀਤਾ ਕਿ ਜਿਸ ਦਿਨ ਬੀਬਾ ਜੀ ਪ੍ਰੋਗਰਾਮ ਵਿੱਚ ਆਉਣ ਰਿਕਾਰਡ ਕਰਕੇ ਮੈਨੂੰ ਪ੍ਰੋਗਰਾਮ ਭੇਜਿਆ ਕਰੋ ਘਰ ਆ ਕੇ ਬੀਬਾ ਨਵਜੋਤ ਕੌਰ ਦਾ ਪ੍ਰੋਗਰਾਮ ਵੇਖਣਾ ਮੈਂ ਕਦੇ ਵੀ ਨਹੀਂ ਭੁੱਲਦਾ ਸੀ ਦੂਰਦਰਸ਼ਨ ਸੱਥ ਪੇਂਡੂ ਲਹਿਜੇ ਦਾ ਪ੍ਰੋਗਰਾਮ ਅਵਿਨਾਸ਼ ਭਾਖੜੀ ਜੀ ਨਾਲ ਪੰਜਾਬੀ ਪਹਿਰਾਵਾ ਠੇਠ ਪੰਜਾਬੀ ਪੇਂਡੂ ਸੱਭਿਆਚਾਰ ਬਾਰੇ ਗੱਲਾਂ ਹਰ ਪ੍ਰੋਗਰਾਮ ਏਨੇ ਸੋਹਣੇ ਤਰੀਕੇ ਨਾਲ ਬਣਾਇਆ ਜਾਂਦਾ ਸੀ ਕਿ ਸ਼ਹਿਰ ਵਿੱਚ ਬੈਠਾ ਮੈਨੂੰ ਇਸ ਤਰਾਂ ਲੱਗਦਾ ਸੀ ਕਿ ਮੈਂ ਪਿੰਡ ਆਪਣੇ ਬਾਪੂ ਜੀ ਤੇ ਆਪਣੀ ਭੈਣ ਜੀ ਦੇ ਸ਼ੁੱਧ ਵਿਚਾਰ ਸੁਣ ਰਿਹਾ ਹੋਵਾਂ ਜੋੜੀਆਂ ਜੱਗ ਥੋੜ੍ਹੀਆਂ ਪ੍ਰੋਗਰਾਮ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿਸੇ ਖੇਤਰ ਵਿੱਚ ਸਥਾਪਤ ਜੋੜੀਆਂ ਨਾਲ ਮੁਲਾਕਾਤ ਹੁੰਦੀ ਸੀ ਆਪਣੇ ਇੱਕ ਸਾਥੀ ਨਾਲ ਮਿਲ ਕੇ ਜੋੜੀਆਂ ਨਾਲ ਗੱਲਬਾਤ ਇੰਨੇ ਸੋਹਣੇ ਅੰਦਾਜ਼ ਵਿੱਚ ਪੇਸ਼ ਕੀਤੀ ਜਾਂਦੀ ਸੀ ਜਾਣਕਾਰੀ ਤੇ ਹਾਸੇ ਬਿਖੇਰ ਦੀ ਟੋਕਰੀ ਭਰ ਦਿੰਦੇ ਸਨ ਕਦੇ ਕਦੇ ਨਾਰੀ ਸੰਸਾਰ ਪ੍ਰੋਗਰਾਮ ਵਿੱਚ ਵੇਖਦਾ ਸੀ ਗੱਲ ਕੀ ਨਵਜੋਤ ਕੌਰ ਦੇ ਪ੍ਰੋਗਰਾਮ ਮੇਰੀਆਂ ਯਾਦਾਂ ਵਿੱਚ ਥਾਂ ਬਣਾ ਕੇ ਬੈਠੇ ਸਨ ਪਿਛਲੇ ਮਹੀਨੇ ਨਵਜੋਤ ਕੌਰ ਨੂੰ ਨਵੇਂ ਰੂਪ ਵਿੱਚ ਖ਼ਾਸ ਖ਼ਬਰ ਇਕ ਨਜ਼ਰ ਵਿੱਚ ਵੇਖਿਆ ਜਿਸ ਵਿੱਚ ਕਿਸੇ ਬੁੱਧੀਜੀਵੀ ਨਾਲ ਅਖ਼ਬਾਰਾਂ ਦੀਆਂ ਖ਼ਬਰਾਂ ਸਬੰਧੀ ਵਿਚਾਰ ਚਰਚਾ ਹੁੰਦੀ ਹੈ ਨਵਜੋਤ ਕੌਰ ਦੇ ਉਹੀ ਧੜੱਲੇਦਾਰ ਅੰਦਾਜ਼ ਵਿੱਚ ਸਵਾਲ ਬੁੱਧੀਜੀਵੀ ਦੇ ਠੋਸ ਜਵਾਬ ਪ੍ਰੋਗਰਾਮ ਦੀ ਸ਼ਾਨ ਵਧਾ ਦਿੰਦੇ ਹਨ ਮੈਂ ਹਰ ਹਫ਼ਤੇ ਉਨ੍ਹਾਂ ਦਾ ਪ੍ਰੋਗਰਾਮ ਵੇਖਦਾ ਹਾਂ ਮੈਂ ਬੀਬਾ ਜੀ ਦੀ ਐਂਕਰਿੰਗ ਦਾ ਇਨ੍ਹਾਂ ਕਾਇਲ ਸੀ ਕਿ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੁੰਦਾ ਸੀ ਮੈਂ ਦੂਰਦਰਸ਼ਨ ਪੰਜਾਬੀ ਦੇ ਇੱਕ ਸਾਥੀ ਤੋਂ ਉਨ੍ਹਾਂ ਦਾ ਫੋਨ ਨੰਬਰ ਪ੍ਰਾਪਤ ਕੀਤਾ ਮੈਂ ਸਤਿ ਸ੍ਰੀ ਅਕਾਲ ਦੇ ਨਾਲ ਆਪਣਾ ਨਾਮ ਦੱਸਿਆ ਤਾਂ ਉਨ੍ਹਾਂ ਨੇ ਝੱਟ ਜਵਾਬ ਦਿੱਤਾ ਤੁਸੀਂ ਸਾਡੇ ਪ੍ਰੋਗਰਾਮਾਂ ਲਈ ਬਹੁਤ ਵਧੀਆ ਚਿੱਠੀਆਂ ਲਿਖਦੇ ਹੋ ਮੈਂ ਵੀ ਬਹੁਤ ਵਾਰ ਤੁਹਾਡੀਆਂ ਚਿੱਠੀਆਂ ਪੜ੍ਹੀਆਂ ਹਨ ਬੜੇ ਪਿਆਰ ਨਾਲ ਕਿਹਾ ਵੀਰ ਰਮੇਸ਼ਵਰ ਸਿੰਘ ਜੀ ਜਿਵੇਂ ਤੁਸੀਂ ਸਾਡੇ ਪ੍ਰੋਗਰਾਮ ਸੁਣਦੇ ਹੋ ਉਸ ਨਾਲ ਸਾਨੂੰ ਵਧੀਆ ਪ੍ਰੋਗਰਾਮ ਬਣਾਉਣ ਲਈ ਹੌਸਲਾ ਮਿਲਦਾ ਹੈ ਮੈਂ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਲੈਣ ਲਈ ਸਮਾਂ ਮੰਗਿਆ ਬੀਬਾ ਜੀ ਨੇ ਕਿਹਾ ਵੀਰੇ ਅਸੀਂ ਸਰੋਤਿਆਂ ਦੀ ਸੇਵਾ ਲਈ ਕੰਮ ਕਰਦੇ ਹਾਂ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਜੋ ਮੈਂ ਠੋਸ ਜਾਣਕਾਰੀ ਪ੍ਰਾਪਤ ਕੀਤੀ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ ਬੀਬਾ ਨਵਜੋਤ ਕੌਰ ਦਾ ਜਨਮ ਸੰਨ 1982 ਪਿੰਡ ਸਿੱਧਵਾਂ ਦੋਨਾ ਕਾਮਰੇਡ ਸੁਖਦੇਵ ਸਿੰਘ ਸਿੱਧੂ ਜੀ ਦੀ ਬੇਟੀ ਹੈ ਬੀਬਾ ਜੀ ਨੇ ਐਮ ਏ ਪੰਜਾਬੀ ਤੇ ਪੱਤਰਕਾਰੀ ਐਮ ਏ ਪ੍ਰਾਪਤ ਕਰਕੇ ਰੇਡੀਓ ਤੇ ਦੂਰਦਰਸ਼ਨ ਨੂੰ ਆਪਣਾ ਆਧਾਰ ਬਣਾਇਆ ਸੰਨ 2004 ਤੋਂ ਲੈ ਕੇ ਅੱਜ ਤੱਕ ਦੂਰਦਰਸ਼ਨ ਪੰਜਾਬੀ ਦੇ ਵੱਖ ਵੱਖ ਪ੍ਰੋਗਰਾਮਾਂ ਵਿੱਚ ਐਂਕਰਿੰਗ ਜਿਹੜੇ ਪ੍ਰੋਗਰਾਮ ਮੈਂ ਬਾਰੀ ਬਾਰੀ ਵੇਖਦਾ ਰਿਹਾ ਹਾਂ ਤੇ ਉੱਪਰ ਵੇਰਵਾ ਵੀ ਦਰਜ ਹੈ ਇਸ ਤੋਂ ਇਲਾਵਾ ਰੈੱਡ ਐਫਐਮ ਕੈਨੇਡਾ ਲੋਕ ਰੰਗ ਰੇਡੀਓ ਕੈਨੇਡਾ ਵਿੱਚ ਵੀ ਇਨ੍ਹਾਂ ਦੀ ਐਂਕਰਿੰਗ ਚਾਲੂ ਹੈ ਸਿਹਤ ਪੱਖੋਂ ਪੰਜਾਬਣ ਮੁਟਿਆਰ ਮਜ਼ਬੂਤ ਹੋਣ ਕਰਕੇ ਸਕੂਲ ਕਾਲਜ ਤੇ ਯੂਨੀਵਰਸਿਟੀ ਵਿੱਚ ਵਾਲੀਵਾਲ ਖੇਡ ਕੇ ਨਾਮਣਾ ਖੱਟਿਆ ਹੈ ਲੋਕ ਸੇਵਾ ਲਈ ਖ਼ੂਨਦਾਨ ਕੈਂਪ ਲਗਾਉਣੇ ਸਾਡੇ ਸਮਾਜ ਵਿੱਚ ਦਾਜ ਤੇ ਨਸ਼ਿਆਂ ਵਿਰੁੱਧ ਸਮਾਜਿਕ ਜਥੇਬੰਦੀਆਂ ਨਾਲ ਮਿਲ ਕੇ ਪ੍ਰੋਗਰਾਮ ਬਣਾਉਣੇ ਜਨਤਾ ਨੂੰ ਸਹੀ ਸੇਧ ਦੇਣਾ ਬੀਬਾ ਜੀ ਦੇ ਰੋਜ਼ ਕੰਮਾਂ ਵਿੱਚ ਸ਼ਾਮਿਲ ਹੈ ਮੈਂ ਪੁੱਛਿਆ ਬੀਬਾ ਜੀ ਤੁਸੀਂ ਪ੍ਰੋਗਰਾਮਾਂ ਵਿੱਚ ਗੀਤ ਸੰਗੀਤ ਪੇਸ਼ ਕਰਦੇ ਹੋ ਅੱਜ ਕੱਲ੍ਹ ਦੀ ਗਾਇਕੀ ਨਿੱਘਰਦੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਕਹਿੰਦੀ ਵੀਰੇ ਲਿਖਣ ਤੇ ਗਾਉਣ ਵਾਲਿਆਂ ਨੂੰ ਇਹ ਪਤਾ ਨਹੀਂ ਕਿ ਸਾਡੇ ਘਰ ਵੀ ਬੀਬੀਆਂ ਭੈਣਾਂ ਹਨ ਉਹ ਵੀ ਤੁਹਾਡੇ ਘਟੀਆ ਗੀਤ ਸੁਣ ਦੀਆਂ ਹੋਣਗੀਆਂ ਮੈਂ ਗਾਉਣ ਵਾਲਿਆਂ ਦੀਆਂ ਮਾਂਵਾਂ ਤੇ ਭੈਣਾਂ ਤੋਂ ਪੁੱਛਣਾ ਚਾਹੁੰਦੀ ਹਾਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਪਰਿਵਾਰ ਵਿੱਚੋਂ ਮੁੰਡਾ ਜਾਂ ਕੁੜੀ ਪੰਜਾਬੀ ਮਾਂ ਬੋਲੀ ਦਾ ਜੋ ਘਾਣ ਕਰ ਰਿਹਾ ਹੈ ਇਹ ਸਾਡੇ ਸੱਭਿਆਚਾਰ ਦੀ ਬਰਬਾਦੀ ਤਾਂ ਹੈ ਹੀ ਤੁਹਾਡਾ ਪਰਿਵਾਰ ਵੀ ਪੈਸੇ ਲਈ ਵਿਕਣ ਵਾਲਾ ਹੈ ਗਾਇਕੀ ਕਿੰਨੀ ਕੁ ਦੇਰ ਚੱਲੇਗੀ ਬਾਅਦ ਵਿੱਚ ਤੁਹਾਨੂੰ ਕੋਈ ਨਹੀਂ ਪੁੱਛੇਗਾ ਭੈਣ ਜੀ ਤੁਸੀ ਸਕੂਲਾਂ ਕਾਲਜਾਂ ਵਿੱਚ ਪੜ੍ਹੇ ਹੋ ਤੁਹਾਡਾ ਪਹਿਰਾਵਾ ਤੇ ਬੋਲੀ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਚੰਗੀ ਤਰ੍ਹਾਂ ਮਾਣਦੇ ਹੋ ਇਸ ਦਾ ਕੀ ਰਾਜ਼ ਹੈ ਵੀਰੇ ਮੇਰੇ ਪਿਤਾ ਜੀ ਕਾਮਰੇਡ ਤੇ ਉੱਚ ਖਿਆਲਾਂ ਦੇ ਹਨ ਉਨ੍ਹਾਂ ਨੇ ਸਾਨੂੰ ਪੜ੍ਹਾਉਣ ਤੇ ਨਾਲ ਨਾਲ ਉੱਚੇ ਵਿਚਾਰਾਂ ਦਾ ਸਬਕ ਪੜ੍ਹਾਇਆ ਹੈ ਉਨ੍ਹਾਂ ਦੇ ਉੱਚੇ ਵਿਚਾਰਾਂ ਦੇ ਬਣਾਏ ਰਸਤੇ ਤੇ ਮੈਂ ਚੱਲ ਰਹੀ ਹਾਂ ਮੈਂ ਮੇਰੇ ਪਿਤਾ ਜੀ ਤੋਂ ਸਿੱਖੀ ਹਾਂ ਕਿ ਸਾਨੂੰ ਸਾਡੀ ਔਲਾਦ ਨੂੰ ਕਿਵੇਂ ਰੱਖਣਾ ਤੇ ਕੀ ਸਿਖਾਉਣਾ ਚਾਹੀਦਾ ਹੈ ਉਨ੍ਹਾਂ ਨੇ ਮੇਰੇ ਲਈ ਉੱਚ ਵਿਚਾਰਾਂ ਦਾ ਪਤੀ ਸਰਦਾਰ ਗੁਰ ਕਿਰਪਾਲ ਸਿੰਘ ਲੱਭਿਆ ਸਾਡੇ ਦੋ ਬੱਚੇ ਇੱਕ ਬੇਟਾ ਤੇ ਇੱਕ ਬੇਟੀ ਹੈ ਸਾਡਾ ਪਰਿਵਾਰ ਬਹੁਤ ਸੁਖੀ ਵੱਸ ਰਿਹਾ ਹੈ ਅਸੀਂ ਪੰਜਾਬੀ ਵਿਰਸੇ ਦੇ ਰਸਤੇ ਤੇ ਚੱਲ ਰਹੇ ਹਾਂ ਇਸੇ ਕਰਕੇ ਮੈਨੂੰ ਦੂਰਦਰਸ਼ਨ ਪੰਜਾਬੀ ਇੱਕ ਅਜਿਹੀ ਉੱਚੀ ਸਟੇਜ ਮਿਲੀ ਹੈ ਜਿਸ ਤੇ ਮੈਂ ਪੰਜਾਬੀ ਮਾਂ ਬੋਲੀ ਤੇ ਵਿਰਸੇ ਦੀ ਸੇਵਾ ਕਰ ਰਹੀ ਹਾਂ ਤੇ ਕਰਦੀ ਰਹਾਂਗੀ ਮੈਨੂੰ ਵੀ ਬੀਬਾ ਜੀ ਦੀਆਂ ਗੱਲਾਂ ਬਹੁਤ ਸੋਹਣੀਆਂ ਲੱਗੀਆਂ ਸਾਡੇ ਹਰ ਨੌਜਵਾਨ ਨੂੰ ਅਜਿਹੇ ਖੁੱਲ੍ਹੇ ਡੁੱਲ੍ਹੇ ਤੇ ਸੱਚੇ ਰਸਤੇ ਤੇ ਚੱਲਣਾ ਚਾਹੀਦਾ ਹੈ ਬੀਬਾ ਜੀ ਇਸੇ ਤਰ੍ਹਾਂ ਹੀ ਪੰਜਾਬੀ ਜਗਤ ਲਈ ਪ੍ਰੋਗਰਾਮ ਪੇਸ਼ ਕਰਦੇ ਰਹਿਣ ਤੇ ਸਾਨੂੰ ਸਿੱਖਿਆ ਭਰਪੂਰ ਕਰਦੇ ਰਹਿਣ ਕੁਦਰਤੀ ਵਰਤਾਰਾ ਹਮੇਸ਼ਾ ਬੀਬਾ ਜੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਖੁਸ਼ ਰੱਖੇ ਆਮੀਨ - ਰਮੇਸ਼ਵਰ ਸਿੰਘ ਪਟਿਆਲਾ ਸੰਪਰਕ ਨੰਬਰ 9914880392

Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-