Friday, August 07, 2020
FOLLOW US ON
BREAKING NEWS
ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਗੋਪਾਲਾ, ਰਣਜੀਤ ਸਿੰਘ

News

ਅਮਰੀਕਾ ਦੇ ਗੁਰੁ ਘਰ ਭਗਵੇ ਨਿਸ਼ਾਨ ਸਾਹਿਬ ਲਾਹ ਕੇ ਸੁਰਮਈ ਵਲ ਮੁੜੇ

July 31, 2020 10:54 AM

ਅਮਰੀਕਾ ਦੇ ਗੁਰੁ ਘਰ ਭਗਵੇ ਨਿਸ਼ਾਨ ਸਾਹਿਬ ਲਾਹ ਕੇ ਸੁਰਮਈ ਵਲ ਮੁੜੇ

ਵਰਤਮਾਨ ਉਪਰਾਲਾ ਮੁੜ ਸਿੱਖ ਪੰਰਪਰਾਵਾਂ ਨੂੰ ਸਾਂਭਣ ਦੀ ਦਿਸ਼ਾ ਵਲ ਇਕ ਮੀਲ ਦਾ ਪੱਥਰ ਸਾਬਿਤ ਹੋ ਸਕਦਾ ਹੈ

ਨਵੀਂ ਦਿੱਲੀ 30 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):-ਨਿਸ਼ਾਨ ਸਾਹਿਬ ਸਿੱਖੀ ਦੀ ਚੜਦੀ ਕਲਾ ਦਾ ਪ੍ਰਤੀਕ ਹੈ, ਸਿੱਖ ਪੰਥ ਦਾ ਆਪਣਾ ਵੱਖਰਾ ਨਿਸ਼ਾਨ ਹੈ, ਆਪਣਾ ਵੱਖਰਾ ਰੰਗ ਹੈ ਬੀਤੇ ਸਮੇ ਦੌਰਾਨ ਆਈਆਂ ਕੌਮੀ ਕਮਜ਼ੋਰੀਆਂ ਕਾਰਣ ਨਿਸ਼ਾਨ ਸਾਹਿਬ ਦਾ ਵੀ ਭਗਵਾਕਰਣ ਹੋ ਗਿਆ ਸੀ । ਗੁਰੂ ਘਰ ਦੇ ਸਾਬਕਾ ਗ੍ਰੰਥੀ ਭਾਈ ਰਘੁਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੀਆਂ ਦੱਸਿਆ ਕੀ ਬੀਤੇ ਐਤਵਾਰ ਨੂੰ ਅਮਰੀਕਾ ਦੇ ਨਿਊ ਜਰਸੀ ਸੂਬੇ ਵਿਚ ਸ੍ਰੀ ਗੁਰੂ ਸਿੰਘ ਸਭਾ ਗਲੇਨ ਰੋਕ ਗੁਰਦਵਾਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਗਈ, ਇਸ ਵਾਰੀ ਗੁਰਦਵਾਰਾ ਸਾਹਿਬ ਦੇ ਪ੍ਰਬੰਧਕ ਸੱਜਣਾ ਅਤੇ ਸੰਗਤ ਵਿਚਕਾਰ ਹੋਏ ਵਿਚਾਰਾਂ ਨੂੰ ਮੁਖ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਕਿ ਗੁਰਦਵਾਰਾ ਸਾਹਿਬ ਵਿਚ ਨਿਸ਼ਾਨ ਸਾਹਿਬ ਦੇ ਰੰਗ ਗੁਰਮਤਿ ਮਰਯਾਦਾ ਅਨੁਸਾਰ ਸੁਰਮਈ ਹੀ ਹੋਣੇ ਚਾਹੀਦੇ ਹਨ । ਸੰਗਤ ਵਲੋਂ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਇਸਦਾ ਅਸਰ ਦੂਜੇ ਗੁਰੂਘਰਾਂ ਤੇ ਪੈਣਾ ਸ਼ੁਰੂ ਹੋ ਗਿਆ ਹੈ । ਗੁਰਦਵਾਰਾ ਸਾਹਿਬ ਪਲੈਨਫੀਲਡ ਇੰਡੀਆਨਾ ਵਿਚ ਵੀ ਸੰਗਤ ਨੇ ਨਿਸ਼ਾਨ ਸਾਹਿਬ ਦੀ ਸੇਵਾ ਸੁਰਮਈ ਰੰਗ ਦੇ ਚੋਲੇ ਨਾਲ ਹੀ ਕੀਤੀ ਜਿਸ ਦਾ ਸਥਾਨਕ ਸੰਗਤ ਵਲੋਂ ਭਰਪੂਰ ਸੁਆਗਤ ਕੀਤਾ ਗਿਆ ਸੀ । ਸੰਗਤ ਵਿਚ ਆ ਰਹੀ ਜਾਗਰੂਕਤਾ ਨਾਲ ਹੋਲੀ ਹੋਲੀ ਬਦਲਾਵ ਆਉਣਾ ਸ਼ੁਰੂ ਹੋ ਗਿਆ ਹੈ । ਇਸ ਮੌਕੇ ਭਾਈ ਹਰਭਜਨ ਸਿੰਘ, ਭਾਈ ਪ੍ਰਿਤਪਾਲ ਸਿੰਘ, ਭਾਈ ਯਾਦਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਸਣੇ ਵਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ ।
ਜਿਕਰਯੋਗ ਹੈ ਕਿ ਛੇਵੇਂ ਪਾਤਸ਼ਾਹ ਤੋਂ ਚਲ ਰਹੀ ਪਰੰਪਰਾ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਜੋ ਕਿ ਨਿਰੋਲ ਭਗਤੀ ਦਾ ਪ੍ਰਤੀਕ ਸੀ ਉਸ ਉਪਰ 1829 (1772 ਈ:) ਸੰਮਤ ਨੂੰ ਭੰਗੀ ਮਿਸਲ ਦੇ ਸਰਦਾਰ ਝੰਡਾ ਸਿੰਘ ਨੇ ਬਸੰਤੀ ਨਿਸ਼ਾਨ ਸਾਹਿਬ ਸਥਾਪਤ ਕੀਤਾ ਜੋ ਕਿ ਅੱਜ ਵੀ ਸਾਡੇ ਗੌਰਵਮਈ ਵਿਰਸੇ ਦਾ ਪ੍ਰਤੀਕ ਹੈ। ਗੁਰਮਤਿ ਮਾਰਤੰਡ ਅਨੁਸਾਰ ਸੰਮਤ 1833 (1775 ਈ:) ਨੂੰ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਦੋ ਨਿਸ਼ਾਨ ਸਾਹਿਬ ਝੁਲਾਏ ਜੋ ਅੱਜ ਵੀ ਹਰ ਸਿੱਖ ਨੂੰ ਧਰਮ ਤੇ ਰਾਜਨੀਤੀ ਦੇ ਸਾਰਥਕ ਸੁਮੇਲ ਤੇ ਗੁਰੁ ਸਾਹਿਬਾਨ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਯਾਦ ਕਰਵਾਇਆ ਕਰਦੇ ਹਨ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅਰੰਭਲੇ ਸਮੇਂ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਅਤੇ ਸੁਰਮਈ ਸੀ ਅਤੇ ਫਰਹਰੇ ਉਪਰ ਸ੍ਰੀ ਅਕਾਲ ਸਹਾਇ ਉਕਰਿਆ ਹੁੰਦਾ ਸੀ । ਜਦੋਂ ਡੋਗਰੇ ਸਿੱਖ ਰਾਜ ਵਿੱਚ ਤਾਕਤ ਫੜ ਗਏ ਤਾਂ ਰਣਜੀਤ ਸਿੰਘ ਦੇ ਸਮੇਂ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਤੋਂ ਕੇਸਰੀ ਹੋਇਆ ਜੋ ਕਿ ਡੋਗਰਿਆ ਦੀ ਬ੍ਰਾਹਮਣਵਾਦੀ ਸਜ਼ਿਸ਼ੀ ਨੀਤੀ ਦਾ ਹਿੱਸਾ ਸੀ ਅਤੇ ਉਹਨਾਂ ਨੇ ਅੰਗਰੇਜੀ ਸਾਜਿਸ਼ ਅਧੀਨ ਹੀ ਸਭ ਤੋਂ ਪਹਿਲਾਂ ਖਾਲਸਈ ਨਿਸ਼ਾਨ ਸਾਹਿਬ ਦਾ ਰੰਗ ਬ੍ਰਾਹਮਣਵਾਦੀ ਕੇਸਰੀ ਕਰਵਾ ਦਿੱਤਾ ਸੀ ਤੇ ਮਹਾਰਾਜਾ ਜੋ ਕਿ ਪੂਰੀ ਤਰਾਂ ਉਹਨਾਂ ਦੀ ਚਾਲ ਵਿੱਚ ਫਸ ਚੁਕਾ ਸੀ ਇਸ ਬਿਪਰ ਨੀਤੀ ਨੂੰ ਸਮਝ ਨਾ ਸਕਿਆ।
ਅੱਜ ਵੀ ਕਈ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਵੱਲੋਂ ਸੁਰਮਈ ਨਿਸ਼ਾਨ ਸਾਹਿਬ ਸਥਾਪਤ ਕੀਤੇ ਜਾਂਦੇ ਹਨ। ਨਿਹੰਗ ਸਿੰਘਾਂ ਨੇ ਪੁਰਾਤਨ ਪਰੰਪਰਾ ਜਰੂਰ ਸੰਭਾਲ ਕੇ ਰੱਖੀ ਹੋਈ ਹੈ ਤੇ ਇਹ ਵਰਤਮਾਨ ਉਪਰਾਲਾ ਮੁੜ ਸਿੱਖ ਪੰਰਪਰਾਵਾਂ ਨੂੰ ਸਾਂਭਣ ਦੀ ਦਿਸ਼ਾ ਵਲ ਇਕ ਮੀਲ ਦਾ ਪੱਥਰ ਸਾਬਿਤ ਹੋ ਸਕਦਾ ਹੈ ।
ਅਜਿਹੇ ਪ੍ਰਬੰਧਕ ਅਤੇ ਸੰਗਤ ਵਧਾਈ ਦੇ ਪਾਤਰ ਹਨ ਜੋ ਗੁਰਦਵਾਰਾ ਸਾਹਿਬ ਵਿਚ ਸਿਧਾਂਤਕ ਤੋਰ ਤੇ ਪ੍ਰਚਾਰ ਵਿਚ ਆਪਣਾ ਯੋਗਦਾਨ ਪਾ ਰਹੇ ਹਨ, ਕਿਉਂਕਿ ਖਾਲਸਾ ਇਕ ਵੱਖਰੀ ਕੌਮ ਹੈ ਅਤੇ ਖਾਲਸੇ ਦੀ ਵੱਖਰੀ ਪਛਾਣ ਅਤੇ ਵੱਖਰੇ ਨਿਸ਼ਾਨ ਹਨ ।

Have something to say? Post your comment
 

More News News

ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀ ਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ ਕੈਪਟਨ ਬਿਜਲੀ ਦਰਾਂ ਚ ਵਾਧਾ ਕਰਕੇ ਪੰਜਾਬ ਦੀ ਇੰਡਸਟ੍ਰੀ ਨੂੰ ਕਰਨਗੇ ਬਰਬਾਦ : ਪ੍ਰਦੀਪ ਬੰਟੀ* 15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਨਿਉਯਾਰਕ ਟਾਇਮ ਸੁਕੇਅਰ ਉੱਪਰ ਹਿੰਦੂ ਸੰਗਠਨਾਂ ਵੱਲੋਂ ਰੱਖੇ ਰਾਮ ਮੰਦਿਰ ਦੇ ਜਸ਼ਨਾਂ ਮੌਕੇ ਸਿੱਖ ਜਥੇਬੰਦੀਆਂ ਅਤੇ ਕਸ਼ਮੀਰੀਆਂ ਵੱਲੋਂ ਰੋਹ ਭਰਪੂਰ ਵਿਰੋਧ ਪਰਦਰਸ਼ਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਭਾਰਤੀ ਮੂਲ ਦੀ ਖੋਜਕਰਤਾ ਇਕ ਅੋਰਤ ਨੂੰ ਯੂਐਸ ਵਿੱਚ ਜਾਗਿੰਗ ਕਰਦੇ ਹੋਏ ਮਾਰਿਆ 1 ਕੁਇੰਟਲ 60 ਕਿੱਲੋ ਭੂੱਕੀ ਚੂਰਾ ਪੋਸਤ ਸਮੇਤ ਤਿੰਨ ਦੋਸ਼ੀ ਟਰੱਕ ਸਮੇਤ ਗਿ੍ਫਤਾਰ ਟਰੰਪ ਸਭ ਤੋ ਵੱਧ ਕਾਲੇ ਲੋਕਾਂ ਪੱਖੀ ਰਾਸ਼ਟਰਪਤੀ : ਪਾਸਟਰ ਡੈਰਲ ਸਕੋਟ ਭਾਈ ਜਗਤਾਰ ਸਿੰਘ ਹਵਾਰਾ ਦੇ ਅੱਖ ਦੇ ਆਪ੍ਰੇਸ਼ਨ ਦੀ ਮਿਲ਼ੀ ਇਜਾਜਤ
-
-
-