ਸਿੱਖਾਂ ਨੂੰ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ
ਅੱਜ ਖਬਰ ਪੜ੍ਹਨ ਨੂੰ ਮਿਲੀ ਹੈ ਕਿ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਮੌਕੇ ਵੱਖ ਵੱਖ ਗੁਰੂਘਰਾਂ ਤੋਂ ਮਿੱਟੀ ਤੇ ਜੱਲ੍ਹ ਮੰਗਵਾ ਕੇ ਇਸਤੇਮਾਲ ਕੀਤੇ ਜਾਣ ਦਾ ਪ੍ਰੋਗਰਾਮ ਹੈ ।
ਅਗਰ ਇਹ ਸੱਚ ਹੈ, ਤਾਂ ਇੰਝ ਸਿੱਖ ਧਰਮ ਨੂੰ ਹਿੰਦੂਤੱਵ ਦਾ ਇੱਕ ਫਿਰਕਾ ਦਰਸਾਉਣ ਲਈ ਹੀ ਕੀਤਾ ਜਾਵੇਗਾ । ਇਹ ਉਹੀ ਸੋਚ ਹੈ, ਜਿਸ ਦਾ ਇਜ਼ਹਾਰ ਹਿੰਦੁਤੱਵੀ ਤਾਕਤਾਂ, ਖਾਸ ਕਰ ਆਰ ਐਸ ਐਸ ਮੁੱਖੀ ਬਾਰ ਬਾਰ ਕਰਦਾ ਰਹਿੰਦਾ ਹੈ, ਕਿ ਸਿੱਖ ਹਿੰਦੂਆਂ ਦਾ ਹੀ ਇੱਕ ਹਿੱਸਾ ਹਨ ।
ਐਸੇ ਮੌਕੇ ਤੇ ਸਿੱਖਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ।
ਕਿਸੇ ਵੀ ਸਿੱਖ ਨੂੰ ਰਾਮ ਮੰਦਰ ਦੇ ਸਮਾਗਮ ਦਾ ਹਿੱਸਾ ਨਹੀਂ ਬਣਨਾ ਚਾਹੀਦਾ । ਆਰ ਐਸ ਐਸ ਦੇ 'ਘੜ੍ਹੇ' ਹੋਏ ਸਿੱਖ ਤਾਂ ਤਿਆਰ ਹੀ ਇਹੋ ਜਿਹੇ ਸਮਾਗਮਾਂ ਲਈ ਕੀਤੇ ਹੋਏ ਹਨ, ਉਹਨਾਂ ਬਾਰੇ ਤਾਂ ਮੈਂ ਕੁੱਝ ਨਹੀਂ ਕਹਿ ਸਕਦਾ । ਮੇਰੀ ਬੇਨਤੀ ਪੰਥਕ ਸਿੱਖਾਂ ਨੂੰ ਹੈ, ਜੋ ਸਿੱਖ ਕੌਮ ਦੀ ਵਿਲੱਖਣਤਾ ਵਿੱਚ ਵਿਸਵਾਸ਼ ਰੱਖਦੇ ਹਨ ।
ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਇਹ ਮੰਦਰ, ਬਾਬਰੀ ਮਸਜਿਦ ਨੂੰ ਜੱਬਰੀ ਢਾਹ ਕੇ ਬਣਾਇਆ ਜਾ ਰਿਹਾ ਹੈ । ਲੱਖਾਂ ਮੁਸਲਮਾਨਾਂ ਦੇ ਜਜ਼ਬਾਤ ਇਸ ਮੰਦਰ ਦੀਆਂ ਨੀਂਹਾਂ ਵਿੱਚ ਗਾਰੇ ਮਿੱਟੀ ਵਾਂਗ ਪਾਏ ਜਾ ਰਹੇ ਹਨ ।
ਜੱਥੇਦਾਰ ਹਰਪ੍ਰੀਤ ਸਿੰਘ ਜੀ ਨੇ, ਇਹਨਾਂ ਦਿਨ੍ਹਾਂ ਵਿੱਚ ਕੁੱਝ ਬਹੁਤ ਸੁਲਝੇ ਹੋਏ, ਤੇ ਸਪਸ਼ਟਤਾ ਵਾਲੇ ਬਿਆਨ ਦਿੱਤੇ ਹਨ, ਅਗਰ ਇਸ ਮੌਕੇ ਵੀ ਉਹ ਸਿੱਖਾਂ ਨੂੰ ਇਹਨਾਂ ਸਮਾਗਮਾਂ ਤੋਂ ਦੂਰ ਰਹਿਣ ਦੀ ਅਪੀਲ ਕਰ ਦੇਣ ਤਾਂ ਬਹੁਤ ਅੱਛਾ ਹੋਵੇਗਾ ।
ਗਜਿੰਦਰ ਸਿੰਘ, ਦਲ ਖਾਲਸਾ ।
੩੧.੭.੨੦੨੦
……………………