Friday, August 07, 2020
FOLLOW US ON
BREAKING NEWS
ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਗੋਪਾਲਾ, ਰਣਜੀਤ ਸਿੰਘ

News

ਗੋਲਡੀ ਦੇ ਭਰਾ ਨੇ ਸੱਚ ਨੰਗਾ ਕਰਨ ਵਾਲਿਆਂ ਨੂੰ ਬੱਬਰ ਖਾਲਸਾ ਦਾ ਨਾਮ ਵਰਤ ਕੇ ਦਿੱਤੀਆਂ ਧਮਕੀਆਂ

July 31, 2020 01:54 PM

ਗੋਲਡੀ ਦੇ ਭਰਾ ਨੇ ਸੱਚ ਨੰਗਾ ਕਰਨ ਵਾਲਿਆਂ ਨੂੰ ਬੱਬਰ ਖਾਲਸਾ ਦਾ ਨਾਮ ਵਰਤ ਕੇ ਦਿੱਤੀਆਂ ਧਮਕੀਆਂ

ਬੱਬਰ ਖਾਲਸਾ ਜਰਮਨੀ ਦਾ ਅਜਿਹੇ ਅਖੌਤੀ ਸਮਾਜ ਸੇਵੀਆਂ ਨਾਲ ਕੋਈ ਵਾਸਤਾ ਨਹੀਂ-ਭਾਈ ਰੇਸ਼ਮ ਸਿੰਘ ਬੱਬਰ

ਜਥੰਬੰਦੀ ਦਾ ਨਾਮ ਵਰਤਣ ਵਾਲਿਆਂ ਨੂੰ ਕੀਤੀ ਸਖਤ ਤਾੜਨਾ

ਨੀਦਰਲੈਂਡ (ਡੈਨਹਾਂਗ) 30 ਜੁਲਾਈ ਹਰਜੀਤ ਸਿੰਘ ਗਿੱਲ / ਹਰਜੋਤ ਸੰਧੂ

  ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿੱਚ ਖੁੰਭਾਂ ਵਾਂਗੂੰ ਉੱਗੇ ਐਨ.ਜੀ.ਓ. ਭਾਵ ਸਮਾਜ ਸੇਵੀ ਸੰਸਥਾਵਾਂ ਚੋਂ ਬਹੁਤ ਸਾਰਿਆਂ ਤੇ ਲਗਾਤਾਰ ਉਂਗਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ ਜਿੰਨ੍ਹਾਂ! ਵਿੱਚ ਪੰਜਾਬ ਪੁਲਿਸ ਵਾਲੇ ਗੋਲਡੀ, ਪੁਨੀਤ ਅਤੇ ਅਨਮੋਲ ਕਵਾਤਰਾ ਸਮੇਤ ਬਹੁਤ ਸਾਰੇ ਅਜਿਹੇ ਫਰਜੀ ਵਾੜੇ ਸਾਹਮਣੇ ਆਏ ਹਨ। ਪ੍ਰੰਤੂ ਪੰਜਾਬ ਪੁਲਿਸ ਵਾਲੇ ਗੋਲਡੀ ਅਤੇ ਪੁਨੀਤ ਦੇ ਕੱਚੇ ਚਿੱਠੇ ਲਗਾਤਾਰ ਸਾਹਮਣੇ ਆਉਣ ਕਰਕੇ ਉਪਰੋਕਤ ਦੋਵਾਂ ਦੀ ਜਿਆਦਾ ਚਰਚਾ ਸ਼ੋਸਲ ਮੀਡੀਏ ਤੇ ਸੁਣੀ ਜਾ ਰਹੀ ਹੈ, ਬਹੁਤ ਸਾਰੇ ਵਿਅਕਤੀਆਂ ਵੱਲੋਂ ਸ਼ੋਸ਼ਲ ਮੀਡੀਏ ਤੇ ਲਾਈਵ ਹੋ ਕੇ ਸਬੂਤਾਂ ਸਮੇਤ ਉਪਰੋਕਤ ਵਿਅਕਤੀਆਂ ਦੇ ਸਮਾਜ ਸੇਵਾ ਦੇ ਨਾਮ ਤੇ ਚਲਾਏ ਗੋਰਖ ਧੰਦੇ ਨੂੰ ਨਸਰ ਕੀਤਾ ਜਾ ਰਿਹਾ ਹੈ। ਗੋਲਡੀ ਅਤੇ ਪੁਨੀਤ ਦੀਆਂ ਦੋ ਮਹਿੰਗੀਆਂ ਲਗਜਰੀ ਗੱਡੀਆਂ ਫਾਚੂਨਰ ਅਤੇ ਇਨਡੈਵਰ ਨੇ ਇਨਾਂ ਦੋ ਅਖੌਤੀ ਸਮਾਜ ਸੇਵੀਆਂ ਦਾ ਭਾਂਡਾ ਚੌਰਾਹੇ ਭੰਨ ਦਿੱਤਾ ਹੈ। ਸਬੂਤਾਂ ਸਮੇਤ ਲਾਈਵ ਹੋਏ ਵਿਅਕਤੀਆਂ ਵੱਲੋਂ ਗੋਲਡੀ ਅਤੇ ਪੁਨੀਤ ਨੂੰ ਸਾਹਮਣੇ ਆ ਕੇ ਹਿਸਾਬ ਕਿਤਾਬ ਦੇਣ ਦਾ ਚੈਲਿੰਜ ਵੀ ਕੀਤਾ ਹੋਇਆ ਹੈ। ਅਖੌਤੀ ਸਮਾਜ ਸੇਵੀਆਂ ਦਾ ਸੱਚ ਸਾਹਮਣੇ ਆਉਣ ਤੋਂ ਬਾਅਦ ਇਹ ਇਸ ਕਦਰ ਘਬਰਾ ਗਏ ਕਿ ਇਨ੍ਹਾਂ ਵੱਲੋਂ ਆਪਣੇ ਦੋਸਤਾਂ ਅਤੇ ਭਰਾਵਾਂ ਰਾਹੀਂ ਲਾਈਵ ਹੋਏ ਵਿਅਕਤੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ੋਸ਼ਲ ਮੀਡੀਏ ਤੇ ਵਾਇਰਲ ਹੋਏ ਆਡੀਓ ਵਿੱਚ ਗੋਲਡੀ ਦਾ ਭਰਾ ਲਾਈਵ ਹੋ ਕੇ ਸੱਚ ਨੰਗਾ ਕਰਨ ਵਾਲੇ ਵਿਅਕਤੀ ਨੂੰ ਧਮਕੀਆਂ ਦਿੰਦਾ ਇੱਥੋਂ ਤੱਕ ਕਹਿ ਰਿਹਾ ਹੈ ਕਿ ਕੋਈ ਗੱਲ ਨਹੀਂ ਤੈਨੂੰ ਚੁੱਕ ਕੇ ਬੋਰੀ ਵਿੱਚ ਪਾ ਕੇ ਤੈਨੂੰ ਮਾਂਜਾ ਨਾ ਫੇਰਿਆ ਫਿਰ ਕਹੀ ਜਾਂ ਫਿਰ ਆਪਣੀ ਜੁਬਾਨ ਬੰਦ ਕਰ। ਗੋਲਡੀ ਦੇ ਭਰਾ ਨੇ ਉਸ ਆਡੀਓ ਵਿੱਚ ਇਹ ਵੀ ਕਿਹਾ ਕਿ ਮੇਰੇ ਨਾਲ ਕਾਨਫਰੰਸ ਤੇ ਬੱਬਰ ਖਾਲਸਾ ਦੇ ਭਾਈ ਜਗਤਾਰ ਸਿੰਘ ਵੀ ਜੁੜੇ ਹੋਏ ਹਨ, ਜੋ ਤੇਰੀ ਸਾਰੀ ਗੱਲਬਾਤ ਸੁਣ ਰਹੇ ਹਨ। ਕਹਿਣ ਤੋਂ ਭਾਵ ਬਹੁਤ ਸਾਰੀਆਂ ਅਜਿਹੀਆਂ ਧਮਕੀਆਂ ਸ਼ਰੇਆਮ ਦਿੱਤੀਆਂ ਜਾ ਰਹੀਆਂ ਹਨ, ਉਧਰ ਇਸ ਆਡੀਓ ਤੇ ਸਖਤ ਪ੍ਰਤੀਕਰਮ ਪ੍ਰਗਟ ਕਰਦਿਆਂ ਬੱਬਰ ਖਾਲਸਾ ਜਰਮਨੀ ਦੇ ਭਾਈ ਰੇਸ਼ਮ ਸਿੰਘ ਬੱਬਰ  ਨੇ ਕਿਹਾ ਕਿ ਸਾਡੀ ਜਥੇਬੰਦੀ ਦਾ ਅਜਿਹੇ ਅਖੌਤੀ ਸਮਾਜ ਸੇਵੀਆਂ ਨਾਲ ਕੋਈ ਸਬੰਧ ਨਹੀਂ। ਉਨਾਂ ਕਿਹਾ ਕਿ ਬੱਬਰ ਖਾਲਸਾ ਦਾ ਨਾਮ ਵਰਤੇ ਜਾਣ ਦੀ ਅਸੀਂ ਸਖਤ ਸਬਦਾਂ ਵਿੱਚ ਨਿਖੇਧੀ ਕਰਦੇ ਹਾਂ ਅਤੇ ਤਾੜਨਾ ਕਰਦੇ ਹਾਂ ਕਿ ਅੱਗੇ ਵਾਸਤੇ ਕੋਈ ਵੀ ਜਥੇਬੰਦੀ ਦਾ ਨਾਮ ਵਰਤਣ ਦੀ ਗਲਤੀ ਨਾ ਕਰੇ। ਉਪਰੋਕਤ ਵਰਤਾਰੇ ਤੋਂ  ਸਪੱਸ਼ਟ ਜਾਪਦਾ ਹੈ ਕਿ ਇਹ ਲੋਕ ਕੋਈ ਸਮਾਜ ਸੇਵੀ ਨਹੀਂ ਬਲਕਿ ਕੋਈ ਵੱਡਾ ਗਰੋਹ ਜਾਂ ਗੈਂਗ ਹੋਵੇਗਾ, ਜਿਸ ਦੀਆਂ ਤਾਰਾਂ ਭਾਰਤੀ ਏਜੰਸੀਆਂ ਨਾਲ ਜੁੜੀਆਂ ਹੋ ਸਕਦੀਆਂ ਹਨ। ਹੁਣ ਦੇਖਣਾ ਇਹ ਵੀ ਹੋਵੇਗਾ ਕਿ ਇਸ ਵਾਇਰਲ ਹੋਈ ਆਡੀਓ ਤੇ ਪੰਜਾਬ ਦੀ ਪੁਲਿਸ ਕੀ ਕਾਰਵਾਈ ਕਰਦੀ ਹੈ?   

Have something to say? Post your comment
 

More News News

ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀ ਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ ਕੈਪਟਨ ਬਿਜਲੀ ਦਰਾਂ ਚ ਵਾਧਾ ਕਰਕੇ ਪੰਜਾਬ ਦੀ ਇੰਡਸਟ੍ਰੀ ਨੂੰ ਕਰਨਗੇ ਬਰਬਾਦ : ਪ੍ਰਦੀਪ ਬੰਟੀ* 15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਨਿਉਯਾਰਕ ਟਾਇਮ ਸੁਕੇਅਰ ਉੱਪਰ ਹਿੰਦੂ ਸੰਗਠਨਾਂ ਵੱਲੋਂ ਰੱਖੇ ਰਾਮ ਮੰਦਿਰ ਦੇ ਜਸ਼ਨਾਂ ਮੌਕੇ ਸਿੱਖ ਜਥੇਬੰਦੀਆਂ ਅਤੇ ਕਸ਼ਮੀਰੀਆਂ ਵੱਲੋਂ ਰੋਹ ਭਰਪੂਰ ਵਿਰੋਧ ਪਰਦਰਸ਼ਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਭਾਰਤੀ ਮੂਲ ਦੀ ਖੋਜਕਰਤਾ ਇਕ ਅੋਰਤ ਨੂੰ ਯੂਐਸ ਵਿੱਚ ਜਾਗਿੰਗ ਕਰਦੇ ਹੋਏ ਮਾਰਿਆ 1 ਕੁਇੰਟਲ 60 ਕਿੱਲੋ ਭੂੱਕੀ ਚੂਰਾ ਪੋਸਤ ਸਮੇਤ ਤਿੰਨ ਦੋਸ਼ੀ ਟਰੱਕ ਸਮੇਤ ਗਿ੍ਫਤਾਰ ਟਰੰਪ ਸਭ ਤੋ ਵੱਧ ਕਾਲੇ ਲੋਕਾਂ ਪੱਖੀ ਰਾਸ਼ਟਰਪਤੀ : ਪਾਸਟਰ ਡੈਰਲ ਸਕੋਟ ਭਾਈ ਜਗਤਾਰ ਸਿੰਘ ਹਵਾਰਾ ਦੇ ਅੱਖ ਦੇ ਆਪ੍ਰੇਸ਼ਨ ਦੀ ਮਿਲ਼ੀ ਇਜਾਜਤ
-
-
-