Saturday, September 26, 2020
FOLLOW US ON
BREAKING NEWS
ਜੇਕਰ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਨਾ ਲਿਆ ਤਾਂ ਮੋਦੀ ਦੀ ਬੀਜੇਪੀ ਸਰਕਾਰ ਦਾ ਜਾਣਾ ਤਹਿ ਕਿਸਾਨ ਤੇ ਵਪਾਰ ਜਥੇਬੰਦੀਆਂਕਿਰਤੀ ਅਤੇ ਮਿਹਨਤੀ ਕਿਸਾਨ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਨੂੰ ਪੰਜਾਬ ਦੀ ਆਜ਼ਾਦੀ ਵਿੱਚੋਂ ਦੇਖਣ: ਹਰਦੀਪ ਸਿੰਘ ਨਿੱਝਰਪੰਜਾਬ ਆਜ਼ਾਦੀ ਬਗੈਰ ਬਚ ਨਹੀਂ ਸਕਦਾ ਅੱਜ ਨਹੀਂ ਭਲਕੇ ਪੰਜਾਬੀਆਂ ਨੂੰ ਇਸ ਗੱਲ ਤੇ ਸਹਿਮਤ ਹੋਣਾ ਹੀ ਪਵੇਗਾ: ਸੁਰਿੰਦਰ ਸਿੰਘ  ਭਾਰਤ ਦੀ ਪਾਲਿਸੀ ਪੰਜਾਬ ਦੀ ਕਿਸਾਨੀ ਨੌਜਵਾਨੀ ਨੂੰ ਤਬਾਹ ਕਰਨਾ ਹੈ ਅੱਜ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਡਾਕਟਰ ਭਗਵਾਨ ਸਿੰਘ ਵੱਲੋਆਪਣੇ ਬਿਆਨ ਦਰਜ ਕਰਵਾਏ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨਖੇਤੀ ਆਰਡੀਨੈਂਸ ਲਿਆ ਕੇ ਨਰਿੰਦਰ ਮੋਦੀ ਅੱਗ ਨਾਲ ਖੇਡ ਰਿਹਾ -ਸਿੱਖ ਲੀਗਲ ਵਿੰਗ ਪੰਜਾਬ

Poem

ਸ਼ਹੀਦ ਊਧਮ ਸਿੰਘ

ਅਮਨਦੀਪ ਕੌਰ ਜਲੰਧਰੀ | July 31, 2020 06:54 PM

ਸ਼ਹੀਦ ਊਧਮ ਸਿੰਘ

ਊਧਮ ਸਿੰਘ ਸੀ ਸੂਰਮਾ,ਸੁਨਾਮ ਸ਼ਹਿਰ ਦਾ ਜਾਇਆ|
ਉਸ ਦੀ ਦੇਖ ਬਹਾਦਰੀ,ਇਨਕਲਾਬ ਸੀ ਆਇਆ |

ਸੁਣਨ ਲਈ ਵਿਚਾਰ ਡਾਇਰ ਦੇ,ਭਾਰਾ ਇਕੱਠ ਸੀ ਲਾਇਆ |
ਅਚਾਨਕ ਜ਼ੁਲਮੀ ਡਾਇਰ ਨੇ,ਮੀਂਹ ਗੋਲੀਆਂ ਦਾ ਵਰਾਇਆ|

ਭੱਜਣ ਨੂੰ ਰਾਹ ਨਾ ਲੱਭੇ,ਹਰ ਇਨਸਾਨ ਘਬਰਾਇਆ |
ਕੰਧਾਂ ਛਲਣੀ ਹੋ ਗਈਆਂ,ਉਸ ਤਰਸ ਨਾ ਦਿਖਾਇਆ|

ਜਲਿਆਂ ਵਾਲ਼ੇ ਬਾਗ਼ 'ਚ,ਲੋਥਾਂ ਦਾ ਸੀ ਹੜ੍ਹ ਵਗਾਇਆ |
ਖ਼ੂਨੀ ਸਾਕਾ ਦੇਖ ਕੇ,ਊਧਮ ਸਿਓਂ ਨੇ ਸੀ ਪ੍ਰਣ ਉਠਾਇਆ|

ਬਦਲਾ ਲੈ ਕੇ ਰਹੂਗਾਂ,ਸ਼ੇਰ ਨੇ ਸੀ ਲਲਕਾਰ ਸੁਣਾਇਆ |
ਵਚਨ ਨੂੰ ਪੂਰਾ ਕਰਨ ਲਈ,ਦਿਲ 'ਚ ਅਲਖ ਜਗਾਇਆ |

ਪਿਸਤੌਲ ਰੱਖ ਕਿਤਾਬ 'ਚ,ਸਦਨ ਦਾ ਦਰਵਾਜਾ ਖੜਕਾਇਆ|
ਮਾਂਗ ਸਜ਼ਾ ਕੇ ਖੂਨ ਨਾਲ਼,ਭਾਰਤ ਮਾਂ ਦਾ ਕਰਜ਼ ਚੁਕਾਇਆ|

'ਬੰਦੇ ਮਾਤਰਮ' ਦੇ ਨਾਅਰਿਆਂ ਨੇ,ਸਦਨ ਚ ਧੁੰਮ ਮਚਾਇਆ।
'ਜਲੰਧਰੀ' ਅਣਖੀ ਪੁੱਤ ਸੂਰਮੇ,ਹੁੰਦੇ ਦੇਸ਼ ਦਾ ਸਰਮਾਇਆ |

ਅਮਨਦੀਪ ਕੌਰ ਜਲੰਧਰੀ
88720-40085

Have something to say? Post your comment