Thursday, September 24, 2020
FOLLOW US ON

Poem

(ਕਾਵਿ ਵਿਅੰਗ) ਰਾਫੇਲ

July 31, 2020 07:06 PM

ਰਾਫੇਲ ਦੇ ਨਾਲ ਹੈ ਦੁਨੀਆਂ ਨੂੰ ਸਰ ਕਰਨਾ,

ਸੌਦਾ  ਕੀਤਾ ਹੈ  ਦੇਸ਼ ਨੇ  ਫਰਾਂਸ  ਦੇ  ਨਾਲ।
59ਹਜਾਰ ਕਰੋੜ ਦਾ ਸੌਦਾ ਸੀ ਤਹਿ ਹੋਇਆ,
ਸਨ ਦੋ ਹਜ਼ਾਰ ਸੋਲਾਂ ਦੇ ਵਿੱਚ ਫ਼ਰਾਂਸ ਦੇ ਨਾਲ।
ਛੱਤੀਆਂ ਚੋਂ ਪੰਜ ਦੀ ਖੇਪ ਪਹੁੰਚੀ ਦੇਸ਼ ਅੰਦਰ,
ਵੈਰੀ  ਕੰਬੂਗਾ  ਹੁਣ  ਹਰ  ਸਵਾਸ   ਦੇ ਨਾਲ।
ਅੱਖਾਂ ਵਿਖਾਊ ਜਿਹੜਾ ਓਹਦੀਆਂ ਕੱਢਣੀਆਂ ਨੇ
ਢਾਹ ਲਵਾਂਗੇ ਹੁਣ ਪਹਿਲੇ ਹੀ ਚਾਂਸ ਦੇ ਨਾਲ।
ਸਵੈ ਰੱਖਿਆ ਵਿੱਚ ਕੋਈ ਸਾਡਾ ਨਹੀਂ ਸਾਨੀ,
ਗੁਣ ਮੋਦੀ ਸਰਕਾਰ ਦੇ ਸਾਰੇ ਹੀ ਗਾਈਏ ਜੀ।
ਪਰ ਦੇਸ਼ ਵਿਚੋਂ ਰੁਜ਼ਗਾਰ ਦਾ ਖਾਤਮਾ ਹੋਇਆ,
ਤਾਹੀਓਂ ਦੇਸ਼ ਬਿਗਾਨੜੇ ਭੱਜ ਭੱਜ ਜਾਈਏ ਜੀ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
Have something to say? Post your comment