Friday, August 07, 2020
FOLLOW US ON
BREAKING NEWS
ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਗੋਪਾਲਾ, ਰਣਜੀਤ ਸਿੰਘ

Article

ਦੂਰਦਰਸ਼ਨ ਪੰਜਾਬੀ ਮਾਂ ਬੋਲੀ ਪੰਜਾਬੀ ਤੋਂ ਦੂਰ ਜਾਂਦਾ ਹੋਇਆ

July 31, 2020 07:17 PM

ਦੂਰਦਰਸ਼ਨ ਪੰਜਾਬੀ ਮਾਂ ਬੋਲੀ ਪੰਜਾਬੀ ਤੋਂ ਦੂਰ ਜਾਂਦਾ ਹੋਇਆ -

ਦੂਰਦਰਸ਼ਨ ਪੰਜਾਬੀ ਖੇਤਰੀ ਚੈਨਲ ਹੈ ਜਿਸ ਵਿੱਚ ਭਾਸ਼ਾ ਪਹਿਰਾਵਾ ਤੇ ਵਿਰਸੇ ਨੂੰ ਪਹਿਲ ਦਿੱਤੀ ਜਾਂਦੀ ਹੈ ਪਰ ਪ੍ਰਾਈਵੇਟ ਚੈਨਲਾਂ ਦਾ ਇਸ ਚੈਨਲ ਉੱਤੇ ਗਹਿਰਾ ਛਾਇਆ ਪਿਆ ਹੋਇਆ ਹੈ ਭਾਸ਼ਾ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਹੁੰਦਾ ਹੈ ਪਹਿਰਾਵਾ ਖ਼ਬਰਾਂ ਪੜ੍ਹਨ ਵਾਲੇ ਪੰਜਾਬ ਵਿੱਚ ਗਰਮੀ ਜ਼ੋਰਾਂ ਸ਼ੋਰਾਂ ਤੇ ਹੈ ਪਰ ਉਹ ਗਰਮ ਜੈਕਟ ਜਾਂ ਕੋਟ ਪਹਿਨ ਕੇ ਆਉਂਦੇ ਹਨ ਇਸ ਨਾਲ ਵੀ ਸ਼ਾਇਦ ਸਰਦਾ ਨਹੀਂ ਗਲ ਵਿੱਚ ਟਾਈ ਲਾਉਣੀ ਵੀ ਨਹੀਂ ਭੁੱਲਦੇ ਆਪਾਂ ਇਹ ਜਾਣਦੇ ਹਾਂ ਇਹ ਪਹਿਰਾਵਾ ਯੂਰਪੀਅਨ ਦੇਸ਼ਾਂ ਦਾ ਹੈ ਜਿੱਥੇ ਪੂਰਾ ਸਾਲ ਲੋਹੜੇ ਦੀ ਸਰਦੀ ਪੈਂਦੀ ਹੈ ਬਚਾਓ ਕਰਨ ਲਈ ਜੈਕੇਟ ਜਾਂ ਕੋਟ ਪਹਿਨਦੇ ਹਨ ਗਲੇ ਤੋਂ ਠੰਡ ਜ਼ਿਆਦਾ ਲੱਗਦੀ ਹੈ ਇਸ ਲਈ ਟਾਈ ਵੀ ਪਾ ਲੈਂਦੇ ਹਨ ਉਹਨਾਂ ਦੀ ਮਜ਼ਬੂਰੀ ਹੈ ਆਪਾਂ ਕੁਝ ਸੋਚਿਆ ਸਮਝਿਆ ਨਹੀਂ ਸਮਝਦੇ ਹਾਂ ਕਿ ਇਸ ਨਾਲ ਸਾਡੀ ਟੌਹਰ ਬਣਦੀ ਹੈ ਕਈ ਤਾਂ ਮੇਰੇ ਜਿਹੇ ਸੋਕੜੇ ਦੇ ਮਾਰੇ ਹੋਏ ਐਂਕਰ ਹਨ ਕੋਟ ਪਹਿਨ ਕੇ ਇਸ ਤਰ੍ਹਾਂ ਲੱਗਦੇ ਹਨ ਜਿਵੇਂ ਮੌਲੇ ਬਲਦ ਦੇ ਉੱਪਰ ਝੁੱਲ ਸੁੱਟਿਆ ਹੋਵੇ ਪਹਿਨੋ ਪਰ ਵਿਚਾਰੇ ਮੌਸਮ ਦਾ ਲਿਹਾਜ਼ ਤਾਂ ਕਰ ਲਵੋ ਦੇਖਣ ਵਾਲੇ ਕੀ ਸੋਚਦੇ ਹੋਣਗੇ ਬੋਲਣ ਵੇਲੇ ਦੂਰਦਰਸ਼ਨ ਪੰਜਾਬੀ ਨੂੰ ਡੀਡੀ ਪੰਜਾਬੀ ਬੋਲਦੇ ਹਨ ਖਬਰਾਂ ਪੜ੍ਹਨ ਵੇਲੇ ਥੱਲੇ ਲਿਖੀ ਪੱਟੀ ਚੱਲਦੀ ਹੈ ਜਿਸ ਵਿੱਚ ਸ਼ਬਦਾਂ ਦੇ ਜੋੜ ਅਜਿਹੇ ਹੁੰਦੇ ਹਨ ਖਬਰ ਦੇ ਅਰਥਾਂ ਦਾ ਅਨਰਥ ਹੋ ਜਾਂਦਾ ਹੈ ਐਂਕਰ ਬੀਬੀਆਂ ਭੈਣਾਂ ਵਾਲ ਖਿਲਾਰ ਕੇ ਆਉਂਦੀਆਂ ਹਨ ਐਂਕਰ ਨੂੰ ਵੇਖਣ ਲਈ ਉਸ ਦੇ ਸਾਹਮਣੇ ਆਪਾਂ ਉਸ ਦਾ ਇੱਕ ਪਰਿਵਾਰ ਬੈਠੇ ਹਾਂ ਆਪਣੀ ਬੇਟੀ ਪਾਗਲਾਂ ਦੀ ਸ਼ਕਲ ਸੂਰਤ ਵਿੱਚ ਬੈਠੀ ਹੋਵੇ ਕਿਹੋ ਜਿਹਾ ਮਹਿਸੂਸ ਕਰਾਂਗੇ ਆਪਣੇ ਵਿਰਸੇ ਵਿੱਚ ਉਹ ਬੀਬੀ ਭੈਣ ਦੇ ਵਾਲ ਖਿਲਾਰੇ ਜਾਂਦੇ ਹਨ ਜਿਸ ਦਾ ਪਤੀ ਦੁਨੀਆਂ ਤੋਂ ਤੁਰ ਗਿਆ ਹੋਵੇ ਇਨ੍ਹਾਂ ਨੇ ਫੈਸ਼ਨ ਹੀ ਬਣਾ ਲਿਆ ਸਾਡੀ ਨੌਜਵਾਨ ਪੀੜ੍ਹੀ ਨੂੰ ਦੂਰਦਰਸ਼ਨ ਪੰਜਾਬੀ ਕੀ ਸੇਧ ਦੇ ਰਿਹਾ ਹੈ ਅੱਜ ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਉਨ੍ਹਾਂ ਦਾ ਨਾਮ ਪ੍ਰੋਮੋ ਵਿੱਚ ਹਫ਼ਤਾ ਭਰ ਤੋਂ ਉੱਦਮ ਸਿੰਘ ਲਿਖਿਆ ਹੋਇਆ ਹੈ ਬਹੁਤ ਵਾਰ ਇਸ ਸਬੰਧੀ ਜਾਣਕਾਰੀ ਦਿੱਤੀ ਪਰ ਸਰੋਤੇ ਇਹ ਨਾਂ ਲਈ ਕੁੱਝ ਵੀ ਨਹੀਂ ਮਹਾਨ ਸ਼ਹੀਦ ਦਾ ਨਾਮ ਵਿਗਾੜ ਕੇ ਲਿਖਣਾ ਉਸ ਦੀ ਕੁਰਬਾਨੀ ਨੂੰ ਪੈਰਾਂ ਵਿੱਚ ਰੋਲਣ ਦੇ ਸਾਮਾਨ ਹੈ ਸਰੋਤਿਆਂ ਦੀ ਕੋਈ ਮੰਗ ਨਹੀਂ ਸੁਣਦੇ ਸਾਡਾ ਪ੍ਰਿੰਟ ਮੀਡੀਆ ਸਾਡੇ ਲੇਖਕਾਂ ਦਾ ਸਾਥ ਬਹੁਤ ਦਿੰਦਾ ਹੈ ਅਜਿਹੀਆਂ ਰਚਨਾ ਛਾਪਣਾ ਅਖ਼ਬਾਰ ਦਾ ਆਧਾਰ ਤਾਂ ਮਜ਼ਬੂਤ ਹੁੰਦਾ ਹੀ ਹੈ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਬਣ ਕੇ ਖੜ੍ਹਾ ਹੁੰਦਾ ਹੈ ਕਰੋਨਾ ਮਹਾਂਮਾਰੀ ਕਾਰਨ ਪੰਜਾਬ ਸਿੱਖਿਆ ਵਿਭਾਗ ਵੱਲੋਂ ਸਕੂਲੀ ਬੱਚਿਆਂ ਲਈ ਇੱਕ ਮਹੀਨੇ ਲਈ ਦੂਰਦਰਸ਼ਨ ਪੰਜਾਬੀ ਤੇ ਪੜ੍ਹਾਉਣ ਦਾ ਉਪਰਾਲਾ ਕੀਤਾ ਸੀ ਜਿਸ ਨਾਲ ਦੂਰਦਰਸ਼ਨ ਪੰਜਾਬੀ ਨੂੰ ਮੋਟੀ ਰਕਮ ਵੀ ਮਿਲਦੀ ਸੀ ਪੁੰਨ ਅਤੇ ਫਲੀਆਂ ਚਲੋ ਬਹੁਤ ਵਧੀਆ ਸੀ ਇਹ ਪ੍ਰੋਗਰਾਮ ਸਵੇਰੇ ਨੌ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਵਿਖਾਇਆ ਜਾਂਦਾ ਹੈ ਹੈ ਪੂਰਾ ਦਿਨ ਦੂਰਦਰਸ਼ਨ ਦਾ ਕਮਾਈ ਵਿੱਚ ਨਿਕਲ ਜਾਂਦਾ ਹੈ ਸਰੋਤਿਆਂ ਲਈ ਕੋਈ ਵੀ ਪ੍ਰੋਗਰਾਮ ਪੇਸ਼ ਨਹੀਂ ਕੀਤਾ ਜਾਂਦਾ ਮੈਂ ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਜੀ ਤੋਂ ਹੋਰ ਪ੍ਰੋਗਰਾਮਾਂ ਸਬੰਧੀ ਮੰਗ ਕੀਤੀ ਕਹਿੰਦੇ ਪ੍ਰਸਾਰ ਭਾਰਤੀ ਨੇ ਜ਼ਿਆਦਾ ਵਿਅਕਤੀ ਇਕੱਠੇ ਨਾ ਹੋਣ ਇਸ ਤੇ ਪਾਬੰਦੀ ਲਾਈ ਹੋਈ ਹੈ ਪਰ ਸਵੇਰ ਵੇਲੇ ਖ਼ਾਸ ਖ਼ਬਰ ਇਕ ਨਜ਼ਰ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਖ਼ਬਰਾਂ ਤੋਂ ਬਾਅਦ ਹੋਰ ਕਿਹੜੀਆਂ ਖਬਰਾਂ ਹੁੰਦੀਆਂ ਹਨ ਜਿਸ ਦੀ ਕਮੀ ਇਨ੍ਹਾਂ ਦੇ ਆਪਣੇ ਮਿੱਤਰਚਾਰੇ ਵਿੱਚੋਂ ਲਿਆਂਦੇ ਪੱਤਰਕਾਰ ਜਾਣਕਾਰੀ ਪੂਰੀ ਕਰਦੇ ਹਨ ਇਸ ਪ੍ਰੋਗਰਾਮ ਵਿੱਚ ਇੱਕ ਪੱਤਰਕਾਰ ਇੱਕ ਐਂਕਰ ਕੈਮਰਾਮੈਨ ਇੰਜੀਨੀਅਰ ਤੇ ਨਿਰਮਾਤਾ ਘੱਟੋ ਘੱਟ ਸੱਤ ਤੱਕ ਵਿਅਕਤੀ ਮਿਲ ਕੇ ਪ੍ਰੋਗਰਾਮ ਪੇਸ਼ ਕਰਦੇ ਹਨ ਕੀ ਇਹ ਇਕੱਠ ਨਹੀਂ ਕਿੱਧਰ ਗਿਆ ਪ੍ਰਸਾਰ ਭਾਰਤੀ ਦਾ ਦਿੱਤਾ ਗਿਆ ਹੁਕਮ ਅੰਨ੍ਹੀ ਪੀਸੇ ਕੁੱਤਾ ਚੱਟੇ ਵਾਲਾ ਰਾਜ ਦੂਰਦਰਸ਼ਨ ਪੰਜਾਬੀ ਤੇ ਲਾਗੂ ਹੁੰਦਾ ਜਾਂਦਾ ਹੈ ਆਪਣੇ ਕੁਝ ਰਾਖਵੇਂ ਸਰੋਤਿਆਂ ਦੀ ਮੰਗ ਨੂੰ ਮੁੱਖ ਰੱਖਦੇ ਆਪੋ ਆਪਣੀ ਗੱਲ ਪ੍ਰੋਗਰਾਮ ਨਵਾਂ ਚਾਲੂ ਕੀਤਾ ਹੈ ਜਿਸ ਵਿੱਚ ਛੋਟੀ ਮੋਟੀ ਗੱਲਬਾਤ ਦੂਰਦਰਸ਼ਨ ਪੰਜਾਬੀ ਦੇ ਰਾਖਵੇਂ ਸਰੋਤੇ ਫੋਨ ਕਾਲ ਰਾਹੀਂ ਕਰਦੇ ਹਨ ਕਮਾਲ ਇਹ ਹੈ ਦੂਰਦਰਸ਼ਨ ਪੰਜਾਬੀ ਦੇ ਹਰ ਪ੍ਰੋਗਰਾਮ ਵਿੱਚ ਇਹੋ ਹੀ ਸਰੋਤੇ ਸਾਲਾਂ ਤੋਂ ਫੋਨ ਕਾਲਾਂ ਕਰਦੇ ਸਨ ਜਿਸ ਸਬੰਧੀ ਪੰਜਾਬੀ ਮਾਂ ਬੋਲੀ ਸੰਗਠਨ ਨੇ ਪ੍ਰਸਾਰ ਭਾਰਤੀ ਨੂੰ ਬੇਨਤੀ ਕੀਤੀ ਜਿਸ ਕਾਰਨ ਇਨ੍ਹਾਂ ਦੀਆਂ ਫੋਨ ਕਾਲਾਂ ਲੈਣ ਤੇ ਰੋਕ ਲਗਾ ਦਿੱਤੀ ਸੀ ਹੁਣ ਪੁਨੀਤ ਸਹਿਗਲ ਜੀ ਨੇ ਕਮਾਂਡ ਸੰਭਾਲੀ ਹੈ ਇਹਨਾਂ ਨੂੰ ਅਜਿਹੀਆਂ ਫੋਨ ਕਾਲਾਂ ਤੇ ਰੋਕ ਲੱਗਣ ਸਬੰਧੀ ਦੱਸਿਆ ਪਰ ਉਨ੍ਹਾਂ ਨੂੰ ਸੁਣਾਈ ਦਿੱਤਾ ਨਹੀਂ ਮੈਂ ਲਿਖਤੀ ਰੂਪ ਵਿੱਚ ਈ ਮੇਲ ਕੀਤੀ ਜਿਸ ਦਾ ਮੈਨੂੰ ਜਵਾਬ ਮਿਲਿਆ ਇਹ ਇਸ ਤਰ੍ਹਾਂ ਹੀ ਰਹੇਗਾ ਤੁਸੀਂ ਜੋ ਕਰਨਾ ਹੈ ਉਸ ਦਾ ਮੈਂ ਸਵਾਗਤ ਕਰਦਾ ਹਾਂ ਇਹ ਹੈ ਦੂਰਦਰਸ਼ਨ ਪੰਜਾਬੀ ਦੇ ਕਮਾਂਡਰ ਦੀ ਖੁੱਲ੍ਹੀ ਸੋਚ ਤੇ ਸਭਨਾਂ ਲਈ ਦਰਵਾਜ਼ੇ ਖੁੱਲ੍ਹੇ ਹਨ ਪਹਿਲਾਂ ਆਓ ਪਹਿਲਾਂ ਪਾਓ ਸਾਡਾ ਮਹਾਨ ਭਾਰਤ ਧਰਮ ਨਿਰਲੇਪ ਦੇਸ਼ ਹੈ ਅਸੀਂ ਧਾਰਮਿਕ ਗ੍ਰੰਥ ਪੜ੍ਹਦੇ ਹਾਂ ਜਿਸ ਤੋਂ ਸਾਨੂੰ ਬਹੁਤ ਚੰਗੀ ਸੇਧ ਮਿਲਦੀ ਹੈ ਪਰ ਦੂਰਦਰਸ਼ਨ ਪੰਜਾਬੀ ਨੇ ਕਮਰਸ਼ੀਅਲ ਪ੍ਰੋਗਰਾਮ ਅਜਿਹੇ ਚਾਲੂ ਕੀਤੇ ਹਨ ਜਿਸ ਵਿੱਚ ਸਵੇਰੇ ਬਾਬੇ ਨਾਮ ਗੁਰੂਆਂ ਪੀਰਾਂ ਦੇ ਲੈਂਦੇ ਹਨ ਤੇ ਵਿਚਾਰ ਆਪਣੇ ਦੱਸ ਕੇ ਧਰਮ ਦੀ ਮਹਾਨਤਾ ਨੂੰ ਖ਼ਰਾਬ ਕਰਦੇ ਹਨ ਤੇ ਆਪਣੀ ਦੁਕਾਨਦਾਰੀ ਮਜ਼ਬੂਤ ਕਰਦੇ ਹਨ ਰਾਤ ਨੂੰ ਇੱਕ ਮਸੀਹੀ ਵਿਭਾਗ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਜਿਸ ਵਿੱਚ ਯਸੂ ਮਸੀਹ ਨੂੰ ਰੱਬ ਕਹਿ ਕੇ ਸੰਬੋਧਨ ਕਰਦੇ ਹਨ ਤੇ ਕਹਿੰਦੇ ਹਨ ਉਨ੍ਹਾਂ ਦਾ ਨਾਮ ਲਵੋ ਦੁੱਖ ਦਰਦ ਸਭ ਦੂਰ ਹੋ ਜਾਣਗੇ ਦੂਰਦਰਸ਼ਨ ਪੰਜਾਬੀ ਨੇ ਰੱਬ ਦੇ ਦਰਸ਼ਨ ਕਰਨ ਲਈ ਕਵਾੜ ਖੋਲ੍ਹ ਦਿੱਤੇ ਹਨ ਕੋਈ ਬੀਮਾਰੀ ਦੁੱਖ ਦਰਦ ਹੋਵੇ ਇਹ ਪ੍ਰੋਗਰਾਮ ਵੇਖ ਲਵੋ ਆਪਾਂ ਨੂੰ ਡਾਕਟਰਾਂ ਕੋਲ ਜਾਣ ਦੀ ਕੋਈ ਜ਼ਰੂਰਤ ਨਹੀਂ ਰਾਤ ਨੂੰ ਹੀ ਸਤਨਾਮ ਸਿੰਘ ਸਿੰਘ ਜਿਸ ਦੀ ਕੋਈ ਡਾਕਟਰ ਦੀ ਡਿਗਰੀ ਤਾਂ ਨਹੀਂ ਪਰ ਉਨ੍ਹਾਂ ਦੇ ਪੰਜਾਬ ਵਿੱਚ ਥਾਂ ਥਾਂ ਤੇ ਖੋਲ੍ਹੇ ਹੋਏ ਕਲੀਨਿਕਾਂ ਵਿੱਚ ਹਰ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਜੋ ਪਾਠਕ ਇਹ ਲੇਖ ਪੜ੍ਹਨਗੇ ਦੂਰਦਰਸ਼ਨ ਦੇਖਣਾ ਚਾਲੂ ਕਰੋ ਰੱਬ ਦੇ ਦਰਸ਼ਨ ਤੇ ਬਿਮਾਰੀ ਦਾ ਇਲਾਜ ਤੁਹਾਡਾ ਮੁਫ਼ਤ ਵਿੱਚ ਹੋ ਜਾਵੇਗਾ ਸ਼ਾਮ ਨੂੰ ਕਮਰਸੀਅਲ ਗੀਤਾਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਵੱਖ ਵੱਖ ਕੰਪਨੀਆਂ ਆਪਣੇ ਗਾਇਕਾਂ ਦੇ ਗੀਤਾਂ ਦੀ ਮਸ਼ਹੂਰੀ ਕਰਦੇ ਹਨ ਸਾਡੀ ਗਾਇਕੀ ਸਾਡੀ ਮਾਂ ਬੋਲੀ ਦਾ ਜੋ ਜਲੂਸ ਕੱਢ ਰਹੀ ਹੈ ਸਾਰੀ ਦੁਨੀਆਂ ਜਾਣਦੀ ਹੈ ਦੂਰਦਰਸ਼ਨ ਪੰਜਾਬੀ ਲਈ ਇੱਕ ਖਾਸ ਕਾਨੂੰਨ ਹੈ ਇਸ ਕੇਂਦਰ ਤੇ ਉਹ ਹੀ ਗੀਤ ਚੱਲ ਸਕਦਾ ਹੈ ਜਿਸ ਨੂੰ ਇਨ੍ਹਾਂ ਦੀ ਸਥਾਪਤ ਕੀਤੀ ਕਮੇਟੀ ਪ੍ਰਮਾਣਿਤ ਕਰਦੀ ਹੈ ਪਰ ਇਹਨਾਂ ਪ੍ਰੋਗਰਾਮਾਂ ਵਿੱਚ ਪ੍ਰਮਾਣਤ ਨਾਮ ਦੀ ਕੋਈ ਚੀਜ਼ ਨਹੀਂ ਬੰਦੂਕਾਂ ਗੰਡਾਸੇ ਤੇ ਸਾਡੀਆਂ ਬੀਬੀਆਂ ਭੈਣਾਂ ਨੂੰ ਮਾਲ ਪੁਰਜ਼ੇ ਸਬੋਧਨ ਕਰਦੇ ਗੀਤ ਪੇਸ਼ ਕੀਤੇ ਜਾਂਦੇ ਹਨ ਇਹ ਹੈ ਮਾਂ ਬੋਲੀ ਪੰਜਾਬੀ ਦੀ ਸੇਵਾ ਅੱਜ ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਜੀ ਦਾ ਸ਼ਹੀਦੀ ਦਿਵਸ ਹੈ ਜਿਸ ਲਈ ਪ੍ਰੋਮੋ ਵਿੱਚ ਨਾਮ ਤਾਂ ਬਦਲਿਆ ਹੀ ਹੈ ਉਨ੍ਹਾਂ ਲਈ ਕੋਈ ਖਾਸ ਪ੍ਰੋਗਰਾਮ ਨਹੀਂ ਬਣਾਇਆ ਗਿਆ ਸਾਲਾਂ ਤੋਂ ਆਪਣੀ ਲਾਇਬਰੇਰੀ ਵਿੱਚ ਪਏ ਇੱਕ ਕੰਮ ਚਲਾਊ ਜਿਹੇ ਪ੍ਰੋਗਰਾਮ ਨੂੰ ਵਿਖਾ ਕੇ ਖਾਨਾ ਪੂਰਤੀ ਕਰ ਦਿੱਤੀ ਹੈ ਮੁਹੰਮਦ ਰਫੀ ਜੀ ਸਾਡੀ ਫ਼ਿਲਮੀ ਗਾਇਕੀ ਵਿੱਚ ਉੱਚ ਕੋਟੀ ਦੇ ਗਾਇਕ ਸਨ ਉਸ ਤੋਂ ਵਿਛੜ ਗਏ ਹਨ ਉਨ੍ਹਾਂ ਦੀ ਯਾਦ ਵਿੱਚ ਦੂਰਦਰਸ਼ਨ ਪੰਜਾਬੀ ਇੱਕ ਪ੍ਰੋਗਰਾਮ ਵਾਰ ਵਾਰ ਵਿਖਾ ਰਿਹਾ ਹੈ ਇਹ ਪ੍ਰੋਗਰਾਮ ਦਸ ਕੁ ਸਾਲ ਪਹਿਲਾਂ ਬਣਾਇਆ ਗਿਆ ਸੀ ਉਸ ਨੂੰ ਹੀ ਘੜੀਸਿਆ ਜਾ ਰਿਹਾ ਹੈ ਨਵਾਂ ਪ੍ਰੋਗਰਾਮ ਬਣਾਉਣ ਦਾ ਦੂਰਦਰਸ਼ਨ ਪੰਜਾਬੀ ਕੋਲੇ ਕੋਈ ਸਮਾਂ ਨਹੀਂ ਕੋਈ ਵੀ ਉੱਚ ਪੱਧਰ ਦਾ ਵਿਭਾਗ ਹੋਵੇ ਉਸ ਵਿੱਚ ਗਾਹਕਾਂ ਜਾਂ ਸਰੋਤਿਆਂ ਨੂੰ ਆਪਣੇ ਵਿਚਾਰ ਰੱਖਣ ਲਈ ਇੱਕ ਖਾਸ ਵਿਭਾਗ ਹੁੰਦਾ ਹੈ ਜਿਸ ਵਿੱਚ ਆਪਣੀ ਪਸੰਦ ਜਾਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਜਿਸ ਲਈ ਫੋਨ ਨੰਬਰ ਜਾਂ ਈ ਮੇਲ ਹੁੰਦੀ ਹੈ ਸਰੋਤੇ ਚਿੱਠੀਆਂ ਜਾਂ ਫੋਨ ਕਾਲ ਰਾਹੀਂ ਸ਼ਿਕਾਇਤਾਂ ਕਰਦੇ ਹਨ ਤਾਂ ਜੋ ਸਰੋਤਿਆਂ ਦੀ ਪਸੰਦ ਦੇ ਪ੍ਰੋਗਰਾਮ ਬਣਦੇ ਰਹਿਣ ਪ੍ਰੋਗਰਾਮ ਬਣਾਉਣਾ ਤਾਂ ਦੂਰ ਦੀ ਗੱਲ ਹੈ ਸਰੋਤਿਆਂ ਨੂੰ ਆਪਣਾ ਕੋਈ ਫੋਨ ਨੰਬਰ ਜਾਂ ਈ ਮੇਲ ਹੀ ਨਹੀਂ ਦੱੱਸਿਆ ਜਾਂਦਾ ਚੱਲਦੇ ਪ੍ਰੋਗਰਾਮ ਵਿੱਚ ਜੇ ਕੋਈ ਗਲਤ ਪ੍ਰਸਾਰਣ ਹੋ ਰਿਹਾ ਹੋਵੇ ਉਸ ਲਈ ਵੀ ਡਿਊਟੀ ਰੂਮ ਦਾ ਫ਼ੋਨ ਨੰਬਰ ਹੁੰਦਾ ਹੈ ਪਰ ਸਰੋਤਿਆਂ ਨੂੰ ਹਨੇਰੇ ਵਿੱਚ ਰੱਖਿਆ ਗਿਆ ਹੈ ਉਸ ਦੀ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਮੁੱਕਦੀ ਗੱਲ ਦੂਰਦਰਸ਼ਨ ਪੰਜਾਬੀ ਪ੍ਰਸਾਰ ਭਾਰਤੀ ਦਾ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਸਥਾਪਤ ਕੀਤਾ ਗਿਆ ਹੈ ਜਿਸ ਦੇ ਪ੍ਰੋਗਰਾਮ ਪੰਜਾਬ ਪੰਜਾਬੀ ਤੇ ਪੰਜਾਬੀਅਤ ਨਾਲ ਭਰਪੂਰ ਹੋਣਾ ਚਾਹੁੰਦੇ ਹਨ ਪਰ ਇਨ੍ਹਾਂ ਨੂੰ ਪੰਜਾਬੀ ਦੇ ਸ਼ਬਦ ਜੋੜ ਹੀ ਨਹੀਂ ਆਉਂਦੇ ਭਾਸ਼ਾ ਬਾਰੇ ਕੀ ਦੱਸਣਗੇ ਪ੍ਰਸਾਰ ਭਾਰਤੀ ਨੂੰ ਬੁੱਧੀਜੀਵੀ ਤੇ ਸਮਾਜਿਕ ਜਥੇਬੰਦੀਆਂ ਤੇ ਸਾਹਿਤਕ ਸਭਾਵਾਂ ਨੂੰ ਬੇਨਤੀ ਪੱਤਰ ਭੇਜਣੇ ਚਾਹੀਦੇ ਹਨ ਤਾਂ ਜੋ ਦੂਰਦਰਸ਼ਨ ਪੰਜਾਬੀ ਨੂੰ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਜਾਮਾ ਪਹਿਨਾਇਆ ਜਾ ਸਕੇ - ਰਮੇਸ਼ਵਰ ਸਿੰਘ ਪਟਿਆਲਾ ਸੰਪਰਕ ਨੰਬਰ -9914880392

Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-