Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

News

ਗੌਰਮਿੰਟ ਟੀਚਰ ਯੂਨੀਅਨ (ਵਿਗਿਆਨਿਕ) ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਜਿਲ੍ਹਾ ਸਿਖਿਆ ਅਫਸਰ ਦਿੱਤਾ

July 31, 2020 07:21 PM

ਗੌਰਮਿੰਟ ਟੀਚਰ ਯੂਨੀਅਨ (ਵਿਗਿਆਨਿਕ) ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਜਿਲ੍ਹਾ ਸਿਖਿਆ ਅਫਸਰ ਦਿੱਤਾ
-ਚੋਣ ਮੈਨੀਫੈਸਟੋ ਰਾਹੀਂ ਅਧਿਆਪਕ ਵਰਗ ਨਾਲ ਕੀਤੇ ਵਾਅਦੇ, ਹਾਲੇ ਤੱਕ ਪੂਰੇ ਨਹੀਂ ਕੀਤੇ ਗਏ
-ਅਧਿਆਪਕਾਂ ਦੀ ਪੁਲਿਸ ਨਾਕਿਆਂ, ਸਰਹੱਦ ਉਪਰ, ਬੀ ਐਲ ਓ ਸਮੇਤ ਗ਼ੈਰ ਵਿੱਦਿਅਕ ਲੱਗੀਆਂ ਡਿਊਟੀਆ ਕੱਟੀਆਂ ਜਾਣ
ਬਠਿੰਡਾ 31 ਜੁਲਾਈ (ਗੁਰਬਾਜ ਗਿੱਲ) -ਗੌਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਿਕ) ਵੱਲੋਂ ਸੂਬਾ ਪ੍ਰਧਾਨ ਹਰਜੀਤ ਬਸੋਤਾ, ਮੀਤ ਪ੍ਰਧਾਨ ਪਰਗਟ ਸਿੰਘ ਜੰਬਰ ਅਤੇ ਸੁਰਿੰਦਰ ਕੰਬੋਜ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਪ੍ਰਧਾਨ ਪਰਗਟ ਸਿੰਘ ਜੰਬਰ ਦੀ ਅਗਵਾਈ ਵਿੱਚ ਜਿਲ੍ਹਾ ਸਿਖਿਆ ਅਫਸਰ ਮੁਕਤਸਰ ਸਾਹਿਬ ਸ਼੍ਰੀ ਬਲਜੀਤ ਕੁਮਾਰ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਸੂਬਾ ਪ੍ਰੈਸ ਸਕੱਤਰ ਐਨ ਡੀ ਤਿਵਾੜੀ, ਕੰਵਰਜੀਤ ਸਿੰਘ ਮਾਗਟ ਕੇਰ, ਸੁਮੇਸ਼ ਕੁਮਾਰ, ਸਤਿਨਾਮ ਸਿੰਘ ਗੁਲਾਬੇਵਾਲਾ, ਸੰਜੇ ਕੁਮਾਰ ਅਤੇ ਨਵਦੀਪ ਸੁੱਖੀ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ‘ਪੰਜਾਬ ਵਿੱਚ ਜਦੋਂ ਤੋਂ ਕਾਂਗਰਸ ਦੀ ਸਰਕਾਰ ਬਣੀ ਹੈ ਉਹਨਾਂ ਵੱਲੋਂ ਚੋਣ ਮੈਨੀਫੈਸਟੋ ਰਾਹੀਂ ਅਧਿਆਪਕ ਵਰਗ ਨਾਲ ਜੋ ਵਾਅਦੇ ਕੀਤੇ ਗਏ ਉਹ ਹਾਲੇ ਤੱਕ ਪੂਰੇ ਨਹੀਂ ਕੀਤੇ ਗਏ ਹਨ। ਚੋਣ ਮੈਨੀਫੈਸਟੋ ਅਨੁਸਾਰ ਛੇਵਾਂ ਪੇਅ ਕਮਿਸ਼ਨ ਕਾਂਗਰਸ ਦੀ ਸਰਕਾਰ ਬਣਦੇ ਹੀ ਲਾਗੂ ਕਰ ਦਿੱਤਾ ਜਾਵੇਗਾ, ਪਰ ਤਿੰਨ ਸਾਲਾਂ ਬਾਅਦ ਵੀ ਇਹਦੀ ਰਿਪੋਰਟ ਪੇਸ਼ ਨਹੀਂ ਕੀਤੀ ਗਈ ਹੈ, ਸਗੋਂ ਨਵੀਂ ਭਰਤੀ ਤੇ ਕੇਂਦਰੀ ਪੇਅ ਪੈਟਰਨ ਲਾਗੂ ਕਰਕੇ ਸੂਬਾ ਸਰਕਾਰ ਨੇ ਮੁਲਾਜ਼ਮ ਵਰਗ ਨਾਲ ਧ੍ਰੋਹ ਕਮਾਇਆ ਏ। ਪੰਜਾਬ ਦੇ ਸਕੂਲਾਂ ਦਾ ਵਿੱਚ ਆਨਲਾਈਨ ਸਿੱਖਿਆ ਦੇ ਕੇ ਪੰਜਾਬ ਦੇ ਅਧਿਆਪਕ ਇਸ ਮਹਾਂਮਾਰੀ ਦੌਰਾਨ ਵੀ ਬੱਚਿਆ ਨੂੰ ਸਮੇਂ ਦਾ ਹਾਣੀ ਬਣਾਉਣ ਵਿੱਚ ਲੱਗੇ ਹੋਏ ਹਨ ਅਤੇ ਸਾਰਾ ਕਾਰਜ ਹੀ ਸਿੱਖਿਆ ਦਾ ਮੋਬਾਇਲ ਤੇ ਹੋ ਰਿਹਾ ਹੈ। ਪਰ ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਮੋਬਾਇਲ ਭੱਤਾ ਵਧਾਉਣ ਦੀ ਬਜਾਏ ਘਟਾ ਕੇ ਸਰਕਾਰ ਨੇ ਸਿਖਿਆ ਵਿਰੋਧੀ ਫੈਸਲਾ ਕੀਤਾ ਹੈ, ਜਿਸਦਾ ਅਧਿਆਪਕ ਵਰਗ ਵਿੱਚ ਸਖ਼ਤ ਰੋਸ ਹੈ। ਇਹ ਵਾਪਸ ਲਿਆ ਜਾਵੇ। ਸੰਨ 2004 ਤੋਂ ਬਾਅਦ ਹੋਈ ਭਰਤੀ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨਾ। ਸਾਰੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨਾ। ਸਿੱਖਿਆ ਵਿਭਾਗ ਦੀਆ ਨਾਨ ਪਲਾਨ ਟੈਪਰੇਰੀ ਤੋਂ ਜੰਥੇਬੰਦੀ ਕੇਂਦਰੀ ਸਰਕਾਰ ਵੱਲੋਂ ਕੋਰੋਨਾ ਦੀ ਆੜ ਵਿੱਚ ਖ਼ਾਸ ਏਜੰਡੇ ਤਹਿਤ ਕੱਟੇ ਸਿਲੇਬਸ ਦੀ ਨਿਖੇਧੀ ਕਰਦੀ ਹੈ, ਅਜਿਹਾ ਪੰਜਾਬ ਵਿੱਚ ਨਾ ਹੋਵੇ, ਇਸ ਲਈ ਕਮੇਟੀ ਬਣਾਈ ਜਾਵੇ। ਜਿਸ ਵਿੱਚ ਜੰਥੇਬੰਦੀ ਦੇ ਨੁਮਾਇੰਦੇ ਸ਼ਾਮਿਲ ਕੀਤੇ ਜਾਣ। ਨਾਨ ਪਲਾਨ ਪਰਮਾਨੈਟ ਵਿੱਚ ਬਦਲਣਾ। ਕੁਝ ਜਿਲਿਆ ਦੀ ਪੀਟੀਆਈ ਪੋਸਟਾਂ ਜਿਹੜੀਆਂ ਨਾਨ ਪਲਾਨ ਟੈਪਰੇਰੀ ਤੋਂ ਨਾਨ ਪਲਾਨ ਪਰਮਾਨੈਟ ਹੋਣੋਂ ਰਹਿ ਗਈਆ ਹਨ, ਉਹਨਾਂ ਨੂੰ ਵੀ ਨਾਨ ਪਲਾਨ ਪਰਮਾਨੈਟ ਵਿੱਚ ਬਦਲਿਆ ਜਾਵੇ। ਅਧਿਆਪਕਾਂ ਦੀ ਪੁਲਿਸ ਨਾਕਿਆਂ, ਸਰਹੱਦ ਉਪਰ, ਬੀ ਐਲ ਓ ਸਮੇਤ ਗ਼ੈਰ ਵਿੱਦਿਅਕ ਲੱਗੀਆਂ ਡਿਊਟੀਆ ਕੱਟੀਆਂ ਜਾਣ। ਪੰਜਾਬ ਦੇ ਹਰ ਪ੍ਰਾਇਮਰੀ ਸਕੂਲ ਵਿੱਚ ਹੈੱਡ ਟੀਚਰ ਦੀ ਪੋਸਟ ਦਿੱਤੀ ਜਾਵੇ। ਅਧਿਆਪਕਾਂ ਦੇ ਹਰ ਵਰਗ ਦੀਆ ਪਰਮੋਸ਼ਨਾਂ ਕੀਤੀਆਂ ਜਾਣ। ਅਧਿਆਪਕਾਂ ਦੀ ਤਰੱਕੀ ਦਾ ਕੋਟਾ ਪਹਿਲਾ ਵਾਂਗ 75% ਕੀਤਾ ਜਾਵੇ, ਸਿੱਧੀ ਤਰੱਕੀ ਦਾ 25% ਕੀਤਾ ਜਾਵੇ ਅਤੇ ਉਮਰ ਦੀ ਹੱਦ ਖਤਮ ਕੀਤੀ ਜਾਵੇ। ਮਿਡ ਡੇ ਮੀਲ ਤਹਿਤ ਸਕੂਲ ਸਟਾਫ ਵੱਲੋਂ ਬੱਚਿਆ ਨੂੰ ਘਰ ਘਰ ਅਨਾਜ ਦੇਣ ਦੇ ਨਾਲ ਕੈਸ਼ ਵੀ ਨਕਦ ਦਿੱਤਾ ਜਾਵੇ ਤਾਂ ਜੋ ਇਸ ਮੁਸ਼ਕਲ ਸਮੇਂ ਵਿੱਚ ਉਹਨਾਂ ਦੇ ਘਰ ਤੱਕ ਰਕਮ ਪਹੁੰਚ ਜਾਵੇ। ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ ਲਈ ਕਲੱਸਟਰ ਪੱਧਰ ਤੇ ਕੰਪਿਊਟਰ ਅਪਰੇਟਰ ਦੀ ਪੋਸਟ, ਪ੍ਰੀ ਪ੍ਰਾਇਮਰੀ ਲਈ ਮਿਡ ਡੇ ਮੀਲ ਤੇ ਹੈਲਪਰ, ਵਿਦਿਆਰਥੀ, ਅਧਿਆਪਕ ਅਨੁਪਾਤ 1-20, ਸਕੂਲਾਂ ਵਿੱਚ ਚੌਕੀਦਾਰ/ਚਪੜਾਸੀ ਦੀ ਪੋਸਟ, ਵਿਕਟੇਮਾਈਜੇਸ਼ਨ ਤਹਿਤ ਰਹਿੰਦੀਆਂ ਚਾਰਜਸ਼ੀਟਾ ਤੁਰੰਤ ਖਤਮ ਕਰਨ ਦੇ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਸਿੱਖਿਆ ਅਫਸਰ (ਐਲੀ ਸਿਖਿਆ) ਸ਼੍ਰੀ ਬਲਜੀਤ ਕੁਮਾਰ ਰਾਹੀਂ ਭੇਜਿਆ ਗਿਆ।

Have something to say? Post your comment
 

More News News

ਸਿੱਖ ਇਤਿਹਾਸ ਨੂੰ ਗ਼ਲਤ ਦੱਸਣ ਵਾਲਿਆਂ ਦੇ ਖ਼ਿਲਾਫ਼ ਜਥੇਦਾਰ ਕੜੀ ਕਾਰਵਾਹੀ ਕਰਣ: ਮਨਜੀਤ ਸਿੰਘ ਜੀਕੇ ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤ ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀ ਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ ਕੈਪਟਨ ਬਿਜਲੀ ਦਰਾਂ ਚ ਵਾਧਾ ਕਰਕੇ ਪੰਜਾਬ ਦੀ ਇੰਡਸਟ੍ਰੀ ਨੂੰ ਕਰਨਗੇ ਬਰਬਾਦ : ਪ੍ਰਦੀਪ ਬੰਟੀ* 15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਨਿਉਯਾਰਕ ਟਾਇਮ ਸੁਕੇਅਰ ਉੱਪਰ ਹਿੰਦੂ ਸੰਗਠਨਾਂ ਵੱਲੋਂ ਰੱਖੇ ਰਾਮ ਮੰਦਿਰ ਦੇ ਜਸ਼ਨਾਂ ਮੌਕੇ ਸਿੱਖ ਜਥੇਬੰਦੀਆਂ ਅਤੇ ਕਸ਼ਮੀਰੀਆਂ ਵੱਲੋਂ ਰੋਹ ਭਰਪੂਰ ਵਿਰੋਧ ਪਰਦਰਸ਼ਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਭਾਰਤੀ ਮੂਲ ਦੀ ਖੋਜਕਰਤਾ ਇਕ ਅੋਰਤ ਨੂੰ ਯੂਐਸ ਵਿੱਚ ਜਾਗਿੰਗ ਕਰਦੇ ਹੋਏ ਮਾਰਿਆ 1 ਕੁਇੰਟਲ 60 ਕਿੱਲੋ ਭੂੱਕੀ ਚੂਰਾ ਪੋਸਤ ਸਮੇਤ ਤਿੰਨ ਦੋਸ਼ੀ ਟਰੱਕ ਸਮੇਤ ਗਿ੍ਫਤਾਰ
-
-
-