Friday, August 07, 2020
FOLLOW US ON
BREAKING NEWS
ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਗੋਪਾਲਾ, ਰਣਜੀਤ ਸਿੰਘ

Article

ਸਾਹਿਤ ਦੇ ਖੇਤਰ ਵਿੱਚ ਨਿਵੇਕਲੀਆਂ ਪੈੜਾਂ ਬਣਾਉਣ ਵਾਲਾ ਦਿਨੇਸ਼ ਨੰਦੀ

July 31, 2020 09:54 PM
ਸਾਹਿਤ ਦੇ ਖੇਤਰ ਵਿੱਚ ਨਿਵੇਕਲੀਆਂ ਪੈੜਾਂ ਬਣਾਉਣ ਵਾਲਾ ਦਿਨੇਸ਼ ਨੰਦੀ
ਕਹਿੰਦੇ ਹਨ ਕਿ ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ ਜੋ ਸਮਾਜ ਵਿੱਚ ਵਾਪਰ ਰਹੀਆਂ ਧੱਕੇਸ਼ਾਹੀਆਂ ,ਬੇਇਨਸਾਫੀਆਂ,ਤੰਗੀਆਂ ਤੁਰਸ਼ੀਆਂ ਅਤੇ ਕੁਝ ਸੁਖਾਂਤ ਪਲਾਂ  ਦਾ ਚੇਹਰਾ ਬੇਨਕਾਬ ਕਰਦਾ ਹੈ।ਸਾਰੀਆਂ ਕਲਾਵਾਂ ਵਿੱਚੋਂ ਸਾਹਿਤ ਹੀ ਇਕ ਅਜਿਹੀ ਸੂਖਮ ਕਲਾ ਹੈ ਜੋ ਇਨਸਾਨ ਦੇ ਜ਼ਜਬਾਤਾਂ ਮਨੋਭਾਵਾਂ ਬਹੁਤ ਹੀ ਸਲੀਕੇ ਨਾਲ ਪੇਸ਼ ਕਰਦਾ ਹੈ। ਅਜੋਕੇ ਦੌਰ  ਦੀ ਗੱਲ ਕਰੀਏ ਤਾਂ ਬਹੁਤ ਸਾਰੇ ਨਾਮਵਰ ਸਾਹਿਤਕਾਰਾਂ ਵੱਲੋਂ ਭਿੰਨ -ਭਿੰਨ ਸਾਹਿਤਕ ਵਿਧਾਵਾਂ ਵਿੱਚ ਸਾਹਿਤ ਦੀ ਰਚਨਾ ਕੀਤੀ ਜਾ ਰਹੀ ਹੈ। ਇਹਨਾਂ ਸਾਹਿਤਕਾਰਾਂ ਵਿੱਚੋਂ ਇਕ ਨਾਮ ਦਿਨੇਸ਼ ਨੰਦੀ ਦਾ ਵੀ ਆਉਂਦਾ ਹੈ।
ਇਹਨਾਂ ਦਾ ਜਨਮ ਬਠਿੰਡਾ ਜਿਲ੍ਹੇ ਦੇ ਪਿੰਡ ਗੰਗਾ( ਨਥਾਣਾ )ਵਿਖੇ ਪਿਤਾ ਕ੍ਰਿਸ਼ਨ ਕੁਮਾਰ ਬਾਂਸਲ ਦੇ ਘਰ ਮਾਤਾ ਕਮਲਾ ਦੇਵੀ ਦੀ ਕੁੱਖੋਂ 16 ਫਰਵਰੀ 1983 ਨੂੰ ਹੋਇਆ।
ਮੁੱਢਲੀ ਪੜ੍ਹਾਈ ਆਪ ਨੇ ਪਿੰਡ ਦੇ ਸਰਕਾਰੀ ਸੀਨੀਅਰ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਫੇਰ ਬੀ.ਏ. ਦੀ ਪੜ੍ਹਾਈ ਸਰਕਾਰੀ ਰਜਿੰਦਰਾ ਕਾਲਜ ਤੋਂ ਪੂਰੀ ਕੀਤੀ ਅਤੇ ਇਸ ਤੋਂ ਬਆਦ ਬੀ.ਐੱਡ. ਦੀ ਪੜ੍ਹਾਈ ਲਈ ਡੀ.ਏ.ਵੀ. ਕਾਲਜ ਅਬੋਹਰ ਵਿਖੇ ਦਾਖਲਾ ਲਿਆ। 2006 ਵਿੱਚ ਹੋਈ ਅਧਿਆਪਕਾਂ ਦੀ ਭਰਤੀ ਵਿੱਚ ਸੰਸਕ੍ਰਿਤ ਮਾਸਟਰ ਦੇ ਤੌਰ ਤੇ  ਆਪਣੀ ਕੈਟਾਗਿਰੀ ਵਿੱਚ ਪੰਜਾਬ ਭਰ ਚੋਂ ਪਹਿਲਾਂ ਸਥਾਨ ਸੀ। ਅੱਜਕਲ੍ਹ ਆਪ ਬਰਨਾਲਾ ਜਿਲ੍ਹਾਂ ਦੇ ਪਿੰਡ ਤਪਾ ਵਿਖੇ ਬਤੌਰ ਸੰਸਕ੍ਰਿਤ ਅਧਿਆਪਕ ਸੇਵਾ ਨਿਭਾ ਰਹੇ ਹਨ।
ਆਪ ਨਾਲ ਗੱਲ ਕਰਦਿਆਂ ਪਤਾ ਲੱਗਾ ਕੇ ਸਾਹਿਤ ਲਿਖਣ ਤੇ ਪੜ੍ਹਨ ਦੀ ਚੇਟਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਿਆਂ ਲੱਗ ਗਈ ਸੀ ਜਦੋਂ ਇਕ ਪੰਜਾਬੀ ਅਧਿਆਪਕਾ ਮੈਡਮ  ਛਿੰਦਰ ਕੌਰ ਕੁਝ ਨਾਮਵਰ ਸਾਹਿਤਕਾਰਾਂ ਦੀਆਂ ਰਚਨਾਵਾਂ ਪੜ੍ਹਕੇ ਕਲਾਸ ਵਿੱਚ ਸਣਾਉਦੇਂ ਉਸ ਸਮੇਂ ਹੀ ਮਨ ਵਿੱਚ ਕੁਝ ਵਿਚਾਰਾਂ ਦੀ ਉਥਲ -ਪੁਥਲ ਹੋਣ ਲੱਗੀ ਅਤੇ ਫਿਰ ਦਸਵੀਂ ਵਿੱਚ ਪੜ੍ਹਦਿਆਂ ਮੈਂ ਅਤੇ ਮੇਰੇ ਦੋਸਤ ਜੀਤੀ ਨੇ ਰਲ ਕੇ ਇਕ ਕਹਾਣੀ ਲਿਖੀ। ਉਸੇ ਸਾਲ ਮੈਂ ਦਸਵੀਂ ਕਲਾਸ ਵਿੱਚੋਂ ਅਵੱਲ ਵੀ ਆਇਆਂ ਸਾਂ। ਇਸ ਤਰ੍ਹਾਂ ਹੌਲੀ ਹੌਲੀ ਮੇਰਾ ਸਾਹਿਤ ਪ੍ਰਤੀ ਰੁਝਾਨ ਵਧਦਾ ਗਿਆ ਅਤੇ ਕਲਾਜ ਵਿੱਚ ਮੇਰੇ ਜੋਗਰਫੀ ਪ੍ਰੋਫੈਸਰ ਸ਼ੁਭਪ੍ਰੇਮ ਬਰਾੜ ਨੇ ਮੇਰੀਆਂ ਰਚਨਾਵਾਂ ਨੂੰ ਬਹੁਤ ਸਰਾਹਿਆ ਤੇ ਮੈਨੂੰ ਹੋਰ ਹੱਲਾਸ਼ੇਰੀ ਦਿੱਤੀ।
ਬੀ.ਐੱਡ . ਕਰਦਿਆਂ ਮੈਨੂੰ ਆਪਣੀਆਂ ਰਚਨਾਵਾਂ ਕਈ ਸਾਹਿਤਕ ਪ੍ਰੋਗਰਾਮਾਂ ‘ਤੇ ਬੋਲਣ ਦਾ ਮੌਕਾ ਮਿਲਿਆ ਅਤੇ ਇਸ ਦੇ ਇਵਜ ਵਿੱਚ ਮੈਨੂੰ ਮੇਰਾ ਬਣਦਾ ਹੱਕ ਵੀ ਮਿਲਦਾ ਰਿਹਾ।  ਉਹ ਦੱਸਦਾ ਹੈ ਕਿ 2009 ਤੋਂ ਉਹ ਅਨੰਤ ਅਨਾਥ ਆਸ਼ਰਮ ਨਥਾਣਾ ਵਿਖੇ ਪੂਰੀ ਸਰਗਰਮੀ ਨਾਲ ਜੁੜਿਆ ਹੈ ਅਤੇ ਉਸ ਨੂੰ ਨੌਜਵਾਨ ਸਾਹਿਤ ਸਭਾ ਬਠਿੰਡਾ ਦਾ ਪ੍ਰਧਾਨ ਬਣਨ ਦਾ ਸੁਭਾਗ ਵੀ ਪ੍ਰਾਪਤ ਹੋ ਚੁੱਕਾ ਹੈ।
ਇਸ ਸਾਹਿਤਕ ਮੰਚ ਤੋਂ ਉਹ ਨਵੀਆਂ ਕਲਮਾਂ ਨੂੰ ਦਿਸ਼ਾ ਦੇਣ ਦਾ ਯਤਨ ਕਰ ਰਿਹਾ ਹਨ।ਉਸ ਦਾ ਇਕ  ਕਾਵਿ ਸੰਗ੍ਰਹਿ ‘ਕਿਰ ਰਹੀ ਰੇਤ’ 2017 ਵਿੱਚ ਛਪ ਕੇ ਪਾਠਕਾਂ ਦੀ ਕਚਹਿਰੀ ਵਿੱਚ ਆ ਚੁੱਕਾ ਹੈ।ਉਸ ਦੇ ਦੋ ਕਾਵਿ ਸੰਗ੍ਰਹਿ ‘ ਲਫਜ਼ਾਂ ਦੀ ਧਾਰ’, ‘ਹਾਸ਼ੀਏ ਤੇ’ ਕਾਵਿ ਸੰਗ੍ਰਹਿ ਛਪਾਈ ਅਧੀਨ ਹਨ ਜੋ ਜਲਦੀ ਹੀ ਸਰੋਤਿਆਂ ਦੇ ਸਨਮੁੱਖ ਕੀਤੇ ਜਾਣਗੇ। ਕਵਿਤਾ ਲਿਖਣ ਲਈ ਉਸ ਨੂੰ ਜਿਆਦਾ ਸੋਚਣ ਦੀ ਲੋੜ ਨਹੀਂ ਪੈਂਦੀ ਬਲਕਿ ਲਫਜ਼ ਆਪ ਮੁਹਾਰੇ ਮਨ ਮਸਤਕ ਵਿੱਚ ਉਭਰ ਆਉਂਦੇ ਹਨ  ਤੇ  ਕਵਿਤਾ ਹੋ ਨਿੱਬੜ ਦੇ ਹਨ ।ਉਹ ਆਪਣੇ ਆਪ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਲੱਗਾ ਹੋਇਆ ਨਿਮਾਣਾ ਜਿਹਾ ਸ਼ਾਇਰ ਦੱਸਦਾ ਹੈ। ਉਸ ਦੇ ਇਹਨਾਂ ਬੋਲਾਂ ਦੀ ਤਰਜ਼ਮਾਨੀ ਇਕ ਕਵਿਤਾ ਇਉਂ ਕਰਦੀ ਹੈ:
ਮਾਂ ਬੋਲੀ ਦੀ ਸੇਵਾ ਵੀ ਤਾਂ ਮਾਂ ਦੀ ਸੇਵਾ ਹੁੰਦੀ ਹੈ
ਕੀਮਤ ਇਸ ਦੀ ਲਾਉਣ ਵਾਲਿਓ ਇਹ ਅਣਮੁੱਲਾ ਮੇਵਾ ਹੁੰਦੀ ਹੈ
ਇਕ ਆਪਣੀ ਕਵਿਤਾ ਦੇ ਬੋਲਾਂ ਵਿੱਚ ਉਹ ਲਿਖਦਾ ਹੈ:
ਮੇਰੀ ਕੋਈ ਰਚਨਾ ਮਕਬੂਲ ਨਹੀਂ 
ਝੁਕ ਜਾਵਾਂ ਮੇਰਾ ਅਸੂਲ ਨਹੀਂ
ਲਿਖਤ ਮੇਰੀ ਦੇ ਅੱਖਰ ਸ਼ੀਸ਼ੇ ਰੂਹਾਂ ਦੇ
ਬਨਾਵਟ ਕੋਈ ਊਲ-ਜਲੂਲ ਨਹੀਂ
ਆਖਿਰ ਵਿੱਚ ਉਸ ਦਾ ਨੌਜਵਾਨੀ ਅਤੇ ਪਾਠਕਾਂ ਨੂੰ ਚੰਗਾ ਅਤੇ ਸਾਰਥਿਕ ਸਾਹਿਤ ਪੜ੍ਹਨ ਅਤੇ ਸਧਾਰਨ ਜੀਵਨ ਜਿਊਣ ਦਾ ਸੰਦੇਸ਼ ਦਿੰਦਾ ਹੈ।ਮੇਰਾ ਦੂਸਰਾ ਕਾਵਿ ਸੰਗ੍ਰਹਿ "ਲਫ਼ਜ਼ਾਂ ਦੀ ਧਾਰ" ਪਾਠਕਾਂ ਦੀ ਕਚਹਿਰੀ ਵਿੱਚ ਆ ਰਿਹਾ ਹੈ ਜਿਸ ਵਿਚ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਮੈਂ ਕਵਿਤਾ ਦੇ ਸੰਗ ਢਾਲ ਕੇ ਅਜੋਕੇ ਸਿਸਟਮ ਨੂੰ ਝੰਜੋੜਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ। ਉਮੀਦ ਤੇ ਆਸ ਹੈ ਕਿ ਤੁਸੀਂ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਪਹਿਲੂਆਂ ਨੂੰ ਮੇਰੇ ਵਿਚਾਰਾਂ ਦੀ ਤਰਜਮਾਨੀ ਕਰਦੇ ਹੋਏ ਉਸ ਵਿਚ ਸਾਰਥਕ ਬਦਲਾਅ ਲਿਆਉਣ ਦਾ ਪੁਰਜ਼ੋਰ ਯਤਨ ਕਰੋਗੇ।।
ਲੇਖਕ ਰਮੇਸ਼ਵਰ ਸਿੰਘ ਪਟਿਆਲਾ
ਮੋਬਾ:99148-80392)
Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-