Monday, January 25, 2021
FOLLOW US ON

Article

ਜਸਪ੍ਰੀਤ ਮਾਂਗਟ ਦੇ ਗੀਤ ਰੂਹਾਂ ਦੇ

July 31, 2020 09:55 PM
ਜਸਪ੍ਰੀਤ ਮਾਂਗਟ ਦੇ ਗੀਤ ਰੂਹਾਂ ਦੇ 
 
ਪੰਜਾਬੀ ਸਾਹਿਤ ਵਿਚ ਆਪਣਾ ਨਾਮ ਸਥਾਪਿਤ ਕਰਨਾ, ਆਪਣੇ ਸ਼ਬਦਾਂ ਨੂੰ ਉਹ ਸੁਨਹਿਰੀ ਜਗ੍ਹਾ ਹਾਸਿਲ ਕਰਵਾਉਣੀ,ਬਹੁਤ ਮਾਣ ਵਾਲੀ ਗੱਲ ਸਮਝੀ ਜਾਂਦੀ ਹੈ। ਇਹੀ ਮਾਣ ਜਸਪ੍ਰੀਤ ਕੌਰ ਮਾਂਗਟ ਨੇ ਆਪਣੇ ਲਿਖੇ ਸਾਹਿਤ ਨੂੰ, ਆਪਣੀ ਭਰਪੂਰ ਮਿਹਨਤ ਸਦਕਾ  ,ਉਹ ਅਹੁਦਾ ਹਾਸਿਲ ਕਰਵਾਇਆ ਹੈਂ।
ਜਸਪ੍ਰੀਤ ਕੌਰ ਮਾਂਗਟ ਸੇਖੋਂ ਪਰਿਵਾਰ ਵਿੱਚ ੨8 ਅਕਤੂਬਰ ਨੂੰ ਪਿਤਾ ਚਰਨ ਸਿੰਘ ਤੇ ਮਾਤਾ ਜਸਵੰਤ ਕੌਰ  ਦੀ ਕੁਖੋ ਜੰਮੀ। ਲਾਡਾਂ ਨਾਲ ਪਲੀ ਜਸਪ੍ਰੀਤ ਬਹੁਤ ਮਿਹਨਤੀ ਸੀ,ਉਸਨੇ ਕਦੇ ਹੌਂਸਲਾ ਢਾਉਣਾ ਤਾਂ ਸਿੱਖਿਆ ਹੀ ਨਹੀਂ ਸੀ।
ਜਦ ਬੱਚੇ ਬਚਪਨ ਵਿੱਚ ਖੇਡਦੇ ਹੁੰਦੇ ਸੀ ਤਾਂ ਜਸਪ੍ਰੀਤ ਨੇ ਬਹੁਤ ਨਿੱਕੀ ਉਮਰੇ ਹੀ ਕਲਮ ਚੁੱਕ ਲਈ ਸੀ।
ਲਿਖਣ ਦੀ ਕਲਾ ਸ਼ਾਇਦ ਉਸ ਵਾਹਿਗੁਰੂ ਨੇ ਹੀ ਬਖਸ਼ੀ ਹੋਵੇ ਇੰਝ ਲੱਗਦਾ ਸੀ। ਜਸਪੀ੍ਤ ਕੌਰ ਮਾਂਗਟ ਨੂੰ ਉਹਦੇ ਪਰਿਵਾਰ ਦਾ ਘਰਦਿਆਂ ਦਾ ਪੂਰਾ ਸਹਿਯੋਗ ਮਿਲਦਾ ਰਿਹਾ।
ਜਸਪ੍ਰੀਤ ਨੇ ਸਕੂਲ, ਕਾਲਜ ਦੌਰਾਨ ਸਮਾਜ ਦੀਆਂ ਬੁਰਾਈਆਂ, ਕੁਦਰਤ, ਪਿਆਰ ਮਹੁਬੱਤ, ਰੂਹਾਂ ਦੀਆਂ ਗੱਲਾਂ ਆਦਿ ਦੇ ਵਿਸ਼ੇ ਉੱਪਰ ਕਈ ਲੇਖ, ਕਹਾਣੀਆਂ, ਕਵਿਤਾਵਾਂ, ਗੀਤ, ਗਜ਼ਲ ਆਦਿ  ਲਿਖੇ। ਅਧਿਆਪਕਾਂ, ਪੋ੍ਫੈਸਰਾਂ ਦੀ ਹੱਲਾਸ਼ੇਰੀ ਨਾਲ ਜਸਪ੍ਰੀਤ ਕੌਰ ਮਾਂਗਟ ਨੇ ਪੰਜਾਬੀ ਸਾਹਿਤ ਨੂੰ ਖੁਦ ਦੀਆਂ ਦੋ ਕਿਤਾਬਾਂ ਅਤੇ ਤਿੰਨ ਸਾਂਝੇ ਸੰਗ੍ਹਿ ਵਿੱਚ ਲਿਖੇ ਆਪਣੇ ਬਹੁਮੁੱਲੇ ਅੱਖਰਾਂ ਨੂੰ ਸ਼ਾਮਿਲ ਕੀਤਾ।
ਜਸਪ੍ਰੀਤ ਕੌਰ ਮਾਂਗਟ ਦੀਆਂ ਰਚਨਾਵਾਂ ਵਿਦੇਸ਼ੀ ਰਸਾਲਿਆ ਵਿੱਚ ਵੀ ਛੱਪ ਚੁੱਕੀਆਂ ਹਨ ਤੇ ਲਗਾਤਾਰ ਛੱਪ ਰਹੀਆਂ ਹਨ। ਅਣਗਿਣਤ ਕਵਿਤਾਵਾਂ,ਲੇਖ,ਕਹਾਣੀਆਂ ਪੰਜਾਬੀ ਤੇ ਹਿੰਦੀ ਅਖਬਾਰਾਂ , ਰਸਾਲਿਆਂ ਵਿੱਚ ਵੀ ਛੱਪੀਆਂ ਹਨ ਤੇ ਅੱਗੇ ਵੀ ਛੱਪਦੀਆਂ ਰਹਿਣਗੀਆਂ।
ਜਸਪ੍ਰੀਤ ਕੌਰ ਮਾਂਗਟ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਬਹੁਤ ਸਾਰੇ ਇਨਾਮ ਪਾ੍ਪਤ ਹੋ ਚੁੱਕੇ ਹਨ।
ਅਪਰੈਲ 2019 ਵਿੱਚ ਹੀ ਸੁਰਜੀਤ ਪਾਤਰ ਜੀ ਵੱਲੋਂ ਜਸਪ੍ਰੀਤ ਜੀ ਨੂੰ ਸਨਮਾਨਿਤ ਕੀਤਾ ਗਿਆ ਸੀ। ਮਾਰਚ 2019 ਨੂੰ ਪਹਿਲੀ ਕਿਤਾਬ ਰਿਸ਼ਤੇ ਰੂਹਾਂ ਦੇ ਲੋਕਅਰਪਣ ਕੀਤੀ ਸੀ।2020 ਚ ਗੀਤ ਸੰਗ੍ਰਹਿ (ਗੀਤ ਰੂਹਾਂ ਦੇ) ਛੱਪ ਕੇ ਤਿਆਰ ਹੈ,ਜਲਦੀ ਸਰੋਤਿਆਂ ਦੇ ਸਨਮੁੱਖ ਕਰ ਰਹੀ ਹੈ ਜਸਪ੍ਰੀਤ ਕੌਰ ਮਾਂਗਟ ਕਵੀ ਸਭਾਵਾਂ ਚ ਲਗਾਤਾਰ ਹਾਜ਼ਰੀ ਲਗਾਉਂਦੀ ਰਹੀ ਹੈ। ਜਸਪੀ੍ਤ ਰਾਮਪੁਰ ਸਭਾ ਦੀ ਸਤਿਕਾਰ ਯੋਗ ਮੈਂਬਰ ਵੀ ਹੈਂ। ਜਸਪ੍ਰੀਤ ਕੌਰ ਮਾਂਗਟ ਪੰਜਾਬ ਵਿੱਚ ਹੀ ਨਹੀ  ਸਗੋਂ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਆਪਣਾ ਨਾਮ ਕਮਾ ਚੁੱਕੀ ਹੈ ਅਤੇ ਕਮਾ ਰਹੀ ਹੈ। ਜਸਪ੍ਰੀਤ ਕੌਰ ਦਾ ਇਕ ਅਧੂਰਾ ਸੁਪਨਾ ਹੈ ਕਿ ਜੋ ਕਿ ਉਹ ਪੂਰਾ ਕਰਨਾ ਚਾਹੁੰਦੀ ਹੈ ਉਹ ਇਹ ਕਿ, ਮਸ਼ਹੂਰ ਅਦਾਕਾਰ ਨੇਹਾ ਕੱਕੜ ਦੀ ਆਵਾਜ਼ ਵਿੱਚ ਆਪਣਾ ਲਿਖਿਆ ਗੀਤ ਰਿਕਾਰਡ ਕਰਵਾਉਣਾ....।
ਊਮੀਦ ਹੈ ਇਹ ਸੁਪਨਾ ਜਲਦੀ ਪੂਰਾ ਹੋਏਗਾ।
ਜਸਪ੍ਰੀਤ ਕੌਰ ਮਾਂਗਟ ਪੰਜਾਬੀ ਸਾਹਿਤ ਵਿੱਚ ਇੱਕ ਉਬਰਦਾ ਸਿਤਾਰਾ ਹੈ ਜੋ ਕਿ ਪੰਜਾਬੀ ਸਾਹਿਤ ਨੂੰ ਹੋਰ ਵੀ ਜਿਆਦਾ ਰੋਸ਼ਨੀ ਪ੍ਰਦਾਨ ਕਰੇਗਾ।
 
  ਬੂਟਾ ਕਾਹਨੇ ਕੇ 
ਪਿੰਡ ਕਾਹਨੇ ਕੇ (ਬਰਨਾਲਾ)
9877905335
Have something to say? Post your comment