Thursday, September 24, 2020
FOLLOW US ON

Poem

ਗੀਤ ਕਦੇ ਮਰਦੇ ਨਹੀਂ .../ਸੁਖਪਾਲ ਕੌਰ ਬਾਠ

July 31, 2020 10:01 PM
ਗੀਤ ਕਦੇ ਮਰਦੇ ਨਹੀਂ .../ਸੁਖਪਾਲ ਕੌਰ ਬਾਠ
 
ਗੀਤ ਤਾਂ ਅਮਰ ਹੁੰਦੇ ਨੇ ,
ਗੀਤ ਤਾਂ ਅਮਰ ਹੁੰਦੇ ਨੇ।
ਗੀਤ ਹਮੇਸ਼ਾ ਗੂੰਜਦੇ ਨੇ ਹਵਾਵਾਂ 'ਚ,
ਅੱਲੜ ਵਰੇਸ ਕੁੜੀ ਦੇ ਚਾਵਾਂ 'ਚ,
ਕਵੀ ਦੇ ਧੜਕਦੇ ਦਿਲ 'ਚ,
ਦਿਲ ਚੋਂ ਨਿਕਲੀਆਂ ਕਵਿਤਾਵਾਂ 'ਚ।
ਗੀਤ ਗੂੰਜਦੇ ਨੇ ਬਾਗ- ਬਗੀਚਿਆਂ ਤੇ ਬੇਲਿਆਂ 'ਚ,
ਫੁੱਲਾਂ 'ਚ ,ਕਲੀਆਂ 'ਚ,
ਬੇਰੀਆਂ 'ਚ ,ਅੰਬਾਂ 'ਚ, ਕੇਲਿਆਂ 'ਚ।
ਗੀਤ ਗੂੰਜਦੇ ਨੇ,
ਪਰਵਤਾਂ ਦੀਆਂ ਸੋਹਣੀਆਂ ਘਾਟੀਆਂ 'ਚ।
ਚਰਖਿਆਂ ਦੀ ਘੂਕਰ 'ਚ,
ਮਧਾਨੀ ਚਲਦੀਆਂ ਚਾਟੀਆਂ 'ਚ।
ਕਦੇ ਸੰਗਾਂ 'ਚ, ਕਦੇ ਅਦਾਵਾਂ 'ਚ,
ਕਦੇ ਜੁਲਫਾਂ 'ਚ ਟੰਗੇ ਤਾਰਿਆਂ 'ਚ,
ਗੀਤ ਗੂੰਜਦੇ ਨੇ  ਸੋਹਣਿਅਾਂ ਦੇ
ਮਿੱਠੇ -ਮਿੱਠੇ ਲਾਰਿਆਂ 'ਚ।
ਖੂਹਾਂ 'ਚ ,ਛੱਪੜਾਂ 'ਚ,ਚੋਆਂ 'ਚ,
ਨਦੀਆਂ 'ਚ ,ਨਾਲਿਆਂ 'ਚ।
ਜੇਠ -ਹਾੜ੍ਹ ਦੀਆਂ ਤਪਦੀਅਾਂ ਧੁੱਪਾਂ ਚ'
ਪੋਹ -ਮਾਘ ਦੇ ਠਰੇ ਹੋਏ ਪਾਲਿਆਂ ਚ'।
ਗੀਤ ਗੂੰਜਦੇ ਨੇ ਲੇਖਕ ਦੀਆਂ ਲਿਖਤਾਂ 'ਚ
ਸੁਪਨਿਆਂ  ਚ ਕੀਤੇ ਹੋਏ ਦਸਤਖਤਾਂ 'ਚ,
ਮਹਿਲਾਂ ਦੀਆਂ ਕੰਧਾਂ ਚ ਰਹਿਣ ਸਿਸਕਦੇ,
ਪਰ ਗੂੰਜਦੇ ਨੇ
ਕੱਖਾਂ ਕਾਨਿਆਂ ਦੇ ਕੱਚੇ ਢਾਰਿਆਂ ਚ।
ਗੀਤ ਕਦੇ ਮਰਦੇ ਨਹੀਂ ..
ਗੀਤ ਕਦੇ ਮਰਦੇ ਨਹੀਂ ..
           ਸੁਖਪਾਲ ਕੌਰ ਬਾਠ 
          94127564244
Have something to say? Post your comment