Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

News

ਇਮੀਗ੍ਰੇਸ਼ਨ ਈ.ਓ.ਆਈ: ਪਹਿਲਾਂ ਡਾਲਰ-ਫਿਰ ਦਿਲਚਸਪੀ ਨਿਊਜ਼ੀਲੈਂਡ 10 ਅਗਸਤ ਤੋਂ ਅਸਥਾਈ ਵੀਜ਼ਾ ਅਰਜ਼ੀਆਂ ਪ੍ਰਾਪਤ ਨਹੀਂ ਕਰੇਗਾ-ਈ.ਓ.ਆਈ 'ਤੇ ਲੱਗੀ ਫੀਸ

August 01, 2020 06:52 PM

ਇਮੀਗ੍ਰੇਸ਼ਨ ਈ.ਓ.ਆਈ: ਪਹਿਲਾਂ ਡਾਲਰ-ਫਿਰ ਦਿਲਚਸਪੀ
ਨਿਊਜ਼ੀਲੈਂਡ 10 ਅਗਸਤ ਤੋਂ ਅਸਥਾਈ ਵੀਜ਼ਾ ਅਰਜ਼ੀਆਂ ਪ੍ਰਾਪਤ ਨਹੀਂ ਕਰੇਗਾ-ਈ.ਓ.ਆਈ 'ਤੇ ਲੱਗੀ ਫੀਸ


-ਵਿਜ਼ਟਰ ਅਤੇ ਥੋੜ੍ਹਚਿਰੇ ਵੀਜੇ ਤਿੰਨ ਮਹੀਨੇ ਲਈ ਬੰਦ


ਔਕਲੈਂਡ 1 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਸਰਕਾਰ ਨੇ ਕਰੋਨਾ ਵਾਇਰਸ ਦੇ ਦਾਖਲੇ ਨੂੰ ਬੰਦ ਕਰਨ ਦੇ ਇਰਾਦੇ ਨਾਲ ਆਪਣੀਆਂ ਸਰਹੱਦਾਂ ਸਿਰਫ ਦੇਸ਼ ਦੇ ਨਾਗਰਿਕਾਂ ਅਤੇ ਪੱਕੇ ਰਿਹਾਇਸ਼ੀਆਂ ਲਈ ਖੁੱਲ੍ਹੀਆਂ ਰੱਖੀਆਂ ਹੋਈਆਂ ਹਨ। ਸਰਕਾਰ ਇਸ ਗੱਲ ਦੀ ਆਸ ਵਿਚ ਸੀ ਕਿ ਸ਼ਾਇਦ ਕਰੋਨਾ ਵਾਇਰਸ ਠੀਕ ਹੋ ਜਾਵੇਗਾ ਅਤੇ ਅਸਥਾਈ ਵੀਜ਼ੇ ਵਾਲੇ ਲੋਕ ਆ ਸਕਣਗੇ ਪਰ ਲਗਦਾ ਹੈ ਕਿ ਸਰਕਾਰ ਨੇ ਸੋਚ ਲਿਆ ਹੈ ਕਿ ਇਹ ਬਿਮਾਰੀ ਐਨੀ ਜਲਦੀ ਖਤਮ ਹੋਣ ਵਾਲੀ ਨਹੀਂ। ਇਸਦੇ ਚਲਦਿਆਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ 10 ਅਗਸਤ ਤੋਂ ਅਸਥਾਈ ਵੀਜ਼ੇ (ਵਿਜਟਰ ਵੀਜਾ ਅਤੇ ਥੋੜ੍ਹ ਚਿਰੇ ਕੁਝ ਹੋਰ) ਵਾਲੀਆਂ ਅਰਜੀਆਂ  ਲੈਣੀਆਂ ਬੰਦ ਕਰ ਦੇਣੀਆਂ ਹਨ। ਇਹ ਬੰਦਿਸ਼ ਅਜੇ 3 ਮਹੀਨਿਆਂ ਲਈ ਲਗਾਈ ਜਾ ਰਹੀ ਹੈ। ਇਸ ਸ਼੍ਰੇਣੀ ਦੇ ਵਿਚ ਕੁਝ ਨੂੰ ਛੋਟ ਵੀ ਦਿੱਤੀ ਗਈ ਹੈ ਜਿਵੇਂ ਦੇਸ਼ ਦੇ ਨਾਗਰਿਕਾਂ ਅਤੇ ਪੱਕੇ ਵਸਨੀਕਾਂ ਦੇ ਮਾਪੇ, ਨਿਰਭਰ ਅਵਸਥਾ ਵਾਲੇ ਬੱਚੇ, ਰਾਜਦੂਤਕ, ਕੌਂਸਲਰ ਤੇ ਸਟਾਫ ਅਤੇ ਇਨ੍ਹਾਂ 'ਤੇ ਨਿਰਭਰ ਪਰਿਵਾਰ। ਇਸ ਤੋਂ ਇਲਾਵਾ ਅੰਟਾਰਟਿਕ ਯਾਤਰੀ, ਮਾਨਤਾ ਪ੍ਰਾਪਤ ਸੀਜਨਲ ਰੁਜ਼ਗਾਰ ਦਾਤਾ (ਆਰ. ਐਸ. ਈ.) ਲਿਮਟਿਡ ਵੀਜਾ ਆਦਿ।
ਇਸ ਤੋਂ ਇਲਾਵਾ ਇਥੇ ਆਉਣ ਦੀ ਛੋਟ ਪ੍ਰਾਪਤ ਕਰਨ ਦੇ ਲਈ ਜੋ 'ਐਕਸਪ੍ਰੈਸ਼ਨ ਆਫ ਇੰਟਰਸਟ' (ਈ.ਓ.ਆਈ) ਭਰਿਆ ਜਾਂਦਾ ਸੀ ਉਸਦੀ ਵੀ ਹੁਣ ਫੀਸ ਰੱਖ ਦਿੱਤੀ ਗਈ ਹੈ। ਇਕ ਰੁਜ਼ਗਾਰ ਦਾਤਾ ਨੂੰ ਆਪਣੇ ਕਾਮੇ ਲਈ ਅਜਿਹੀ ਬੇਨਤੀ ਕਰਨ ਉਤੇ 380 ਡਾਲਰ ਫੀਸ ਦੇਣੀ ਹੋਵੇਗੀ ਜਦ ਕਿ ਵਿਅਕਤੀਗਤ ਤੌਰ 'ਤੇ ਇਹ ਫੀਸ 45 ਡਾਲਰ ਰਹੇਗੀ।
ਪਿਛਲੇ ਕੁਝ ਮਹੀਨਿਆਂ ਦੇ ਵਿਚ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਵਿਅਕਤੀਗਤ ਤੌਰ 'ਤੇ 27,000 ਅਰਜ਼ੀਆਂ ਵਿਦੇਸ਼ਾਂ ਤੋਂ ਪ੍ਰਾਪਤ ਕੀਤੀਆਂ ਜਿਨ੍ਹਾਂ ਦੀ ਦਿਲਚਸਪੀ ਇਥੇ ਆਉਣ ਦੀ ਸੀ ਅਤੇ 5400 ਅਰਜ਼ੀਆਂ ਉਹ ਸਨ ਜਿਨ੍ਹਾਂ ਨੂੰ ਇਥੇ ਬੁਲਾਉਣ ਲਈ ਸੱਦਾ ਭੇਜਿਆ ਗਿਆ ਸੀ। ਇਨ੍ਹਾਂ ਅਰਜ਼ੀਆਂ ਉਤੇ ਵਿਚਾਰ ਕਰਨ ਲਈ ਕੋਈ ਖਰਚਾ ਨਹੀਂ ਸੀ ਹੁੰਦਾ ਪਰ ਹੁਣ ਇਮੀਗ੍ਰੇਸ਼ਨ ਨੇ ਕਿਹਾ ਹੈ ਕਿ ਇਹ ਸਭ ਕੁਝ 'ਮੁਫਤ' ਕਰਨਾ ਔਖਾ ਹੋ ਗਿਆ ਹੈ।
ਬਾਰਡਰ ਬੰਦ ਦੇ ਚਲਦਿਆਂ ਇਮੀਗ੍ਰੇਸ਼ਨ ਨੇ ਬਹੁਤ ਹੀ ਸਖਤ ਸਰਹੱਦੀ ਸ਼ਰਤਾਂ ਦੇ ਅਧਾਰਿਤ ਕੁਝ ਵੀਜ਼ੇ ਦਿੱਤੇ ਸਨ ਅਤੇ ਆਮ ਵੀਜ਼ੇ ਬੰਦ ਸਨ ਪਰ ਲੋਕ ਲਗਾਤਾਰ ਅਰਜ਼ੀਆਂ ਦੇ ਰਹੇ ਸਨ। ਇਮੀਗ੍ਰੇਸ਼ਨ ਨੇ ਕਿਹਾ ਹੈ ਕਿ ਹਾਲਾਤ ਠੀਕ ਹੋਣ ਉਤੇ ਉਹ ਵਧੀਆ ਤਰੀਕੇ ਨਾਲ ਨਵੀਂਆਂ ਅਰਜ਼ੀਆਂ ਉਤੇ ਕੰਮ ਕਰਨਗੇ। ਜਿਨ੍ਹਾਂ ਨੇ ਅਰਜ਼ੀਆਂ ਲਾਈਆਂ ਹਨ ਉਨ੍ਹਾਂ ਦੀ ਫੀਸ ਸੁਰੱਖਿਅਤ ਰਹੇਗੀ। ਉਨ੍ਹਾਂ ਦੇ ਮੈਡੀਕਲ ਅਤੇ ਪੁਲਿਸ ਸਰਟੀਫਿਕੇਟ ਵੀ ਮਾਨਤਾ ਪ੍ਰਾਪਤ ਰਹਿਣਗੇ। ਜਿਹੜੇ ਲੋਕਾਂ ਨੇ ਅਰਜ਼ੀ ਲਾਈ ਹੋਈ ਹੈ ਉਨ੍ਹਾਂ ਕੋਲ ਚੋਣ ਹੈ ਕਿ ਉਹ ਆਪਣੀ ਅਰਜ਼ੀ ਵਾਪਿਸ ਮੰਗ ਸਕਦੇ ਹਨ ਅਤੇ ਫੀਸ ਵਾਪਿਸ ਕਰਨ ਵਾਸਤੇ ਬੇਨਤੀ ਕਰ ਸਕਦੇ ਹਨ। ਰੈਜੀਡੈਂਸੀ (ਪੱਕੀ ਰਿਹਾਇਸ਼) ਵਾਲੀਆਂ ਅਰਜ਼ੀਆਂ ਲਗਾਈਆਂ ਜਾ ਸਕਣਗੀਆਂ ਕਿਉਂਕਿ ਇਹ ਜਿਆਦਾ ਸਮਾਂ ਮੰਗਦੀਆਂ ਹਨ ਅਤੇ ਬਾਰਡਰ ਬੰਦ ਨਾਲ ਬਹੁਤਾ ਫਰਕ ਨਹੀਂ ਪੈਂਦਾ। ਸੋ ਅੰਤ ਕਹਿ ਸਕਦੇ ਹਾਂ ਕਿ ਇਮੀਗ੍ਰੇਸ਼ਨ ਚਾਹੁੰਦੀ ਹੈ ਕਿ ਨਿਊਜ਼ੀਲੈਂਡ ਆਉਣ ਦੀ ਦਿਲਚਸਪੀ ਵਿਖਾਉਣ ਤੋਂ ਪਹਿਲਾਂ ਡਾਲਰ ਦੇ ਦਰਸ਼ਨ ਜਰੂਰ ਕਰਵਾਓ।

Have something to say? Post your comment
 

More News News

ਸਿੱਖ ਇਤਿਹਾਸ ਨੂੰ ਗ਼ਲਤ ਦੱਸਣ ਵਾਲਿਆਂ ਦੇ ਖ਼ਿਲਾਫ਼ ਜਥੇਦਾਰ ਕੜੀ ਕਾਰਵਾਹੀ ਕਰਣ: ਮਨਜੀਤ ਸਿੰਘ ਜੀਕੇ ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤ ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀ ਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ ਕੈਪਟਨ ਬਿਜਲੀ ਦਰਾਂ ਚ ਵਾਧਾ ਕਰਕੇ ਪੰਜਾਬ ਦੀ ਇੰਡਸਟ੍ਰੀ ਨੂੰ ਕਰਨਗੇ ਬਰਬਾਦ : ਪ੍ਰਦੀਪ ਬੰਟੀ* 15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਨਿਉਯਾਰਕ ਟਾਇਮ ਸੁਕੇਅਰ ਉੱਪਰ ਹਿੰਦੂ ਸੰਗਠਨਾਂ ਵੱਲੋਂ ਰੱਖੇ ਰਾਮ ਮੰਦਿਰ ਦੇ ਜਸ਼ਨਾਂ ਮੌਕੇ ਸਿੱਖ ਜਥੇਬੰਦੀਆਂ ਅਤੇ ਕਸ਼ਮੀਰੀਆਂ ਵੱਲੋਂ ਰੋਹ ਭਰਪੂਰ ਵਿਰੋਧ ਪਰਦਰਸ਼ਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਭਾਰਤੀ ਮੂਲ ਦੀ ਖੋਜਕਰਤਾ ਇਕ ਅੋਰਤ ਨੂੰ ਯੂਐਸ ਵਿੱਚ ਜਾਗਿੰਗ ਕਰਦੇ ਹੋਏ ਮਾਰਿਆ 1 ਕੁਇੰਟਲ 60 ਕਿੱਲੋ ਭੂੱਕੀ ਚੂਰਾ ਪੋਸਤ ਸਮੇਤ ਤਿੰਨ ਦੋਸ਼ੀ ਟਰੱਕ ਸਮੇਤ ਗਿ੍ਫਤਾਰ
-
-
-