Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

News

ਨਿਊਜ਼ੀਲੈਂਡ 'ਚ ਕਈ ਬੈਂਕਾਂ ਵੱਲੋ ਚੈਕ ਬੁੱਕਾਂ ਨੂੰ ਦਿੱਤੀ ਜਾਣ ਲੱਗੀ ਵਿਦਾਇਗੀ-ਅਗਲੇ ਸਾਲ ਹੋਰ ਹੋ ਜਾਣਗੇ ਬੰਦ

August 01, 2020 06:59 PM

ਨਿਊਜ਼ੀਲੈਂਡ 'ਚ ਕਈ ਬੈਂਕਾਂ ਵੱਲੋ ਚੈਕ ਬੁੱਕਾਂ ਨੂੰ ਦਿੱਤੀ ਜਾਣ ਲੱਗੀ ਵਿਦਾਇਗੀ-ਅਗਲੇ ਸਾਲ ਹੋਰ ਹੋ ਜਾਣਗੇ ਬੰਦ


ਔਕਲੈਂਡ 1 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਕਈ ਦਹਾਕਿਆਂ ਤੋਂ ਪੈਸੇ ਦਾ ਆਦਾਨ ਪ੍ਰਦਾਨ ਕਰਨ ਦੇ ਲਈ ਇਲੈਕਟ੍ਰਾਨਿਕ ਪ੍ਰਣਾਲੀ ਵਰਤੀ ਜਾ ਰਹੀ ਹੈ ਪਰ  ਬੈਂਕ ਚੈਕ ਵੀ ਆਪਣੀ ਚਾਲੇ ਚੱਲੀ ਜਾ ਰਹੇ ਸਨ ਅਤੇ ਇਹ ਓਹੀ ਚੈਕ ਹੁੰਦੇ ਸਨ ਜੋ ਕਈ ਵਾਰ ਨਿੱਜੀ ਅਤੇ ਬੈਂਕਾਂ ਦੇ ਖਜ਼ਾਨੇ ਭਰਨ ਦੇ ਲਈ ਵਰਤੇ ਜਾਂਦੇ ਸਨ ਪਰ ਹੁਣ ਆਧੁਨਿਕ ਪ੍ਰਣਾਲੀ ਨੇ ਇਸ ਨੂੰ ਬੀਤੇ ਜ਼ਮਾਨੇ ਦਾ ਘੋਸ਼ਿਤ ਕਰ ਦਿੱਤਾ ਹੈ ਅਤੇ ਬੈਂਕਾਂ ਨੇ ਵੀ ਪੈਸੇ ਦੇਣ ਇਸ ਕਾਗਜ਼ ਦੇ ਟੁਕੜੇ ਤੋਂ ਮੂੰਹ ਮੋੜ ਲਿਆ ਹੈ। ਨਿਊਜ਼ੀਲੈਂਡ ਦੇ ਬਹੁਤ ਸਾਰੇ ਬੈਂਕ ਆਪਣੇ ਗਾਹਕਾਂ ਨੂੰ ਚਿੱਠੀਆਂ ਲਿਖ ਕੇ ਸੂਚਿਤ ਕਰ ਰਹੇ ਹਨ ਕਿ ਅਸੀਂ ਜਿੱਥੇ ਨਵੀਂਆਂ ਚੈਕ ਬੁੱਕਾਂ ਦੇਣੀਆਂ ਬੰਦ ਕਰ ਦੇਣੀਆਂ ਹਨ ਉਥੇ ਅਗਲੇ ਸਾਲ ਬੈਂਕਾਂ ਨੇ ਚੈਕ ਦਾ ਆਦਾਨ ਪ੍ਰਦਾਨ ਬੰਦ ਕਰ ਦੇਣਾ ਹੈ। ਮਈ ਮਹੀਨੇ ਏ. ਐਸ.ਬੀ. ਬੈਂਕ ਨੇ ਐਲਾਨ ਕੀਤਾ ਸੀ ਕਿ ਉਹ ਜਲਦੀ ਹੀ ਚੈਕ ਬੰਦ ਕਰ ਰਹੇ ਹਨ। ਕੀਵੀ ਬੈਂਕ ਨੇ ਤਾਂ ਫਰਵਰੀ ਮਹੀਨੇ ਹੀ ਬੰਦ ਕਰ ਦਿੱਤੇ ਸਨ। ਟੈਕਸ ਵਿਭਾਗ ਅਤੇ ਐਕਸੀਡੈਂਟ ਕੰਪਨਸੇਸ਼ਨ ਕਾਰਪੋਰੇਸ਼ਨ ਨੇ ਮਾਰਚ ਮਹੀਨੇ ਬੰਦ ਕਰ ਦਿੱਤੇ ਹਨ। ਹੁਣ ਬੀ. ਐਨ. ਜ਼ੈਡ ਬੈਂਕ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਜੁਲਾਈ 2021 ਤੋਂ ਉਹ ਵੀ ਬੈਂਕ ਚੈਕ ਲੈਣੇ ਬੰਦ ਕਰ ਦੇਣਗੇ। ਏ. ਐਨ. ਜ਼ੈਡ ਬੈਂਕ ਵੱਲੋਂ ਮਈ 2021 ਤੋਂ ਚੈਕ ਲੈਣੇ ਬੰਦ ਕਰ ਦਿੱਤੇ ਜਾਣਗੇ। ਪੈਸੇ ਦਾ ਸਾਰਾ ਆਦਾਨ ਪ੍ਰਦਾਨ ਹੁਣ ਸਿਰਫ ਇਲੈਕਟ੍ਰਾਨਿਕ ਪ੍ਰਣਾਲੀ ਨਾਲ ਹੋਇਆ ਕਰੇਗਾ। ਮੰਨਿਆ ਜਾਂਦਾ ਹੈ ਕਿ ਚੈਕ ਦਾ ਆਰੰਭ ਇੰਡੀਆ ਦੇ ਵਿਚ ਮੌਰਿਆ ਰਾਜਵੰਸ਼ ਦੌਰਾਨ ਹੋਇਆ ਸੀ ਜੋ ਬਾਅਦ ਵਿਚ ਪੂਰੀ ਦੁਨੀਆ ਦੇ ਵਿਚ ਫੈਲ ਗਿਆ। ਸੋ ਕਿਸੇ ਸਮੇਂ ਲੋਕਾਂ ਅਤੇ ਬੈਂਕਾਂ ਦੇ ਖਜ਼ਾਨੇ ਭਰਨ ਵਾਲਾ ਬੈਂਕ ਚੈਕ ਹੁਣ ਪੱਕੀ ਵਿਦਾਇਗੀ ਲੈ ਰਿਹਾ ਹੈ।
ਦੇਸ਼ ਦੇ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਇੰਟਰੈਨਟ ਬੈਂਕਿੰਗ ਕਰਨ ਤੋਂ ਝਿਜਕਦੇ ਹਨ ਜਾਂ ਫਿਰ ਸੀਨੀਅਰ ਸਿਟੀਜ਼ਨ ਜਿਨ੍ਹਾਂ ਨੂੰ ਜਿਆਦਾ ਤਜ਼ਰਬਾ ਨਹੀਂ ਹੈ, ਉਨ੍ਹਾਂ ਦੇ ਲਈ ਏਜ ਕਨਸਰਨ ਵਰਗੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਅਤੇ ਬੈਂਕਾਂ ਵੱਲੋਂ ਫੋਨ ਬੈਂਕਿੰਗ ਦੀ ਸਹੂਲਤ ਬਾਰੇ ਜਾਗੁਰਿਕ ਕਰ ਰਹੀਆਂ ਹਨ।  20 ਸਾਲ ਪਹਿਲਾਂ ਨਿਊਜ਼ੀਲੈਂਡ ਦੇ 47.4% ਲੋਕ ਇੰਟਰਨੈਟ ਦੀ ਵਰਤੋਂ ਕਰਦੇ ਸਨ ਅਤੇ ਹੁਣ 93% (ਜਨਵਰੀ 2020) ਲੋਕ ਇਸਦੀ ਵਰਤੋਂ ਕਰਦੇ ਹਨ। ਨਿਊਜ਼ੀਲੈਂਡ ਦੀ ਆਬਾਦੀ ਭਾਵੇਂ 50 ਲੱਖ ਦੇ ਕਰੀਬ ਹੈ ਪਰ ਇਥੇ 65 ਲੱਖ ਦੇ ਕਰੀਬ ਮੋਬਾਇਲ ਉਪਭੋਗਤਾ ਹਨ।

Have something to say? Post your comment
 

More News News

ਸਿੱਖ ਇਤਿਹਾਸ ਨੂੰ ਗ਼ਲਤ ਦੱਸਣ ਵਾਲਿਆਂ ਦੇ ਖ਼ਿਲਾਫ਼ ਜਥੇਦਾਰ ਕੜੀ ਕਾਰਵਾਹੀ ਕਰਣ: ਮਨਜੀਤ ਸਿੰਘ ਜੀਕੇ ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤ ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀ ਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ ਕੈਪਟਨ ਬਿਜਲੀ ਦਰਾਂ ਚ ਵਾਧਾ ਕਰਕੇ ਪੰਜਾਬ ਦੀ ਇੰਡਸਟ੍ਰੀ ਨੂੰ ਕਰਨਗੇ ਬਰਬਾਦ : ਪ੍ਰਦੀਪ ਬੰਟੀ* 15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਨਿਉਯਾਰਕ ਟਾਇਮ ਸੁਕੇਅਰ ਉੱਪਰ ਹਿੰਦੂ ਸੰਗਠਨਾਂ ਵੱਲੋਂ ਰੱਖੇ ਰਾਮ ਮੰਦਿਰ ਦੇ ਜਸ਼ਨਾਂ ਮੌਕੇ ਸਿੱਖ ਜਥੇਬੰਦੀਆਂ ਅਤੇ ਕਸ਼ਮੀਰੀਆਂ ਵੱਲੋਂ ਰੋਹ ਭਰਪੂਰ ਵਿਰੋਧ ਪਰਦਰਸ਼ਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਭਾਰਤੀ ਮੂਲ ਦੀ ਖੋਜਕਰਤਾ ਇਕ ਅੋਰਤ ਨੂੰ ਯੂਐਸ ਵਿੱਚ ਜਾਗਿੰਗ ਕਰਦੇ ਹੋਏ ਮਾਰਿਆ 1 ਕੁਇੰਟਲ 60 ਕਿੱਲੋ ਭੂੱਕੀ ਚੂਰਾ ਪੋਸਤ ਸਮੇਤ ਤਿੰਨ ਦੋਸ਼ੀ ਟਰੱਕ ਸਮੇਤ ਗਿ੍ਫਤਾਰ
-
-
-