Tuesday, December 01, 2020
FOLLOW US ON

News

ਜਿਲ੍ਹੇ ਵਿੱਚ ਮੀਂਹ ਨਾਲ ਮਰੀਆਂ ਫ਼ਸਲਾਂ ਦੀ ਗਰਦਾਵਰੀਆਂ ਕਰਵਾ ਕੇ ਪੀੜਤ ਕਿਸਾਨਾਂ ਨੂੰ 40,000/- ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ_ਰਾਮ ਭੈਣੀਬਾਘਾ

August 01, 2020 07:00 PM
ਜਿਲ੍ਹੇ ਵਿੱਚ ਮੀਂਹ ਨਾਲ ਮਰੀਆਂ ਫ਼ਸਲਾਂ ਦੀ ਗਰਦਾਵਰੀਆਂ ਕਰਵਾ ਕੇ ਪੀੜਤ ਕਿਸਾਨਾਂ ਨੂੰ 40,000/- ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ_ਰਾਮ ਭੈਣੀਬਾਘਾ 
 
ਮਾਨਸਾ ,01 ਅਗਸਤ (ਬਿਕਰਮ ਸਿੰਘ ਵਿੱਕੀ ) :-ਮਾਨਸਾ ਜਿਲ੍ਹੇ ਵਿੱਚ ਪਿਛਲੀ ਦਿਨੀਂ ਹੋਈ ਭਾਰੀ ਬਰਸਾਤ ਨਾਲ ਪਾਣੀ ਵਿੱਚ ਡੁੱਬਣ ਕਰਕੇ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਗਈ, ਜਿਸ ਵਿੱਚ ਝੋਨਾ, ਨਰਮਾ, ਸਬਜੀਆਂ ਅਤੇ ਹਰਾ-ਚਾਰਾ ਸ਼ਾਮਿਲ ਹਨ। ਇਕੱਲੇ ਖੋਖਰ ਖੁਰਦ ਪਿੰਡ ਵਿੱਚ 300 ਏਕੜ ਦੇ ਲਗਭਗ ਬਿੱਲਕੁਲ ਨਸ਼ਟ ਹੋ ਗਈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਕਿਸਾਨ ਦੇ ਖੇਤ ਦਾ ਮੌਕਾ ਦੇਖ ਕੇ ਮੁਆਵਜੇ ਦੀ ਰਿਪੋਰਟ ਤਿਆਰ ਨਹੀਂ ਕੀਤੀ। ਕਿਸਾਨ ਆਗੂਆਂ ਨੇ ਖੁਦ ਆਪਣੀ ਟੀਮ ਦੇ ਨਾਲ ਖੋਖਰ ਖੁਰਦ ਦੇ ਕਿਸਾਨਾਂ ਦੇ ਖੇਤਾਂ ਦਾ ਮੌਕਾ ਦੇਖਿਆ। ਜਿਸ ਦੌਰਾਨ ਅਜੇ ਵੀ ਖੇਤਾਂ ਵਿੱਚ ਪਾਣੀ ਖੜ੍ਹਾ ਹੈ। ਜਦ ਕਿ ਪਾਣੀ ਨਾਲ ਫ਼ਸਲਾਂ ਸੜ੍ਹ ਚੁੱਕੀਆਂ ਹਨ। ਸ਼੍ਰੀ ਭੈਣੀ ਬਾਘਾ ਦਾ ਕਹਿਣਾ ਹੈ ਕਿ ਸਰਕਾਰਾਂ ਦੀ ਮਾੜੀਆਂ ਨੀਤੀਆਂ ਕਾਰਨ ਕਿਸਾਨ ਪਹਿਲਾਂ ਹੀ ਕਰਜੇ ਦੀ ਪੰਡ ਹੇਠ ਦੱਬੇ ਹੋਏ ਹਨ। ਪਰ ਹੁਣ ਵੱਡੀ ਪੱਧਰ ਤੇ ਫ਼ਸਲਾਂ ਬਰਬਾਦ ਹੋਣ ਕਾਰਨ ਪੀੜਤ ਕਿਸਾਨ ਵੱਡੇ ਸੰਕਟ ਵਿੱਚ ਫ਼ਸ ਚੁੱਕੇ ਹਨ ਕਿਉਂਕਿ ਖੇਤਾਂ ਵਿੱਚ ਅਜੇ ਵੀ ਪਾਣੀ ਖੜ੍ਹਾ ਹੈ। ਹੋਰ ਫ਼ਸਲਾਂ ਬੀਜਣ ਦੀ ਕੋਈ ਉਮੀਦ ਨਹੀਂ ਬਚੀ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਪੂਰੇ ਜਿਲ੍ਹੇ ਵਿੱਚ ਬਾਰਸ਼ਾਂ ਨਾਲ ਮਰੀਆਂ ਫ਼ਸਲਾਂ ਦੀ ਗਰਦਾਵਰੀਆਂ ਕਰਵਾ ਕੇ ਪੀੜਤ ਕਿਸਾਨਾਂ ਨੂੰ 40,000/- ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ। ਖੇਤਾਂ ਵਿੱਚ ਖੜ੍ਹੇ ਪਾਣੀ ਨੂੰ ਧਰਤੀ ਹੇਠ ਸੁੱਟਣ ਲਈ ਕੇਪਟੀਆਂ (ਬੋਰ) ਕਰਨ ਲਈ ਆਰਥਿਕ ਮਦਦ ਤੁਰੰਤ ਦਿੱਤੀ ਜਾਵੇ। ਇਸ ਮੌਕੇ ਹਰਿੰਦਰ ਸਿੰਘ ਟੋਨੀ ਭੈਣੀ ਬਾਘਾ, ਬਿੱਟੂ ਸਿੰਘ ਖੋਖਰ, ਰਜਿੰਦਰ ਸਿੰਘ ਨੰਬਰਦਾਰ, ਮੋਨੀ ਸਿੰਘ, ਜੱਗੀ ਸਿੰਘ, ਨਾਜਰ ਸਿੰਘ, ਦਰਸ਼ਨ ਸਿੰਘ, ਗੁਲਾਬ ਸਿੰਘ ਅਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ।
Have something to say? Post your comment
 

More News News

ਕਨੇਡਾ ਸਿੱਖ ਸੰਗਤਾਂ ਵੱਲੋਂ ਕਿਸਾਨ ਸੰਘਰਸ਼ ‘ਚ ਪੁਲਿਸ ਵਲੋ ਪਾਏ ਜਾ ਰਹੇ ਝੂਠੇ ਕੇਸਾਂ ਦੀ ਪੈਰਵਾਈ ਲਈ 60 ਲੱਖ ਰੁਪਏ ਕਾਨੂੰਨੀ ਮਦਦ ਦਾ ਫੈਸਲਾ - ਪੰਥਕ ਆਗੂ ਕਨੇਡਾ ਕਿਸਾਨ-ਮਜਦੂਰ ਸੰਘਰਸ਼ ਦੀ ਪਿੱਠ ਤੇ ਆਇਆ ਪ੍ਰਵਾਸੀ ਭਾਈਚਾਰਾ ਸੰਘਰਸ਼ਸੀਲ ਧਿਰ ਨਾਲ ਖੜਨ ਦੀ ਜਰੂਰਤ ਹੈ ਨਾਂ ਕਿ ਹਕੂਮਤ ਦੀ ਝੋਲੀਚੁੱਕਣ ਦੀ ਅਦਾਕਾਰ ਯੋਗਰਾਜ ਸਿੰਘ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਇੱਕਜੁਟਤਾ ਦਿਖਾਈ । ਜੋ ਬਿਡੇਨ ਭਾਰਤੀ-ਅਮਰੀਕੀ ਨੀਰਾ ਟੰਨਢੇਨ ਨੂੰ ਬਜਟ ਮੁਖੀ ਵਜੋਂ ਚੁਣਨਗੇ । ਪੰਜਾਬ ਦੇ ਗਾਇਕਾਂ, ਅਦਾਕਾਰਾਂ ਕਰ ਰਹੇ ਕਿਸਾਨਾਂ ਨਾਲ ਮਿਲ ਕੇ ਕਿਸਾਨ ਬਿੱਲ ਖਿਲਾਫ ਰੋਸ ਪ੍ਰਦਰਸ਼ਨ। ਕਿਸਾਨ ਸਮੂਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਵਿਰੋਧ ਪ੍ਰਦਰਸ਼ਨਾਂ ਤੇ ਆ ਕੇ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਕਿਸਾਨ ਦਿੱਲੀ ਤੋਂ ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ ਨਾਲ ਜੋੜਨ ਵਾਲੇ ਹਾਈਵੇਅ ਬੰਦ ਕਰਨ ਦਾ ਐਲਾਨ ਕਰਦੇ ਹਨ । ਕਿਸਾਨ ਦਿੱਲੀ -ਗਾਜ਼ੀਆਬਾਦ ਸਰਹੱਦ ਵਿਖੇ ਵਿਰੋਧ ਪ੍ਰਦਰਸ਼ਨ ਕਰਦੇ ਰਹੇ । ਕੈਨੇਡਾ ਦੀ ਸਮਾਜ ਭਲਾਈ ਸੰਸਥਾ ਵਰਲਡ ਫਾਇਨੈਸ਼ੀਅਲ ਗਰੁੱਪ ਵੱਲੋਂ ਕਿਸਾਨਾਂ ਦੇ ਲੰਗਰ ਲਈ 25 ਲੱਖ ਦੀ ਮਦਦ ਕੀਤੀ ਗੁਰੂ ਨਾਨਕ ਦੇਵ ਜੀ ਦੇ  551 ਵੇਂ ਪ੍ਰਕਾਸ਼ ਦਿਹਾੜੇ ਮੌਕੇ  ਦੇਸ਼ ਵਿਦੇਸ਼ ਵਸਦੇ ਭਾਰਤੀ ਭਾਈਚਾਰੇ  ਨੂੰ ਲੋਕ ਇਨਸਾਫ਼ ਪਾਰਟੀ  ਯੂ ਕੇ ਤੇ ਯੌਰਪ ਕੋਰ ਕਮੇਟੀ ਵੱਲੋਂ  ਲੱਖ ਲੱਖ ਵਧਾਈਆਂ
-
-
-