Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਸ਼ਹੀਦ ਊਧਮ ਸਿੰਘ /ਸੁਰਿੰਦਰ ਖੀਵਾ

August 01, 2020 07:05 PM
 
ਸ਼ਹੀਦ ਊਧਮ ਸਿੰਘ /ਸੁਰਿੰਦਰ ਖੀਵਾ
 
ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899ਨੂੰ ਸੁਨਾਮ ਵਿਖੇ ਹੋਇਆ । ਸ਼ਹੀਦ ਊਧਮ ਸਿੰਘ ਦਾ ਇਕ ਵੱਡਾ ਭਰਾ ਮੁਕਤਾ ਸਿੰਘ ਸੀ ।ਜਤੀਮ ਹੋਣ ਕਰਕੇ  ਦੋਨੋਂ ਭਰਾ ਅੰਮ੍ਰਿਤਸਰ ਯਤੀਮਖਾਨੇ ਆ ਗਏ ।ਇੱਥੇ ਆਣ ਕੇ ਹੀ ਸ਼ਹੀਦ ਊਧਮ ਸਿੰਘ ਦਾ ਨਾਂ ਊਧਮ ਸਿੰਘ ਤੇ ਉਨ੍ਹਾਂ ਦੇ ਵੱਡੇ ਭਰਾ ਦਾ ਨਾਂ ਸਾਧੂ ਸਿੰਘ ਰੱਖਿਆ ਗਿਆ ।ਇੱਥੇ ਹੀ ਉਨ੍ਹਾਂ ਦੇ ਭਰਾ ਸਾਧੂ ਸਿੰਘ ਦੀ ਮੌਤ ਹੋ ਗਈ । ।ਉਦੋਂ ਉਹ ਮੈਟ੍ਰਿਕ ਪਾਸ ਕਰ ਚੁੱਕੇ ਸਨ ।ਇੱਥੇ ਹੀ ਉਨ੍ਹਾਂ ਦਾ ਲੱਗਾ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਨਾਲ ਜੁੜ ਗਿਆ ।ਜਦੋਂ ਉਨ੍ਹਾਂ ਨੇ ਜੱਲ੍ਹਿਆਂ ਵਾਲੇ ਬਾਗ਼ ਵਿੱਚ ਅੰਗਰੇਜ਼ ਸਾਮਰਾਜ ਨੇ ਨਿਹੱਥੇ ਲੋਕਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਦੇ ਸੈਂਕੜੇ ਲੋਕਾਂ ਨੂੰ ਸ਼ਹੀਦ  ਕਰ ਦਿੱਤਾ ।ਜਿਸ ਦਾ ਸ਼ਹੀਦ ਉਧਮ ਸਿੰਘ ਤੇ ਬਹੁਤ ਹੀ ਗਹਿਰਾ ਅਸਰ ਹੋਇਆ ।ਉਨ੍ਹਾਂ ਅੰਦਰ ਦੇਸ਼ ਭਗਤੀ ਦਾ ਜਜ਼ਬਾ ਉਬਾਲੇ ਖਾਣ ਲੱਗਾ ।
      1918 ਵਿੱਚ ਉਹ ਮਬਾਸਾ,ਪੂਰਬੀ ਅਫਰੀਕਾ ਦੇ ਮੁਲਕਾਂ ਨੂੰ ਚਲੇ ਗਏ ।ਇਨ੍ਹਾਂ ਮੁਲਕਾਂ ਵਿੱਚ ਉਨ੍ਹਾਂ ਨੇ ਵੱਖ ਵੱਖ ਥਾਵਾਂ ਤੇ ਇੱਕ ਮਕੈਨਿਕ ਦੇ ਤੌਰ ਤੇ ਕੰਮ ਕੀਤਾ ।ਇੱਥੇ ਉਨ੍ਹਾਂ ਦਾ ਕੰਮ ਤੋਂ ਬਹੁਤਾ ਚਿਰ ਗੈਰ ਹਾਜ਼ਰ ਰਹਿਣ ਕਰਕੇ ਕੰਮ ਜਾਂਦਾ ਲੱਗਿਆ ।ਜੂਨ ਉਨੀ ਸੌ ਉੱਨੀ ਵਿੱਚ ਉਹ ਭਾਰਤ ਵਾਪਸ ਪਰਤ ਆਏ ।1921 ਵਿੱਚ ਇੰਗਲੈਂਡ ਸਮੁੰਦਰੀ ਜਹਾਜ਼ ਰਾਹੀਂ ਚਲੇ ਗਏ ।ਇੱਥੇ ਦੋ ਤਿੰਨ ਮਹੀਨੇ ਰਹਿਣ ਤੋਂ ਬਾਅਦ ਉੱਤਰੀ ਅਮਰੀਕਾ ਰੱਖੇ ਚਲੇ ਗਏ। ਇਸੇ ਸਮੇਂ ਦੌਰਾਨ ਹੀ ਸ਼ਹੀਦ ਊਧਮ ਸਿੰਘ ਗ਼ਦਰ ਪਾਰਟੀ ਨਾਲ ਜੁੜ ਗਏ ਸਨ ।1927 ਏੀਸਵੀ ਅਮਰੀਕਾ ਤੋਂ ਮੁੜ ਵਾਪਸ ਪੰਜਾਬ ਆਏ ।ਇਸੇ ਹੀ ਦੌਰਾਨ ਉਹ ਅਸਲਾ ਰੱਖਣ ਤੇ ਗ਼ਦਰ ਪਾਰਟੀ ਦਾ ਪਰਚਾ ਵੰਡਣ ਕਰਕੇ  ਹੋਰ ਧਰਾਵਾਂ ਤਹਿਤ ਕੇਸ ਦਰਜ ਕਰਕੇ ਸ਼ਹੀਦ ਊਧਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ।ਇਨ੍ਹਾਂ ਧਰਾਵਾਂ ਤਹਿਤ ਹੀ ਉਨ੍ਹਾਂ ਨੂੰ ਪੰਜ ਸਾਲ ਜੇਲ੍ਹ ਕੱਟਣੀ ਪਈ ।ਜੇਲ੍ਹ ਵਿੱਚ ਹੀ ਉਨ੍ਹਾਂ ਅਨੇਕ ਹੜਤਾਲਾਂ ਕਰਕੇ ਸਰੀਰਕ ਯਾਤਨਾਵਾਂ ਵੀ ਚੱਲੀਆਂ ।ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਨੇ ਸਾਰੇ ਯੂਰਪ ਦੀ ਯਾਤਰਾ ਕੀਤੀ ।1936 ਈਸਵੀ ਵਿੱਚ ਉਨ੍ਹਾਂ ਨੇ ਰੂਸ ਦੀ ਯਾਤਰਾ ਕੀਤੀ ਜਿੱਥੇ ਉਹ ਬਤਾਲੀ ਦਿਨ ਲੈਨਿਨ  ਗ੍ਰਾਦ ਤੇ ਰਹੇ ।
    ਇੰਗਲੈਂਡ ਵਿੱਚ ਰਹਿੰਦ ਦੌਰਾਨ ਹੀ  ਉਨ੍ਹਾਂ ਦੇ  ਆਇਰਿਸ਼ ਦੇਸ਼ ਭਗਤਾਂ ਨਾਲ ਗੂੜ੍ਹਾ ਸਬੰਧ ਸੀ ।ਆਇਰਲੈਂਡ ਦੇ ਦੇਸ਼ ਭਗਤਾਂ ਨਾਲ ਉਨ੍ਹਾਂ ਦੀ ਆਜ਼ਾਦੀ ਦੀ ਲੜਾਈ ਸਬੰਧੀ ਸ਼ਹੀਦ ਊਧਮ ਸਿੰਘ ਦਾ ਉੱਘਾ ਰੋਲ ਸੀ ।ਸ਼ਹੀਦ ਊਧਮ ਸਿੰਘ ਵਿਚ ਇਹ ਖੂਬੀ ਸੀ ਕਿ ਉਹ ਅੰਤਰਰਾਸ਼ਟਰੀ ਵਾਦ ਦੇ ਵੀ ਝੰਡਾ ਬਰਦਾਰ ਸਨ ।
              ਨੈਸ਼ਨਲ ਰਜਿਸਟਰੇਸ਼ਨ ਵਾਲੇ ਦਿਨ ਸ਼ਹੀਦ ਊਧਮ ਸਿੰਘ ਦਾ ਨਾਂ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਲੜੀ ਨੰਬਰ EoAk/305ਹੇਠ ਦਰਜ ਹੋਇਆ ਸੀ ਉਨ੍ਹਾਂ ਨੇ ਆਪਣਾ ਕਿੱਤਾ ਤਰਖਾਣ ਤੇ ਜਨਮ ਮਿਤੀ 23 ਅਕਤੂਬਰ 1905ਦੱਸੀ ਸੀ ।ਪਤਾ 581ਸ੍ਰੀ ਿਵਮਬੇਰਬ ਰੋਡ ਬੋਰਨ ਹਾਊਸ  ਲਿਖਾਇਆ ਸੀ ।
      ਜਲ੍ਹਿਆਂ ਵਾਲੇ ਬਾਗ ਦੀ ਘਟਨਾ ਸਮੇਂ ਸ਼ਹੀਦ ਊਧਮ ਸਿੰਘ ਭਾਰਤ ਅੰਦਰ ਨਹੀਂ ਸਨ ।ਉਸ ਸਮੇਂ ਉਹ ਅਮਰੀਕਾ ਵਿਖੇ ਸਨ।ਇੱਥੇ ਹੀ ਉਨ੍ਹਾਂ ਨੇ ਗ਼ਦਰ ਪਾਰਟੀ ਨਾਲ ਜੁੜ ਕੇ ਜਲਿਆਂ ਵਾਲੇ ਬਾਗ ਦੀ ਘਟਨਾ ਦਾ ਬਦਲਾ ਲੈਣ ਦਾ ਸੰਕਲਪ ਲਿਆ ।ਤੇਰਾ ਮਾਰਚ ਨੇ ਸੰਚਾਲੀ ਇਸ ਵੀਰ ਨੂੰ ਉਨ੍ਹਾਂ ਮਾਈਕਲ ਅਡਵਾਇਰ ਨੂੰ ਲੰਡਨ ਕਿੰਗਸਟਨ ਹਾਲ ਵਿਖੇ ਗੋਲੀ ਮਾਰ ਦਿੱਤੀ ।ਉਸ ਸਮੇਂ ਜਦੋਂ ਉਨ੍ਹਾਂ ਨੇ ਗੋਲੀ ਮਾਰੀ ।ਹਾਲ ਵਿੱਚ ਅਫਰਾ ਦਫੜੀ ਮੱਚ ਗਈ ਸੀ ।ਪਰ ਮੁਹੰਮਦ ਸਿੰਘ ਆਜ਼ਾਦ ਬਿਲਕੁਲ ਘਬਰਾਇਆ ਨਹੀਂ ।ਆਪਣੀ ਗ੍ਰਿਫਤਾਰੀ ਦਿੱਤੀ ਤੇ ਅਗਲੇ ਦਿਨ ਜਿਹੜਾ ਉਨ੍ਹਾਂ ਬਿਆਨ ਦਿੱਤਾ ਉਹ ਬਹੁਤ ਹੀ ਇਤਿਹਾਸਕ ਬਿਆਨ ਹੈ 
     "ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ ਅਸੀਂ ਅੰਗਰੇਜ਼ਾਂ ਦੀ ਅਧੀਨਤਾ ਹੇਠ ਜੂਨ ਭੋਗ ਰਹੇ ਹਾਂ ।ਮੈਂ ਮਰਨ ਤੋਂ ਨਹੀਂ ਡਰਦਾ ਸਗੋਂ ਮੈਨੂੰ ਤਾਂ ਇਸ ਮਰਨ ਤੇ ਮਾਣ ਹੈ ਮੈਂ ਆਪਣੀ ਮਾਤ ਭੂਮੀ ਨੂੰ ਆਜ਼ਾਦ ਕਰਾਉਣ ਲਈ ਮਰਾਂਗਾ ।ਮੈਨੂੰ ਆਸ ਹੈ ਕਿ ਮੇਰੇ ਦੇਸ਼ ਵਾਸੀ ਅੰਗਰੇਜ਼ਾਂ ਨੂੰ ਹਲਕੇ ਕੁੱਤਿਆਂ ਵਾਂਗ ਭਜਾ ਦੇਣਗੇ ।ਮੇਰਾ ਦੇਸ਼ ਆਜ਼ਾਦ ਹੋ ਜਾਵੇਗਾ "
       ਉਨ੍ਹਾਂ ਦਾ ਇਹ ਬਿਆਨ ਬਹੁਤ ਹੀ ਮਹੱਤਵਪੂਰਨ ਹੈ ।ਅੱਜ ਦੇ ਸੰਦਰਭ ਵਿੱਚ ਵੀ ।ਇਨ੍ਹਾਂ ਦੇਸ਼ ਭਗਤਾਂ ਨੇ ਦੇਸ਼ ਦੀ ਆਜ਼ਾਦੀ ਸਮੇਂ ਜਿਹੜਾ ਸੁਪਨਾ ਦੇਖਿਆ ਸੀ ।ਉਹ ਅਜੇ ਤੱਕ ਅਧੂਰਾ ਹੈ ।ਦੇਸ਼ ਅੰਦਰ ਅਜਾਰੇਦਾਰ ਜਗੀਰਦਾਰ ਗੱਠਜੋੜ ਜੇ ਦੀ ਸਾਮਰਾਜ ਨਾਲ ਸਾਂਝ ਭਿਆਲੀ ਲਗਾਤਾਰ ਵਧ ਰਹੀਰਾਜ ਰਾਹੀਂ ਲੋਕਾਂ ਦੀਆਂ ਦੁੱਖਾਂ ਤਕਲੀਫਾਂ ਨੂੰ ਬਹੁਤ ਹੀ ਵਧਾ ਦਿੱਤਾ ਹੈ ।ਸਮੇਂ ਇਸ ਦੇਸ਼ ਭਗਤ ਤਾਂ ਖਾਸ ਕਾਰਨ ਗ਼ਦਰ ਪਾਰਟੀ ਦੀ ਅਣਥਕ ਕੁਰਬਾਨੀ ਦੇ ਪੰਜ ਸ਼ਹੀਦ ਊਧਮ ਸਿੰਘ ਨੂੰ ਚੇਤੇ ਕਰਨ ਦਾ ਮਹੱਤਵ ਹੋਰ ਵਧ ਜਾਂਦਾ ਹੈ ।ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਦਰ ਆਰ ਐਸ ਐਸ ਦੇਸ਼ ਅੰਦਰ ਵੰਡੀਆਂ ਪਾ ਕੇ ਮਜ਼ਦੂਰਾਂ ਦੀ ਲੁੱਟ ਨੂੰ ਹੋਰ ਤਿੱਖਾ ਕਰ ਦਿੱਤਾ ਹੈ ।ਪਿੰਡੋਂ ਕੰਮ ਦੀ ਵਿਚਾਰ ਧਾਰਾ ਨੂੰ ਲੈ ਕੇ ਫਾਸ਼ੀਵਾਦ ਵੱਲ ਵਧ ਰਹੇ ਹਨ ।ਆਰਐੱਸਐੱਸ ਜਿਸ ਦਾ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੌਰਾਨ ਅੰਗਰੇਜ਼ਾਂ ਦਾ ਪੱਖ ਲੈਣਾ ਵੀ ਇਸ ਦੇ  ੀਕਰਦਾਰ ਨੂੰ ਨੰਗਾ ਕਰਦਾ ਹੈ ਉਸ ਸਮੇਂਸ਼ਹੀਦ ਊਧਮ ਸਿੰਘ ਦਾ 80ਵਾਂ ਸ਼ਹਾਦਤ ਦਿਨ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ ।ਦੇ ਅੰਦਰ ਕਿਸਾਨ ਮਜ਼ਦੂਰ ਵਿਦਿਆਰਥੀ ਨੌਜਵਾਨ ਤੇ ਰਾਜ ਵੱਲੋਂ ਚੌਤਰਫ਼ਾ ਹਮਲਾ ਹੋਰ ਰਿਹਾ ਹੈ ।ਇਨ੍ਹਾਂ ਵਰਗਾਂ ਦੀ ਏਕਤਾ ਬਣਾਇਆ ਬਗੈਰ ਦੇਸ਼ ਅੰਦਰ ਲੋਕ ਜਮਹੂਰੀ ਇਨਕਲਾਬ ਨੂੰ ਸਰ ਕਰਨਾ ਅਸੰਭਵ ਹੈ ।ਆਓ ਮੁਹੰਮਦ ਸਿੰਘ ਆਜ਼ਾਦ ਦਾ ਅਸੀਂ ਮਾਂ ਸ਼ਹਾਦਤ ਦਿਨ ਦੇਸ਼ ਅੰਦਰ ਮਜ਼ਦੂਰ ਕਿਸਾਨ ਨੂੰ ਦੇਸ਼ ਦੇ ਜਗੀਰਦਾਰੀ ਅਜਾਰੇਦਾਰੀ ਤੇ ਸਾਮਰਾਜੀ ਗਲਬੇ ਤੋਂ ਮੁਕਤ ਹੋਣ ਵਜੋਂ ਮਨਾਈਏ ।ਇਹੀ ਇਸ ਮਹਾਨ ਸ਼ਹੀਦ ਊਧਮ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।
                                    ਸੁਰਿੰਦਰ ਖੀਵਾ 
                            ਸਾਬਕਾ ਪ੍ਰਧਾਨ ਭਾਰਤ ਦੀ ਜਨਵਾਦੀ ਨੌਜਵਾਨ ਸਭਾ ਪੰਜਾਬ 9815084707
Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-