Tuesday, December 01, 2020
FOLLOW US ON

News

ਉੱਘੇ ਪੰਜਾਬੀ ਲੇਖਕ ਡਾ. ਸਾਧੂ ਰਾਮ ਲੰਗੇਆਣਾ ਦੇ ਲਿਖੇ ਤੇ ਬੀਬਾ ਸੁਰਿੰਦਰ ਸਾਹੋ ਦੇ ਗਾਏ ‘ਆਜੋ ਬਾਬਾ ਨਾਨਕ ਜੀ’ ਗੀਤ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

August 01, 2020 07:10 PM

ਉੱਘੇ ਪੰਜਾਬੀ ਲੇਖਕ ਡਾ. ਸਾਧੂ ਰਾਮ ਲੰਗੇਆਣਾ ਦੇ ਲਿਖੇ ਤੇ ਬੀਬਾ ਸੁਰਿੰਦਰ ਸਾਹੋ ਦੇ ਗਾਏ ‘ਆਜੋ ਬਾਬਾ ਨਾਨਕ ਜੀ’ ਗੀਤ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ
ਬਠਿੰਡਾ 1 ਅਗਸਤ (ਗੁਰਬਾਜ ਗਿੱਲ) -ਕੋਰੋਨਾ ਮਹਾਂਮਾਰੀ ਦੌਰਾਨ ਉੱਘੇ ਪੰਜਾਬੀ ਲੇਖਕ ਡਾ. ਸਾਧੂ ਰਾਮ ਲੰਗੇਆਣਾ ਦੀ ਕਲਮ ਚੋਂ ਉਪਜਿਆ ਧਾਰਮਿਕ ਤੇ ਸਮਾਜਿਕ ਗੀਤ ‘ਆਜੋ ਬਾਬਾ ਨਾਨਕ ਜੀ, ਹੁਣ ਤਾਂ ਘਰ ਵੀ ਬਣਗੇ ਜੇਲਾਂ…’ ਜੋ ਨਾਮਵਰ ਪੰਜਾਬੀ ਗਾਇਕਾ ਬੀਬਾ ਸੁਰਿੰਦਰ ਸਾਹੋ ਵੱਲੋਂ ਆਪਣੀ ਸਾਥਣ ਰਮਨਦੀਪ ਕੌਰ ਦੇ ਸਹਿਯੋਗ ਨਾਲ ਬੁਲੰਦ ਆਵਾਜ਼ ਰਾਹੀਂ ਲੋਕ ਕਚਹਿਰੀ ਵਿੱਚ ਸਨਮੁੱਖ ਕੀਤਾ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਦਾ ਦਿਨੋ-ਦਿਨ ਵੱਡੀ ਪੱਧਰ ਤੇ ਹੁੰਗਾਰਾ ਮਿਲ ਰਿਹਾ ਹੈ ਅਤੇ ਕੋਰੋਨਾ ਮਹਾਂਮਾਰੀ ਉਪਰ ਲਿਖਿਆ ਗਿਆ ਇਹ ਗੀਤ ਅੱਜ ਸਰੋਤਿਆਂ ਦੀ ਪਹਿਲੀ ਪਸੰਦ ਬਣਦਾ ਹੋਇਆ ਹਰੇਕ ਸੁਣਨ ਵਾਲੇ ਸਰੋਤੇ ਦੇ ਦਿਲ ਤੇ ਰਾਜ਼ ਕਰਦਾ ਹੋਇਆ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਸ ਗੀਤ ਵਿੱਚ ਮਿਊਜ਼ਿਕ ਡਾਇਰੈਕਟਰ ਗੋਬਿੰਦ ਸਮਾਲਸਰ ਨੇ ਅਜਿਹੀਆਂ ਧੁੰਨਾਂ ਵਜਾਈਆਂ ਹਨ ਕਿ ਸਰੋਤਿਆਂ ਦੇ ਗੀਤ ਕੰਨੀਂ ਪੈਂਦਾ ਹੋਇਆ ਨਾਲੋ ਨਾਲ ਹੀ ਉਨ੍ਹਾਂ ਨੂੰ ਝੂਮਣ ਲਗਾ ਦਿੰਦਾ ਹੈ। ਇਸ ਗੀਤ ਦੀ ਕੰਪੋਜਸਨ ਪ੍ਰਸਿੱਧ ਪੰਜਾਬੀ ਗਾਇਕ ਪੰਮਾ ਸਾਹਿਰ ਵੱਲੋਂ ਕੀਤੀ ਗਈ ਹੈ ਅਤੇ ਇਹ ਗੀਤ ਜੋ ਗੀਤਕਾਰ ਸਾਧੂ ਰਾਮ ਲੰਗੇਆਣਾ ਦੇ ਨਿੱਜੀ ਯੂ ਟਿਊਬ ਚੈਨਲ ਅਤੇ ਸੋਸ਼ਲ ਮੀਡੀਆ ਤੇ 40 ਦਿਨ ਦੇ ਅਰਸੇ ਦੌਰਾਨ 80 ਹਜ਼ਾਰ ਦੇ ਉੱਪਰ ਅਤੇ ਇੱਕ ਹੋਰ ਸੋਸ਼ਲ ਮੀਡੀਆ ਦੇ ਪੇਜ਼ ਉਪਰ ਇੱਕ ਮਿਲੀਅਨ ਨੂੰ ਪਾਰ ਕਰ ਚੁੱਕਾ ਹੈ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਹੁਣ ਤੱਕ ਲੱਖਾਂ ਲੋਕਾਂ ਦੀ ਪਸੰਦ ਬਣ ਚੁੱਕਿਆ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਚਾਰ ਹਜ਼ਾਰ ਦੇ ਕਰੀਬ ਤਾਂ ਸ਼ੇਅਰ ਹੀ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਲੇਖਕ ਅਤੇ ਗਾਇਕਾ ਨੇ ਦੱਸਿਆ ਕਿ ‘ਉਨ੍ਹਾਂ ਨੇ ਕੁਝ ਅਰਸੇ ਦੇ ਸਮੇਂ ਦੌਰਾਨ ਹੀ ਮਨੋਰੰਜਨ ਦੇ ਸਾਧਨ ਨੂੰ ਬਰਕਰਾਰ ਰੱਖਦਿਆਂ ਹੋਇਆਂ, ਇਸ ਗੀਤ ਤੋਂ ਇਲਾਵਾ ਤਿੰਨ ਸੌਰਟ ਪੰਜਾਬੀ ਫ਼ਿਲਮਾਂ ‘ਜਨਤਾ ਕਰਫਿਊ’, ‘ਸਰਕਾਰੀ ਰਾਸ਼ਨ’ ਅਤੇ ‘ਮਾਂ ਵਿਛੋੜਾ’ ਫਿਲਮੀ ਜਗਤ ਖੇਤਰ ਰਾਹੀਂ ਸਰੋਤਿਆਂ ਦੀ ਕਚਹਿਰੀ ਵਿੱਚ ਉਤਾਰੀਆਂ ਗਈਆਂ ਹਨ। ਜਿੰਨਾ ਨੂੰ ਫੇਸਬੁੱਕ ਸੋਸ਼ਲ ਮੀਡੀਆ ਅਤੇ ਨਿੱਜੀ ਯੂ ਟਿਊਬ ਚੈਨਲ ‘ਲੰਗੇਆਣਾ ਫ਼ਿਲਮ ਪ੍ਰੋਡਕਸ਼ਨ’ ਤੇ ਉਨ੍ਹਾਂ ਨੂੰ ਵੱਡੀ ਪੱਧਰ ਤੇ ਸਨਮਾਨ ਮਿਲ ਰਿਹਾ ਹੈ ਅਤੇ ਜਲਦ ਹੀ ਉਹ ਹੋਰ ਸਮਾਜਿਕ ਸੌਰਟ ਫ਼ਿਲਮਾਂ ਤੇ ਗੀਤ ਲੋਕ ਕਚਹਿਰੀ ਵਿੱਚ ਲੈ ਕੇ ਆਉਣਗੇ।

Have something to say? Post your comment
 

More News News

ਕਨੇਡਾ ਸਿੱਖ ਸੰਗਤਾਂ ਵੱਲੋਂ ਕਿਸਾਨ ਸੰਘਰਸ਼ ‘ਚ ਪੁਲਿਸ ਵਲੋ ਪਾਏ ਜਾ ਰਹੇ ਝੂਠੇ ਕੇਸਾਂ ਦੀ ਪੈਰਵਾਈ ਲਈ 60 ਲੱਖ ਰੁਪਏ ਕਾਨੂੰਨੀ ਮਦਦ ਦਾ ਫੈਸਲਾ - ਪੰਥਕ ਆਗੂ ਕਨੇਡਾ ਕਿਸਾਨ-ਮਜਦੂਰ ਸੰਘਰਸ਼ ਦੀ ਪਿੱਠ ਤੇ ਆਇਆ ਪ੍ਰਵਾਸੀ ਭਾਈਚਾਰਾ ਸੰਘਰਸ਼ਸੀਲ ਧਿਰ ਨਾਲ ਖੜਨ ਦੀ ਜਰੂਰਤ ਹੈ ਨਾਂ ਕਿ ਹਕੂਮਤ ਦੀ ਝੋਲੀਚੁੱਕਣ ਦੀ ਅਦਾਕਾਰ ਯੋਗਰਾਜ ਸਿੰਘ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਇੱਕਜੁਟਤਾ ਦਿਖਾਈ । ਜੋ ਬਿਡੇਨ ਭਾਰਤੀ-ਅਮਰੀਕੀ ਨੀਰਾ ਟੰਨਢੇਨ ਨੂੰ ਬਜਟ ਮੁਖੀ ਵਜੋਂ ਚੁਣਨਗੇ । ਪੰਜਾਬ ਦੇ ਗਾਇਕਾਂ, ਅਦਾਕਾਰਾਂ ਕਰ ਰਹੇ ਕਿਸਾਨਾਂ ਨਾਲ ਮਿਲ ਕੇ ਕਿਸਾਨ ਬਿੱਲ ਖਿਲਾਫ ਰੋਸ ਪ੍ਰਦਰਸ਼ਨ। ਕਿਸਾਨ ਸਮੂਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਵਿਰੋਧ ਪ੍ਰਦਰਸ਼ਨਾਂ ਤੇ ਆ ਕੇ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਕਿਸਾਨ ਦਿੱਲੀ ਤੋਂ ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ ਨਾਲ ਜੋੜਨ ਵਾਲੇ ਹਾਈਵੇਅ ਬੰਦ ਕਰਨ ਦਾ ਐਲਾਨ ਕਰਦੇ ਹਨ । ਕਿਸਾਨ ਦਿੱਲੀ -ਗਾਜ਼ੀਆਬਾਦ ਸਰਹੱਦ ਵਿਖੇ ਵਿਰੋਧ ਪ੍ਰਦਰਸ਼ਨ ਕਰਦੇ ਰਹੇ । ਕੈਨੇਡਾ ਦੀ ਸਮਾਜ ਭਲਾਈ ਸੰਸਥਾ ਵਰਲਡ ਫਾਇਨੈਸ਼ੀਅਲ ਗਰੁੱਪ ਵੱਲੋਂ ਕਿਸਾਨਾਂ ਦੇ ਲੰਗਰ ਲਈ 25 ਲੱਖ ਦੀ ਮਦਦ ਕੀਤੀ ਗੁਰੂ ਨਾਨਕ ਦੇਵ ਜੀ ਦੇ  551 ਵੇਂ ਪ੍ਰਕਾਸ਼ ਦਿਹਾੜੇ ਮੌਕੇ  ਦੇਸ਼ ਵਿਦੇਸ਼ ਵਸਦੇ ਭਾਰਤੀ ਭਾਈਚਾਰੇ  ਨੂੰ ਲੋਕ ਇਨਸਾਫ਼ ਪਾਰਟੀ  ਯੂ ਕੇ ਤੇ ਯੌਰਪ ਕੋਰ ਕਮੇਟੀ ਵੱਲੋਂ  ਲੱਖ ਲੱਖ ਵਧਾਈਆਂ
-
-
-