Tuesday, December 01, 2020
FOLLOW US ON

Article

ਨਵੀਂ ਪੀੜ੍ਹੀ ਤੇ ਸੋਸ਼ਲ ਮੀਡੀਆ.../ਗੁਰਮੀਤ ਕੌਰ ਮੀਤ

August 01, 2020 07:12 PM
ਨਵੀਂ ਪੀੜ੍ਹੀ ਤੇ ਸੋਸ਼ਲ ਮੀਡੀਆ.../ਗੁਰਮੀਤ ਕੌਰ ਮੀਤ
ਕਹਾਣੀ- ਮੇਰੀ ਜ਼ਿੰਦਗੀ
ਮੇਰਾ ਫੋਨ! ਮੇਰਾ ਫੋਨ! ਕਿੱਥੇ ਹੈ? ਮੇਰਾ ਫੋਨ ਕਿੱਥੇ ਹੈ?
ਤਪਦੀ ਦੁਪਹਿਰ ਬੰਟੀ ਨੇ ਚੀਕ ਚਿਹਾੜਾ ਪਾ ਰੱਖਿਆ ਸੀ ਮੈਂ ਗੂੜ੍ਹੀ ਨੀਂਦ ਚ ਪਈ ਸਾਂ ਤੇ ਅੱਖ ਖੁੱਲ੍ਹ ਗਈ ਮੈਂ ਉੱਠਦੇ ਹੀ ਪੁੱਛਿਆ ਕੀ ਹੋਇਆ ਪੁੱਤ ਐਨਾ ਤੱਤਾ ਕਿਉ ਹੋਈ ਜਾਣੈ ਕੀ ਗੱਲ ਹੋ ਗਈ ਬੇਬੇ ਬੇਬੇ ਮੰਮੀ ਨੇ ਮੇਰਾ ਫੋਨ ਪਤਾ ਨਹੀਂ ਕਿੱਥੇ ਲਕੋ ਦਿੱਤਾ। ਤੁਹਾਨੂੰ ਪਤਾ ਨਾ ਇਹਦੇ ਬਿਨਾ ਮੈਂ ਇੱਕ ਪਲ ਨਹੀਂ ਰਹਿੰਦਾ। ਗੱਲ ਸੁਣ ਮੇਰਾ ਪੁੱਤ ਮੈਂ ਤੈਨੂੰ ਹੁਣੇ ਫੋਨ ਲਿਆ ਦੇਣੀ ਅਾ ਤੂੰ ਸ਼ਾਂਤ ਹੋ ਜਾ ਇੱਕ ਵਾਰ ਇਹ ਸੁਣਦੇ ਬੰਟੀ ਨੇ ਰੌਲਾ ਪਾਉਣਾ ਬੰਦ ਕੀਤਾ। ਬੇਬੇ ਤੈਨੂੰ ਇੱਕ ਗੱਲ ਦੱਸਾਂ? ਹਾਂ ਪੁੱਤ ਦੱਸ ਬੇਬੇ ਫੋਨ ਚ ਬਹੁਤ ਕੁੱਝ ਹੁੰਦਾ ਅਾ ਬਹੁਤ ਮਜ਼ਾ ਆਉਂਦਾ ਏ ਮੈਂ ਗੇਮ ਵੀ ਖੇਡਦਾ ਹਾਂ ਫੇਸਬੁੱਕ ਵੀ ਚਲਾਉਂਦਾ ਹਾਂ ਵਟਸਐਪ ਵੀ ਹੇਅਅ... ਇਹ ਕੀ ਹੁੰਦਾ ਏ ਪੁੱਤ ਬੇਬੇ ਤੈਨੂੰ ਨਹੀਂ ਪਤਾ ਤੂੰ ਤਾਂ ਅਨਪੜ੍ਹ ਹੈ। ਬੇਬੇ ਹੱਸਦੀ ਹੋਈ ਆਖਣ ਲੱਗੀ ਪੁੱਤ ਤੂੰ ਹੀ ਸਿਆਣਾ ਬਣ ਜਾ ਏਸ ਮੋਬਾਇਲ ਨੂੰ ਅੱਗ ਲਾ ਪਰਾ ਸਾਰਾ ਦਿਨ ਵਿੱਚ ਵੜਿਆ ਰਹਿੰਦਾ ਏ ਨਾ ਆਸਾ ਵੇਖੇ ਨਾ ਪਾਸਾ ਅੱਖਾਂ ਵੀ ਖਰਾਬ ਕਰ ਲਈਆਂ ਤੂੰ ਬੇਬੇ ਇਹ ਸਭ ਆਖਦੀ ਹੋਈ ਅੱਖਾਂ ਭਰ ਆਈ ਪਰ ਬੰਟੀ ਨੂੰ ਮਾਸਾ ਅਸਰ ਨਾ ਹੋਇਆ। ਬੇਬੇ ਹੈਰਾਨ ਹੋ ਗਈ ਤੇ ਆਖਰ ਬੇਬੇ ਨੇ ਕਿਹਾ ਪੁੱਤ ਗੱਲ ਸੁਣ ਬੰਟੀ ਕਹਿੰਦਾ ਹਾਂ ਬੇਬੇ ਦੱਸ? ਤੂੰ ਮੈਨੂੰ ਕਿੰਨਾ ਪਿਆਰ ਕਰਦਾ ਏ? ਬੰਟੀ ਬੇਬੇ ਮੈਂ ਤੈਨੂੰ ਬਹੁਤ ਪਿਆਰ ਕਰਦਾ। ਬੇਬੇ ਅੱਛਾ! ਬੰਟੀ ਹਾਂ ਬੇਬੇ ਬੇਬੇ ਉਹਨੂੰ ਕਹਿੰਦੀ ਚੱਲ ਪੁੱਤ ਤੂੰ ਆਹ ਫੋਨ ਛੱਡ ਦੇ ਇਹ ਸੁਣਦੇ ਈ ਬੰਟੀ ਫ਼ੇਰ ਲੋਹਾ ਲਾਖਾ ਹੋ ਗਿਆ ਤੇ ਆਖਣ ਲੱਗਾ ਬੇਬੇ ਮੈਂ ਫੋਨ ਨਹੀਂ ਛੱਡ ਸਕਦਾ ਮੇਰਾ ਵੱਟਸਐਪ ਮੇਰੀ ਫੇਸਬੁੱਕ ਮੇਰਾ tiktok ਇਹ ਸਭ ਮੈਂ ਕਦੇ ਨਹੀਂ ਛੱਡ ਸਕਦਾ ਇਹੀ ਤਾਂ ਮੇਰੀ ਜ਼ਿੰਦਗੀ ਹੈ ਮੈਂ ਇਹਨਾਂ ਬਿਨਾਂ ਹੁਣ ਕੁੱਝ ਵੀ ਨਹੀਂ..
ਇਹ ਸਭ ਸੁਣ ਕੇ ਬੰਟੀ ਦੀ ਬੇਬੇ ਜਿਵੇਂ ਸੁੰਨ ਹੀ ਹੋ ਗਈ..✍️ ਗੁਰਮੀਤ ਕੌਰ ਮੀਤ ਜਲਾਲਾਬਾਦ (ਪੱ:) ਜਿਲ੍ਹਾ ਫਾਜ਼ਿਲਕਾ 9988722663
 
Have something to say? Post your comment
 

More Article News

2020 ਕਿਸਾਨ ਅੰਦੋਲਨ ਤੋਂ ਪਹਿਲਾਂ 1982 ਏਸ਼ੀਅਨ ਖੇਡਾਂ ਮੌਕੇ ਵੀ ਸਿੱਖ ਖਿਡਾਰੀਆਂ ਤੇ ਸਿੱਖਾਂ ਨਾਲ ਹੋਇਆ ਸੀ ਧੱਕਾ ਬੰਦ ਦਰਵਾਜ਼ੇ - ਪ੍ਰੋ. ਗੁਰਮੀਤ ਸਿੰਘ ਵਿਸੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀਵਾਲੀ ਤੇ ਲਕਸ਼ਮੀ। ਕਿਸਾਨੀ ਅੰਦੋਲਨ ਦੇ ਸੰਦਰਭ ਵਿੱਚ : ਵਗਦੇ ਦਰਿਆਵਾਂ ਵਰਗੇ  ਲੋਕ ਲਹਿਰਾਂ ਦੇ ਕਾਫਲੇ - ਬਘੇਲ ਸਿੰਘ ਧਾਲੀਵਾਲ ਆਪਣੇ ਕਿੱਤੇ ਪ੍ਰਤੀ ਸਮਰਪਿਤ ਅਣਥੱਕ ਮਿਹਨਤੀ  ਤੇ ਪੁੱਜ ਕੇ  ਇਮਾਨਦਾਰ ਅਤੇ  ਦ੍ਰਿੜ੍ਹ ਇਰਾਦੇ ਵਾਲੇ ਸੈਂਟਰ ਹੈੱਡ ਟੀਚਰ -ਸ੍ਰੀਮਤੀ ਮਨਜੀਤ ਕੌਰ  - ਜਤਿੰਦਰ ਸ਼ਰਮਾ ਸਾਡੀ ਗਲਤੀ ਹੀ ਜਾਨਲੇਵਾ ਬਣਾ ਰਹੀ ਹੈ ਕੋਰੋਨਾ ਨੂੰ ਕਾਂਗਰਸ ਪਾਰਟੀ ਦਾ ਸੰਕਟ ਮੋਚਨ ਅਹਿਮਦ ਪਟੇਲ ਕੋਵਿਡ-19 ਦੀ ਭੇਂਟ ਚੜ੍ਹ ਗਿਆ - ਉਜਾਗਰ ਸਿੰਘ ਲਘੂ ਕਥਾ  ' ਹਕੀਕਤ ' ਕਲੀਆ ਦਾ ਬਾਦਸਾਹ-ਕੁਲਦੀਪ ਮਾਣਕ ਜਾਂ ਗਾਇਕੀ ਅੰਬਰ ਦਾ ਧਰੂ ਤਾਰਾ-ਕੁਲਦੀਪ ਮਾਣਕ 30 ਨਵੰਬਰ ਵਿਸੇਸ (ਬਰਸੀ)
-
-
-