Tuesday, December 01, 2020
FOLLOW US ON

News

ਕਰੋਨਾ ਤੋਂ ਵੀ ਮਾਰੂ ਸਾਬਤ ਹੋਇਆ ਹੈ ਪੰਜਾਬ ਚ ਨਸ਼ਿਆਂ ਦਾ ਕਾਲਾ ਕਾਰੋਬਾਰ

August 01, 2020 07:14 PM
ਕਰੋਨਾ ਤੋਂ ਵੀ ਮਾਰੂ ਸਾਬਤ ਹੋਇਆ ਹੈ ਪੰਜਾਬ ਚ ਨਸ਼ਿਆਂ ਦਾ ਕਾਲਾ ਕਾਰੋਬਾਰ
 
ਪੰਜਾਬ ਅੰਦਰ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦੀ ਗਿਣਤੀ ਭਾਵੇਂ ਕਿਸੇ ਵੀ ਮਹਾਮਾਰੀ ਦੇ ਸਾਰੇ ਰਿਕਾਰਡਾਂ ਨੂੰ ਮਾਤ ਪਾਉਂਦੀ ਹੈ,ਪਰ ਮਾਝੇ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ 38 ਮੌਤਾਂ ਨੇ ਕਰੋਨਾ ਮਹਾਮਾਰੀ ਦਾ ਮੂੰਹ ਚਿੜਾਇਆ ਹੈ। ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਇਹ ਵਰਤਾਰਾ ਪੰਜਾਬ ਅੰਦਰ ਕੋਈ ਨਵਾਂ ਵੀ ਨਹੀ ਹੈ,ਬਲਕਿ ਦਹਾਕਿਆਂ ਤੋ ਲਗਾਤਾਰ ਏਸੇਤਰਾਂ ਹ੮ ਚੱਲਦਾ ਆ ਰਿਹਾ ਹੈ।ਕਿਸੇ ਸਮੇ ਸੋਹਣੇ ਸਡੌਲ ਤੇ ਤਕੜੇ ਜੁੱਸੇ ਵਾਲੇ ਅਣਖੀਲੇ ਪੰਜਾਬੀਆਂ ਕਰਕੇ ਪੰਜਾਬ ਦਾ ਨਾਮ ਲਿਆ ਜਾਂਦਾ ਸੀ,ਪ੍ਰੰਤੂ ਅੱਜ ਨਸ਼ਿਆਂ ਕਰਕੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਬਦਨਾਮ ਹੋ ਚੁੱਕਾ ਹੈ।ਹੈਰਾਨੀ ਇਸ ਗੱਲ ਤੋਂ ਹੁੰਦੀ ਹੈ ਕਿ ਪੰਜਾਬ ਦੇ ਲੋਕ ਇਸ ਬਿਮਾਰੀ ਦੀ ਸ਼ੁਰੂਆਤ  ਦੇ ਸਮੇ ਤੋ ਹੀ ਕੂਕ ਕੂਕ ਕੇ ਇਸ ਦੇ ਇਲਾਜ ਦੀ ਦੁਹਾਈ ਪਾਉਂਦੇ ਰਹੇ ਹਨ,ਪਰ ਕਿਸੇ ਵੀ ਸਰਕਾਰ ਨੇ,ਭਾਂਵੇਂ ਕੇਂਦਰ ਸਰਕਾਰ ਹੋਵੇ ਤੇ ਭਾਵੇਂ ਸੂਬਾ ਸਰਕਾਰ, ਇਸ ਪਾਸੇ ਧਿਆਨ ਨਹੀ ਦਿੱਤਾ। ਪੰਜਾਬ ਨੇ ਉਹ ਸਮੇ ਵੀ ਹੰਢਾਏ ਹਨ,ਜਦੋ ਪੰਜਾਬ ਦੇ ਸਿਵਿਆਂ ਦੀ ਅੱਗ ਕਦੇ ਵੀ ਠੰਡੀ ਨਹੀ ਸੀ ਪੈਂਦੀ।ਪੰਜਾਬ ਦੇ ਹਜਾਰਾਂ ਨੌਜਵਾਨ ਨਸ਼ਿਆਂ ਦੀ ਮਹਾਂਮਾਰੀ ਦੀ ਭੇਂਟ ਚੱੜ ਚੁੱਕੇ ਹਨ।ਸੂਬੇ ਵਿੱਚ ਅਜਿਹੇ ਹਜਾਰਾਂ ਅਭਾਗੇ ਮਾਪੇ  ਵਖਤ ਨੂੰ ਧੱਕੇ ਦੇਣ ਲਈ ਮਜਬੂਰ ਹਨ,ਜਿੰਨਾਂ ਦੇ ਬੁਢਾਪੇ ਦੀ ਡੰਗੋਰੀ  ਨਹੀ ਰਹੀ।ਹਜਾਰਾਂ ਮਾਵਾਂ ਪੁੱਤਾਂ ਦੇ ਵਿਯੋਗ ਚ ਦਿਮਾਗੀ ਸੁੰਤੁਲਨ ਗੁਆ ਬੈਠੀਆਂ ਹਨ। ਸੈਂਕੜੇ ਮਹਿਲਾਵਾਂ ਅਜਿਹੀਆਂ ਵੀ ਮਿਲ ਜਾਣਗੀਆਂ,ਜਿੰਨਾਂ ਦੇ ਸਿਰ ਦੇ ਸਾਈਂ ਜਾਂ ਤਾਂ ਖੁਦਕੁਸ਼ੀਆਂ ਕਰ ਗਏ,ਜਾਂ ਫਿਰ ਨਸ਼ਿਆਂ ਦੀ ਲੱਤ ਚ ਲੱਗੀ ਔਲਾਦ ਦੇ ਕਹਿਰ ਦਾ ਸ਼ਿਕਾਰ ਹੋ ਕੇ ਜਿੰਦਗੀ ਤੋ ਹੱਥ ਧੋ ਬੈਠੇ ਹਨ ਤੇ ਪਿੱਛੋ ਉਹ ਅਭਾਗਣਾਂ ਜਿੰਨਾਂ ਨੇ ਪਹਿਲਾਂ ਅਪਣੇ ਸਿਰਾਂ ਦੇ ਸਾਈਂ ਖੋ ਲਏ ਬਾਅਦ ਵਿੱਚ ਬੁਢਾਪੇ ਦਾ ਸਹਾਰਾ ਵੀ ਨਾ ਰਿਹਾ ਤੇ ਦਰ ਦਰ ਠੋਕਰਾਂ ਖਾਂਦੀਆਂ ਮੌਤ ਵੱਲ ਵੱਧਣ ਦੀ ਕੋਸ਼ਿਸ਼ ਕਰ ਰਹੀਆਂ ਹਨ,ਪਰ ਉਹਨਾਂ ਨੂੰ ਮੌਤ ਵੀ ਬਾਂਹ ਫੜਾਉਂਦੀ ਨਹੀ ਜਾਪਦੀ।ਸੈਂਕੜੇ ਅਭਾਗਣ ਮੁਟਿਆਰਾਂ ਵੀ ਪੰਜਾਬ ਵਿੱਚ ਮਿਲ ਜਾਣਗੀਆਂ,ਜਿੰਨਾਂ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਲੱਥਣ ਤੋ ਪਹਿਲਾਂ ਹੀ ਉਹਨਾਂ ਦੇ ਸੁਹਾਗ ਉੱਜੜ ਗਏ ਤੇ ਚਾਅਵਾਂ ਤੇ ਡਾਕੇ ਪੈ ਗਏ।ਪੰਜਾਬ ਦੇ ਹਾਲਾਤ ਲਿਖਣ ਲੱਗਿਆਂ ਬੇਹੱਦ ਝਿਜਕ ਮਹਿਸੂਸ ਹੁੰਦੀ ਹੈ,ਕਿਉਕਿ ਜਿਸ ਪੰਜਾਬ ਦੇ ਗੱਭਰੂ ਨੇ ਕਦੇ ਅਵਦਾਲੀਆਂ ਦੁਰਾਨੀਆਂ ਦੇ ਰਸਤੇ ਰੋਕੇ ਸਨ,ਜਿੰਨਾਂ ਵਰਗੇ ਸੂਰਵੀਰ ਪੁੱਤਾਂ ਦੀ ਕਾਮਨਾ ਦੁਸ਼ਮਣਾਂ ਦੀਆਂ ਔਰਤਾਂ ਵੀ ਕਰਦੀਆਂ ਸਨ,ਅੱਜ ਉਹ ਪੰਜਾਬ ਦੇ  ਵਾਰਸਾਂ ਦੀ ਇਹ ਹਾਲਤ ਹੈ ਕਿ ਨਸ਼ਿਆਂ ਦੀ ਬਦੌਲਤ ਅੱਜ ਔਲਾਦ ਪੈਦਾ ਕਰਨ ਤੋ ਅਯੋਗ ਪਾਏ ਜਾ ਰਹੇ ਹਨ।ਬਹੁਤ ਸਾਰੀਆਂ ਅਜਿਹੀਆਂ ਕਰਮਾਂ ਮਾਰੀਆਂ ਵੀ ਨਰਕ ਵਰਗੀ ਜਿੰਦਗੀ ਭੋਗਣ ਲਈ ਮਜਬੂਰ ਹਨ,ਜਿਹੜੀਆਂ ਨਾ ਹੀ ਵਿਆਹੀਆਂ ਰਹੀਆਂ ਅਤੇ ਨਾਂ ਹੀ ਕੁਆਰੀਆਂ ਹੀ ਰਹੀਆਂ ਹਨ। ਇਸਤਰਾਂ ਦੇ ਹਾਲਾਤਾਂ ਨੇ ਅਨੇਕਾਂ ਘਰ ਤੋੜੇ ਹਨ।ਇਹ ਨਸ਼ਿਆਂ ਦੀ ਮਹਾਂਮਾਰੀ ਹੀ ਹੈ,ਜਿਸ ਨੇ ਪੰਜਾਬਣ ਮੁਟਿਆਰਾਂ ਦੇ ਚਾਅਵਾਂ ਤੇ ਡਾਕੇ ਮਾਰੇ ਹਨ,ਪਰ ਕੋਈ ਸਾਰ ਲੈਣ ਵਾਲਾ ਨਹੀ।ਇਹ ਬੇਹੱਦ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਇਸ ਮਹਾਂਮਾਰੀ ਨੂੰ ਕਿਸੇ ਨੇ ਨਾ ਹੀ ਗੰਭੀਰਤਾ ਨਾਲ ਸਮਝਿਆ ਅਤੇ ਨਾ ਹੀ ਇਸ ਮਹਾਂਮਾਰੀ ਦੀ ਰੋਕਥਾਮ ਲਈ ਗੰਭੀਰਤਾ ਨਾਲ ਸੋਚਿਆ ਗਿਆ।ਪੰਜਾਬ ਦੀ ਇਹ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਹਰ ਰੋਜ ਬਲ਼ਦੇ ਸਿਵਿਆਂ ਦਾ ਸ਼ੇਕ ਵੀ ਰਾਜ ਸੱਤਾ ਦੇ ਗਲਿਆਰਿਆਂ ਤੱਕ ਪਹੁੰਚ ਨਾ ਸਕਿਆ,ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ ਨੌਜਵਾਨ ਮਰਦੇ ਰਹੇ ਤੇ ਰਾਜਨੀਤਕ ਲੋਕ ਨਸ਼ਿਆਂ ਦੇ ਕਾਰੋਬਾਰ ਦਾ ਪਸਾਰ ਕਰਕੇ ਰਾਜ ਸੱਤਾ ਦੀ ਕੁਰਸੀ ਨੂੰ ਪੱਕਿਆਂ ਕਰਨ ਦੇ ਮਨਸੂਬੇ ਬਣਾਉਂਦੇ ਰਹੇ।ਪੰਜਾਬ ਦੇ ਘਰ ਘਰ ਚੋ ਪੈਂਦੇ ਕੀਰਨੇ,ਮਾਵਾਂ ਦਾ ਵਿਰਲਾਪ ਅਤੇ ਭੈਣਾਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਕੂਕਾਂ ਵੀ ਚੰਡੀਗੜ ਅਤੇ ਦਿੱਲੀ ਚ ਬੈਠੇ ਹਾਕਮਾਂ ਦੇ ਦਿਲਾਂ  ਨੂੰ ਪਸੀਜ ਨਾ ਸਕੀਆਂ।ਹਾਲਾਤ ਇਹ ਹੋ ਗਏ ਕਿ ਪੰਜਾਬ ਪੂਰੀ ਦੁਨੀਆਂ ਵਿੱਚ ਨਸ਼ਿਆਂ ਦੀ ਮੰਡੀ ਵਜੋਂ ਜਾਣਿਆਂ ਜਾਣ ਲੱਗਾ ਹੈ।ਦਹਾਕਿਆਂ ਤੋ ਚੱਲਦੇ ਆ ਰਹੇ ਨਸ਼ਿਆਂ ਦੇ ਧੰਦੇ ਤੇ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਤਰਜ ਤੇ ਰੱਜ ਕੇ ਸਿਆਸਤ ਹੋਈ ਹੈ। ਇਹ ਨਸ਼ਿਆਂ ਤੇ ਹੋਈ ਸਿਆਸਤ ਦਾ ਹੀ ਨਤੀਜਾ ਹੈ ਕਿ ਪੰਜਾਬ ਚ ਹੋਈਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਕਰਕੇ ਹੀ ਭਾਰੀ ਬਹੁਮੱਤ ਮਿਲਿਆ ਸੀ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਵੱਲੋਂ ਕੀਤੇ ਵਾਅਦਿਆਂ ਤੇ ਭਰੋਸ਼ਾ ਕਰਕੇ ਉਹਨਾਂ ਨੂੰ ਵੋਟਾਂ ਪਾਈਆਂ ਸਨ,ਤਾਂ ਕਿ ਨਸ਼ਿਆਂ ਦੇ ਰਾਹ ਪੈ ਕੇ ਮਰ ਰਹੀ ਪੰਜਾਬ ਦੀ ਜੁਆਨੀ ਨੂੰ ਬਚਾਇਆ ਜਾ ਸਕੇ,ਪਰ ਅਫਸੋਸ ! ਕਿ ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਵੀ ਵਫਾ ਨਾ ਹੋਏ, ਪੰਜਾਬ ਸਰਕਾਰ ਵੀ ਨਸ਼ਿਆਂ ਨੂੰ ਰੋਕਣ ਵਿੱਚ ਸਫਲ ਨਾ ਹੋ ਸਕੀ।ਹੁਣ ਜੇਕਰ ਗੱਲ ਤਾਜਾ ਹਾਲਾਤਾਂ ਦੀ ਕੀਤੀ ਜਾਵੇ ਤਾਂ ਇੱਕ ਪਾਸੇ ਕਰੋਨਾ ਮਹਾਂਮਾਰੀ ਨੇ ਸਮੁੱਚੇ ਜੀਵਨ ਨੂੰ ਹਾਲੋਂ ਬੇਹਾਲ ਕੀਤਾ ਹੋਇਆ ਹੈ,ਜਦੋ ਕਿ ਦੂਜੇ ਪਾਸੇ ਪੰਜਾਬ ਅੰਦਰ ਨਸ਼ਿਆਂ ਦਾ ਦੈਂਤ ਅੱਜ ਵੀ ਮੌਤ ਦਾ ਤਾਂਡਵ ਨਾਚ ਨੱਚ ਰਿਹਾ ਹੈ।ਮਾਝੇ ਚ ਜਹਿਰੀਲੀ ਸਰਾਬ ਪੀਣ ਨਾਲ ਹੋਈਆਂ ਤਿੰਨ ਦਰਜਨ ਤੋ ਵੱਧ ਮੌਤਾਂ ਨੇ ਇੱਕ ਵਾਰ ਫਿਰ ਇਹ ਦਰਸਾ ਦਿੱਤਾ ਹੈ ਕਿ ਪੰਜਾਬ ਚ ਅੱਜ ਵੀ ਨਸ਼ਿਆਂ ਦੀ ਮਹਾਂਮਾਰੀ ਕਰੋਨਾ ਤੇ ਭਾਰੂ ਪਈ ਹੋਈ ਹੈ,ਪਰ ਦੇਖਣਾ ਇਹ ਹੋਵੇਗਾ ਕਿ ਸਰਕਾਰ ਪੰਜਾਬ ਚ ਬੇਰੋਕ ਚੱਲ ਰਹੇ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਨੱਥ ਪਾਉਣ ਲਈ ਕਿੰਨੀ ਕੁ ਸੁਹਿਰਦਤਾ ਅਤੇ ਸਖਤ ਰੁੱਖ ਅਖਤਿਆਰ ਕਰਦੀ ਹੈ,ਇਹ ਦੇਖਣ ਲਈ ਸਮੇ ਦਾ ਇੰਤਜਾਰ ਕਰਨਾ ਹੋਵੇਗਾ।
ਬਘੇਲ ਸਿੰਘ ਧਾਲੀਵਾਲ
99142-58142
Have something to say? Post your comment
 

More News News

ਕਨੇਡਾ ਸਿੱਖ ਸੰਗਤਾਂ ਵੱਲੋਂ ਕਿਸਾਨ ਸੰਘਰਸ਼ ‘ਚ ਪੁਲਿਸ ਵਲੋ ਪਾਏ ਜਾ ਰਹੇ ਝੂਠੇ ਕੇਸਾਂ ਦੀ ਪੈਰਵਾਈ ਲਈ 60 ਲੱਖ ਰੁਪਏ ਕਾਨੂੰਨੀ ਮਦਦ ਦਾ ਫੈਸਲਾ - ਪੰਥਕ ਆਗੂ ਕਨੇਡਾ ਕਿਸਾਨ-ਮਜਦੂਰ ਸੰਘਰਸ਼ ਦੀ ਪਿੱਠ ਤੇ ਆਇਆ ਪ੍ਰਵਾਸੀ ਭਾਈਚਾਰਾ ਸੰਘਰਸ਼ਸੀਲ ਧਿਰ ਨਾਲ ਖੜਨ ਦੀ ਜਰੂਰਤ ਹੈ ਨਾਂ ਕਿ ਹਕੂਮਤ ਦੀ ਝੋਲੀਚੁੱਕਣ ਦੀ ਅਦਾਕਾਰ ਯੋਗਰਾਜ ਸਿੰਘ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਇੱਕਜੁਟਤਾ ਦਿਖਾਈ । ਜੋ ਬਿਡੇਨ ਭਾਰਤੀ-ਅਮਰੀਕੀ ਨੀਰਾ ਟੰਨਢੇਨ ਨੂੰ ਬਜਟ ਮੁਖੀ ਵਜੋਂ ਚੁਣਨਗੇ । ਪੰਜਾਬ ਦੇ ਗਾਇਕਾਂ, ਅਦਾਕਾਰਾਂ ਕਰ ਰਹੇ ਕਿਸਾਨਾਂ ਨਾਲ ਮਿਲ ਕੇ ਕਿਸਾਨ ਬਿੱਲ ਖਿਲਾਫ ਰੋਸ ਪ੍ਰਦਰਸ਼ਨ। ਕਿਸਾਨ ਸਮੂਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਵਿਰੋਧ ਪ੍ਰਦਰਸ਼ਨਾਂ ਤੇ ਆ ਕੇ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਕਿਸਾਨ ਦਿੱਲੀ ਤੋਂ ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ ਨਾਲ ਜੋੜਨ ਵਾਲੇ ਹਾਈਵੇਅ ਬੰਦ ਕਰਨ ਦਾ ਐਲਾਨ ਕਰਦੇ ਹਨ । ਕਿਸਾਨ ਦਿੱਲੀ -ਗਾਜ਼ੀਆਬਾਦ ਸਰਹੱਦ ਵਿਖੇ ਵਿਰੋਧ ਪ੍ਰਦਰਸ਼ਨ ਕਰਦੇ ਰਹੇ । ਕੈਨੇਡਾ ਦੀ ਸਮਾਜ ਭਲਾਈ ਸੰਸਥਾ ਵਰਲਡ ਫਾਇਨੈਸ਼ੀਅਲ ਗਰੁੱਪ ਵੱਲੋਂ ਕਿਸਾਨਾਂ ਦੇ ਲੰਗਰ ਲਈ 25 ਲੱਖ ਦੀ ਮਦਦ ਕੀਤੀ ਗੁਰੂ ਨਾਨਕ ਦੇਵ ਜੀ ਦੇ  551 ਵੇਂ ਪ੍ਰਕਾਸ਼ ਦਿਹਾੜੇ ਮੌਕੇ  ਦੇਸ਼ ਵਿਦੇਸ਼ ਵਸਦੇ ਭਾਰਤੀ ਭਾਈਚਾਰੇ  ਨੂੰ ਲੋਕ ਇਨਸਾਫ਼ ਪਾਰਟੀ  ਯੂ ਕੇ ਤੇ ਯੌਰਪ ਕੋਰ ਕਮੇਟੀ ਵੱਲੋਂ  ਲੱਖ ਲੱਖ ਵਧਾਈਆਂ
-
-
-