Tuesday, December 01, 2020
FOLLOW US ON

News

ਯੂ ਪੀ,ਐਮ ਪੀ ਤੱਕ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਮੁਹਾਰਤ ਰੱਖਣ ਵਾਲੀ ਬਰਨਾਲਾ ਪੁਲਿਸ ਜਿਲੇ ਚੋ ਨਹੀ ਕਰ ਸਕੀ ਨਸ਼ਿਆਂ ਦਾ ਸ਼ਫਾਇਆ

August 01, 2020 07:15 PM
ਯੂ ਪੀ,ਐਮ ਪੀ ਤੱਕ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਮੁਹਾਰਤ ਰੱਖਣ ਵਾਲੀ ਬਰਨਾਲਾ ਪੁਲਿਸ ਜਿਲੇ ਚੋ ਨਹੀ ਕਰ ਸਕੀ ਨਸ਼ਿਆਂ ਦਾ ਸ਼ਫਾਇਆ
ਬਰਨਾਲਾ 25 ਜੁਲਾਈ(ਬਘੇਲ ਸਿੰਘ ਧਾਲੀਵਾਲ) ਇਹਦੇ ਵਿੱਚ ਵੀ ਕੋਈ ਅਤਿਕਥਨੀ ਨਹੀ ਕਿ ਬਰਨਾਲਾ ਪੁਲਿਸ ਦੀ ਨਸ਼ਿਆਂ ਖਿਲਾਫ ਮੁਹਿੰਮ ਸਫਲਤਾ ਨਾਲ ਚੱਲ ਰਹੀ ਹੈ,ਹਰ ਪੰਜਵੇਂ ਸੱਤਵੇਂ ਦਿਨ ਮੈਡੀਕਲ ਨਸ਼ਿਆਂ ਦੇ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ,ਗੱਡੀਆਂ ਅਤੇ ਨਗਦੀ ਸਮੇਤ ਦਬੋਚਣ ਦੀਆਂ ਖਬਰਾਂ ਛਪਦੀਆਂ ਰਹਿੰਦੀਆਂ ਹਨ।ਲੱਖਾਂ ਦੀ ਗਿਣਤੀ ਵਿੱਚ ਨਸ਼ੀਲੀਆਂ ਗੋਲੀਆਂ,ਟੀਕੇ,ਸਿਰਪ,ਕੈਪਸੂਲ ਫੜੇ ਜਾ ਰਹੇ ਹਨ,ਕਰੋੜਾਂ ਰੁਪਏ  ਵੀ ਡਰੱਗ ਮਨੀ ਦੇ ਰੂਪ ਚ ਫੜੇ ਜਾਣ ਦੀਆਂ ਖਬਰਾਂ ਛਪਦੀਆਂ ਰਹਿੰਦੀਆਂ ਹਨ,ਪਰ ਇਸ ਦੇ ਬਾਵਜੂਦ ਵੀ ਇਹਨਾਂ ਤਲਖ ਹਕੀਕਤ ਨੂੰ ਝੁਠਲਾਇਆ ਨਹੀ ਜਾ ਸਕਦਾ ਕਿ ਜਿਲੇ ਅੰਦਰ ਜਮੀਨੀ ਪੱਧਰ ਤੇ ਨਸ਼ਿਆਂ ਨੂੰ ਕੋਈ ਠੱਲ ਨਹੀ ਪਾਈ ਜਾ ਸਕੀ। ਬਰਨਾਲਾ ਸਹਿਰ ਦੀਆਂ ਬਹੁਤ ਸਾਰੀਆਂ ਵਸਤੀਆਂ ਅਤੇ ਪਿੰਡਾਂ ਅੰਦਰ ਨਜਾਇਜ ਸ਼ਰਾਬ ਦੀ ਵਿੱਕਰੀ ਪਹਿਲਾਂ ਦੀ ਤਰਾਂ ਹੀ ਬੇ ਰੋਕ,ਬੇ ਡਰ ਅਤੇ ਨਿਰਵਿਘਨ ਚੱਲ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਰੋਨਾ ਵਾਇਰਸ ਦੇ ਦੌਰਾਨ ਪੁਲਿਸ ਦੀ ਐਨੀ ਮੁਸਤੈਦੀ ਹੋਣ ਦੇ ਬਾਵਜੂਦ ਵੀ ਨਜਾਇਜ ਸਰਾਬ ਦੇ ਇਸ ਕਾਲੇ ਕਾਰੋਬਾਰ ਤੇ ਕੋਈ ਫਰਕ ਨਹੀ ਪਿਆ, ਨਾ ਹੀ ਕੋਈ ਚਿੱਟੇ ਦਾ ਆਦੀ ਨਸ਼ੇ ਦੀ ਤੋੜ ਨਾਲ ਤੜਫਦਾ ਦੇਖਿਆ ਗਿਆ ਹੈ,ਬਲਕਿ ਸੂਤਰਾਂ ਦਾ ਤਾਂ ਇਹ ਕਹਿਣਾ ਹੈ ਕਿ ਕਰੋਨਾ ਦੌਰਾਨ ਨਜਾਇਜ ਸਰਾਬ ਦਾ ਧੰਦਾ ਕਰਨ ਵਾਲੇ ਤਸਕਰਾਂ ਵੱਲੋਂ ਜਿਆਦਾ ਕਮਾਈ ਕੀਤੀ ਜਾ ਰਹੀ ਹੈ।ਜਦੋ ਵੀ ਬਰਨਾਲਾ ਪੁਲਿਸ ਵੱਲੋਂ  ਨਸ਼ਿਆਂ ਸਬੰਧੀ  ਪੱਤਰਕਾਰ ਸਮੇਲਨ ਬੁਲਾ ਕੇ ਦੂਰ ਦੁਰਾਡੇ ਤੋ ਫੜੇ ਗਏ ਨਸ਼ਾ ਤਸ਼ਕਰਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਖਬਰਾਂ ਛਪਦੀਆਂ ਹਨ,ਤਾਂ ਉਹਨਾਂ ਖਬਰਾਂ ਨੂੰ ਪੜ ਕੇ ਇਲਾਕੇ ਦੇ ਲੋਕ ਹੁਣ ਇੰਜ ਪ੍ਰਤੀਕਰਮ ਦੇਣ ਲੱਗ ਪਏ ਹਨ ਕਿ ਬਰਨਾਲਾ ਪੁਲਿਸ ਤੋ ਜਿਲੇ ਵਿੱਚ ਤਾਂ ਨਸ਼ੇ ਬੰਦ ਨਹੀ ਹੋ ਰਹੇ ਤੇ ਬਰਨਾਲਾ ਪੁਲਿਸ ਯੂਪੀ ਮੱਧ ਪ੍ਰਦੇਸ਼ ਚੋ ਨਸ਼ੇ ਫੜਦੀ ਫਿਰਦੀ ਹੈ।ਇੱਕ ਗੱਲ ਹੋਰ ਵੀ ਜਿਹੜੀ ਲੋਕਾਂ ਦੀ ਜੁਬਾਨ ਤੋ ਆਮ ਹੀ ਸੁਣੀ ਜਾ ਸਕਦੀ ਹੈ,ਉਹ ਇਹ ਹੈ ਕਿ ਨੌਜੁਆਨਾਂ ਨੂੰ ਤਾਂ ਚਿੱਟੇ ਅਤੇ ਸ਼ਰਾਬ ਦੇ ਨਸ਼ੇ ਨੇ ਬਰਬਾਦ ਕਰ ਦਿੱਤਾ ਹੈ ਤੇ ਪੁਲਿਸ  ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਚ ਉਲਝੀ ਪਈ ਹੈ,ਜਦੋ ਕਿ ਪੁਲਿਸ ਨੂੰ ਅਪਣੇ ਇਲਾਕੇ ਚੋ ਪਹਿਲਾਂ ਉਹਨਾਂ ਨਸ਼ਿਆਂ ਦਾ ਸਫਾਇਆ ਕਰਨ ਦਾ ਤਹੱਈਆ ਕਰਨਾ ਚਾਹੀਦਾ ਹੈ,ਜਿਹੜੇ ਮੌਜੂਦਾ ਸਮੇ ਚ ਸ਼ਰੇਆਮ ਵੇਚੇ ਜਾ ਰਹੇ ਹਨ ਤੇ ਜਿੰਨਾਂ ਦੀ ਬਦੌਲਤ ਨੌਜੁਆਨੀ ਬਰਬਾਦ ਹੋ ਰਹੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਬਰਨਾਲਾ ਪੁਲਿਸ ਵੱਲੋਂ ਫੜੀਆਂ ਜਾ ਰਹੀਆਂ ਨਸ਼ੀਲੀਆਂ ਗੋਲੀਆਂ,ਕੈਪਸੂਲ,ਟੀਕੇ ਆਦਿ ਵੀ ਕੋਈ ਘੱਟ ਘਾਤਕ ਨਹੀ,ਪਰੰਤੂ ਪਹਿਲਾਂ ਜਿਹੜੇ ਨਸ਼ਿਆਂ ਦਾ ਪਾਸਾਰਾ ਬਰਨਾਲਾ ਸਹਿਰ ਅਤੇ ਇਲਾਕੇ ਵਿੱਚ ਹੈ,ਉਸ ਵੱਲ ਧਿਆਨ ਦੇਣ ਦੀ ਜਿਆਦਾ ਤੇ ਮੁਢਲੀ ਲੋੜ ਹੈ।ਬਰਨਾਲਾ ਪੁਲਿਸ ਨੂੰ ਇਸ ਪਾਸੇ ਸੋਚਣਾ ਪਵੇਗਾ ਕਿ ਇਲਾਕੇ ਦੀਆਂ ਜਮੀਨੀ ਹਕੀਕਤਾਂ ਨੂੰ ਨਜਰ ਅੰਦਾਜ ਕਰਕੇ ਅਤੇ ਲੋਕਾਂ ਦੀ ਮਾਨਸਿਕਤਾ ਸਮਝੇ ਬਗੈਰ ਨਸ਼ਿਆਂ ਤੇ ਮੁਕੰਮਲ ਰੂਪ ਚ ਕਾਬੂ ਨਹੀ ਪਾਇਆ ਜਾ ਸਕਦਾ।
Have something to say? Post your comment
 

More News News

ਕਨੇਡਾ ਸਿੱਖ ਸੰਗਤਾਂ ਵੱਲੋਂ ਕਿਸਾਨ ਸੰਘਰਸ਼ ‘ਚ ਪੁਲਿਸ ਵਲੋ ਪਾਏ ਜਾ ਰਹੇ ਝੂਠੇ ਕੇਸਾਂ ਦੀ ਪੈਰਵਾਈ ਲਈ 60 ਲੱਖ ਰੁਪਏ ਕਾਨੂੰਨੀ ਮਦਦ ਦਾ ਫੈਸਲਾ - ਪੰਥਕ ਆਗੂ ਕਨੇਡਾ ਕਿਸਾਨ-ਮਜਦੂਰ ਸੰਘਰਸ਼ ਦੀ ਪਿੱਠ ਤੇ ਆਇਆ ਪ੍ਰਵਾਸੀ ਭਾਈਚਾਰਾ ਸੰਘਰਸ਼ਸੀਲ ਧਿਰ ਨਾਲ ਖੜਨ ਦੀ ਜਰੂਰਤ ਹੈ ਨਾਂ ਕਿ ਹਕੂਮਤ ਦੀ ਝੋਲੀਚੁੱਕਣ ਦੀ ਅਦਾਕਾਰ ਯੋਗਰਾਜ ਸਿੰਘ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਇੱਕਜੁਟਤਾ ਦਿਖਾਈ । ਜੋ ਬਿਡੇਨ ਭਾਰਤੀ-ਅਮਰੀਕੀ ਨੀਰਾ ਟੰਨਢੇਨ ਨੂੰ ਬਜਟ ਮੁਖੀ ਵਜੋਂ ਚੁਣਨਗੇ । ਪੰਜਾਬ ਦੇ ਗਾਇਕਾਂ, ਅਦਾਕਾਰਾਂ ਕਰ ਰਹੇ ਕਿਸਾਨਾਂ ਨਾਲ ਮਿਲ ਕੇ ਕਿਸਾਨ ਬਿੱਲ ਖਿਲਾਫ ਰੋਸ ਪ੍ਰਦਰਸ਼ਨ। ਕਿਸਾਨ ਸਮੂਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਵਿਰੋਧ ਪ੍ਰਦਰਸ਼ਨਾਂ ਤੇ ਆ ਕੇ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਕਿਸਾਨ ਦਿੱਲੀ ਤੋਂ ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ ਨਾਲ ਜੋੜਨ ਵਾਲੇ ਹਾਈਵੇਅ ਬੰਦ ਕਰਨ ਦਾ ਐਲਾਨ ਕਰਦੇ ਹਨ । ਕਿਸਾਨ ਦਿੱਲੀ -ਗਾਜ਼ੀਆਬਾਦ ਸਰਹੱਦ ਵਿਖੇ ਵਿਰੋਧ ਪ੍ਰਦਰਸ਼ਨ ਕਰਦੇ ਰਹੇ । ਕੈਨੇਡਾ ਦੀ ਸਮਾਜ ਭਲਾਈ ਸੰਸਥਾ ਵਰਲਡ ਫਾਇਨੈਸ਼ੀਅਲ ਗਰੁੱਪ ਵੱਲੋਂ ਕਿਸਾਨਾਂ ਦੇ ਲੰਗਰ ਲਈ 25 ਲੱਖ ਦੀ ਮਦਦ ਕੀਤੀ ਗੁਰੂ ਨਾਨਕ ਦੇਵ ਜੀ ਦੇ  551 ਵੇਂ ਪ੍ਰਕਾਸ਼ ਦਿਹਾੜੇ ਮੌਕੇ  ਦੇਸ਼ ਵਿਦੇਸ਼ ਵਸਦੇ ਭਾਰਤੀ ਭਾਈਚਾਰੇ  ਨੂੰ ਲੋਕ ਇਨਸਾਫ਼ ਪਾਰਟੀ  ਯੂ ਕੇ ਤੇ ਯੌਰਪ ਕੋਰ ਕਮੇਟੀ ਵੱਲੋਂ  ਲੱਖ ਲੱਖ ਵਧਾਈਆਂ
-
-
-