Tuesday, December 01, 2020
FOLLOW US ON

Article

ਹਿੰਦੀ ਵਿਅੰਗ / ਇੱਕ ਕਸਬੇ ਦੇ ਹੋਟਲ ਦਾ ਛੋਟਾ ਜਿਹਾ ਕਮਰਾ

August 01, 2020 07:16 PM
ਹਿੰਦੀ ਵਿਅੰਗ
"""""""""""""""""
           ਇੱਕ ਕਸਬੇ ਦੇ ਹੋਟਲ ਦਾ ਛੋਟਾ ਜਿਹਾ ਕਮਰਾ 
          """""""""""""""""""""""""""""""""""""""""""""""""""""""
                       * ਮੂਲ : ਰੁਚੀ ਗੁਪਤਾ 
                       * ਅਨੁ : ਪ੍ਰੋ ਨਵ ਸੰਗੀਤ ਸਿੰਘ
 
ਵਿਆਹ ਦੀ ਗੱਲ ਚਲਾਈ ਜਾ ਰਹੀ ਹੈ। ਮੁੰਡੇ - ਕੁੜੀ ਨੂੰ ਇੱਕ ਦੂਜੇ ਨੂੰ ਜਾਣਨ ਲਈ ਇਕੱਲਿਆਂ ਛੱਡ ਦਿੱਤਾ ਗਿਆ ਹੈ। 
 
ਬਗ਼ੈਰ ਸਮਾਂ ਗੁਆਇਆਂ ਮੁੰਡੇ ਨੇ ਪਹਿਲ ਕਰ ਦਿੱਤੀ ਹੈ: 
 
ਮੇਰਾ ਪਰਿਵਾਰ ਮੇਰੇ ਲਈ ਸਭ ਕੁਝ ਹੈ। ਮਾਂ ਨੂੰ ਇੱਕ ਅੈਸੀ ਬਹੂ ਚਾਹੀਦੀ ਹੈ- ਜੋ ਪੜ੍ਹੀ- ਲਿਖੀ ਹੋਵੇ; ਘਰ ਦੇ ਕੰਮਾਂ ਵਿੱਚ ਮਾਹਿਰ ਹੋਵੇ; ਚੰਗੇ ਸੰਸਕਾਰਾਂ ਵਾਲੀ ਹੋਵੇ; ਸਾਰਿਆਂ ਦਾ ਖ਼ਿਆਲ ਰੱਖੇ; ਉਨ੍ਹਾਂ ਦੇ ਬੇਟੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲੇ...
 
ਟੱਬਰ ਪੁਰਾਣੇ ਖ਼ਿਆਲਾਂ ਦਾ ਤਾਂ ਨਹੀਂ, ਪਰ ਇਹ ਜ਼ਰੂਰ ਚਾਹੁੰਦਾ ਹੈ ਕਿ ਕੋਈ ਅਜਿਹਾ ਆਵੇ , ਜੋ ਸਾਡੇ ਰੀਤੀ- ਰਿਵਾਜ ਨੂੰ ਅਪਣਾ ਲਵੇ। 
 
ਪਰਿਵਾਰ ਦੀਆਂ ਅੌਰਤਾਂ ਚਸ਼ਮਾ ਨਹੀਂ ਲਾਉਂਦੀਆਂ।
 
ਰੱਬ ਦੀ ਕਿਰਪਾ ਨਾਲ ਸਾਡੇ ਕੋਲ ਸਭ ਕੁਝ ਹੈ। ਸਾਨੂੰ ਤੁਹਾਥੋਂ ਕੁਝ ਨਹੀਂ ਚਾਹੀਦਾ, ਬੱਸ ਕੁੜੀ ਘਰ ਨੂੰ ਜੋੜ ਕੇ ਰੱਖਣ ਵਾਲੀ ਚਾਹੀਦੀ ਹੈ। 
 
ਮੇਰੀ ਕੋਈ ਖਾਸ ਪਸੰਦ ਨਹੀਂ ਹੈ। ਬੱਸ ਮੈਨੂੰ ਸਮਝਣ ਵਾਲੀ ਚਾਹੀਦੀ ਹੈ। ਥੋੜ੍ਹੀ- ਬਹੁਤ ਦੇਸ਼- ਦੁਨੀਆਂ ਦੀ ਜਾਣਕਾਰੀ ਵੀ ਰੱਖਦੀ ਹੋਵੇ! ਹਾਂ, ਲੰਮੇ ਵਾਲ਼ਾਂ ਅਤੇ ਸਾੜ੍ਹੀ ਵਾਲੀਆਂ ਕੁੜੀਆਂ ਚੰਗੀਆਂ ਲੱਗਦੀਆਂ ਹਨ।
 
ਤੁਹਾਡੀ ਕੋਈ ਇੱਛਾ ਹੋਵੇ ਤਾਂ ਦੱਸੋ!
 
ਕਾਫੀ ਚਿਰ ਤੋਂ ਖਾਮੋਸ਼ ਬੈਠੀ ਕੁੜੀ ਨੇ ਸ਼ਰਮ ਦਾ ਪੱਲਾ ਲਾਹ ਕੇ ਸਵੈ-ਅਭਿਮਾਨ ਦੀ ਚੁੰਨੀ ਸਿਰ ਤੇ ਰੱਖ ਲਈ ਹੈ। 
 
ਪੂਰੇ ਵਿਸ਼ਵਾਸ ਨਾਲ ਬੋਲਣਾ ਸ਼ੁਰੂ ਕਰ ਦਿੱਤਾ ਹੈ:
 
ਮੇਰਾ ਪਰਿਵਾਰ ਮੇਰੀ ਤਾਕਤ ਹੈ। ਪਿਤਾ ਜੀ ਨੂੰ ਜਵਾਈ ਦੇ ਰੂਪ ਵਿੱਚ ਅਜਿਹਾ ਮੁੰਡਾ ਚਾਹੀਦਾ ਹੈ,ਜੋ ਉਨ੍ਹਾਂ ਦੇ ਹਰ ਸੁਖ- ਦੁਖ ਵਿੱਚ ਬਿਨਾਂ ਅਹਿਸਾਨ ਉਨ੍ਹਾਂ ਨਾਲ ਖੜ੍ਹਾ ਰਹੇ; ਬੇਟੀ ਨਾਲ ਘਰ ਦੇ ਕੰਮਾਂ ਵਿੱਚ ਕੁਝ ਮਦਦ ਵੀ ਕਰੇ; ਜੀਹਨੂੰ ਆਪਣੀ ਮਾਂ ਅਤੇ ਪਤਨੀ ਵਿੱਚ 'ਪੁਲ' ਬਣਨਾ ਆਉਂਦਾ ਹੋਵੇ ਅਤੇ ਜੋ ਉਨ੍ਹਾਂ ਦੀ ਬੇਟੀ ਨੂੰ ਆਪਣੇ ਪਰਿਵਾਰ ਦੀ 'ਕੇਅਰ ਟੇਕਰ' ਬਣਾ ਕੇ ਨਾ ਲਿਜਾਵੇ।
 
ਜੀਵਨਸਾਥੀ ਤੋਂ ਬਹੁਤੀ ਉਮੀਦ ਤਾਂ ਨਹੀਂ, ਪਰ ਕੋਈ ਅੈਸਾ, ਜੋ ਆਪਣੀ ਪਤਨੀ ਨੂੰ ਪਰਿਵਾਰ ਵਿੱਚ ਸਨਮਾਨ ਦਿਵਾ ਸਕੇ। 'ਪਠਾਣੀ ਸੂਟ' ਵਿੱਚ ਬਿਨਾਂ ਦਾੜ੍ਹੀ- ਮੁੱਛਾਂ ਵਾਲੇ ਮੁੰਡੇ ਪਸੰਦ ਹਨ।
 
ਆਪਣੀ 'ਸਪੈਕਟਸ' ਨੂੰ ਖ਼ੁਦ ਨਾਲੋਂ ਵੀ ਵੱਧ ਪਿਆਰ ਕਰਦੀ ਹਾਂ। 
 
'ਸਰਨੇਮ' ਬਦਲਣਾ ਜਾਂ ਨਾ ਬਦਲਣਾ ਆਪਣੇ ਅਧਿਕਾਰ ਖੇਤਰ ਵਿੱਚ ਰੱਖਣਾ ਚਾਹਾਂਗੀ। ਤੁਸੀਂ ਅਤੇ ਮੈਂ ਪੜ੍ਹੇ- ਲਿਖੇ ਹਾਂ। ਇਸਲਈ ਵਿਆਹ ਦਾ ਖਰਚ ਦੋਵੇਂ ਪਰਿਵਾਰ ਅੱਧਾ- ਅੱਧਾ ਕਰੀਏ। ਦੇਸ਼ ਦੇ ਵਿਕਾਸ ਵਿੱਚ ਇਹ ਵੀ ਇੱਕ ਪਹਿਲ ਹੋਣੀ ਚਾਹੀਦੀ ਹੈ। ਤੇ ਹਾਂ, ਹਰੇਕ ਗੱਲ ਸਿਰ ਝੁਕਾ ਕੇ ਮੰਨੀ ਜਾਣਾ ਸੰਸਕਾਰੀ ਹੋਣ ਦੀ ਨਿਸ਼ਾਨੀ ਨਹੀਂ ਹੁੰਦੀ।
 
ਮੁੰਡਾ ਹਕਲਾਉਣ ਲੱਗ ਪਿਆ ਹੈ। 
 
ਕੁੜੀ ਕਮਰਾ ਛੱਡ ਕੇ ਜਾ ਚੁੱਕੀ ਹੈ। ਚਾਰੇ ਪਾਸੇ ਸੰਨਾਟਾ ਫੈਲ ਗਿਆ ਹੈ। 
 
ਕਿਤੇ ਦੂਰ ਸਭਿਅਤਾ ਦੀ ਤੱਕੜੀ ਮਿੰਨੀ- ਮਿੰਨੀ ਮੁਸਕਰਾ ਰਹੀ ਹੈ। ਅੱਜ ਸਦੀਆਂ ਪਿੱਛੋਂ ਉਹਦੇ ਦੋਵੇਂ ਪਲੜੇ ਬਰਾਬਰ ਜੋ ਆ ਗਏ ਹਨ। ਜੇ ਗੱਡੀ ਦੋਵੇਂ ਪਹੀਆਂ ਤੋਂ ਬਿਨਾਂ ਗੱਡੀ ਨਹੀਂ ਚੱਲ ਸਕਦੀ, ਤਾਂ ਇੱਕ ਪਹੀਏ ਨੂੰ ਘੱਟ ਕਿਉਂ ਸਮਝਿਆ 
ਜਾਵੇ !
******************************************
# ਮੂਲ : ਰੁਚੀ ਗੁਪਤਾ, 595/12 ਏ, ਪੰਚਕੁਲਾ (ਹਰਿਆਣਾ)
ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ - 151302 (ਬਠਿੰਡਾ)  9417692015.
Have something to say? Post your comment
 

More Article News

2020 ਕਿਸਾਨ ਅੰਦੋਲਨ ਤੋਂ ਪਹਿਲਾਂ 1982 ਏਸ਼ੀਅਨ ਖੇਡਾਂ ਮੌਕੇ ਵੀ ਸਿੱਖ ਖਿਡਾਰੀਆਂ ਤੇ ਸਿੱਖਾਂ ਨਾਲ ਹੋਇਆ ਸੀ ਧੱਕਾ ਬੰਦ ਦਰਵਾਜ਼ੇ - ਪ੍ਰੋ. ਗੁਰਮੀਤ ਸਿੰਘ ਵਿਸੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀਵਾਲੀ ਤੇ ਲਕਸ਼ਮੀ। ਕਿਸਾਨੀ ਅੰਦੋਲਨ ਦੇ ਸੰਦਰਭ ਵਿੱਚ : ਵਗਦੇ ਦਰਿਆਵਾਂ ਵਰਗੇ  ਲੋਕ ਲਹਿਰਾਂ ਦੇ ਕਾਫਲੇ - ਬਘੇਲ ਸਿੰਘ ਧਾਲੀਵਾਲ ਆਪਣੇ ਕਿੱਤੇ ਪ੍ਰਤੀ ਸਮਰਪਿਤ ਅਣਥੱਕ ਮਿਹਨਤੀ  ਤੇ ਪੁੱਜ ਕੇ  ਇਮਾਨਦਾਰ ਅਤੇ  ਦ੍ਰਿੜ੍ਹ ਇਰਾਦੇ ਵਾਲੇ ਸੈਂਟਰ ਹੈੱਡ ਟੀਚਰ -ਸ੍ਰੀਮਤੀ ਮਨਜੀਤ ਕੌਰ  - ਜਤਿੰਦਰ ਸ਼ਰਮਾ ਸਾਡੀ ਗਲਤੀ ਹੀ ਜਾਨਲੇਵਾ ਬਣਾ ਰਹੀ ਹੈ ਕੋਰੋਨਾ ਨੂੰ ਕਾਂਗਰਸ ਪਾਰਟੀ ਦਾ ਸੰਕਟ ਮੋਚਨ ਅਹਿਮਦ ਪਟੇਲ ਕੋਵਿਡ-19 ਦੀ ਭੇਂਟ ਚੜ੍ਹ ਗਿਆ - ਉਜਾਗਰ ਸਿੰਘ ਲਘੂ ਕਥਾ  ' ਹਕੀਕਤ ' ਕਲੀਆ ਦਾ ਬਾਦਸਾਹ-ਕੁਲਦੀਪ ਮਾਣਕ ਜਾਂ ਗਾਇਕੀ ਅੰਬਰ ਦਾ ਧਰੂ ਤਾਰਾ-ਕੁਲਦੀਪ ਮਾਣਕ 30 ਨਵੰਬਰ ਵਿਸੇਸ (ਬਰਸੀ)
-
-
-