Tuesday, December 01, 2020
FOLLOW US ON

Article

ਬਚਪਨ ਦੀ ਸੌਗਾਤ _ ਜਾਮਣਾਂ

August 01, 2020 07:18 PM

ਬਚਪਨ ਦੀ ਸੌਗਾਤ _ ਜਾਮਣਾਂ  


ਬਚਪਨ ਵਿੱਚ ਹਾਣ ਨੂੰ ਹਾਣ ਪਿਆਰਾ ਦੇ ਸਿਧਾਂਤ ਅਨੁਸਾਰ ਤਰ੍ਹਾਂ ਤਰ੍ਹਾਂ ਦੇ ਤੌਰ ਤਰੀਕੇ ਦੋਸਤੀ ਨਿਭਾਉਣ ਲਈ ਨਿਭਾਏ ਜਾਂਦੇ ਹਨ । ਰੁੱਤਾਂ ਬਦਲਣ ਨਾਲ  ਬੁਂਰਗਾਂ ਦੇ ਕੰਮ  ਅਤੇ ਬੱਚਿਆਂ ਦੇ ±ੌਕ  ਵੀ ਬਦਲ ਜਾਂਦੇ ਹਨ । ਵਰਖਾ ਰੁੱਤ ±ੁਰੂ ਹੁੰਦੇ ਕਈ ਤਰ੍ਹਾਂ ਦੇ ਚਾਅ ਮਲਾਰ ਅਤੇ ਖਾਣ ਪਕਵਾਨ ਚੱਲ ਪੈਂਦੇ ਹਨ ।  ਉਮਰ ਦੇ ਪੜਾਅ ਕਾਰਨ  ਬੱਚਿਆਂ ਦੇ ਸੁਭਾਅ ਅਤੇ ਸੁਆਦ ਇੱਕੋ ਜਿਹੇ  ਹੁੰਦੇ ਹਨ ।  ਆਪਣੇ ਅੰਦਰ ਵੀ ਝਾਤੀ ਮਾਰ ਕੇ ਦੇਖੀਏ  ਜਾਮਣਾਂ ਤੋੜਨ ਦਾ ਅਤੇ ਖਾਣ ਦਾ ਵੱਖਰਾ ਵੱਖਰਾ ਸੁਆਦ ਸੀ  ।  ਇੱਕ ਤਰ੍ਹਾਂ ਨਾਲ ਜਾਮਣ ਤੋਂ ਬਿਨ੍ਹਾਂ ਬਰਸਾਤ ਦੀ ਰੁੱਤ ਅਧੂਰੀ ਜਿਹੀ ਲੱਗਦੀ ਸੀ ।
                       ਜਾਮਣ ਕਈ ਤਰ੍ਹਾਂ ਦੇ ਪ੍ਰਭਾਵ ਪਾਉaਂਦੀ ਹੋਈ   ਜਿਵੇਂ ਹੀ ਹਰੇ ਤੋਂ ਆਪਣੇ ਰੰਗ ਉੱਤੇ ਆਉਂਦੀ ਸੀ , ਬੱਚਿਆਂ ਨੂੰ ਮੇਲੇ ਜਾਣ ਤੋਂ ਵੱਧ ਚਾਅ ਹੋ ਜਾਂਦਾ ਸੀ । ਵੱਖਰਾ ਪਹਿਲੂ ਇਹ ਸੀ ਕਿ ਜਾਮਣਾਂ  ਤੋੜਨ ਜਾਣ ਤੋਂ ਘਰਦੇ ਰੋਕਦੇ ਸਨ ਪਰ ਜਾਣਾ ਜਰੂਰ ਹੁੰਦਾ ਸੀ । ਇਸ ਦੌਰਾਨ ਘਰਦਿਆਂ ਨਾਲ ਲੁਕਣ ਮੀਚੀ ਚੱਲਦੀ ਰਹਿੰਦੀ ਸੀ । ਦੁਪਹਿਰੇ ਅਰਾਮ ਫਰਮਾ ਰਹੇ ਪਰਿਵਾਰ ਦੋਰਾਨ ਜਾਮਣਾਂ ਤੋੜਨ ਲਈ ਜਾਣ ਦਾ ਦਾਅ ਲੱਗ ਜਾਦਾ ਸੀ । ਬਿਨਾਂ ਮੁਬਾਇਲ ਫੋਨ ਤੋਂ ਜਾਮਣਾ ਥੱਲੇ ਸਾਰੇ ਸੰਗੀ ਸਾਥੀ  ਸਹੀ ਸਮੇਂ ਤੇ ਇਕੱਠੇ ਹੋ ਜਾਂਦੇ ਸੀ । ਇਸ ਤੋਂ ਵੱਡਾ ਏਕਤਾ ਅਤੇ ਪਿਆਰ ਦਾ ਸਬੂਤ ਅੱਜ ਵੀ ਕੋਈ ਨਹੀਂ ਮਿਲਦਾ  । ਕਈ ਵਾਰ ਜਾਮਣ ਦੇ ਬੂਟੇ  ਉੱਤੋਂ  ਡਿੱਗ ਕੇ ਸੱਟਾਂ ਚੋਟਾਂ ਲੱਗ ਜਾਂਦੀਆ ਸਨ । ਸੰਗੀ ਸਾਥੀ ਆਪ ਹੀ ਇਲਾਜ ਕਰਵਾ ਲੈਂਦੇ ਸਨ । ਕੱਚਾ ਹੋਣ ਕਰਕੇ ਜਾਮਣ ਦੀਆਂ ਟਾਹਣੀਆਂ ਜਲਦੀ ਟੁੱਟ ਜਾਂਦੀਆਂ ਸਨ । ਜਾਮਣ ਨਾਲ ਵਰਖਾ ਰੁੱਤ ਦਾ  ਮੇਲ ਸੁਹਾਵਣਾ ਵੀ ਲੱਗਦਾ ਹੈ । ਅੱਜ ਦੇ ਮੋਬਾਇਲ ਯੁੱਗ ਨਾਲੋਂ ਜਾਮਣਾਂ ਤੋੜਨ ਦਾ ਯੁੱਗ ਬਿਹਤਰ ਸੀ ।  ਬਚਪਨ ਵੇਲੇ ਮਨ ਵਿੱਚ ਵਸਿਆ ਜਾਮਣਾ ਦਾ ਜਾਮਣੀ ਰੰਗ ਸਾਰੀ ਉਮਰ ਪਹਿਰਾਵੇ ਦਾ ਹਾਣੀ ਵੀ ਬਣਿਆ ਰਹਿੰਦਾ ।
                        ਜਿਵੇਂ ਹੀ ਹਮ ਸਾਥੀਆਂ ਦੀ ਡਾਰ ਗਲੀਆਂ ਗੋਹਰੀਆਂ ਵੱਲ ਨਿਕਲਦੀ ਅੰਦਾਂ ਲੱਗ ਜਾਂਦਾ ਸੀ ਕਿ ਚੱਲੇ ਜਾਮਣਾਂ ਤੋੜਨ । ਜਾਮਣ ਤੋੜਨ ਲਈ ਬੂਟੇ ਉੱਤੇ ਚੜ੍ਹਨਾ , ਥਲਿਓ ਵੱਟੇ ਮਾਰਨਾ , ਡੰਡਿਆਂ ਨਾਲ ਤਰ੍ਹਾਂ ਤਰ੍ਹਾਂ ਦੇ ਤਰੀਕੇ ਵਰਤੇ ਜਾਂਦੇ ਸੀ  । ਜਿਓਂ ਹੀ ਥੱਲੇ ਜਾਮਣਾਂ ਦੀ ਝੜੀ ਲੱਗਦੀ ਸੀ ਸਾਰੇ ਉਸ ਉੱਤੇ ਟੁੱਟ ਪੈਂਦੇ ਸੀ  ।  ਬੂਟੇ ਉੱਤੇ ਗਿਆ ਸਾਥੀ ਹਲੂਣਾ ਦੇ ਕੇ  ਜਾਮਣਾਂ ਝਾੜਦਾ ਹੋਇਆ ਥੱਲੇ ਵਾਲਿਆਂ ਤੋਂ ਆਪਣੇ ਹਿੱਸੇ ਦੀਆਂ ਜਾਮਣਾਂ ਰੱਖਣ ਦਾ ਵਾਅਦਾ ਲੈਂਦਾ ਸੀ । ਉੱਪਰ ਵਾਲੇ ਤੋਂ ਵੀ ਅਜਿਹੇ ਵਾਅਦੇ ਲਏ ਜਾਂਦੇ ਸਨ  । ਜਾਮਣਾਂ  ਝੋਲੀਆਂ  , ਲਿਫਾਫਿਆਂ ਅਤੇ  ਪੱਲਿਆਂ ਵਿੱਚ ਪਾ ਕੇ  ਘਰਾਂ ਨੂੰ ਚਾਲੇ ਪਾਏ ਜਾਦੇ ਸਨ । ਰਸਤੇ ਵਿੱਚ ਜਾਮਣਾਂ ਮੰਗਣ ਅਤੇ ਖੋਹਣ ਵਾਲੇ ਵੀ ਮਿਲ ਜਾਂਦੇ ਹਨ । ਬੱਚਿਆਂ ਦੇ ਸੰਸਾਰ ਲਈ ਇਹ ਰੀਤ ਅੱਜ ਵੀ ਕਈ ਜਗਾ ਤਾਂ ਲੱਗਦੀ ਹੈ ।  ਜਾਮਣਾਂ ਖਾਣ ਨਾਲੋਂ  ਤੋੜਨ ਦਾ ਸੁਆਦ  ਅੱਜ ਭਾਵੇਂ ਫਿੱਕਾ ਲੱਗਦਾ ਹੈ । ਪਰ  ਬਾਂਰ  ਵਿੱਚੋਂ ਮੁੱਲ ਜਾਮਣਾਂ ਲੈਕੇ ਖਾਣ ਦਾ ਸੁਆਦ  ਸੁਖਾਲਾ ਹੋ ਗਿਆ ਹੈ  । ਕੁੱਲ ਮਿਲਾ ਕੇ ਅੱਜ ਵੀ ਕਿਹਾ ਜਾ ਸਕਦਾ ਹੈ ਕਿ ਜਾਮਣਾਂ ਖਾਣ ਨਾਲੋਂ  ਤੋੜਨੀਆਂ ਵੱਧ ਸੁਆਦ ਲੱਗਦੀਆਂ ਹਨ।
                                       ਇਸ ਰੁੱਤੇ ਵਰਖਾ ਸਭ ਕਾਸੇ ਨੂੰ ਸੁਹਾਵਣਾ ਬਣਾ ਦਿੰਦੀ ਸੀ । ਜਾਮਣਾਂ ਬੱਚਿਆ ਵਿੱਚ ਂਜਬਾਤ ਪੈਦਾ ਕਰਦੀ ਸੀ ਪਰ ਇਹ ਨਹੀਂ ਪਤਾ ਹੁੰਦੀ ਸੀ ਕਿ ਜਾਮਣ ਆਯੁਰਵੈਦਿਕ ਦਵਾਈ ਵੀ ਹੈ । ਜਾਮਣਾਂ ਦੇ ਨਾਲ ਕੱਚੀਆਂ ਅੰਬੀਆਂ ਵੀ ਤੋੜ ਕੇ ਖਾਧੀਆਂ ਜਾਂਦੀਆਂ ਸਨ ।  ਬਚਪਨ ਵਿੱਚ ਜਾਮਣਾ ਤੋੜਨਾਂ , ਖਾਣਾ ਅਤੇ ਵੰਡਣਾ ਰੂਹ ਦੀ ਖੁਰਾਕ ਹੁੰਦੀ ਸੀ । ਅਜਿਹੇ ਹਾਲਤਾਂ ਵਿੱਚ ਬਚਪਨ ਬਾਦ±ਾਹ ਵੀ ਲੱਗਦਾ ਸੀ ।
                                                   ਸੁਖਪਾਲ ਸਿੰਘ ਗਿੱਲ
                                                                    ਅਬਿਆਣਾ ਕਲਾਂ
                                                                       987811445

Have something to say? Post your comment
 

More Article News

2020 ਕਿਸਾਨ ਅੰਦੋਲਨ ਤੋਂ ਪਹਿਲਾਂ 1982 ਏਸ਼ੀਅਨ ਖੇਡਾਂ ਮੌਕੇ ਵੀ ਸਿੱਖ ਖਿਡਾਰੀਆਂ ਤੇ ਸਿੱਖਾਂ ਨਾਲ ਹੋਇਆ ਸੀ ਧੱਕਾ ਬੰਦ ਦਰਵਾਜ਼ੇ - ਪ੍ਰੋ. ਗੁਰਮੀਤ ਸਿੰਘ ਵਿਸੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀਵਾਲੀ ਤੇ ਲਕਸ਼ਮੀ। ਕਿਸਾਨੀ ਅੰਦੋਲਨ ਦੇ ਸੰਦਰਭ ਵਿੱਚ : ਵਗਦੇ ਦਰਿਆਵਾਂ ਵਰਗੇ  ਲੋਕ ਲਹਿਰਾਂ ਦੇ ਕਾਫਲੇ - ਬਘੇਲ ਸਿੰਘ ਧਾਲੀਵਾਲ ਆਪਣੇ ਕਿੱਤੇ ਪ੍ਰਤੀ ਸਮਰਪਿਤ ਅਣਥੱਕ ਮਿਹਨਤੀ  ਤੇ ਪੁੱਜ ਕੇ  ਇਮਾਨਦਾਰ ਅਤੇ  ਦ੍ਰਿੜ੍ਹ ਇਰਾਦੇ ਵਾਲੇ ਸੈਂਟਰ ਹੈੱਡ ਟੀਚਰ -ਸ੍ਰੀਮਤੀ ਮਨਜੀਤ ਕੌਰ  - ਜਤਿੰਦਰ ਸ਼ਰਮਾ ਸਾਡੀ ਗਲਤੀ ਹੀ ਜਾਨਲੇਵਾ ਬਣਾ ਰਹੀ ਹੈ ਕੋਰੋਨਾ ਨੂੰ ਕਾਂਗਰਸ ਪਾਰਟੀ ਦਾ ਸੰਕਟ ਮੋਚਨ ਅਹਿਮਦ ਪਟੇਲ ਕੋਵਿਡ-19 ਦੀ ਭੇਂਟ ਚੜ੍ਹ ਗਿਆ - ਉਜਾਗਰ ਸਿੰਘ ਲਘੂ ਕਥਾ  ' ਹਕੀਕਤ ' ਕਲੀਆ ਦਾ ਬਾਦਸਾਹ-ਕੁਲਦੀਪ ਮਾਣਕ ਜਾਂ ਗਾਇਕੀ ਅੰਬਰ ਦਾ ਧਰੂ ਤਾਰਾ-ਕੁਲਦੀਪ ਮਾਣਕ 30 ਨਵੰਬਰ ਵਿਸੇਸ (ਬਰਸੀ)
-
-
-