Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਔਰਤ ਪ੍ਰਤੀ ਮਰਦ ਮਾਨਸਿਕਤਾ ਉੱਥੇ ਹੀ

August 01, 2020 07:20 PM

   ਔਰਤ ਪ੍ਰਤੀ ਮਰਦ ਮਾਨਸਿਕਤਾ ਉੱਥੇ ਹੀ


ਔਰਤ ਪ੍ਰਤੀ ਨਜ਼ਰੀਏ ਦੀ ਸਵੈ-ਪੜਚੋਲ ਕਰੀਏ ਤਾਂ ਅਤੀਤ ਅਤੇ ਵਰਤਮਾਨ ਵਿੱਚ ਬਹੁਤਾ ਫਰਕ ਨਹੀਂ ਹੈ । ਔਰਤ ਪ੍ਰਤੀ ਮਰਦ ਦੀ ਮਾਨਸਿਕਤਾ ਨਹੀਂ ਬਦਲੀ ਪਰ ਵਹਿਸ਼ੀ ਤਰੀਕੇ ਬਦਲ ਗਏ ਹਨ । ਘਰ ਬੈਠੀ ਧੀ ਭੈਣ ਅੱਜ ਵੀ ਨਹੀਂ ਦਿਖਦੀ ਪਹਿਲੇ ਵੀ ਨਹੀਂ ਦਿਖਦੀ ਸੀ । ਪਾ੍ਰਚੀਨ ਸਮੇਂ ਔਰਤ ਦੀ ਦੁਰਦਸ਼ਾ ਨੂੰ ਗੁਰੂ ਨਾਨਕ ਦੇਵ ਜੀ ਨੇ ਜਗਤ ਜਨਨੀ ਦਾ ਖਿਤਾਬ ਦੇ ਕੇ ਸਭ ਦੇ ਕਪਾਟ ਖੋਲੇ ਸਨ । ਇਸਤਰੀ ਦੀ ਪਦਵੀ ਗੁਰਮਤ ਵਿੱਚ ਮਹਾਨਤਾ ਵਾਲੀ ਹੈ । ਇਸ ਲਈ ਸਤੀ ਪ੍ਰਥਾ ਤੇ ਗੁਰੂਆਂ ਨੇ ਕਰਾਰੀ ਚੋਟ ਮਾਰੀ ਸੀ ।  
              "ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ,
              " ਨਾਨਕ ਸਤੀਆ ਜਾਣੀਅਨਿ ਜਿ ਬਿਰਹ' ਚੋਟ ਮਰੰਨਿ"
ਯੁਨਾਨੀ ਫ਼ਿਲਾਸਫਰ ਸੁਕਰਾਤ ,ਪਲੈਟੋ ਅਤੇ ਅਰਸਤੂ ਨੇ ਇਸਤਰੀ ਪ੍ਰਤੀ ਵਖ ਵਖ ਸੁਰ ਅਲਾਪੀ ਸੀ ।ਇਹ ਮਰਦ ਅਤੇ ਔਰਤ ਨੂੰ ਸਮਾਨ ਨਹੀਂ ਮੰਨਦੇ ਹਨ। ਗੁਲਾਮ ਭਾਰਤ ਅਤੇ ਬਟਵਾਰੇ ਸਮੇਂ ਤਾਂ ਇਸਤਰੀ ਦਾ ਨਿਰਾਦਰ ਹੀ ਹੋਇਆ ਸੀ ।ਬਟਵਾਰੇ ਸਮੇਂ ਤਾਂ ਇਸਤਰੀ ਦੀ ਦਸ਼ਾ ਕਾਫੀ ਨਾਜ਼ਕ ਸੀ ।ਇਸ ਸਮੇਂ ਦਾ ਪਾਤਰ ਚਿਤਰਣ ਅੰਮ੍ਰਿਤਾ ਪ੍ਰੀਤਮ ਨੇ ਇਓ ਪੇਸ਼ ਕੀਤਾ ਹੈ :-
  "ਮੈਂ ਤੱਤੀ ਧੀ ਪੰਜਾਬ ਦੀ ,ਮੇਰੇ ਫੁੱਟੇ ਦੇਖ ਨਸੀਬ ,
  "ਕੀਕਣ ਦੱਸਾਂ ਬੋਲ ਕੇ ਟੁੱਕੀ ਗਈ ਮੇਰੀ ਜੀਭ "
ਅਜ਼ਾਦੀ ਤੋਂ ਬਾਅਦ ਵੀ ਔਰਤ ਨਾਲ ਹਿੰਸਾ ਜਾਰੀ ਰਹੀ । ਇਸੇ ਕਰਕੇ ੧੯੭੧ ਵਿੱਚ ਔਰਤ ਪ੍ਰਤੀ ਹਿੰਸਾ ਦੇ ੨੪੮੭ ਦੇ ਨੇੜੇ ਮਾਮਲੇ ਸਨ ,ਜੋ ਕਿ ੨੦੧੧ਤੱਕ ਵਧ ਕੇ ੨੪੨੦੦ ਦੇ ਨੇੜੇ ਹੋ ਗਏ । ਸਪੱਸ਼ਟ ਹੈ ਕਿ ਔਰਤ ਤਾਂ ਅੱਜ ਵੀ ਅਜ਼ਾਦ ਨਹੀਂ ਹੋਈ । ਅੱਜ ਵੀ ਟੱਬਰ ਦੀ ਜੂਠ ਮਾਂਜਦੀ ਹੈ । ਮਰਦ ਨੇ ਕਦੇ ਵੀ ਆਪਣੇ ਵਾਂਗ ਆਇਆ ਜੀਵ ਨਹੀਂ ਸਮਝਿਆ ।ਅਜ਼ਾਦੀ ਤੋਂ ਬਾਅਦ ਔਰਤ ਪ੍ਰਤੀ ਹਿੰਸਾ ਦੇ ਤਰੀਕੇ ਬਦਲੇ  ਮਰਦ ਦੀ ਮਾਨਸਿਕਤਾ ਵਿੱਚ ਬਹੁਤਾ ਫਰਕ ਨਹੀਂ ਪਿਆ।
ਘਰੇਲੂ ਹਿੰਸਾ, ਦਾਜ, ਭਰੂਣ ਹੱਤਿਆ, ਅੱਜ ਵੀ ਚਲਦੇ ਹਨ।ਪਹਿਲੇ ਜੰਮਦੀ ਦੇ ਗਲ ਗੂਠਾ ਦੇ ਕੇ ਮਾਰ ਦਿੰਦੇ ਸਨ ।ਹੁਣ ਢਿੱਡ ਦੇ ਅੰਦਰ ਅੋਜ਼ਾਰਾ ਨਾਲ ਮਾਰ ਦਿੰਦੇ ਹਨ।ਔਰਤ ਪ੍ਰਤੀ ਇਹ ਹੀ ਤਰੱਕੀ ਹੈ। ਆਰਥਿਕਤਾ ਅੱਜ ਵੀ ਮਰਦ ਦੇ ਪੱਲੇ ਹੈ ।ਅਪਸ਼ਬਦ ਗਾਲਾਂ ਅੱਜ ਵੀ ਔਰਤ ਨੂੰ ਮੁਖ਼ਾਤਿਬ ਹੋ ਕੇ ਕੱਢੀਆਂ ਜਾਂਦੀਆ ਹਨ। ਹੁਣੇ ਹੁਣੇ ਔਰਤ ਪ੍ਰਤੀ ਸਮਾਜਿਕ ਨਜ਼ਰੀਆ ਜਾਟ ਅੰਦੋਲਨ ਸਮੇਂ ਸਪਸ਼ਟ ਹੋ ਹੀ ਗਿਆ ਹੈ ।ਹੋਰ ਪ੍ਰਮਾਣ ਦੀ ਲੋੜ ਨਹੀਂ।
ਸਰਕਾਰ ਨੇ ਔਰਤ ਪ੍ਰਤੀ ਸੁਧਾਰਾਂ ਦੇ ਯਤਨ ਜਰੂਰ ਕੀਤੇ ਪਰ ਕੋਈ ਬਹੁਤਾ ਬੂਰ ਨਹੀਂ ਪਿਆ। ਅੋਰਤ ਪ੍ਰਤੀ ਸਮਾਜ ਸਖਤ ਕਾਨੂੰਨ ਅਤੇ ਮਾਨਸਿਕਤਾ ਬਦਲਣ ਵਾਲੀ ਸਿਖਿਆ ਦੀ ਮੰਗ ਕਰਦਾ ਹੈ ।ਇਨਕਲਾਬੀ ਕਵੀ ਪ੍ਰੀਤਮ ਸਿੰਘ ਸਫ਼ੀਰ ਦਾ ਸੁਪਨਾ :-
      "ਟੁੱਟ ਜਾਵਣ ਕੈਦਾ ਹੱਦ ਬੰਦੀਆ, ਵੰਡ ਰਹੇ ਨਾ ਕਾਣੀ ,
     "ਹਰ ਇਕ ਬੰਦਾ ਸ਼ਾਹ ਦੁਨੀਆ ਦਾ ,ਹਰ ਇਕ ਤੀਵੀਂ ਰਾਣੀ,
ਨੇੜੇ ਭਵਿੱਖ ਵਿੱਚ ਪੂਰਾ ਹੁੰਦਾ ਨਜ਼ਰ ਨਹੀਂ ਆਉਂਦਾ ।ਹਰ ਸਾਲ ਇਸਤਰੀ ਦਿਵਸ ਮਨਾ ਕੇ ਕਾਗਜ ਸਿਆਹੀ ਅਤੇ ਪੈਸਾ ਬਰਬਾਦ ਕਰਨ ਨਾਲੋਂ ਔਰਤ ਪ੍ਰਤੀ ਮਾਨਸਿਕਤਾ ਅਤੇ ਸੋਚ ਨੂੰ ਬਦਲਣ ਵਾਲੀ ਸਿੱਖਿਆ ਦੇ ਪ੍ਰਸਾਰ ਕਰਨ ਦਾ ਅਤੇ ਖੁਦ ਅਜਿਹੀ ਸਿੱਖਿਆ ਲੈਣ ਦਾ ਦਿਲੋਂ ਸੰਕਲਪ ਲੈਣਾ ਚਾਹੀਦਾ ਹੈ ।
 ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ ੯੮੭੮੧੧੧੪੪੫

Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-