ਸੱਚੀਆਂ ਗੱਲਾਂ/ਜਸਪਾਲ ਕੌਰੇਆਣਾ
ਬੰਦਾ ਜੋ ਗਰੀਬ ਹੋਵੇ
ਕੋਈ ਨਾਂ ਕਰੀਬ ਹੋਵੇ
ਆਪਣੇ ਵੀ ਕੋਲੋਂ ਲੰਘਦੇ ਨੇ ਪਾਸਾ ਵੱਟ ਕੇ
ਸਾਰੇ ਸੌਂਕ ਮਾਰਤੇ ਗਰੀਬੀ ਦੀ ਸੱਟ ਨੇ
ਹੁੰਦਾ ਅੈ ਨਸ਼ੇ ਦਾ ਰੋਗ ਸਭਨਾਂ ਤੋਂ ਮਾੜਾ
ਕਰਦਾ ਤਬਾਹੀਆਂ ਪਾਉਂਦਾ ਘਰਾਂ ਚ ਪੁਆੜਾ
ਕਹਿੰਦੇ ਨੇ ਸਿਆਣੇ ਇਹ ਗੱਲਾਂ ਸਭ ਸੱਚੀਆਂ
ਕਰੇ ਨਾਂ ਨਸ਼ੇੜੀ ਬੰਦਾ ਕਦੇ ਵੀ ਤਰੱਕੀਆਂ
ਅੌਰਤਾਂ ਤੇ ਜਿਹੜੇ ਲੋਕ ਅੱਤਿਆਚਾਰ ਕਰਦੇ
ਬੁਜ਼ਦਿਲ ਹੁੰਦੇ ਉਹ ਤਾਂ ਪਲ ਪਲ ਮਰਦੇ
ਦਾਜ ਪਿੱਛੇ ਜਿਨ੍ਹਾਂ ਲੋਕਾਂ ਅੌਰਤ ਸਤਾਈ
ਬੰਦੇ ਨਹੀਓ ਹੁੰਦੇ ਉਹ ਤਾਂ ਹੁੰਦੇ ਨੇ ਕਸਾਈ
ਵਧ ਗਈ ਅੈ ਚਾਰੇ ਪਾਸੇ ਬੇਰੁਜ਼ਗਾਰੀ
ਠੱਗੀ ਚੋਰੀ ਬੇਈਮਾਨੀ ਗੰਦੀ ਗੀਤਕਾਰੀ
ਮੈਲੀ ਅੱਖ ਨਾਲ ਜੋ ਤਕਾਉਂਦਾ ਘਰ ਯਾਰ ਦਾ
ਇਹੋ ਜਿਹੇ ਘੁੱਕਰਾਂ ਨੂੰ ਆਪੇ ਰੱਬ ਮਾਰਦਾ
ਮਾਪੇ ਚਾਵਾਂ ਨਾਲ ਧੀਆਂ ਪੁੱਤਰਾਂ ਨੂੰ ਪਾਲਦੇ
ਵੱਡੇ ਹੋ ਕੇ ਸਾਡਾ ਇਹ ਰੱਖਣ ਖ਼ਿਆਲ ਜੇ
ਫਿਰ ਦਿਲ ਟੁੱਟੇ ਜਦ ਪੈਂਦੀਆਂ ਨੇ ਦੂਰੀਆਂ
ਚੂਰੀਆਂ ਦਾ ਮੁੱਲ ਪਾਉਣ ਵੱਟਕੇ ਇਹ ਘੂਰੀਆਂ
ਕੁੜੀਆਂ ਦੇ ਕਾਹਤੋਂ ਅੈਨਾ ਜੁਲਮ ਕਮਾਉਂਦੇ
ਅੈਵੇਂ ਕਾਹਤੋਂ ਕੁੱਖਾਂ ਵਿੱਚ ਮਾਰ ਨੇ ਮੁਕਾਉਂਦੇ
ਰੱਬ ਦੀਆਂ ਦਾਤਾਂ ਨੂੰ ਇੰਝ ਨਹੀਂਓ ਕੋਸੀਦਾ
ਧੀਆਂ ਪੁੱਤਰਾਂ ਚ ਕਦੇ ਫਰਕ ਨੀ ਸੋਚੀਦਾ
ਲੇਖਕ - ਜਸਪਾਲ ਕੌਰੇਆਣਾ
ਬਠਿੰਡਾ ।
ਮੋਬਾਇਲ - 9780852097