Thursday, September 24, 2020
FOLLOW US ON

Poem

ਚਿੱਟਾ/ਜਸਵੀਰ ਸ਼ਰਮਾਂ ਦੱਦਾਹੂਰ

August 02, 2020 06:51 PM
ਚਿੱਟਾ/ਜਸਵੀਰ ਸ਼ਰਮਾਂ ਦੱਦਾਹੂਰ

ਖਾ ਗਿਆ ਚਿੱਟਾ ਪੰਜਾਬ ਨੂੰ ਵਿੱਚ ਗਲੀਏਂ ਰੁਲੀ ਜਵਾਨੀ।
ਮੁੰਡੇ ਕੁੜੀਆਂ ਨਾੜਾਂ ਚ ਟੀਕੇ ਲਾ ਲਾ ਕਰਨ ਨਾਦਾਨੀ।।
 
ਕੋਈ ਰੂੜ੍ਹੀਆਂ ਤੇ ਕੋਈ ਗਲੀਆਂ ਦੇ ਵਿੱਚ ਆਮ ਹੀ ਡਿਗਦੇ ਵੇਖੇ।
ਸੁਪਨਾ ਹੋਗੀ ਵਿੱਚ ਪੰਜਾਬ ਦੇ ਵੀਰੋ ਹੁਣ ਭਲਵਾਨੀ।।
 
ਮਗਰ ਪੈ ਗਈਆਂ ਤਾਕਤਾਂ ਕਈ ਜੋ ਪਰਦੇ ਦੇ ਪਿੱਛੇ।
ਖੋਹਣੀ ਚਾਹੁੰਦੇ ਪੰਜਾਬ ਦੇ ਕੋਲੋਂ ਤਾਕਤ ਜੋ ਮਰਦਾਨੀ।।
 
ਉਲਟ ਜ਼ਮਾਨੇ ਆ ਗੲੇ ਹੁਣ ਤਾਂ ਅੱਖੀਆਂ ਕੱਢ ਕੱਢ ਵੇਂਹਦੇ।
ਕਿਸੇ ਵੇਲੇ ਭਰਦੇ ਸਨ ਪੰਜਾਬੀਆਂ ਦੀ ਜੋ ਸ਼ਾਨੀ।।
 
ਮੀਡੀਆ ਸਾਹਮਣੇ ਲਾਈਵ ਵੀ ਹੁੰਦੇ ਅਖਬਾਰੀ ਬਿਆਨ ਵੀ ਛਪਦੇ।
ਚਿੱਟੇ ਉੱਤੇ ਕੌਣ ਨੇ ਲਾਉਂਦੇ, ਹਕੀਕਤ ਸੱਚ ਬਿਆਨੀ।।
 
ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ਹਾਲੇ ਵੀ ਸੰਭਲ ਜਾਈਏ।
ਬਿਨ ਆਈ ਕਿਉਂ ਪਾਈ ਜਾਵੋਂ ਦੁਨੀਆਂ ਉੱਤੋਂ ਰਵਾਨੀ।।
 
ਕਈ ਮਾਵਾਂ ਦੇ ਪੁੱਤ ਨੇ ਮਰਗੇ ਕਈ ਭੈਣਾਂ ਦੇ ਵੀਰੇ।
ਬੱਚੇ ਰੁਲਣਗੇ ਵਿਚ ਗਲੀਆਂ ਦੇ ਬਹੁਤ ਹੋਊਗੀ ਹਾਨੀ।।
 
ਅਫੀਮ ਪੋਸਤ ਭੁੱਕੀ ਡੋਡੇ ਤੁਹਾਨੂੰ ਕੁੱਝ ਵੀ ਰਿਹਾ ਪਸੰਦ ਨਹੀਂ।
ਨਾਲ ਤੁਹਾਡੇ ਚਿੱਟੇ ਵਾਲਿਆਂ ਖੇਡੀ ਕਾਰਸ਼ਤਾਨੀ।।
 
ਸੁੱਕ ਕੇ ਹੋਗੇ ਤੀਲਾ ਜੋ ਸੀ ਦਰਸ਼ਨੀ ਗਭਰੂ ਦੇਸ਼ ਪੰਜਾਬ ਦੇ।
ਦੱਦਾਹੂਰੀਆ ਮਾਂ ਪਿਓ ਵਾਹਰੇ ਹੋਗੇ ਜੋ ਕਰਦੇ ਰਹੇ ਮਨਮਾਨੀ।।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
Have something to say? Post your comment