Thursday, September 24, 2020
FOLLOW US ON

Poem

ਰੱਖੜੀ /ਅਮਰੀਕ ਸਿੰਘ

August 03, 2020 08:34 AM
ਰੱਖੜੀ /ਅਮਰੀਕ ਸਿੰਘ 
 
    ਖੁਸ਼ੀਆ ਦੀ ਹੈ ਆਈ ਰੱਖੜੀ
    ਸ਼ਗਨਾਂ ਦੀ ਹੈ ਆਈ ਰੱਖੜੀ 
ਚੜਿਆ ਚਾਅ ਬੱਚਿਆ ਨੂੰ ਰਹਿੰਦਾ 
  ਛੌਟੀ ਵੱਡੀ ਹੈ ਕਿੰਨੇ ਪਾਈ ਰੱਖੜੀ 
    ਖੁਸ਼ੀਆ ਦੀ ਹੈ ਆਈ ਰੱਖੜੀ
 
    ਖੁਸ਼ੀਆ ਦੇ ਨਾਲ ਗੀਤ ਗਾਉਂਦੀ
    ਬੱਚਿਆ ਦੇ ਹੈ ਮੰਨ ਨੂੰ ਪਾਉਂਦੀ
ਰੰਗ ਬਿਰੰਗੀ ਸੋਹਣੀ  ਰੱਖੜੀ
ਖੁਸ਼ੀਆ ਦੀ ਹੈ ਆਈ ਰੱਖੜੀ..
 
  ਭੈਣ ਭਰਾ ਦਾ ਗੂੜ੍ਹਾ ਰਿਸ਼ਤਾ
  ਬਾਜੋ਼ ਆਪਣੇ ਹੈ ਕੌਣ ਕਿਸਦਾ
ਭੈਣਾਂ ਵੀ ਦੂਰੋ ਨੇੜੇ ਆਉਣ
ਆਪਣੇ ਵੀਰ ਨੂੰ ਬੰਨਣ ਰੱਖੜੀ
ਖੁਸ਼ੀਆ ਦੀ ਹੈ ਆਈ ਰੱਖੜੀ...
 
ਵੀਰ ਕਹਿਣ ਅਜੇ ਭੈਣ ਨਹੀਂ ਆਈ
ਕਹੇ ਭਤੀਜਾ ਭੁਈ ਨਹੀਂ ਆਈ 
ਬੱਸਾਂ ਨੂੰ ਉਹ ਆਉਂਦੇ ਦੇਖਣ
ਉਤਰੇਗੀ ਭੈਣ  ਫੜ ਡੱਬਾ ਰੱਖੜੀ
ਖੁਸ਼ੀਆ ਦੀ ਹੈ ਆਈ ਰੱਖੜੀ...
 
ਜਦ ਵੀ ਲੰਗੇ ਡਾਕੀਆ ਵੀਰ ਝਾਤੀਆ ਮਾਰੇ 
ਦੂਰ ਵੱਸਦੇ ਵੀਰਾ ਨੂੰ ਚਿੱਠੀਆ ਦੇ ਸਹਾਰੇ
ਚਿੱਠੀ ਖੋਲੀ ਵਿੱਚੋ ਨਿਕਲੇ ਰੱਖੜੀ
ਖੁਸ਼ੀਆ ਹੈ ਆਈ ਰੱਖੜੀ ...
 
ਮੇਰੇ ਪਿਆਰੇ ਵੀਰਾ ਨੂੰ ਰੱਖੜੀ ਦੀ ਵਧਾਈ 
ਮੇਰੀ ਪਿਆਰੀ ਭੈਣਾਂ ਨੂੰ ਰੱਖੜੀ ਵਧਾਈ
ਖੁਸ਼ੀਆ ਦੀ ਹੈ ਆਈ ਰੱਖੜੀ
ਸ਼ਗਨਾਂ ਦੀ ਹੈ ਆਈ ਰੱਖੜੀ...।
        
                 ਅਮਰੀਕ ਸਿੰਘ , ਗੁਰਦਾਸਪੁਰ
Have something to say? Post your comment